ਪੀਐਮ ਮੋਦੀ ਦੇ ਦੂਤ ਅਜੀਤ ਡੋਵਾਲ ਵੱਲੋਂ ਪੁਤਿਨ ਨਾਲ ਮੁਲਾਕਾਤ
ਭਾਰਤ ਵੱਲੋਂ ਰੂਸ ਅਤੇ ਯੂਕ੍ਰੇਨ ਵਿਚਾਲੇ ਕਾਫ਼ੀ ਸਮੇਂ ਤੋਂ ਚੱਲ ਰਹੇ ਯੁੱਧ ਨੂੰ ਬੰਦ ਕਰਵਾਉਣ ਲਈ ਯਤਨ ਕੀਤੇ ਜਾ ਰਹੇ ਨੇ, ਜਿਸ ਦੇ ਚਲਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਵੱਲੋਂ ਸੇਂਟ ਪੀਟਰਸਬਰਗ ਦੇ ਕੋਨਸਟੈਂਟਿਨੋਵਸਕੀ ਪੈਲੇਸ ਵਿਖੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਮੁਲਾਕਾਤ ਕੀਤੀ ਗਈ।
ਸੇਂਟ ਪੀਟਰਸਬਰਗ : ਭਾਰਤ ਵੱਲੋਂ ਰੂਸ ਅਤੇ ਯੂਕ੍ਰੇਨ ਵਿਚਾਲੇ ਕਾਫ਼ੀ ਸਮੇਂ ਤੋਂ ਚੱਲ ਰਹੇ ਯੁੱਧ ਨੂੰ ਬੰਦ ਕਰਵਾਉਣ ਲਈ ਯਤਨ ਕੀਤੇ ਜਾ ਰਹੇ ਨੇ, ਜਿਸ ਦੇ ਚਲਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਵੱਲੋਂ ਸੇਂਟ ਪੀਟਰਸਬਰਗ ਦੇ ਕੋਨਸਟੈਂਟਿਨੋਵਸਕੀ ਪੈਲੇਸ ਵਿਖੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਮੁਲਾਕਾਤ ਕੀਤੀ ਗਈ। ਪੁਤਿਨ ਅਤੇ ਡੋਵਾਲ ਨੇਤਾਵਾਂ ਵਿਚਾਲੇ ਸੁਖਾਵੇਂ ਮਾਹੌਲ ਵਿਚ ਗੱਲਬਾਤ ਹੋਈ, ਜਿਸ ਦੌਰਾਨ ਡੋਵਾਲ ਨੇ ਪੀਐਮ ਦੀ ਯੂਕ੍ਰੇਨ ਫੇਰੀ ਬਾਰੇ ਗੱਲਾਂ ਸਾਂਝੀਆਂ ਕੀਤੀਆਂ ਅਤੇ ਆਖਿਆ।
ਰੂਸ ਦੇ ਰਾਸ਼ਟਰਪਤੀ ਅਤੇ ਪੀਐਮ ਮੋਦੀ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਵਿਚਾਲੇ ਸੇਂਟ ਪੀਟਰਸਬਰਗ ਵਿਖੇ ਮੀਟਿੰਗ ਹੋਈ, ਜਿਸ ਦੌਰਾਨ ਜਿੱਥੇ ਅਜੀਤ ਡੋਵਾਲ ਨੇ ਪੀਐਮ ਮੋਦੀ ਦੀ ਯੂਕ੍ਰੇਨ ਫੇਰੀ ਦਾ ਜ਼ਿਕਰ ਕੀਤਾ, ਉਥੇ ਹੀ ਰਾਸ਼ਟਰਪਤੀ ਪੁਤਿਨ ਨੇ ਆਖਿਆ ਕਿ ਉਹ ਪੀਐਮ ਮੋਦੀ ਦਾ 22 ਅਕਤੂਬਰ ਨੂੰ ਕਜ਼ਾਨ ਵਿਚ ਇੰਤਜ਼ਾਰ ਕਰਨਗੇ। ਇਕ ਰਿਪੋਰਟ ਮੁਤਾਬਕ ਰੂਸੀ ਰਾਸ਼ਟਰਪਤੀ ਪੁਤਿਨ ਅਤੇ ਅਜੀਤ ਡੋਵਾਲ ਦੀ ਇਸ ਮੁਲਾਕਾਤ ਦੌਰਾਨ ਨੇੜਲੇ ਭਵਿੱਖ ਦੀਆਂ ਸੰਭਾਵਨਾਵਾਂ ਉਲੀਕੀਆਂ ਜਾ ਰਹੀਆਂ ਨੇ। ਇਸ ਦੌਰਾਨ ਅਜੀਤ ਡੋਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੰਲੋਂ ਧੰਨਵਾਦ ਕੀਤਾ, ਅਤੇ ਪੀਐਮ ਮੋਦੀ ਦੀ ਹਾਲੀਆ ਯੂਕ੍ਰੇਨ ਫੇਰੀ ਬਾਰੇ ਜਾਣਕਾਰੀ ਸਾਂਝੀ ਕਰਨ ਬਾਰੇ ਵੀ ਗੱਲਬਾਤ ਕੀਤੀ।
ਇਸ ਮੌਕੇ ਅਜੀਤ ਡੋਵਾਲ ਨੇ ਰਾਸ਼ਟਰਪਤੀ ਪੁਤਿਨ ਨੂੰ ਆਖਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੁਹਾਨੂੰ ਆਪਣੀ ਯੂਕ੍ਰੇਨ ਯਾਤਰਾ ਅਤੇ ਜੈਲੇਂਸਕੀ ਦੇ ਨਾਲ ਹੋਈ ਮੁਲਾਕਾਤ ਬਾਰੇ ਦੱਸਣਾ ਚਾਹੁੰਦੇ ਨੇ, ਉਹ ਚਾਹੁੰਦੇ ਨੇ ਕਿ ਉਹ ਵਿਅਕਤੀਗਤ ਤੌਰ ’ਤੇ ਇੱਥੇ ਆਉਣ ਅਤੇ ਤੁਹਾਨੂੰ ਮਿਲਣ। ਇਸ ਮੌਕੇ ਰੂਸੀ ਰਾਸ਼ਟਰਪਤੀ ਪੁਤਿਨ ਨੇ ਇਕ ਵਾਰ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਭਾਰਤ ਦੇ ਵਧਦੇ ਗਲੋਬਲ ਕੱਦ ਅਤੇ ਮਜ਼ਬੂਤ ਹੋ ਰਹੀ ਆਰਥਿਕਤਾ ਦੀ ਤਾਰੀਫ਼ ਕੀਤੀ। ਉਨ੍ਹਾਂ ਆਖਿਆ ਕਿ ਸਾਡੀ ਵਿਸ਼ੇਸ਼ ਰਣਨੀਤਕ ਭਾਈਵਾਲੀ ਰਫ਼ਤਾਰ ਫੜ ਰਹੀ ਐ ਅਤੇ ਮਜ਼ਬੂਤ ਹੋ ਰਹੀ ਐ, ਜਿਸ ਨੂੰ ਲੈ ਕੇ ਅਸੀਂ ਬਹੁਤ ਖ਼ੁਸ਼ ਹਾਂ।
ਦੱਸ ਦਈਏ ਕਿ ਪਿਛਲੇ ਕੁੱਝ ਸਮਾਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਰੂਸ ਅਤੇ ਯੂਕ੍ਰੇਨ ਵਿਚਾਲੇ ਚੱਲ ਰਹੇ ਯੁੱਧ ਦੌਰਾਨ ਦੋਵੇਂ ਦੇਸ਼ਾਂ ਦੀ ਯਾਤਰਾ ਕੀਤੀ ਗਈ ਸੀ, ਜਿਸ ਤੋਂ ਬਾਅਦ ਕਈ ਦੇਸ਼ਾਂ ਨੇ ਉਮੀਦ ਜ਼ਾਹਿਰ ਕੀਤੀ ਸੀ ਕਿ ਭਾਰਤ ਹੀ ਇਨ੍ਹਾਂ ਦੋਵੇਂ ਦੇਸ਼ਾਂ ਵਿਚਾਲੇ ਜੰਗ ਨੂੰ ਖ਼ਤਮ ਕਰਵਾ ਸਕਦਾ ਏ, ਜਿਸ ਦੇ ਬਾਅਦ ਤੋਂ ਇਹ ਯਤਨ ਤੇਜ਼ ਕੀਤੇ ਜਾ ਰਹੇ ਨੇ।