ਕ੍ਰਿਸਟੀਨਾ ਹੋਵੇਗੀ ਮਿਲਟਨ ਈਸਟ ਹਾਲਟਨ ਹਿੱਲਸ ਸਾਊਥ ਦੀ ਨਵੀਂ MP, ਪਰਮ ਗਿੱਲ ਹਾਰੇ

ਕੈਨੇਡਾ ਦੀਆਂ ਹਾਲ ਹੀ ਵਿਚ ਹੋਈਆਂ ਆਮ ਚੋਣਾਂ ਦੌਰਾਨ ਪੰਜਾਬੀ ਮੂਲ ਦੇ ਪਰਮ ਗਿੱਲ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ ਜਦੋਂ ਮਿਲਟਨ ਕੋਰਟ ਹਾਊਸ ਵਿਖੇ ਤਿੰਨ ਦਿਨਾਂ ਦੀ ਨਿਆਂਇਕ ਮੁੜ ਗਿਣਤੀ ਦੌਰਾਨ ਕ੍ਰਿਸਟੀਨਾ ਟੈਸਰ ਡੈਰਕਸੇਨ ਨੂੰ ਅਧਿਕਾਰਕ ਤੌਰ ’ਤੇ ਮਿਲਟਨ ਈਸਟਨ ਹਾਲਟਨ ਹਿੱਲਜ਼ ਸਾਊਥ ਦੀ ਐਮਪੀ ਐਲਾਨ ਦਿੱਤਾ ਗਿਆ ਅਤੇ ਪਰਮ ਗਿੱਲ ਮਹਿਜ਼ 21 ਵੋਟਾਂ ਨਾਲ ਇਹ ਚੋਣ ਹਾਰ ਗਏ।

Update: 2025-05-16 15:48 GMT

ਓਟਾਵਾ : ਕੈਨੇਡਾ ਦੀਆਂ ਹਾਲ ਹੀ ਵਿਚ ਹੋਈਆਂ ਆਮ ਚੋਣਾਂ ਦੌਰਾਨ ਪੰਜਾਬੀ ਮੂਲ ਦੇ ਪਰਮ ਗਿੱਲ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ ਜਦੋਂ ਮਿਲਟਨ ਕੋਰਟ ਹਾਊਸ ਵਿਖੇ ਤਿੰਨ ਦਿਨਾਂ ਦੀ ਨਿਆਂਇਕ ਮੁੜ ਗਿਣਤੀ ਦੌਰਾਨ ਕ੍ਰਿਸਟੀਨਾ ਟੈਸਰ ਡੈਰਕਸੇਨ ਨੂੰ ਅਧਿਕਾਰਕ ਤੌਰ ’ਤੇ ਮਿਲਟਨ ਈਸਟਨ ਹਾਲਟਨ ਹਿੱਲਜ਼ ਸਾਊਥ ਦੀ ਐਮਪੀ ਐਲਾਨ ਦਿੱਤਾ ਗਿਆ ਅਤੇ ਪਰਮ ਗਿੱਲ ਮਹਿਜ਼ 21 ਵੋਟਾਂ ਨਾਲ ਇਹ ਚੋਣ ਹਾਰ ਗਏ। 


ਕੈਨੇਡਾ ਦੇ ਮਿਲਟਨ ਈਸਟ ਹਾਲਟਨ ਹਿੱਲਸ ਸਾਊਥ ਹਲਕੇ ਤੋਂ ਹੁਣ ਪਰਮ ਗਿੱਲ ਨਹੀਂ ਬਲਕਿ ਕ੍ਰਿਸਟੀਨਾ ਟੈਸਰ ਡੈਰਕਸੇਨ ਐਮਪੀ ਹੋਣਗੇ ਕਿਉਂਕ ਮਿਲਟਨ ਕੋਰਟ ਹਾਊਸ ਵਿਖੇ ਹੋਈ ਤਿੰਨ ਦਿਨਾਂ ਦੀ ਨਿਆਂਇਕ ਮੁੜ ਗਿਣਤੀ ਤੋਂ ਬਾਅਦ ਕ੍ਰਿਸਟੀਨਾ ਇਹ ਚੋਣ ਜਿੱਤ ਗਈ। ਨਵੀਂ ਗਿਣਤੀ ਵਿਚ ਕੰਜ਼ਰਵੇਟਿਵ ਉਮੀਦਵਾਰ ਪਰਮ ਗਿੱਲ ਤੋਂ ਕ੍ਰਿਸਟੀਨਾ ਦੀ ਜਿੱਤ ਦਾ ਫ਼ਰਕ ਸਿਰਫ਼ 21 ਵੋਟਾਂ ਦਾ ਰਿਹਾ। ਇਸ ਜਿੱਤ ਤੋਂ ਬਾਅਦ ਕ੍ਰਿਸਟੀਨਾ ਨੇ ਆਪਣੀ ਸੋਸ਼ਲ ਮੀਡੀਆ ਪੋਸਟ ਵਿਚ ਮਿਲਟਨ ਈਸਟ ਹਾਲਟਨ ਹਿੱਲਸ ਸਾਊਥ ਦੇ ਲੋਕਾਂ ਨੂੰ ਆਖਿਆ ਤੁਸੀਂ ਭਾਵੇਂ ਕਿਸ ਨੂੰ ਮਰਜ਼ੀ ਵੋਟ ਦਿੱਤੀ ਹੋਵੇ ਪਰ ਇਹ ਸਮਝ ਲਓ ਕਿ ਮੈਂ ਓਟਾਵਾ ਵਿਚ ਤੁਹਾਡੀ ਮਜ਼ਬੂਤ ਆਵਾਜ਼ ਬਣਨ ਲਈ ਪੂਰੀ ਮਿਹਨਤ ਲਗਾ ਦੇਵਾਂਗੀ, ਜਿਸ ਦੇ ਤੁਸੀਂ ਹੱਕਦਾਰ ਹੋ।

ਇਲੈਕਸ਼ਨਜ਼ ਕੈਨੇਡਾ ਨੇ ਪਿਛਲੇ ਹਫ਼ਤੇ ਵੋਟਾਂ ਦੀ ਪੁਸ਼ਟੀ ਪ੍ਰਕਿਰਿਆ ਤੋਂ ਬਾਅਦ ਦੁਬਾਰਾ ਗਿਣਤੀ ਕਰਵਾਉਣ ਦਾ ਹੁਕਮ ਦਿੱਤਾ ਸੀ। ਦਰਅਸਲ ਜਦੋਂ ਦੋ ਚੋਟੀ ਦੇ ਉਮੀਦਵਾਰਾਂ ਵਿਚ ਪਈਆਂ ਵੋਟਾਂ ਦਾ ਫ਼ਰਕ 0.1 ਫ਼ੀਸਦੀ ਤੋਂ ਘੱਟ ਹੁੰਦਾ ਹੈ ਤਾਂ ਨਿਆਂਇਕ ਮੁੜ ਗਿਣਤੀ ਆਪਣੇ ਆਪ ਲਾਜ਼ਮੀ ਹੋ ਜਾਂਦੀ ਐ। ਪਰਮ ਗਿੱਲ ਨੂੰ ਚੋਣਾਂ ਵਾਲੀ ਰਾਤ ਜੇਤੂ ਐਲਾਨ ਦਿੱਤਾ ਗਿਆ ਸੀ ਪਰ ਇਲੈਕਸ਼ਨਜ਼ ਕੈਨੇਡਾ ਦੁਆਰਾ ਨਤੀਜਿਆਂ ਨੂੰ ਪ੍ਰਮਾਣਿਤ ਕਰਨ ਤੋਂ ਬਾਅਦ ਰਾਈਡਿੰਗ ਲਿਬਰਲਾਂ ਵੱਲ ਪਲਟ ਗਈ। ਇਸ ਗਿਣਤੀ ਨੇ ਲਿਬਰਲਾਂ ਨੂੰ ਬਹੁਮਤ ਦੇ ਇਕ ਕਦਮ ਹੋਰ ਨੇੜੇ ਕਰ ਦਿੱਤਾ ਹੈ, ਜਿਨ੍ਹਾਂ ਕੋਲ 169 ਸੰਸਦ ਮੈਂਬਰ ਨੇ।


ਕ੍ਰਿਸਟੀਨਾ ਦੀ ਜਿੱਤ ਤੋਂ ਬਾਅਦ ਹੁਣ ਮਿਲਟਨ ਟਾਊਨ ਕੌਂਸਲ ਦੀ ਖ਼ਾਲੀ ਹੋਈ ਸੀਟ ਭਰਨ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ ਏ ਕਿਉਂਕਿ ਕ੍ਰਿਸਟੀ ਇਸ ਖੇਤਰ ਤੋਂ ਕੌਂਸਲਰ ਸੀ। ਇਸ ਦੇ ਲਈ ਇਕ ਉਪ ਚੋਣ ਕਰਵਾਈ ਜਾਵੇਗੀ, ਜਿਸ ਦੇ ਜ਼ਰੀਏ ਨਵਾਂ ਕੌਂਸਲਰ ਚੁਣਿਆ ਜਾ ਸਕਦਾ ਏ, ਜਿਵੇਂ ਕਿ ਗੁਆਂਢੀ ਹਾਲਟਨ ਹਿੱਲਜ਼ ਵਿਚ ਮਹਿਜ਼ ਤਿੰਨ ਮਹੀਨੇ ਹੋਇਆ। ਉਥੇ ਕੌਂਸਲ ਨੇ ਨਵੇਂ ਚੁਣੇ ਗਏ ਐਮਪੀ ਜੋਸੇਫ ਰੈਕਿੰਸਕੀ ਦੀ ਥਾਂ ਲੈਣ ਲਈ 2022 ਦੀਆਂ ਮਿਉਂਸਪਲ ਚੋਣਾਂ ਤੋਂ ਅਗਲੇ ਕਲੋਜ਼ਿਟ ਰਨਰ ਅੱਪ ਨੂੰ ਨਿਯੁਕਤ ਕਰਨ ਦੀ ਚੋਣ ਕੀਤੀ ਸੀ।

Tags:    

Similar News