ਵਿਦਾਇਗੀ ਭਾਸ਼ਣ ਦੌਰਾਨ ਰੋਣ ਲੱਗੇ ਜੋਅ ਬਾਇਡਨ
ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਦੀਆਂ ਅੱਖਾਂ ਪਹਿਲੀ ਵਾਰ ਨਮ ਨਜ਼ਰ ਆਈਆਂ ਜਦੋਂ ਸ਼ਿਕਾਗੋ ਵਿਖੇ ਆਰੰਭ ਹੋਈ ਡੈਮੋਕ੍ਰੈਟਿਕ ਪਾਰਟੀ ਦੀ ਕੌਮੀ ਕਨਵੈਨਸ਼ਨ ਦੌਰਾਨ ਉਹ ਵਿਦਾਇਗੀ ਭਾਸ਼ਣ ਦੇਣ ਲਈ ਉਠੇ।
ਸ਼ਿਕਾਗੋ : ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਦੀਆਂ ਅੱਖਾਂ ਪਹਿਲੀ ਵਾਰ ਨਮ ਨਜ਼ਰ ਆਈਆਂ ਜਦੋਂ ਸ਼ਿਕਾਗੋ ਵਿਖੇ ਆਰੰਭ ਹੋਈ ਡੈਮੋਕ੍ਰੈਟਿਕ ਪਾਰਟੀ ਦੀ ਕੌਮੀ ਕਨਵੈਨਸ਼ਨ ਦੌਰਾਨ ਉਹ ਵਿਦਾਇਗੀ ਭਾਸ਼ਣ ਦੇਣ ਲਈ ਉਠੇ। ਜੋਅ ਬਾਇਡਨ ਮੰਚ ’ਤੇ ਪੁੱਜੇ ਤਾਂ ਲੋਕਾਂ ਨੇ ‘ਥੈਂਕਿਊ ਜੋਅ’ ਦੇ ਨਾਹਰੇ ਲਾਏ। ਟਰੰਪ ਨੂੰ ਕਰੜੇ ਹੱਥੀਂ ਲੈਂਦਿਆਂ ਜੋਅ ਬਾਇਡਨ ਨੇ ਕਿਹਾ ਕਿ ਲੋਕਤੰਤਰ ਨੂੰ ਬਚਾਉਣ ਖਾਤਰ ਉਹ ਰਾਸ਼ਟਰਪਤੀ ਬਣੇ। ਦੂਜੇ ਪਾਸੇ ਹਿਲੇਰੀ ਕÇਲੰਟਨ ਨੇ ਕਮਲਾ ਹੈਰਿਸ ਰਾਹੀਂ ਟਰੰਪ ਤੋਂ ਆਪਣੀ ਹਾਰ ਦਾ ਬਦਲਾ ਲੈਣ ਦਾ ਐਲਾਨ ਕੀਤਾ। ਆਪਣੀਆਂ ਅੱਖਾਂ ਪੂੰਝਦਿਆਂ ਜੋਅ ਬਾਇਡਨ ਨੇ ਜ਼ੋਰਦਾਰ ਭਾਸ਼ਣ ਸ਼ੁਰੂ ਕੀਤਾ ਅਤੇ ਕਿਹਾ ਕਿ ਅਮਰੀਕਾ ਵਿਚ ਸਿਆਸੀ ਹਿੰਸਾ ਵਾਸਤੇ ਕੋਈ ਥਾਂ ਨਹੀਂ। ਟਰੰਪ ਵੱਲ ਇਸ਼ਾਰਾ ਕਰਦਿਆਂ ਬਾਇਡਨ ਨੇ ਆਖਿਆ ਕਿ ਸਿਰਫ ਜੇਤੂ ਰਹਿਣ ਮਗਰੋਂ ਹੀ ਤੁਹਾਨੂੰ ਤੁਹਾਡਾ ਮੁਲਕ ਪਿਆਰਾ ਨਹੀਂ ਲੱਗਣਾ ਚਾਹੀਦਾ ਹੈ। ਉਨ੍ਹਾਂ ਕਿਹਾ, ‘‘ ਕੁਝ ਲੋਕ ਕਹਿ ਰਹੇ ਹਨ ਕਿ ਅਮਰੀਕਾ ਹਾਰ ਰਿਹਾ ਹੈ ਜਦਕਿ ਅਸਲੀਅਤ ਇਹ ਹੈ ਕਿ ਉਹ ਖੁਦ ਹਾਰ ਰਹੇ ਹਨ।’’
ਸ਼ਿਕਾਗੋ ਵਿਖੇ ਡੈਮੋਕ੍ਰੈਟਿਕ ਪਾਰਟੀ ਦੀ ਕੌਮੀ ਕਨਵੈਨਸ਼ਨ ਸ਼ੁਰੂ
ਆਪਣੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਜੋਅ ਬਾਇਡਨ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਬਾਵਜੁਦ ਅਮਰੀਕੀ ਨੂੰ ਪੂਰੀ ਦੁਨੀਆਂ ਵਿਚੋਂ ਮਜ਼ਬੂਤ ਅਰਥਚਾਰਾ ਬਣਾਈ ਰੱਖਿਆ। ਅਮਰੀਕਾ ਜਿੱਤ ਰਿਹਾ ਹੈ ਜਦਕਿ ਕੁਝ ਲੋਕ ਸਾਡੇ ਮੁਲਕ ਦਾ ਅਕਸ ਖਰਾਬ ਕਰ ਰਹੇ ਹਨ। ਟਰੰਪ ਦੇ ਕਾਰਜਕਾਲ ਦੇ ਮੁਕਾਬਲੇ ਇਸ ਵੇਲੇ ਅਮਰੀਕਾ ਸਭ ਤੋਂ ਜ਼ਿਆਦਾ ਖੁਸ਼ਹਾਲ ਅਤੇ ਸੁਰੱਖਿਅਤ ਹੈ। ਇਥੇ ਦਸਣਾ ਬਣਦਾ ਹੈ ਕਿ ਡੈਮੋਕ੍ਰੈਟਿਕ ਪਾਰਟੀ ਦੀ ਕੌਮੀ ਕਨਵੈਨਸ਼ਨ 22 ਅਗਸਤ ਤੱਕ ਜਾਰੀ ਰਹੇਗੀ ਅਤੇ ਇਸ ਵਿਚ 50 ਹਜ਼ਾਰ ਤੋਂ ਵੱਧ ਲੋਕ ਸ਼ਾਮਲ ਹੋਣਗੇ। ਕਨਵੈਨਸ਼ਨ ਦੇ ਅੰਤਮ ਦਿਨ ਕਮਲਾ ਹੈਰਿਸ ਨੂੰ ਰਸਮੀ ਤੌਰ ’ਤੇ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਐਲਾਨਿਆ ਜਾਵੇਗਾ। ਡੈਮੋਕ੍ਰੈਟਿਕ ਪਾਰਟੀ ਵਿਚ ਇਹ ਸਭ ਤੋਂ ਵੱਡਾ ਸਮਾਗਮ ਹੁੰਦਾ ਹੈ ਜੋ ਅਮਰੀਕਾ ਵਿਚ ਰਾਸ਼ਟਰਪਤੀ ਚੋਣਾਂ ਤੋਂ ਐਨ ਪਹਿਲਾਂ ਕਰਵਾਇਆ ਜਾਂਦਾ ਹੈ। ਸਿਆਸੀ ਕਾਨਫਰੰਸ ਵਿਚ ਟੇਲਰ ਸਵਿਫ਼ਟ ਵਰਗੀਆਂ ਸਿੰਗਰ ਅਤੇ ਕਈ ਹੌਲੀਵੁੱਡ ਹਸਤੀਆਂ ਵੀ ਕਨਵੈਨਸ਼ਨ ਵਿਚ ਨਜ਼ਰ ਆ ਸਕਦੀਆਂ ਹਨ। ਦੂਜੇ ਪਾਸੇ ਅਮਰੀਕਾ ਦੀ ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਕÇਲੰਨ ਦਾ ਲੋਕਾਂ ਨੇ ਖੜ੍ਹੇ ਹੋ ਕੇ ਸਵਾਗਤ ਕੀਤਾ ਜਦੋਂ ਉਹ ਭਾਸ਼ਣ ਦੇਣ ਲਈ ਮੰਚ ’ਤੇ ਪੁੱਜੇ। ਹਿਲੇਰੀ ਕÇਲੰਟਨ ਵੱਲੋਂ ਸਭਤੋਂ ਪਹਿਲਾਂ ਰਾਸ਼ਟਰਪਤੀ ਬਾਇਡਨ ਦਾ ਸ਼ੁਕਰੀਆ ਅਦਾ ਕੀਤਾ ਗਿਆ ਅਤੇ ਇਸ ਮਗਰੋਂ ਉਨ੍ਹਾਂ ਕਿਹਾ ਕਿ ਕਮਲਾ ਹੈਰਿਸ ਰਾਹੀਂ ਟਰੰਪ ਤੋਂ ਆਪਣੀ ਹਾਰ ਦਾ ਬਦਲਾ ਲੈਣਗੇ। ਇਥੇ ਦਸਣਾ ਬਣਦਾ ਹੈ ਕਿ 2016 ਦੀ ਚੋਣ ਵਿਚ ਹਿਲੇਰੀ ਕÇਲੰਟਨ ਨੂੰ ਟਰੰਪ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਕਮਲਾ ਹੈਰਿਸ ਦੀ ਸ਼ਲਾਘਾ ਕਰਦਿਆਂ ਹਿਲੇਰੀ ਨੇ ਕਿਹਾ ਕਿ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਕੋਲ ਲੰਮਾ ਤਜਰਬਾ ਅਤੇ ਅਮਰੀਕਾ ਨੂੰ ਅੱਗੇ ਲਿਜਾਣ ਦਾ ਵਿਜ਼ਨ ਮੌਜੂਦ ਹੈ। ਕਮਲਾ ਹੈਰਿਸ ਅਮਰੀਕਾ ਦੇ ਮਿਹਨਤਕਸ਼ ਪਰਵਾਰਾਂ ਲਈ ਸੰਘਰਸ਼ ਕਰਨਗੇ ਅਤੇ ਚੰਗੀ ਤਨਖਾਹ ਵਾਲੀਆ ਨੌਕਰੀਆਂ ਦੀ ਗਿਣਤੀ ਵਿਚ ਵਾਧਾ ਹੋਵੇਗਾ।