ਹੁਣ ਨਵੀਂ ਬਿਮਾਰੀ ਨੇ ਘੇਰੀ ਦੁਨੀਆ, ਕਰੋਨਾ ਵਾਂਗ ਫੈਲਾਈ ਦਹਿਸ਼ਤ
ਕੋਰੋਨਾ ਤੋਂ ਬਾਅਦ ਦੁਨੀਆ ਨੂੰ ਹੁਣ ਇਕ ਨਵੀਂ ਖ਼ਤਰਨਾਕ ਬਿਮਾਰੀ ਨੇ ਘੇਰਾ ਪਾ ਲਿਆ ਹੈ ਜੋ ਕੋਰੋਨਾ ਦੀ ਤਰ੍ਹਾਂ ਹੀ ਫੈਲਦੀ ਜਾ ਰਹੀ ਹੈ। ਇਹ ਭਿਆਨਕ ਬਿਮਾਰੀ ਹਜ਼ਾਰਾਂ ਲੋਕਾਂ ਨੂੰ ਆਪਣੀ ਲਪੇਟ ਵਿਚ ਲੈ ਚੁੱਕੀ ਹੈ। ਵਿਸ਼ਵ ਸਿਹਤ ਸੰਗਠਨ ਵੱਲੋਂ ਮੰਕੀਪੌਕਸ ਨਾਂਅ ਦੀ ਇਸ ਬਿਮਾਰੀ ਨੂੰ ਗਲੋਬਲ ਪਬਲਿਕ ਹੈਲਥ ਐਮਰਜੈਂਸੀ ਐਲਾਨ ਕਰ ਦਿੱਤਾ ਗਿਆ ਹੈ।
ਕਾਂਗੋ :ਕੋਰੋਨਾ ਤੋਂ ਬਾਅਦ ਦੁਨੀਆ ਨੂੰ ਹੁਣ ਇਕ ਨਵੀਂ ਖ਼ਤਰਨਾਕ ਬਿਮਾਰੀ ਨੇ ਘੇਰਾ ਪਾ ਲਿਆ ਹੈ ਜੋ ਕੋਰੋਨਾ ਦੀ ਤਰ੍ਹਾਂ ਹੀ ਫੈਲਦੀ ਜਾ ਰਹੀ ਹੈ। ਇਹ ਭਿਆਨਕ ਬਿਮਾਰੀ ਹਜ਼ਾਰਾਂ ਲੋਕਾਂ ਨੂੰ ਆਪਣੀ ਲਪੇਟ ਵਿਚ ਲੈ ਚੁੱਕੀ ਹੈ। ਵਿਸ਼ਵ ਸਿਹਤ ਸੰਗਠਨ ਵੱਲੋਂ ਮੰਕੀਪੌਕਸ ਨਾਂਅ ਦੀ ਇਸ ਬਿਮਾਰੀ ਨੂੰ ਗਲੋਬਲ ਪਬਲਿਕ ਹੈਲਥ ਐਮਰਜੈਂਸੀ ਐਲਾਨ ਕਰ ਦਿੱਤਾ ਗਿਆ ਹੈ।ਪਿਛਲੇ ਦੋ ਸਾਲਾਂ ਵਿੱਚ ਇਹ ਦੂਜਾ ਮੌਕਾ ਹੈ ਜਦੋਂ ਕਿਸੇ ਬਿਮਾਰੀ ਨੂੰ ਸਿਹਤ ਐਮਰਜੈਂਸੀ ਐਲਾਨਿਆ ਗਿਆ ਹੈ। ਅਫ਼ਰੀਕੀ ਦੇਸ਼ ਕਾਂਗੋ ਵਿੱਚ ਇਸ ਬਿਮਾਰੀ ਦਾ ਪ੍ਰਕੋਪ ਬਹੁਤ ਜ਼ਿਆਦਾ ਵਧ ਚੁੱਕਿਆ ਹੈ, ਜਿਸ ਕਾਰਨ ਕਈ ਗੁਆਂਢੀ ਦੇਸ਼ ਵੀ ਪ੍ਰਭਾਵਿਤ ਹੋ ਚੁੱਕੇ ਹਨ।
ਸਿਹਤ ਮਾਹਿਰਾਂ ਦੇ ਅਨੁਸਾਰ ਮੰਕੀਪੌਕਸ ਚੇਚਕ ਵਾਂਗ ਇੱਕ ਵਾਇਰਲ ਰੋਗ ਹੈ ਜੋ ਇਕ ਜਣੇ ਤੋਂ ਦੂਜੇ ਜਣੇ ਤੱਕ ਫੈਲਦਾ ਰਹਿੰਦਾ ਹੈ ਪਰ ਬਹੁਤ ਘੱਟ ਮਾਮਲਿਆਂ ਵਿੱਚ ਇਹ ਘਾਤਕ ਹੁੰਦਾ ਹੈ। ਇਸ ਬਿਮਾਰੀ ਵਿਚ ਫਲੂ ਵਰਗੇ ਲੱਛਣ ਦਿਖਾਈ ਦਿੰਦੇ ਹਨ ਅਤੇ ਸਰੀਰ ’ਤੇ ਪਸ-ਭਰੇ ਜ਼ਖ਼ਮਾਂ ਦੇ ਨਾਲ ਭਰ ਜਾਂਦਾ ਹੈ।
ਮਾਹਿਰਾਂ ਵੱਲੋਂ ਚਿੰਤਾ ਜਤਾਈ ਜਾ ਰਹੀ ਐ ਕਿ ਕਿਤੇ ਇਹ ਜ਼ਿਆਦਾ ਖਤਰਨਾਕ ਸਾਬਤ ਨਾ ਹੋ ਜਾਵੇ ਕਿਉਂਕਿ ਇਹ ਇੱਕ ਛੂਤ ਦੀ ਬਿਮਾਰੀ ਹੈ। ਇਸ ਲਈ ਡਬਲਯੂਐਚਓ ਵੱਲੋਂ ਹਾਈ ਅਲਰਟ ਜਾਰੀ ਕੀਤਾ ਗਿਆ ਹੈ।
ਜੇਕਰ ਮੰਕੀਪੌਕਸ ਦੇ ਲੱਛਣਾਂ ਬਾਰੇ ਗੱਲ ਕੀਤੀ ਜਾਵੇ ਤਾਂ ਕਿਸੇ ਵਿਅਕਤੀ ਦੇ ਵਾਇਰਸ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਇਸ ਦੇ ਲੱਛਣ ਆਮ ਤੌਰ ’ਤੇ ਐਕਸਪੋਜਰ ਤੋਂ 3 ਤੋਂ 17 ਦਿਨਾਂ ਬਾਅਦ ਦਿਖਾਈ ਦੇਣ ਲੱਗ ਪੈਂਦੇ ਹਨ ਅਤੇ ਜਦੋਂ ਲੱਛਣ ਪ੍ਰਗਟ ਹੋਣੇ ਸ਼ੁਰੂ ਹੁੰਦੇ ਹਨ ਤਾਂ ਉਸ ਸਮੇਂ ਨੂੰ ਇਨਕਿਊਬੇਸ਼ਨ ਪੀਰੀਅਡ ਕਿਹਾ ਜਾਂਦਾ ਹੈ ਅਤੇ ਲੱਛਣ ਆਮ ਤੌਰ ’ਤੇ 2 ਤੋਂ 4 ਹਫ਼ਤਿਆਂ ਤੱਕ ਰਹਿੰਦੇ ਹਨ।
ਮੰਕੀਪੌਕਸ ਦਾ ਸਭ ਤੋਂ ਪਹਿਲਾ ਲੱਛਣ ਬੁਖਾਰ ਹੈ। ਫਿਰ ਬੁਖਾਰ ਸ਼ੁਰੂ ਹੋਣ ਤੋਂ ਲਗਭਗ 1 ਤੋਂ 4 ਦਿਨਾਂ ਬਾਅਦ, ਚਮੜੀ ’ਤੇ ਧੱਫੜ ਦਿਖਾਈ ਦੇਣ ਲੱਗ ਪੈਂਦੇ ਹਨ।
ਇਸ ਵਿਚ ਦਿਖਾਈ ਦੇਣ ਵਾਲੇ ਧੱਫੜ ਅਕਸਰ ਚਿਹਰੇ ’ਤੇ ਪਹਿਲਾਂ ਦਿਖਾਈ ਦਿੰਦੇ ਹਨ। ਇਸ ਤੋਂ ਬਾਅਦ ਉਹ ਬਾਹਾਂ ਜਾਂ ਲੱਤਾਂ ’ਤੇ ਦਿਖਾਈ ਦਿੰਦੇ ਹਨ ਅਤੇ ਫਿਰ ਸਰੀਰ ਦੇ ਦੂਜੇ ਹਿੱਸਿਆਂ ਵਿਚ ਫੈਲ ਜਾਂਦੇ ਹਨ।
ਮੰਕੀਪੌਕਸ ਦੇ ਧੱਫੜ ਕਈ ਪੜਾਵਾਂ ਵਿਚੋਂ ਲੰਘਦੇ ਹਨ। ਸ਼ੁਰੂ ਵਿਚ ਫਲੈਟ ਧੱਫੜ ਛਾਲਿਆਂ ਵਿਚ ਬਦਲ ਜਾਂਦੇ ਹਨ। ਫਿਰ ਇਹ ਛਾਲੇ ਪਸ ਨਾਲ ਭਰ ਜਾਂਦੇ ਹਨ। ਫਿਰ ਖੁਰਕ 2 ਤੋਂ 4 ਹਫ਼ਤਿਆਂ ਦੀ ਮਿਆਦ ਵਿਚ ਬਣ ਜਾਂਦੀ ਹੈ ਅਤੇ ਸੁੱਕ ਜਾਂਦੀ ਹੈ।
ਇਹ ਧੱਫੜ ਮੂੰਹ, ਚਿਹਰੇ, ਹੱਥ, ਪੈਰ, ਲਿੰਗ, ਯੋਨੀ ਜਾਂ ਗੁਦਾ ’ਤੇ ਕਿਤੇ ਵੀ ਹੋ ਸਕਦੇ ਹਨ। ਕਦੇ-ਕਦੇ ਇਹ ਗਲੇ ਵਿਚ ਵੀ ਹੋ ਜਾਂਦੇ ਹਨ।
ਜਦੋਂ ਤੋਂ ਤੁਹਾਡੇ ਧੱਫੜ ਅਤੇ ਖੁਰਕ ਠੀਕ ਨਹੀਂ ਹੋ ਜਾਂਦੇ, ਉਦੋਂ ਤੱਕ ਮੰਕੀਪੌਕਸ ਦੇ ਲੱਛਣ ਦਿਖਾਈ ਦੇਣ ਲੱਗ ਪੈਂਦੇ ਹਨ, ਇੱਕ ਪੀੜਤ ਵਿਅਕਤੀ ਇਸ ਨੂੰ ਅੱਗੇ ਫੈਲਾਅ ਸਕਦਾ ਹੈ।