ਕੈਲਗਰੀ ’ਚ ਪੰਜਾਬੀ ਵਿਦਿਆਰਥਣ ’ਤੇ ਹਮਲਾ ਕਾਰਨ ਵਾਲਾ ਗ੍ਰਿਫ਼ਤਾਰ
ਬੀਤੇ ਦਿਨੀਂ ਸੋਸ਼ਲ ਮੀਡੀਆ ਉੱਤੇ ਕੈਲਗਰੀ ਦੀ ਇੱਕ ਵੀਡੀਓ ਵਾਇਰਲ ਹੋਈ ਸੀ। ਇਸ ਵੀਡੀਓ ਵਿੱਚ ਇੱਕ ਸਖ਼ਸ਼ ਭਾਰਤੀ ਮੂਲ ਦੀ ਵਿਦਿਆਰਥਣ ਨਾਲ ਹੱਥੋਪਾਈ ਕਰਦਾ ਨਜ਼ਰ ਆ ਰਿਹਾ ਸੀ। ਹਾਲਾਂਕਿ ਹੁਣ ਇਸ ਮਾਮਲੇ ਵਿੱਚ ਜਾਣਾਕਰੀ ਆ ਰਹੀ ਹੈ ਕਿ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਕੈਲਗਰੀ, ਕਵਿਤਾ: ਬੀਤੇ ਦਿਨੀਂ ਸੋਸ਼ਲ ਮੀਡੀਆ ਉੱਤੇ ਕੈਲਗਰੀ ਦੀ ਇੱਕ ਵੀਡੀਓ ਵਾਇਰਲ ਹੋਈ ਸੀ। ਇਸ ਵੀਡੀਓ ਵਿੱਚ ਇੱਕ ਸਖ਼ਸ਼ ਭਾਰਤੀ ਮੂਲ ਦੀ ਵਿਦਿਆਰਥਣ ਨਾਲ ਹੱਥੋਪਾਈ ਕਰਦਾ ਨਜ਼ਰ ਆ ਰਿਹਾ ਸੀ। ਹਾਲਾਂਕਿ ਹੁਣ ਇਸ ਮਾਮਲੇ ਵਿੱਚ ਜਾਣਾਕਰੀ ਆ ਰਹੀ ਹੈ ਕਿ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਕੈਨੇਡਾ ਦੇ ਕੈਲਗਰੀ ਵਿੱਚ ਇੱਕ ਵਿਅਕਤੀ ਨੇ ਟ੍ਰੇਨ ਸਟੇਸ਼ਨ ਦੇ ਪਲੇਟਫਾਰਮ ‘ਤੇ ਇੱਕ ਪੰਜਾਬੀ ਲੜਕੀ ‘ਤੇ ਹਮਲਾ ਕੀਤਾ ਹੈ। ਕੈਲਗਰੀ ਪੁਲਿਸ ਵਲੋਂ 31 ਸਾਲਾਂ ਬ੍ਰੇਡਨ ਜੋਸਫ਼ ਜੇਮਜ਼ ਨੂੰ ਗ੍ਰਿਫ਼ਤਾਰ ਕੀਤਾ ਹੈ।
ਕੁੜੀ ਵੱਲੋਂ ਪੁਲਿਸ ਨੂੰ ਬਿਆਨ ਦਿੱਤਾ ਗਿਆ ਹੈ ਤੇ ਪੁਲਿਸ ਨੇ ਬਿਆਨ ਜਾਰੀ ਕਰਕੇ ਕਿਹਾ ਹੈ ਕੇ 23 ਮਾਰਚ ਦਿਨ ਐਤਵਾਰ ਨੂੰ ਦੋਪਹਿਰ ਕਰੀਬ 1 ਵਜ ਕੇ 40 ਮਿੰਟ ਤੇ ਇੱਕ ਕੁੜੀ ਨਾਲ ਕੈਲਗਰੀ ਦੇ ਥਰਡ ਸਟਰੀਟ ਐਸ.ਈ.ਸੀ ਟ੍ਰੇਨ ਸਟੇਸ਼ਨ ਤੇ ਇੱਕ ਸਖ਼ਸ਼ ਨੇ ਕੁੜੀ ਦੇ ਮੂੰਹ ਤੇ ਪਾਣੀ ਡੋਲਿਆ, ਓਦੇ ਨਾਲ ਖਿੱਚ ਧੂਹ ਕੀਤੀ ਅਤੇ ਓਦੇ ਤੋਂ ਮੋਬਾਈਲ ਖੋਹਣ ਦੀ ਕੋਸ਼ਿਸ਼ ਕੀਤੀ ਅਤੇ ਫਿਰ ਮੌਕੇ ਤੋਂ ਚਲਾ ਗਿਆਆ ਜੋ ਕਿ ਵੀਡੀਓ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ। ਪ੍ਰਤੱਖਦਰਸ਼ੀਆਂ ਦੇ ਬਿਆਨਾ ਤੇ ਪੁੱਛਗਿੱਛ ਦੇ ਆਧਾਰ ਤੇ 31 ਸਾਲਾਂ ਬ੍ਰੇਡਨ ਜੋਸਫ਼ ਜੇਮਜ਼ ਫਰੈਂਚ ਨੂੰ ਈਸਟ ਵਿਲੇਜ ਤੋਂ 25 ਮਿੰਟਾਂ ਦੇ ਵਿੱਚ ਵਿੱਜਚ ਗ੍ਰਿਫ਼ਤਾਰ ਕਰ ਲਿਆ ਗਿਆ। ਉਸ ਉੱਤੇ ਲੁੱਟ ਖੋਹ ਦਾ ਮਾਮਲਾ ਦਰਜ ਕੀਤਾ ਗਿਆ।
ਹਾਲਾਂਕਿ ਪੁਲਿਸ ਵੱਲੋਂ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਇਹ ਮਾਮਲਾ ਨਸਲੀ ਤੌਰ 'ਤੇ ਪ੍ਰੇਰਿਤ ਨਹੀਂ ਜਾਪਦਾ ਹੈ ਪਰ ਫਿਰ ਵੀ ਅਸੀਂ ਹਰ ਐਂਗਲ ਤੋਂ ਜਾਂਚ ਕਰ ਰਹੇ ਹਾਂ। ਕੈਲਗਰੀ ਪੁਲਿਸ ਨੇ ਅੱਗੇ ਕਿਹਾ ਕਿ ਪੀੜਤ ਕੁੜੀ ਬਿਲਕੁੱਲ ਠੀਕ ਹੈ ਅਤੇ ਨਿੱਜਤਾਂ ਦੀ ਮੰਗ ਕਰ ਰਹੀ ਹੈ। ਜਾਣਕਾਰੀ ਇਹ ਵੀ ਸਾਹਮਣੇ ਰਹੀ ਹੈ ਕਿ ਦਸਮੇਸ ਦਰਬਾਰ ਗੁਰਦੁਆਰਾ ਸਾਹਿਬ ਕੈਲਗਰੀ ਵਲੋਂ ਇਸ ਮਾਮਲੇ ਦੀ ਪੈਰਵੀ ਕੀਤੀ ਜਾ ਰਹੀ ਹੈ।