ਈਰਾਨੀ ਏਜੰਟਾਂ ਨੇ ਕਰਵਾਇਆ ਹਮਾਸ ਦੇ ਮੁਖੀ ਦਾ ਕਤਲ
ਹਮਾਸ ਦੇ ਮੁਖੀ ਇਸਮਾਈਲ ਹਾਨੀਏ ਦੀ ਹੱਤਿਆ ਦੇ ਮਾਮਲੇ ਵਿਚ ਈਰਾਨ ਵੱਲੋਂ 24 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਨ੍ਹਾਂ ਵਿਚ ਕਈ ਇੰਟੈਲੀਜੈਂਸ ਅਫਸਰ, ਫੌਜੀ ਅਫਸਰ ਅਤੇ ਗੈਸਟ ਹਾਊਸ ਦਾ ਸਟਾਫ਼ ਸ਼ਾਮਲ ਹੈ।;
ਤਹਿਰਾਨ : ਹਮਾਸ ਦੇ ਮੁਖੀ ਇਸਮਾਈਲ ਹਾਨੀਏ ਦੀ ਹੱਤਿਆ ਦੇ ਮਾਮਲੇ ਵਿਚ ਈਰਾਨ ਵੱਲੋਂ 24 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਨ੍ਹਾਂ ਵਿਚ ਕਈ ਇੰਟੈਲੀਜੈਂਸ ਅਫਸਰ, ਫੌਜੀ ਅਫਸਰ ਅਤੇ ਗੈਸਟ ਹਾਊਸ ਦਾ ਸਟਾਫ਼ ਸ਼ਾਮਲ ਹੈ। ਗੈਸਟ ਹਾਊਸ ਵਿਚ ਹੀ ਹਾਨੀਏ ’ਤੇ ਹਮਲਾ ਹੋਇਆ ਅਤੇ ਜਾਨ ਗਈ। ਨਿਊ ਯਾਰਕ ਟਾਈਮਜ਼ ਦੀ ਰਿਪੋਰਟ ਮੁਤਾਬਕ ਈਰਾਨ ਵੱਲੋਂ ਹਾਨੀਏ ਦੀ ਸੁਰੱਖਿਆ ਵਿਚ ਕੋਤਾਹੀ ਕੀਤੇ ਜਾਣ ਦੇ ਮੱਦੇਨਜ਼ਰ ਇਹ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਹਨ।
ਇੰਟੈਲੀਜੈਂਸ ਅਫਸਰ ਸਣੇ 24 ਗ੍ਰਿਫ਼ਤਾਰ
ਦਰਅਸਲ ਇਸਮਾਈਲ ਹਾਨੀਏ ਈਰਾਨ ਦੇ ਰਾਸ਼ਟਰਪਤੀ ਮਸੂਦ ਪਜਸ਼ਕੀਆਨ ਦੇ ਸਹੁੰ ਚੁੱਕ ਸਮਾਗਮ ਵਿਚ ਸ਼ਾਮਲ ਹੋਣ ਪੁੱਜਾ ਸੀ। ਦੂਜੇ ਪਾਸੇ ਬਰਤਾਨੀਆ ਮੀਡੀਆ ਅਦਾਰੇ ‘ਦਾ ਟੈਲੀਗ੍ਰਾਫ਼’ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਇਜ਼ਰਾਇਲੀ ਖੁਫੀਆ ਏਜੰਸੀ ਮੋਸਾਦ ਨੇ ਇਸ ਕੰਮ ਵਾਸਤੇ ਈਰਾਨ ਦੇ ਹੀ ਸੁਰੱਖਿਆ ਏਜੰਟਾਂ ਨਾਲ ਗੰਢਤੁੱਪ ਕੀਤੀ। ਈਰਾਨੀ ਅਫਸਰਾਂ ਦੀ ਮਦਦ ਨਾਲ ਗੈਸਟ ਹਾਊਸ ਦੇ ਤਿੰਨ ਕਮਰਿਆਂ ਵਿਚ ਬੰਬ ਰੱਖੇ ਗਏ ਅਤੇ ਹਾਨੀਏ ਦੇ ਅੰਦਰ ਦਾਖਲ ਹੁੰਦਿਆਂ ਹੀ ਧਮਾਕਾ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਮੋਸਾਦ ਦੇ ਏਜੰਟ ਈਰਾਨ ਦੇ ਸਾਬਕਾ ਰਾਸ਼ਟਰਪਤੀ ਇਬਰਾਹਿਮ ਰਈਸੀ ਦੀਆਂ ਅੰਤਮ ਰਸਮਾਂ ਵੇਲੇ ਹੀ ਹਾਨੀਏ ਨੂੰ ਮਾਰਨਾ ਚਾਹੁੰਦੇ ਸਨ ਪਰ ਭੀੜ ਬਹੁਤ ਜ਼ਿਆਦਾ ਹੋਣ ਕਾਰਨ ਯੋਜਨਾ ਟਾਲ ਦਿਤੀ ਗਈ।
ਮੋਸਾਦ ਵੱਲੋਂ ਗੈਸਟ ਹਾਊਸ ਦੇ 3 ਕਮਰਿਆਂ ਵਿਚ ਫਿਟ ਕੀਤੇ ਗਏ ਸਨ ਬੰਬ
ਟੈਲੀਗ੍ਰਾਫ ਦੀ ਰਿਪੋਰਟ ਕਹਿੰਦੀ ਹੈ ਕਿ ਈਰਾਨੀ ਏਜੰਟਾਂ ਨਾਲ ਸਬੰਧਤ ਸੂਤਰਾਂ ਨੇ ਹੀ ਹਾਨੀਏ ਦੇ ਆਪਣੇ ਕਮਰੇ ਵਿਚ ਪੁੱਜਣ ਦੀ ਇਤਲਾਹ ਦਿਤੀ ਗਈ ਅਤੇ ਇਸ ਮਗਰੋਂ ਧਮਾਕਾ ਕੀਤਾ ਗਿਆ। ਈਰਾਨੀ ਫੌਜ ਇਸ ਕਰਤੂਤ ’ਤੇ ਪਰਦਾ ਪਾਉਣ ਦੇ ਯਤਨ ਕਰ ਰਹੀ ਸੀ ਪਰ ਸਭ ਜਗ ਜ਼ਾਹਰ ਹੋ ਗਿਆ।