ਇਜ਼ਰਾਇਲ ਦੀਆਂ ਮਸਜਿਦਾਂ ਤੋਂ ਹਟਾਏ ਜਾਣਗੇ ਲਾਊਡ ਸਪੀਕਰ

ਇਜ਼ਰਾਇਲ ਦੀਆਂ ਮਸਜਿਦਾਂ ਵਿਚ ਸਪੀਕਰ ਰਾਹੀਂ ਆਜ਼ਾਨ ਦੇਣ ’ਤੇ ਰੋਕ ਲਗਾ ਦਿੱਤੀ ਗਈ ਐ, ਇਹ ਵੱਡਾ ਹੁਕਮ ਰੱਖਿਆ ਮੰਤਰੀ ਇਤਾਮਾਰ ਬੇਨ ਗਿਵਰ ਵੱਲੋਂ ਸੁਣਾਇਆ ਗਿਆ, ਜਿਨ੍ਹਾਂ ਨੇ ਪੁਲਿਸ ਨੂੰ ਮਸਜਿਦਾਂ ਵਿਚ ਲੱਗੇ ਸਪੀਕਰ ਜ਼ਬਤ ਕਰਨ ਅਤੇ ਰੌਲਾ ਪਾਉਣ ’ਤੇ ਜੁਰਮਾਨਾ ਲਗਾਉਣ ਦੇ ਆਦੇਸ਼ ਜਾਰੀ ਕੀਤੇ।;

Update: 2024-12-03 14:26 GMT

ਤੇਲ ਅਵੀਵ : ਇਜ਼ਰਾਇਲ ਦੀਆਂ ਮਸਜਿਦਾਂ ਵਿਚ ਸਪੀਕਰ ਰਾਹੀਂ ਆਜ਼ਾਨ ਦੇਣ ’ਤੇ ਰੋਕ ਲਗਾ ਦਿੱਤੀ ਗਈ ਐ, ਇਹ ਵੱਡਾ ਹੁਕਮ ਰੱਖਿਆ ਮੰਤਰੀ ਇਤਾਮਾਰ ਬੇਨ ਗਿਵਰ ਵੱਲੋਂ ਸੁਣਾਇਆ ਗਿਆ, ਜਿਨ੍ਹਾਂ ਨੇ ਪੁਲਿਸ ਨੂੰ ਮਸਜਿਦਾਂ ਵਿਚ ਲੱਗੇ ਸਪੀਕਰ ਜ਼ਬਤ ਕਰਨ ਅਤੇ ਰੌਲਾ ਪਾਉਣ ’ਤੇ ਜੁਰਮਾਨਾ ਲਗਾਉਣ ਦੇ ਆਦੇਸ਼ ਜਾਰੀ ਕੀਤੇ। ਇਕ ਰਿਪੋਰਟ ਮੁਤਾਬਕ ਪੂਰਬੀ ਯੇਰੂਸ਼ਲਮ ਅਤੇ ਕਈ ਦੂਜੇ ਇਲਾਕਿਆਂ ਵਿਚ ਮਸਜਿਦਾਂ ਤੋਂ ਆਉਣ ਵਾਲੇ ਤੇਜ਼ ਸ਼ੋਰ ਦੀ ਸ਼ਿਕਾਇਤ ਕੀਤੀ ਗਈ ਸੀ, ਜਿਸ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ।

ਇਜ਼ਰਾਇਲ ਦੇ ਰੱਖਿਆ ਮੰਤਰੀ ਇਤਾਮਾਰ ਬੇਨ ਗਿਵਰ ਵੱਲੋਂ ਮਸਜਿਦਾਂ ਵਿਚ ਲੱਗੇ ਸਪੀਕਰ ਜ਼ਬਤ ਕਰਨ ਅਤੇ ਸ਼ੋਰ ਕਰਨ ’ਤੇ ਜੁਰਮਾਨਾ ਲਗਾਉਣ ਦਾ ਫ਼ਰਮਾਨ ਜਾਰੀ ਕੀਤਾ ਗਿਆ ਏ, ਜਿਸ ਤੋਂ ਬਾਅਦ ਪੁਲਿਸ ਨੇ ਮਸਜਿਦਾਂ ਤੋਂ ਸਪੀਕਰਾਂ ਨੂੰ ਲਾਹੁਣ ਦੀ ਕਾਰਵਾਈ ਸ਼ੁਰੂ ਵੀ ਕਰ ਦਿੱਤੀ ਐ। ਟਾਈਮਜ਼ ਆਫ਼ ਇਜ਼ਰਾਇਲ ਦੇ ਮੁਤਾਬਕ ਪੂਰਬੀ ਯੇਰੂਸ਼ਲਮ ਸਮੇਤ ਕਈ ਦੂਜੇ ਇਲਾਕਿਆਂ ਤੋਂ ਮਸਜਿਦਾਂ ਦੇ ਸਪੀਕਰਾਂ ਤੋਂ ਹੋਣ ਵਾਲੇ ਸ਼ੋਰ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸੀ। ਸਪੀਕਰ ਬੈਨ ਦੀ ਮੰਗ ਕਰਨ ਵਾਲਿਆਂ ਦਾ ਕਹਿਣਾ ਏ ਕਿ ਇਸ ਦੀ ਤੇਜ਼ ਆਵਾਜ਼ ਨਾਲ ਸਵੇਰ ਦੀ ਨੀਂਦ ਵਿਚ ਰੁਕਾਵਟ ਪੈਂਦੀ ਐ।

ਰੱਖਿਆ ਮੰਤਰੀ ਬੇਨ ਗਿਵਰ ਨੇ ਪੁਲਿਸ ਕਮਾਂਡਰਾਂ ਨੂੰ ਆਖਿਆ ਕਿ ਉਹ ਜਲਦ ਹੀ ਇਕ ਬਿਲ ਪੇਸ਼ ਕਰਨਗੇ, ਜਿਸ ਨਾਲ ਸ਼ੋਰ ਮਚਾਉਣ ਵਾਲੀਆਂ ਮਸਜਿਦਾਂ ’ਤੇ ਜੁਰਮਾਨਾ ਲਗਾਇਆ ਜਾਵੇਗਾ। ਇਸ ਫ਼ੈਸਲੇ ਦੇ ਖ਼ਿਲਾਫ਼ ਇਜ਼ਰਾਇਲ ਵਿਚ ਹੀ ਵਿਰੋਧ ਦੀ ਆਵਾਜ਼ ਵੀ ਉਠਣੀ ਸ਼ੁਰੂ ਹੋ ਗਈ ਐ। ਕੁੱਝ ਸ਼ਹਿਰਾਂ ਦੇ ਮੇਅਰਾਂ ਦਾ ਕਹਿਣਾ ਏ ਕਿ ਬੇਨ ਗਿਵਰ ਦੀ ਇਹ ਕਾਰਵਾਈ ਮੁਸਲਿਮਾਂ ਦੇ ਖ਼ਿਲਾਫ਼ ਉਕਸਾਵੇ ਭਰੀ ਕਾਰਵਾਈ ਐ, ਜਿਸ ਨਾਲ ਦੇਸ਼ ਵਿਚ ਦੰਗੇ ਫੈਲ ਸਕਦੇ ਨੇ। ਅਬਰਾਹਮ ਇਨੀਸ਼ਿਏਟਿਵ ਆਰਗੇਨਾਈਜੇਸ਼ਨ ਵੱਲੋਂ ਵੀ ਇਸ ਦਾ ਵਿਰੋਧ ਕੀਤਾ ਗਿਆ ਏ ਜੋ ਇਜ਼ਰਾਇਲ ਵਿਚ ਯਹੂਦੀਆਂ ਅਤੇ ਅਰਬਾਂ ਵਿਚਾਲੇ ਸਹਿਯੋਗ ਵਧਾਉਣ ਲਈ ਕੰਮ ਕਰਦਾ ਏ।

ਜਥੇਬੰਦੀ ਦਾ ਕਹਿਣਾ ਏ ਕਿ ਇਹ ਪੁਲਿਸ ਦਾ ਰਾਜਨੀਤੀਕਰਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਐ, ਜਦਕਿ ਦੇਸ਼ ਵਿਚ ਅਪਰਾਧੀ ਖੁੱਲ੍ਹਆਮ ਘੁੰਮ ਰਹੇ ਨੇ। ਜਥੇਬੰਦੀ ਦੇ ਆਗੂਆਂ ਨੇ ਆਖਿਆ ਕਿ ਬੇਨ ਗਿਵਰ ਪੁਲਿਸ ਦੀ ਵਰਤੋਂ ਸਿਆਸੀ ਹਥਿਆਰ ਦੇ ਤੌਰ ’ਤੇ ਕਰਨ ਵਿਚ ਲੱਗੇ ਹੋਏ ਨੇ। ਉਥੇ ਹੀ ਅਰਬ ਇਸਲਾਮਿਸਟ ਪਾਰਟੀ ‘ਰਾ ਅਮ ਦੇ ਪ੍ਰਧਾਨ ਮਨਸੂਰ ਅੱਬਾਸ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਬੇਨ ਗਿਵਰ ਨੂੰ ਕੰਟਰੋਲ ਕਰੇ ਕਿਉਂਕਿ ਉਹ ਮੁਸਲਿਮਾਂ ਨੂੰ ਭੜਕਾਉਣ ਅਤੇ ਜਵਾਬ ਦੇਣ ਲਈ ਮਜਬੂਰ ਕਰ ਰਹੇ ਨੇ।

ਉਧਰ ਜਦੋਂ ਇਸ ਸਬੰਧੀ ਰੱਖਿਆ ਮੰਤਰੀ ਬੇਨ ਗਿਵਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾ ਆਖਿਆ ਕਿ ਉਨ੍ਹਾਂ ਨੂੰ ਮਸਜਿਦਾਂ ਤੋਂ ਲਾਊਡ ਸਪੀਕਰ ਹਟਾਉਣ ਦੇ ਫ਼ੈਸਲੇ ’ਤੇ ਮਾਣ ਐ ਕਿਉਂਕਿ ਇਹ ਸਪੀਕਰ ਇਜ਼ਰਾਇਲੀ ਨਾਗਰਿਕਾਂ ਲਈ ਖ਼ਤਰਾ ਬਣ ਗਏ ਨੇ। ਉਨ੍ਹਾਂ ਆਖਿਆ ਕਿ ਜ਼ਿਅਦਾਤਰ ਪੱਛਮੀ ਦੇਸ਼ ਅਤੇ ਇੱਥੋਂ ਤੱਕ ਕਿ ਕੁੱਝ ਅਰਬ ਦੇਸ਼ ਵਿੀ ਸ਼ੋਰ ਨੂੰ ਕੰਟਰੋਲ ਰੱਖਦੇ ਨੇ ਅਤੇ ਇਸ ਮਾਮਲੇ ਵਿਚ ਕਈ ਕਾਨੂੰਨ ਬਣਾ ਚੁੱਕੇ ਨੇ। ਇਸ ਨੂੰ ਸਿਰਫ਼ ਇਜ਼ਰਾਇਲ ਵਿਚ ਹੀ ਨਜ਼ਰਅੰਦਾਜ਼ ਕੀਤਾ ਜਾਂਦਾ ਏ। ਉਨ੍ਹਾਂ ਆਖਿਆ ਕਿ ਪ੍ਰਾਰਥਨਾ ਕਰਨਾ ਇਕ ਬੁਨਿਆਦੀ ਅਧਿਕਾਰ ਐ ਪਰ ਕਿਸੇ ਦੀ ਜਾਨ ਦੀ ਕੀਮਤ ’ਤੇ ਨਹੀਂ।

ਦੱਸ ਦਈਏ ਕਿ ਦੁਨੀਆ ਦੇ ਵੱਖ ਵੱਖ ਦੇਸ਼ਾਂ ਵਿਚ ਧਾਰਮਿਕ ਪ੍ਰੋਗਰਾਮਾਂ ਦੌਰਾਨ ਸਪੀਕਰ ਦੀ ਵਰਤੋਂ ਨੂੰ ਲੈ ਕੇ ਵੱਖ ਵੱਖ ਨਿਯਮ ਬਣਾਏ ਹੋਏ ਨੇ। ਨੀਦਰਲੈਂਡ, ਜਰਮਨੀ, ਸਵਿੱਟਜ਼ਰਲੈਂਡ ਅਤੇ ਫਰਾਂਸ ਵਿਚ ਆਜ਼ਾਨ ਦੇ ਲਈ ਲਾਊਡ ਸਪੀਕਰ ਦੀ ਵਰਤੋਂ ਨਹੀਂ ਕੀਤੀ ਜਾਂਦੀ। ਇੱਥੇ ਹੀ ਬਸ ਨਹੀਂ, ਕੁੱਝ ਸਾਲ ਪਹਿਲਾਂ ਸਾਊਦੀ ਦੇ ਕਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ ਵੀ ਸਾਰੀਆਂ ਮਸਜਿਦਾਂ ਨੂੰ ਆਜ਼ਾਨ ਜਾਂਹੋਰ ਮੌਕਿਆਂ ’ਤੇ ਲਾਊਡ ਸਪੀਕਰ ਦੀ ਆਵਾਜ਼ ਹੌਲੀ ਕਰਨ ਦ ਆਦੇਸ਼ ਦਿੱਤੇ ਸੀ।

Tags:    

Similar News