ਯੂ.ਕੇ. ਦੇ ਹਵਾਈ ਅੱਡੇ ’ਤੇ ਜਹਾਜ਼ਾਂ ਦੀ ਟੱਕਰ

ਯੂ.ਕੇ. ਦੇ ਸਭ ਤੋਂ ਵੱਧ ਆਵਾਜਾਈ ਵਾਲੇ ਹਵਾਈ ਅੱਡਿਆਂ ਵਿਚੋਂ ਇਕ ਮੈਨਚੈਸਟਰ ਵਿਖੇ ਦੋ ਹਵਾਈ ਜਹਾਜ਼ਾਂ ਦੇ ਖੰਭ ਇਕ ਦੂਜੇ ਨਾਲ ਭਿੜ ਗਏ ਅਤੇ ਸਾਰੀਆਂ ਫਲਾਈਟਸ ਰੱਦ ਕਰਨੀਆਂ ਪਈਆਂ।

Update: 2025-08-15 12:26 GMT

ਲੰਡਨ : ਯੂ.ਕੇ. ਦੇ ਸਭ ਤੋਂ ਵੱਧ ਆਵਾਜਾਈ ਵਾਲੇ ਹਵਾਈ ਅੱਡਿਆਂ ਵਿਚੋਂ ਇਕ ਮੈਨਚੈਸਟਰ ਵਿਖੇ ਦੋ ਹਵਾਈ ਜਹਾਜ਼ਾਂ ਦੇ ਖੰਭ ਇਕ ਦੂਜੇ ਨਾਲ ਭਿੜ ਗਏ ਅਤੇ ਸਾਰੀਆਂ ਫਲਾਈਟਸ ਰੱਦ ਕਰਨੀਆਂ ਪਈਆਂ। ਇਕ ਹਵਾਈ ਜਹਾਜ਼ ਵਿਚ ਸਵਾਰ ਇਕ ਮੁਸਾਫ਼ਰ ਨੇ ਦੱਸਿਆ ਕਿ ਬਾਰੀ ਰਾਹੀਂ ਸਭ ਕੁਝ ਸਪੱਸ਼ਟ ਨਜ਼ਰ ਆ ਰਿਹਾ ਸੀ। ਦੋਹਾਂ ਜਹਾਜ਼ਾਂ ਦੇ ਵਿੰਗਜ਼ ਨੁਕਸਾਨੇ ਗਏ ਅਤੇ ਮੁਸਾਫ਼ਰਾਂ ਨੂੰ ਹੇਠਾਂ ਉਤਾਰਿਆ ਗਿਆ। ਇਕ ਮੁਸਾਫ਼ਰ ਨੇ ਟਵੀਟ ਕਰਦਿਆਂ ਕਿਹਾ, ‘‘ਅੱਜ ਰਨਵੇਟ ’ਤੇ ਕਰੈਸ਼ ਹੋ ਗਿਆ ਜੋ ਜ਼ਿਆਦਾ ਗੰਭੀਰ ਨਹੀਂ ਸੀ ਪਰ ਸਭ ਕੁਝ ਠੱਪ ਹੋ ਗਿਆ।’’

ਮੁਸਾਫ਼ਰਾਂ ਵਿਚ ਪੈ ਗਈ ਭਾਜੜ, ਜਾਨੀ ਨੁਕਸਾਨ ਤੋਂ ਬਚਾਅ

ਇਥੇ ਦਸਣਾ ਬਣਦਾ ਹੈ ਕਿ ਦੋਵੇਂ ਜਹਾਜ਼ ਈਜ਼ੀ ਜੈਟ ਏਅਰਲਾਈਨਜ਼ ਦੇ ਸਨ ਜਿਨ੍ਹਾਂ ਵਿਚੋਂ ਇਕ ਨੇ ਪੈਰਿਸ ਜਾਣਾ ਸੀ ਜਦਕਿ ਦੂਜਾ ਗਿਬਰਾਲਟਰ ਜਾਣ ਦੀ ਤਿਆਰੀ ਵਿਚ ਸੀ। ਈਜ਼ੀ ਜੈਟ ਦੇ ਇਕ ਬੁਲਾਰੇ ਨੇ ਦੱਸਿਆ ਕਿ ਹਾਦਸੇ ਦੇ ਕਾਰਨਾਂ ਪੜਤਾਲ ਕੀਤੀ ਜਾ ਰਹੀ ਹੈ ਅਤੇ ਮੁਸਾਫ਼ਰਾਂ ਨੂੰ ਹੋਈ ਖੱਜਲ-ਖੁਆਰੀ ਲਈ ਏਅਰਲਾਈਨ ਨੂੰ ਅਫ਼ਸੋਸ ਹੈ। ਹਾਦਸੇ ਤੋਂ ਕੁਝ ਸਮੇਂ ਬਾਅਦ ਫਲਾਈਟਸ ਦੀ ਆਵਾਜਾਈ ਆਰੰਭ ਹੋ ਗਈ ਪਰ ਮੁਸਾਫ਼ਰਾਂ ਨੂੰ ਸੁਚੇਤ ਕੀਤਾ ਗਿਆ ਹੈ ਕਿ ਉਹ ਆਪਣੀ ਫਲਾਈਟ ਦਾ ਸਟੇਟਸ ਚੈਕ ਕਰਨ ਤੋਂ ਬਾਅਦ ਹੀ ਹਵਾਈ ਅੱਡੇ ਵੱਲ ਰਵਾਨਾ ਹੋਣ। ਦੱਸ ਦੇਈੲੈ ਕਿ ਮੈਨਚੈਸਟਰ ਹਵਾਈ ਅੱਡਾ ਯੂ.ਕੇ. ਦਾ ਤੀਜਾ ਸਭ ਤੋਂ ਵੱਧ ਆਵਾਜਾਈ ਵਾਲਾ ਹਵਾਈ ਅੱਡਾ ਹੈ।

Tags:    

Similar News