ਨਿਊਜਰਸੀ ਹਵਾਈ ਅੱਡੇ ਵਿਅਕਤੀ ਦੀ ਪੈਂਟ ’ਚੋਂ ਮਿਲਿਆ ਜਿੰਦਾ ਕੱਛੂਕੁੰਮਾ

ਨਿਊਜਰਸੀ ਦੇ ਹਵਾਈ ਅੱਡੇ ’ਤੇ ਪੈਨਸਿਲਵਾਨੀਆ ਦੇ ਇਕ ਵਿਅਕਤੀ ਦੀ ਪੈਂਟ ਵਿਚੋਂ ਇਕ ਜਿੰਦਾ ਕੱਛੂਕੁੰਮਾ ਮਿਲਣ ਦੀ ਖਬਰ ਸਾਹਮਣੇ ਆਈ ਹੈ। ਸੰਘੀ ਟਰਾਂਸਪੋਰਟੇਸ਼ਨ ਸਕਿਉਰਟੀ ਐਡਮਨਿਸਟ੍ਰਸ਼ੇਨ (ਟੀਐਸਏ) ਅਨੁਸਾਰ ਨਿਊਯਾਰਕ ਲਿਬਰਟੀ ਇੰਟਰਨੈਸ਼ਨਲ ਏਅਰਪੋਰਟ ’ਤੇ ਬੌਡੀ ਸਕੈਨਰ ਦੌਰਾਨ ਇਕ ਵਿਅਕਤੀ ਦੀ ਪੈਂਟ ਵਿਚ ਕੁਝ ਲੁਕੋਇਆ ਹੋਣ ਦਾ ਸ਼ੱਕ ਪਿਆ।;

Update: 2025-03-15 14:53 GMT

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ) : ਨਿਊਜਰਸੀ ਦੇ ਹਵਾਈ ਅੱਡੇ ’ਤੇ ਪੈਨਸਿਲਵਾਨੀਆ ਦੇ ਇਕ ਵਿਅਕਤੀ ਦੀ ਪੈਂਟ ਵਿਚੋਂ ਇਕ ਜਿੰਦਾ ਕੱਛੂਕੁੰਮਾ ਮਿਲਣ ਦੀ ਖਬਰ ਸਾਹਮਣੇ ਆਈ ਹੈ। ਸੰਘੀ ਟਰਾਂਸਪੋਰਟੇਸ਼ਨ ਸਕਿਉਰਟੀ ਐਡਮਨਿਸਟ੍ਰਸ਼ੇਨ (ਟੀਐਸਏ) ਅਨੁਸਾਰ ਨਿਊਯਾਰਕ ਲਿਬਰਟੀ ਇੰਟਰਨੈਸ਼ਨਲ ਏਅਰਪੋਰਟ ’ਤੇ ਬੌਡੀ ਸਕੈਨਰ ਦੌਰਾਨ ਇਕ ਵਿਅਕਤੀ ਦੀ ਪੈਂਟ ਵਿਚ ਕੁਝ ਲੁਕੋਇਆ ਹੋਣ ਦਾ ਸ਼ੱਕ ਪਿਆ। ਜਦੋਂ ਉਸ ਵਿਅਕਤੀ ਨੂੰ ਪੁੱਛਿਆ ਗਿਆ ਕਿ ਪੈਂਟ ਵਿਚ ਕੀ ਹੈ ਤਾਂ ਉਸ ਨੇ ਪੈਂਟ ਵਿਚੋਂ ਕੱਛੂਕੁਮਾ ਕੱਢ ਕੇ ਬਾਹਰ ਰੱਖ ਦਿੱਤਾ।

ਤਕਰੀਬਨ 5 ਇੰਚ ਲੰਬੇ ਕੱਛੂਕੁੰਮੇ ਨੂੰ ਉਸ ਨੇ ਨੀਲੇ ਰੰਗ ਦੇ ਤੌਲੀਏ ਵਿਚ ਲਪੇਟਿਆ ਹੋਇਆ ਸੀ। ਉਸਵਿਅਕਤੀ ਨੇ ਕਿਹਾ ਕਿ ਇਹ ਲਾਲ ਕੰਨ ਵਾਲਾ ਕੱਛੂਕੁੰਮਾ ਆਮ ਨਹੀਂ ਮਿਲਦਾ ਤੇ ਇਸ ਨੂੰ ਪਾਲਤੂ ਜਾਨਵਰ ਦੀ ਤਰ੍ਹਾਂ ਰੱਖਿਆ ਜਾਂਦਾ ਹੈ। ਵਿਅਕਤੀ ਜਿਸ ਦਾ ਨਾਂਅ ਨਸ਼ਰ ਨਹੀਂ ਕੀਤਾ ਹੈ, ਨੂੰ ਪੁਲਿਸ ਆਪਣੇ ਨਾਲ ਲੈ ਗਈ ਹੈ। ਕੱਛੂਕੁੰਮੇ ਨੂੰ ਪੁਲਿਸ ਟੀਮ ਜ਼ਬਤ ਕਰ ਲਿਆ।


ਨਿਊਜਰਸੀ ਦੇ ਟੀਐਸਏ ਦੇ ਫੈਡਰਲ ਸਕਿਉਰਟੀ ਡਾਇਰੈਕਟਰ ਥਾਮਸ ਕਾਰਟਰ ਨੇ ਕਿਹਾ ਹੈ ਕਿ ਯਾਤਰੀ ਚਾਕੂ ਜਾਂ ਕੋਈ ਹਥਿਆਰ ਲੁਕੋ ਕੇ ਲਿਜਾਂਦੇ ਤਾਂ ਫੜੇ ਗਏ ਹਨ ਪਰ ਮੇਰਾ ਵਿਸ਼ਵਾਸ਼ ਹੈ ਕਿ ਇਹ ਪਹਿਲਾ ਮਾਮਲਾ ਹੈ ਕਿ ਕੋਈ ਵਿਅਕਤੀ ਆਪਣੀ ਪੈਂਟ ਵਿਚ ਜਿੰਦਾ ਜਾਨਵਰ ਲੁਕਾ ਕੇ ਲਿਜਾਂਦਾ ਫੜਿਆ ਹੋਵੇ। ਉਨ੍ਹਾਂ ਆਖਿਆ ਕਿ ਵਧੀਆ ਗੱਲ ਇਹ ਹੈ ਕਿ ਇਸ ਦੌਰਾਨ ਕੱਛੂਮੁੰਮੇ ਨੂੰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ, ਉਹੀ ਪੂਰੀ ਤਰ੍ਹਾਂ ਸੁਰੱਖਿਅਤ ਸੀ।

ਥਾਮਸ ਅਨੁਸਾਰ ਮਾਮਲਾ ਜਾਂਚ ਅਧੀਨ ਹੈ ਤੇ ਅਜੇ ਇਹ ਸਾਫ ਨਹੀਂ ਹੈ ਕਿ ਨਵਅਕਤੀ ਵਿਰੁੱਧ ਮਾਮਲਾ ਦਰਜ ਕੀਤਾ ਜਾਵੇਗਾ ਜਾਂ ਜੁਰਮਾਨਾ ਲਗਾ ਕੇ ਉਸ ਨੂੰ ਛੱਡ ਦਿੱਤਾ ਜਾਵੇਗਾ।

Tags:    

Similar News