ਆਸਟ੍ਰੇਲੀਆ ’ਚ ਭਾਰਤੀ ਨੌਜਵਾਨ ਨੂੰ ਜ਼ਬਰਦਸਤੀ ਸਟੇਜ ਤੋਂ ਉਤਾਰਿਆ
ਆਸਟ੍ਰੇਲੀਆ ਵਿਚ ਇੰਮੀਗ੍ਰੇਸ਼ਨ ਵਿਰੁੱਧ ਮੁਜ਼ਾਹਰੇ ਦੌਰਾਨ ਇਕ ਭਾਰਤੀ ਨੌਜਵਾਨ ਨੂੰ ਜ਼ਬਰਦਸਤੀ ਸਟੇਜ ਤੋਂ ਉਤਾਰ ਦਿਤਾ ਗਿਆ
ਮੈਲਬਰਨ : ਆਸਟ੍ਰੇਲੀਆ ਵਿਚ ਇੰਮੀਗ੍ਰੇਸ਼ਨ ਵਿਰੁੱਧ ਮੁਜ਼ਾਹਰੇ ਦੌਰਾਨ ਇਕ ਭਾਰਤੀ ਨੌਜਵਾਨ ਨੂੰ ਜ਼ਬਰਦਸਤੀ ਸਟੇਜ ਤੋਂ ਉਤਾਰ ਦਿਤਾ ਗਿਆ। ਪੀਲੇ ਰੰਗ ਦੀ ਟੀ-ਸ਼ਰਟ ਵਿਚ ਆਏ ਨੂੰ ਭਾਰਤੀ ਨੌਜਵਾਨ ਨੂੰ ਇਹ ਕਹਿ ਕੇ ਲੋਕਾਂ ਨਾਲ ਮਿਲਵਾਇਆ ਗਿਆ ਕਿ ਉਹ ਵਿਦੇਸ਼ੀ ਨਾਗਰਿਕ ਵਰਗਾ ਮਹਿਸੂਸ ਹੁੰਦਾ ਹੈ। ਇਸ ਮਗਰੋਂ ਜਦੋਂ ਉਸ ਨੂੰ ਬੋਲਣ ਦਾ ਮੌਕਾ ਦਿਤਾ ਗਿਆ ਤਾਂ ਭਾਰਤੀ ਨੌਜਵਾਨ ਨੇ ਕਿਹਾ, ‘‘ਹਾਂ, ਮੈਂ ਭੂਰੀ ਚਮੜੀ ਵਾਲਾ ਇਨਸਾਨ ਹਾਂ, ਮੈਂ ਭਾਰਤ ਤੋਂ ਪ੍ਰਵਾਸ ਕਰ ਦੇ ਆਇਆ ਹੈ ਪਰ ਇਥੇ ਸਹੀ ਇਰਾਦੇ ਨਾਲ ਕਦਮ ਰੱਖੇ ਹਨ। ਇਸ ਵੇਲੇ ਮੁਲਕ ਵਿਚ ਜੋ ਚੱਲ ਰਿਹਾ ਹੈ, ਉਹ ਇੰਮੀਗ੍ਰੇਸ਼ਲ ਨਹੀਂ ਸਗੋਂ ਸਿੱਧੇ ਤੌਰ ’ਤੇ ਦਰਵਾਜ਼ੇ ਖੋਲ੍ਹੇ ਜਾ ਚੁੱਕੇ ਹਨ। ਵਿਦੇਸ਼ਾਂ ਤੋਂ ਆ ਰਹੇ ਲੋਕ ਸਾਡੀ ਸਭਿਆਚਾਰਕ ਵੰਨ ਸੁਵੰਨਤਾ ਵਿਚ ਵਾਧਾ ਨਹੀਂ ਕਰ ਰਹੇ ਸਗੋਂ ਇਸ ਨੂੰ ਵਿਗਾੜ ਰਹੇ ਹਨ। ਭਾਰਤੀ ਨੌਜਵਾਨ ਨੇ ਐਨੀਆਂ ਗੱਲਾਂ ਹੀ ਕਹੀਆਂ ਸਨ ਕਿ ਇਕ ਸ਼ਖਸ ਆਇਆ ਅਤੇ ਉਸ ਦਾ ਮਾਈਕ ਖੋਹ ਲਿਆ। ਪੂਰਾ ਘਟਨਾਕ੍ਰਮ ਰਿਕਾਰਡ ਹੋ ਗਿਆ ਅਤੇ ਹੁਣ ਇਸ ਦੀ ਵੀਡੀਓ ਵਾਇਰਲ ਹੋ ਰਹੀ ਹੈ।
ਇੰਮੀਗ੍ਰੇਸ਼ਨ ਵਿਰੁੱਧ ਮੁਜ਼ਾਹਰੇ ਵਿਚ ਰੱਖ ਰਿਹਾ ਸੀ ਆਪਣੇ ਵਿਚਾਰ
ਇਥੇ ਦਸਣਾ ਬਣਦਾ ਹੈ ਕਿ ਰੋਸ ਵਿਖਾਵਾ ਅਸਲ ਵਿਚ ਭਾਰਤੀ ਲੋਕਾਂ ਵਿਰੁੱਧ ਹੀ ਸੀ। ਪਿਛਲੇ ਦਿਨੀਂ ਆਸਟ੍ਰੇਲੀਆ ਤੋਂ ਲੈ ਕੇ ਯੂ.ਕੇ. ਤੱਕ ਇੰਮੀਗ੍ਰੇਸ਼ਨ ਵਿਰੁੱਧ ਰੈਲੀਆਂ ਕੱਢੀਆਂ ਗਈਆਂ। ਸਿਡਨੀ, ਮੈਲਬਰਨ, ਬ੍ਰਿਸਬਨ, ਕੈਨਬਰਾ, ਐਡੀਲੇਡ, ਪਰਥ ਅਤੇ ਹੋਬਾਰਟ ਵਰਗੇ ਸ਼ਹਿਰਾਂ ਵਿਚ ਰੈਲੀਆਂ ਦੌਰਾਨ ਭਾਰਤੀ ਲੋਕਾਂ ਨੂੰ ਆਸਟ੍ਰੇਲੀਆ ਵਿਚੋਂ ਕੱਢਣ ਦੀ ਜ਼ੋਰਦਾਰ ਆਵਾਜ਼ ਉਠੀ। ‘ਮਾਰਚ ਫੌਰ ਆਸਟ੍ਰੇਲੀਆ’ ਗਰੁੱਪ ਦੀ ਵੈਬਸਾਈਟ ’ਤੇ ਦਾਅਵਾ ਕੀਤਾ ਗਿਆ ਕਿ ਵੱਡੇ ਪੱਧਰ ’ਤੇ ਹੋ ਰਹੇ ਪ੍ਰਵਾਸ ਨੇ ਸਮਾਜਿਕ ਤਾਣੀ ਉਲਝਾ ਕੇ ਰੱਖ ਦਿਤੀ ਹੈ। ਵੈਬਸਾਈਟ ਮੁਤਾਬਕ ਪਿਛਲੇ ਪੰਜ ਸਾਲ ਵਿਚ ਸਭ ਤੋਂ ਵੱਧ ਭਾਰਤੀ ਲੋਕ ਆਸਟ੍ਰੇਲੀਆ ਪੁੱਜੇ ਜਦਕਿ ਗਰੀਸ ਜਾਂ ਇਟਲੀ ਨਾਲ ਸਬੰਧਤ ਲੋਕਾਂ ਦੀ ਗਿਣਤੀ ਕੁਝ ਸੈਂਕੜਿਆਂ ਤੱਕ ਹੀ ਸੀਮਤ ਰਹੀ। ਇੰਮੀਗ੍ਰੇਸ਼ਨ ਵਿਰੋਧੀਆਂ ਨੇ ਦਲੀਲ ਦਿਤੀ ਕਿ ਇਹ ਸਭਿਆਚਾਰਕ ਵੰਨ ਸੁਵੰਨਤਾ ਨਹੀਂ ਬਲਕਿ ਸਿੱਧੇ ਤੌਰ ’ਤੇ ਸਭਿਆਚਾਰਕ ਤਬਦੀਲੀ ਲਿਆਂਦੀ ਜਾ ਰਹੀ ਹੈ। ਐਡੀਲੇਡ ਪੁਲਿਸ ਮੁਤਾਬਕ ਪ੍ਰਵਾਸੀਆਂ ਦਾ ਵਿਰੋਧ ਕਰਨ ਘੱਟੋ ਘੱਟ 15 ਹਜ਼ਾਰ ਲੋਕ ਇਕੱਠੇ ਹੋਏ ਜਦਕਿ ਸਿਡਨੀ ਵਿਖੇ 9 ਹਜ਼ਾਰ ਤੋਂ ਵੱਧ ਲੋਕਾਂ ਦਾ ਇਕੱਠ ਹੋਣ ਦੀ ਰਿਪੋਰਟ ਹੈ। ਉਧਰ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਦੀ ਕੈਬਨਿਟ ਵਿਚ ਸੀਨੀਅਰ ਮੰਤਰੀ ਮਰੀ ਵੌਟ ਨੇ ਕਿਹਾ ਕਿ ਫੈਡਰਲ ਸਰਕਾਰ ਇਨ੍ਹਾਂ ਰੋਸ ਮੁਜ਼ਾਹਰਿਆਂ ਦੀ ਹਮਾਇਤ ਨਹੀਂ ਕਰਦੀ ਅਤੇ ਅਜਿਹੀਆਂ ਰੈਲੀਆਂ ਨਫ਼ਰਤ ਫੈਲਾਉਣ ਜਾਂ ਸਮਾਜਿਕ ਵੰਡੀਆਂ ਪਾਉਣ ਤੋਂ ਸਿਵਾਏ ਕੁਝ ਨਹੀਂ ਕਰਦੀਆਂ।
ਕੁਝ ਲੋਕਾਂ ਨੇ ਨਿੰਦਿਆ, ਕੁਝ ਲੋਕਾਂ ਨੇ ਸਲਾਹਿਆ
ਆਸਟ੍ਰੇਲੀਆ ਦੇ ਗ੍ਰਹਿ ਮੰਤਰੀ ਟੋਨੀ ਬਰਕ ਦਾ ਕਹਿਣਾ ਸੀ ਕਿ ਸਮਾਜਿਕ ਸਦਭਾਵਨਾ ਨੂੰ ਢਾਹ ਲਾਉਣ ਵਾਲਿਆਂ ਵਾਸਤੇ ਇਸ ਮੁਲਕ ਵਿਚ ਕੋਈ ਜਗ੍ਹਾ ਨਹੀਂ। ਅਸੀਂ ਆਧੁਨਿਕ ਆਸਟ੍ਰੇਲੀਆ ਦੀ ਨੁਮਾਇੰਦਗੀ ਕਰਦੇ ਹਾਂ ਅਤੇ ਅਜਿਹੀਆਂ ਰੈਲੀਆਂ ਸਾਡੀ ਸੋਚ ਦੇ ਸਰਾਸਰ ਵਿਰੁੱਧ ਹਨ। ਬਹੁਸਭਿਆਚਾਰ ਮਾਮਲਿਆਂ ਬਾਰੇ ਮੰਤਰੀ ਐਨੀ ਐਲੀ ਨੇ ਕਿਹਾ ਕਿ ਆਸਟ੍ਰੇਲੀਆ ਦੀ ਕੌਮੀ ਪਛਾਣ ਹੀ ਵੰਨ ਸੁਵੰਨੇ ਸਭਿਆਚਾਰਕ ਪਿਛੋਕੜ ਵਾਲਾ ਸਮਾਜ ਹੈ।