ਜਰਮਨੀ ’ਚ ਚਾਕੂ ਨਾਲ ਹਮਲਾ ਕਰਨ ਵਾਲਾ ਸ਼ੱਕੀ ਗ੍ਰਿਫ਼ਤਾਰ
ਪੱਛਮੀ ਜਰਮਨੀ ਦੇ ਸ਼ਹਿਰ ਸੋਲੰਗੇਨ ਵਿਚ ਬੀਤੇ ਦਿਨੀਂ ਚਾਕੂ ਨਾਲ ਹਮਲਾ ਕਰਨ ਵਾਲੇ ਵਿਅਕਤੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਪੁਲਿਸ ਬੀਤੇ ਦਿਨ ਤੋਂ ਹੀ ਇਸ ਮੁਲਜ਼ਮ ਦੀ ਭਾਲ ਵਿਚ ਜੁਟੀ ਹੋਈ ਸੀ। ਇਸ ਚਾਕੂਬਾਜ਼ੀ ਦੌਰਾਨ ਤਿੰਨ ਲੋਕਾਂ ਦੀ ਮੌਤ ਹੋ ਗਈ ਜਦਕਿ 8 ਲੋਕ ਇਸ ਹਮਲੇ ਵਿਚ ਜ਼ਖ਼ਮੀ ਹੋ ਗਏ ਸਨ।;
ਸੋਲੰਗੇਨ : ਪੱਛਮੀ ਜਰਮਨੀ ਦੇ ਸ਼ਹਿਰ ਸੋਲੰਗੇਨ ਵਿਚ ਬੀਤੇ ਦਿਨੀਂ ਚਾਕੂ ਨਾਲ ਹਮਲਾ ਕਰਨ ਵਾਲੇ ਵਿਅਕਤੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਪੁਲਿਸ ਬੀਤੇ ਦਿਨ ਤੋਂ ਹੀ ਇਸ ਮੁਲਜ਼ਮ ਦੀ ਭਾਲ ਵਿਚ ਜੁਟੀ ਹੋਈ ਸੀ। ਇਸ ਚਾਕੂਬਾਜ਼ੀ ਦੌਰਾਨ ਤਿੰਨ ਲੋਕਾਂ ਦੀ ਮੌਤ ਹੋ ਗਈ ਜਦਕਿ 8 ਲੋਕ ਇਸ ਹਮਲੇ ਵਿਚ ਜ਼ਖ਼ਮੀ ਹੋ ਗਏ ਸਨ। ਇਸ ਹਮਲੇ ਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ ਸੰਗਠਨ ਵੱਲੋਂ ਲਈ ਗਈ ਸੀ। ਦੇਖੋ ਪੂਰੀ ਖ਼ਬਰ।
ਪੱਛਮੀ ਜਰਮਨੀ ਦੇ ਸ਼ਹਿਰ ਸੋÇਲੰਗੇਨ ਵਿਚ ਪੁਲਿਸ ਨੇ ਉਸ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ, ਜਿਸ ਵੱਲੋਂ ਬੀਤੇ ਦਿਨੀਂ ਸ਼ਹਿਰ ਵਿਚ ਚਾਕੂਬਾਜ਼ੀ ਕਰਕੇ ਤਿੰਨ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਸੀ ਅਤੇ 8 ਲੋਕਾਂ ਨੂੰ ਜ਼ਖ਼ਮੀ ਕਰ ਦਿੱਤਾ ਸੀ। ਪੁਲਿਸ ਨੇ ਇਸ ਮਾਮਲੇ ਵਿਚ ਚੌਕਸੀ ਦਿਖਾਉਂਦਿਆਂ ਮਹਿਜ਼ 24 ਘੰਟਿਆਂ ਦੇ ਅੰਦਰ ਹੀ ਮੁਲਜ਼ਮ ਨੂੰ ਕਾਬੂ ਕਰ ਲਿਆ। ਪੁਲਿਸ ਨੇ ਦੱਸਿਆ ਕਿ ਇਸ ਮਾਮਲੇ ਵਿਚ ਇਹ ਦੂਜੀ ਗ੍ਰਿਫ਼ਤਾਰੀ ਐ। ਪੁਲਿਸ ਅਧਿਕਾਰੀਆਂ ਨੇ ਆਖਿਆ ਕਿ ਉਹ ਵਿਅਕਤੀ ਜਾਂ ਘਟਨਾ ਸਬੰਧੀ ਹੋਰ ਜ਼ਿਆਦਾ ਜਾਣਕਾਰੀ ਨਹੀਂ ਦੇ ਸਕਦੇ। ਇਸ ਤੋਂ ਪਹਿਲਾਂ ਪੁਲਿਸ ਨੇ ਇਕ ਨਾਬਾਲਗ ਨੂੰ ਵੀ ਹਿਰਾਸਤ ਵਿਚ ਲਿਆ ਹੋਇਆ ਏ। ਪੁਲਿਸ ਦਾ ਮੰਨਣਾ ਏ ਕਿ ਇਹ ਨਾਬਾਲਗ ਲੜਕਾ ਵੀ ਹਮਲੇ ਨਾਲ ਜੁੜਿਆ ਹੋ ਸਕਦਾ ਏ।
ਇਸ ਚਾਕੂਬਾਜ਼ੀ ਦੀ ਵਾਰਦਾਤ ਤੋਂ ਬਾਅਦ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਨੇ ਆਪਣੇ ਟੈਲੀਗ੍ਰਾਮ ਅਕਾਊਂਟ ’ਤੇ ਇਕ ਬਿਆਨ ਵਿਚ ਆਖਿਆ ਸੀ ਕਿ ਹਮਲੇ ਨੂੰ ਅੰਜ਼ਾਮ ਦੇਣ ਵਾਲਾ ਵਿਅਕਤੀ ਉਨ੍ਹਾਂ ਦਾ ਸਿਪਾਹੀ ਐ, ਉਸ ਨੇ ਫਿਲਸਤੀਨ ਅਤੇ ਹੋਰ ਸਥਾਨਾਂ ’ਤੇ ਖ਼ਾਸ ਭਾਈਚਾਰੇ ਦੇ ਪ੍ਰਤੀ ਬਦਲਾ ਲੈਣ ਲਈ ਇਹ ਹਮਲਾ ਕੀਤਾ ਸੀ। ਇਸਲਾਮਿਕ ਸਟੇਟ ਨੇ ਆਪਣੇ ਦਾਅਵੇ ਦੇ ਪੱਖ ਵਿਚ ਤੁਰੰਤ ਕੋਈ ਸਬੂਤ ਨਹੀਂ ਦਿੱਤਾ ਅਤੇ ਇਹ ਵੀ ਸਪੱਸ਼ਟ ਨਹੀਂ ਕੀਤਾ ਕਿ ਹਮਲਾਵਰ ਅਤੇ ਇਸਲਾਮਿਕ ਸਟੇਟ ਦੇ ਵਿਚਾਲੇ ਕਿੰਨਾ ਕਰੀਬੀ ਸਬੰਧ ਸੀ।
ਉਧਰ ਨਾਰਥ ਰਾਈਨ ਵੈਸਟਫੇਲੀਆ ਸੂਬੇ ਦੇ ਮੁੱਖ ਮੰਤਰੀ ਹੈਂਡ੍ਰਿਕ ਵੁਏਸਟ ਨੇ ਸ਼ਹਿਰ ਵਿਚ ਇਕ ਤਿਓਹਾਰ ਮੌਕੇ ਇਸ ਹਮਲੇ ਨੂੰ ਅੱਤਵਾਦੀ ਕਾਰਾ ਕਰਾਰ ਦਿੱਤਾ ਏ। ਵੁਏਸਟ ਨੇ ਆਖਿਆ ਕਿ ਇਸ ਹਮਲੇ ਨੇ ਸਾਡੇ ਦੇਸ਼ ਦੇ ਦਿਲ ’ਤੇ ਵਾਰ ਕੀਤਾ ਏ। ਇਸੇ ਤਰ੍ਹਾਂ ਅੰਦਰੂਨੀ ਸੁਰੱਖਿਆ ਮੰਤਰੀ ਨੈਨਸੀ ਫੈਸਰ ਨੇ ਆਖਿਆ ਕਿ ਹਮਲੇ ਨਾਲ ਜੁੜੇ ਹੋਰ ਲੋਕਾਂ ਨੂੰ ਫੜਨ ਲਈ ਪੁਲਿਸ ਅਧਿਕਾਰੀਆਂ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਐ। ਪੁਲਿਸ ਵੱਲੋਂ ਦੋ ਗ੍ਰਿਫ਼ਤਾਰੀਆਂ ਤੋਂ ਬਾਅਦ ਵੀ ਤਲਾਸ਼ੀ ਮੁਹਿੰਮ ਲਗਾਤਾਰ ਜਾਰੀ ਐ। ਹਿਰਾਸਤ ਵਿਚ ਲਿਆ ਗਿਆ ਨਾਬਾਲਗ 15 ਸਾਲਾਂ ਦਾ ਏ ਅਤੇ ਪੁਲਿਸ ਹਮਲਾਵਰ ਦੇ ਨਾਲ ਉਸ ਦੇ ਸੰਭਾਵਿਤ ਸਬੰਧਾਂ ਬਾਰੇ ਜਾਂਚ ਕਰ ਰਹੀ ਐ।