ਅਮਰੀਕਾ ਵਿਚ ਕਸੂਤਾ ਫਸਿਆ ਭਾਰਤੀ ਮੂਲ ਦਾ ਕਰੋੜਪਤੀ

ਅਮਰੀਕਾ ਵਿਚ ਟਰੰਪ ਦੀਆਂ ਆਪਹੁਦਰੀਆਂ ਦਰਮਿਆਨ ਭਾਰਤੀ ਮੂਲ ਦਾ ਕਰੋੜਪਤੀ ਕਾਰੋਬਾਰੀ ਹੈਰਾਨਕੁੰਨ ਮਾਮਲੇ ਵਿਚ ਘਿਰ ਗਿਆ ਅਤੇ ਹੁਣ ਉਸ ਦੀ ਕੰਪਨੀ ਵੱਲੋਂ ਅਜੀਬੋ-ਗਰੀਬ ਦਲੀਲਾਂ ਦਿਤੀਆਂ ਜਾ ਰਹੀਆਂ ਹਨ।

Update: 2025-04-08 12:38 GMT

ਬੋਸਟਨ : ਅਮਰੀਕਾ ਵਿਚ ਟਰੰਪ ਦੀਆਂ ਆਪਹੁਦਰੀਆਂ ਦਰਮਿਆਨ ਭਾਰਤੀ ਮੂਲ ਦਾ ਕਰੋੜਪਤੀ ਕਾਰੋਬਾਰੀ ਹੈਰਾਨਕੁੰਨ ਮਾਮਲੇ ਵਿਚ ਘਿਰ ਗਿਆ ਅਤੇ ਹੁਣ ਉਸ ਦੀ ਕੰਪਨੀ ਵੱਲੋਂ ਅਜੀਬੋ-ਗਰੀਬ ਦਲੀਲਾਂ ਦਿਤੀਆਂ ਜਾ ਰਹੀਆਂ ਹਨ। ਵੇਸਟਵਾਟਰ ਟ੍ਰੀਟਮੈਂਟ ਫਰਮ ‘ਗਰੇਡੀਐਂਟ’ ਦੇ ਮੁੱਖ ਕਾਰਜਕਾਰੀ ਅਫਸਰ ਅਨੂਰਾਗ ਬਾਜਪਈ ਨੂੰ ਇਸ ਸਾਲ ਦੇ ਆਰੰਭ ਵਿਚ ਬੋਸਟਨ ਦੀਆਂ ਕਈ ਨਾਮੀ ਸ਼ਖਸੀਅਤਾਂ ਨਾਲ ਗ੍ਰਿਫ਼ਤਾਰ ਕਰਦਿਆਂ ਜਿਸਮਫਰੋਸ਼ੀ ਦੇ ਧੰਦੇ ਵਿਚ ਲੱਗੀਆਂ ਔਰਤਾਂ ਨੂੰ ਹਜ਼ਾਰਾਂ ਡਾਲਰ ਦੀ ਅਦਾਇਗੀ ਕਰਨ ਦੇ ਦੋਸ਼ ਲਾਏ ਗਏ। ਅਨੂਰਾਗ ਬਾਜਪਈ ਦੀ ਗ੍ਰਿਫ਼ਤਾਰੀ ਮਗਰੋਂ ਗਰੇਡੀਐਂਟ ਨੇ ਵਾਲ ਸਟ੍ਰੀਟ ਜਰਨਲ ਨੂੰ ਦਿਤੇ ਇਕ ਬਿਆਨ ਵਿਚ ਕਿਹਾ ਕਿ ਅਮਰੀਕਾ ਦੀ ਨਿਆਂ ਪ੍ਰਣਾਲੀ ਉਤੇ ਸਾਨੂੰ ਪੂਰਾ ਯਕੀਨ ਹੈ ਅਤੇ ਜਲਦ ਹੀ ਇਹ ਮਾਮਲਾ ਸੁਲਝਾਅ ਲਿਆ ਜਾਵੇਗਾ।

ਅਨੂਰਾਗ ਬਾਜਪਈ ’ਤੇ ਲੱਗੇ ਔਰਤਾਂ ਨੂੰ ਅਦਾਇਗੀ ਕਰਨ ਦੇ ਦੋਸ਼

ਇਸ ਮਾਮਲੇ ਨੂੰ ਇਕ ਪਾਸੇ ਰਖਦਿਆਂ ਗਰੇਡੀਐਂਟ ਵੱਲੋਂ ਤਕਨੀਕੀ ਖੋਜ ਦੇ ਖੇਤਰ ਵਿਚ ਆਪਣਾ ਯੋਗਦਾਨ ਜਾਰੀ ਹੈ ਤਾਂਕਿ ਸਮੁੱਚੇ ਸਮਾਜ ਵਾਸਤੇ ਪੀਣ ਵਾਲਾ ਸਾਫ ਪਾਣੀ ਮੁਹੱਈਆ ਕਰਵਾਇਆ ਜਾ ਸਕੇ। ਇਥੇ ਦਸਣਾ ਬਣਦਾ ਹੈ ਕਿ ਅਤੀਤ ਵਿਚ ਅਨੂਰਾਗ ਬਾਜਪਈ ਨੂੰ ਵਾਟਰ ਟ੍ਰੀਟਮੈਂਟ ਤਕਨੀਕ ਦਾ ਮੋਢੀ ਮੰਨਦਿਆਂ ਹਰ ਪਾਸਿਉਂ ਸ਼ਲਾਘਾ ਹੋ ਰਹੀ ਸੀ ਅਤੇ ਦੁਨੀਆਂ ਬਦਲਣ ਵਾਲੇ 10 ਸਿਖਰਲੇ ਵਿਚਾਰ ਪੇਸ਼ ਕਰਨ ਵਾਲਿਆਂ ਵਿਚ ਅਨੂਰਾਗ ਨੂੰ ਜਗ੍ਹਾ ਦਿਤੀ ਗਈ। ਜਿਸਮਫਰੋਸ਼ੀ ਵਾਲੇ ਸਕੈਂਡਲ ਵਿਚ ਅਨੂਰਾਗ ਤੋਂ ਇਲਾਵਾ ਕੈਂਬਰਿਜ ਦੇ ਸਿਟੀ ਕੌਂਸਲਰ ਪੌਲ ਟੋਨਰ ਦਾ ਨਾਂ ਵੀ ਆਇਆ। ਅਦਾਲਤੀ ਦਸਤਾਵੇਜ਼ਾਂ ਵਿਚ ਨਾਂ ਉਭਰਨ ਮਗਰੋਂ ਪੌਲ ਟੋਨਰ ਤੋਂ ਅਸਤੀਫ਼ਾ ਮੰਗਿਆ ਜਾ ਰਿਹਾ ਹੈ ਪਰ ਉਹ ਆਪਣੇ ਸ਼ਹਿਰ ਦੇ ਲੋਕਾਂ ਤੋਂ ਮੁਆਫ਼ੀ ਮੰਗ ਰਹੇ ਹਨ। ਪੌਲ ਟੋਨਰ ਨੇ ਕਿਹਾ ਕਿ ਆਪਣੇ ਸ਼ਹਿਰ ਵਾਸੀਆਂ ਨੂੰ ਉਨ੍ਹਾਂ ਨੇ ਡੂੰਘਾ ਦਰਦ ਦਿਤਾ ਜਿਸ ਵਾਸਤੇ ਉਨ੍ਹਾਂ ਨੂੰ ਬੇਹੱਦ ਅਫਸੋਸ ਹੈ। ਹੁਣ ਇਹ ਮਾਮਲਾ ਅਦਾਲਤ ਵਿਚ ਪੁੱਜ ਚੁੱਕਾ ਹੈ ਜਿਸ ਦੇ ਮੱਦੇਨਜ਼ਰ ਵਿਸਤਾਰਤ ਟਿੱਪਣੀ ਕਰਨੀ ਸੰਭਵ ਨਹੀਂ। ਗ੍ਰਿਫ਼ਤਾਰੀ ਮਗਰੋਂ ਪੌਲ ਟੋਨਰ ਅਦਾਲਤ ਵਿਚ ਪੇਸ਼ ਨਾ ਹੋਇਆ ਅਤੇ ਉਸ ਦੇ ਵਕੀਲ ਟਿਮ ਫਲੈਹਰਟੀ ਨੇ ਕਿਹਾ ਕਿ ਉਹ ਆਪਣੇ ਮੁਵੱਕਲ ਨੂੰ ਕਈ ਦਹਾਕਿਆਂ ਜਾਣਦੇ ਹਨ ਅਤੇ ਉਹ ਇਕ ਉਚੇ ਕਿਰਦਾਰ ਵਾਲਾ ਇਨਸਾਨ ਹੈ।

ਕੈਂਬਰਿਜ ਸ਼ਹਿਰ ਦੇ ਕੌਂਸਲਰ ਸਣੇ ਕਈ ਨਾਮੀ ਸ਼ਖਸੀਅਤਾਂ ਵੀ ਘਿਰੀਆਂ

ਪੌਲ ਟੋਨਰ ਆਪਣੇ ਪਰਵਾਰ ਨਾਲ ਮੋਹ ਰਖਦਾ ਹੈ ਅਤੇ ਪਰਵਾਰ ਵੀ ਉਸ ਨੂੰ ਚਾਹੁੰਦਾ ਹੈ। ਸਾਡੇ ਵਿਚੋਂ ਕੋਈ ਵੀ ਪਰਪੱਕ ਨਹੀਂ ਹੋ ਸਕਦਾ। ਉਹ ਇਕ ਮਿਹਨਤੀ ਸਿਟੀ ਕੌਂਸਲਰ ਹੈ ਅਤੇ ਉਸ ਦੀ ਮੌਜੂਦਗੀ ਕੈਂਬਰਿਜ ਵਾਸੀਆਂ ਦੀ ਖੁਸ਼ਕਿਸਮਤੀ ਹੈ। ਦੂਜੇ ਪਾਸੇ ਅਦਾਲਤੀ ਦਸਤਾਵੇਜ਼ਾਂ ਵਿਚ ਕਿਹਾ ਗਿਆ ਹੈ ਕਿ ਮਾਮਲੇ ਵਿਚ ਨਾਮਜ਼ਦ ਨਾਮੀ ਲੋਕਾਂ ਨੇ ਗਰਲਫ੍ਰੈਂਡ ਬਣਾਉਣ ਲਈ ਅਦਾਇਗੀ ਕੀਤੀ। ਦੂਜੇ ਪਾਸੇ ਸਰਕਾਰੀ ਵਕੀਲਾਂ ਨੇ ਕਿਹਾ ਕਿ ਸਰਕਾਰੀ ਅਫਸਰ, ਫੌਜੀ ਅਫ਼ਸਰ, ਸਰਕਾਰ ਦੀ ਉਚ ਪੱਧਰੀ ਠੇਕੇਦਾਰ, ਡਾਕਟਰ, ਕੰਪਨੀਆਂ ਦੇ ਮੁੱਖ ਕਾਰਜਕਾਰੀ ਅਫਸਰ ਅਤੇ ਹੋਰ ਪਤਾ ਨਹੀਂ ਕਿੰਨੇ ਜਣਿਆਂ ਦੇ ਪੋਤੜੇ ਫਰੋਲੇ ਗਏ।

Tags:    

Similar News