Pakistan: ਲਹਿੰਦੇ ਪੰਜਾਬ ਵਿੱਚ ਵੱਡਾ ਧਮਾਕਾ, ਫੈਕਟਰੀ 'ਚ ਫਟ ਗਿਆ ਬਾਇਲਰ, 15 ਮੌਤਾਂ

ਕਈ ਲੋਕ ਜ਼ਖ਼ਮੀ

Update: 2025-11-21 08:49 GMT

Pakistan Punjab News: ਪਾਕਿਸਤਾਨ ਵਿੱਚ ਸ਼ੁੱਕਰਵਾਰ ਨੂੰ ਇੱਕ ਵੱਡਾ ਧਮਾਕਾ ਹੋਇਆ। ਪੰਜਾਬ ਸੂਬੇ ਦੀ ਇੱਕ ਫੈਕਟਰੀ ਵਿੱਚ ਬਾਇਲਰ ਫਟ ਗਿਆ। ਇਸ ਹਾਦਸੇ ਵਿੱਚ ਹੁਣ ਤੱਕ 15 ਲੋਕਾਂ ਦੀ ਮੌਤ ਹੋ ਗਈ ਹੈ। ਵੱਡੀ ਗਿਣਤੀ ਵਿੱਚ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਧਮਾਕਾ ਇੰਨਾ ਭਿਆਨਕ ਸੀ ਕਿ ਕਈ ਇਮਾਰਤਾਂ ਢਹਿ ਗਈਆਂ।

ਸ਼ੁੱਕਰਵਾਰ ਨੂੰ ਪੰਜਾਬ ਦੇ ਫੈਸਲਾਬਾਦ ਜ਼ਿਲ੍ਹੇ ਦੇ ਮਲਿਕਪੁਰ ਖੇਤਰ ਵਿੱਚ ਇੱਕ ਕੈਮੀਕਲ ਫੈਕਟਰੀ ਦੇ ਬਾਇਲਰ ਵਿੱਚ ਇੱਕ ਵੱਡਾ ਧਮਾਕਾ ਹੋਇਆ। ਇਸ ਕਾਰਨ ਪੂਰੀ ਫੈਕਟਰੀ ਜ਼ਮੀਨਦੋਜ਼ ਹੋ ਗਈ। ਨੇੜਲੀਆਂ ਇਮਾਰਤਾਂ ਵੀ ਢਹਿ ਗਈਆਂ। ਫੈਸਲਾਬਾਦ ਦੇ ਡਿਪਟੀ ਕਮਿਸ਼ਨਰ ਰਾਜਾ ਜਹਾਂਗੀਰ ਅਨਵਰ ਨੇ ਕਿਹਾ ਕਿ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ। ਹੁਣ ਤੱਕ ਮਲਬੇ ਵਿੱਚੋਂ 15 ਲਾਸ਼ਾਂ ਕੱਢੀਆਂ ਗਈਆਂ ਹਨ। ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਮਲਬੇ ਹੇਠ ਹੋਰ ਲੋਕ ਦੱਬੇ ਹੋ ਸਕਦੇ ਹਨ। ਬਚਾਅ ਟੀਮਾਂ ਮਲਬੇ ਨੂੰ ਹਟਾਉਣ ਵਿੱਚ ਰੁੱਝੀਆਂ ਹੋਈਆਂ ਹਨ।

Tags:    

Similar News