ਹੂਤੀ ਵਿਦਰੋਹੀਆਂ ਨੇ ਅਮਰੀਕਾ ਨੂੰ ਦਿੱਤਾ ਵੱਡਾ ਝਟਕਾ, ਕਰਤਾ ਢਾਈ ਅਰਬ ਦਾ ਨੁਕਸਾਨ
ਯਮਨ ਦੇ ਹੂਤੀ ਵਿਦਰੋਹੀਆਂ ਵੱਲੋਂ ਦੇਸ਼ ਦੀ ਹਵਾਈ ਸਰਹੱਦ ਵਿਚ ਉਡ ਰਹੇ ਅਮਰੀਕਾ ਦੇ ਇਕ ਹੋਰ ਐਮਕਿਊ-9 ਨਿਗਰਾਨੀ ਡ੍ਰੋਨ ਨੂੰ ਸੁੱਟਣ ਦਾ ਦਾਅਵਾ ਕੀਤਾ ਗਿਆ ਏ ਅਤੇ ਇਹ ਵੀ ਆਖਿਆ ਕਿ ਇਸ ਕਾਰਵਾਈ ਦੇ ਵਿਰੋਧ ਵਿਚ ਅਮਰੀਕਾ ਵੱਲੋਂ ਹੂਤੀ ਕੰਟਰੋਲ ਵਾਲੇ ਇਲਾਕਿਆਂ ਵਿਚ ਹਵਾਈ ਹਮਲੇ ਵੀ ਕੀਤੇ ਗਏ..
ਸਨਾ : ਯਮਨ ਦੇ ਹੂਤੀ ਵਿਦਰੋਹੀਆਂ ਵੱਲੋਂ ਦੇਸ਼ ਦੀ ਹਵਾਈ ਸਰਹੱਦ ਵਿਚ ਉਡ ਰਹੇ ਅਮਰੀਕਾ ਦੇ ਇਕ ਹੋਰ ਐਮਕਿਊ-9 ਨਿਗਰਾਨੀ ਡ੍ਰੋਨ ਨੂੰ ਸੁੱਟਣ ਦਾ ਦਾਅਵਾ ਕੀਤਾ ਗਿਆ ਏ ਅਤੇ ਇਹ ਵੀ ਆਖਿਆ ਕਿ ਇਸ ਕਾਰਵਾਈ ਦੇ ਵਿਰੋਧ ਵਿਚ ਅਮਰੀਕਾ ਵੱਲੋਂ ਹੂਤੀ ਕੰਟਰੋਲ ਵਾਲੇ ਇਲਾਕਿਆਂ ਵਿਚ ਹਵਾਈ ਹਮਲੇ ਵੀ ਕੀਤੇ ਗਏ ਜਦਕਿ ਅਮਰੀਕੀ ਫ਼ੌਜ ਅਧਿਕਾਰੀਆਂ ਦਾ ਕਹਿਣਾ ੲੈ ਕਿ ਉਹ ਇਸ ਦਾਅਵੇ ਤੋਂ ਜਾਣੂ ਨੇ ਪਰ ਉਸ ਨੂੰ ਯਮਨ ਵਿਚ ਅਮਰੀਕੀ ਫੌਜੀ ਡ੍ਰੋਨ ਗਿਰਾਏ ਜਾਣ ਸਬੰਧੀ ਹਾਲੇ ਤੱਕ ਕੋਈ ਰਿਪੋਰਟ ਨਹੀਂ ਮਿਲੀ।
ਯਮਨ ਦੇ ਹੂਤੀ ਵਿਦਰੋਹੀਆਂ ਵੱਲੋਂ ਆਪਣੀ ਦੇਸ਼ ਦੀ ਹੱਦ ਵਿਚ ਉਡ ਰਹੇ ਅਮਰੀਕੀ ਡ੍ਰੋਨ ਨੂੰ ਐਤਵਾਰ ਤੜਕੇ ਗਿਰਾਉਣ ਦਾ ਦਾਅਵਾ ਕੀਤਾ ਗਿਆ ਏ, ਜਦਕਿ ਅਮਰੀਕਾ ਵੱਲੋਂ ਇਹ ਗੱਲ ਆਖੀ ਗਈ ਐ ਕਿ ਉਨ੍ਹਾਂ ਨੂੰ ਹਾਲੇ ਤੱਕ ਡ੍ਰੋਨ ਗਿਰਾਏ ਜਾਣ ਸਬੰਧੀ ਕੋਈ ਰਿਪੋਰਟ ਨਹੀਂ ਮਿਲੀ। ਭਾਵੇਂ ਕਿ ਹੂਤੀ ਵਿਦਰੋਹੀਆਂ ਨੇ ਡ੍ਰੋਨ ਗਿਰਾਉਣ ਦਾ ਦਾਅਵਾ ਜ਼ਰੂਰ ਕੀਤਾ ਏ ਪਰ ਉਨ੍ਹਾਂ ਵੱਲੋਂ ਵੀ ਆਪਣੇ ਦਾਅਦੇ ਨੂੰ ਪੁਖ਼ਤਾ ਕਰਨ ਲਈ ਕੋਈ ਤਸਵੀਰ ਜਾਂ ਵੀਡੀਓ ਜਾਰੀ ਨਹੀਂ ਕੀਤੀ ਗਈ। ਇਕ ਜਾਣਕਾਰੀ ਅਨੁਸਾਰ ਸਾਲ 2014 ਤੋਂ ਯਮਨ ਦੀ ਰਾਜਧਾਨੀ ਸਨਾ ’ਤੇ ਕਬਜ਼ੇ ਤੋਂ ਬਾਅਦ ਹੂਤੀ ਵਿਦਰੋਹੀਆਂ ਵੱਲੋਂ ਵੱਡੀ ਗਿਣਤੀ ਵਿਚ ਐਮਕਿਊ-9 ਡ੍ਰੋਨ ਗਿਰਾਏ ਜਾ ਚੁੱਕੇ ਨੇ।
ਗਾਜ਼ਾ ਪੱਟੀ ਵਿਚ ਪਿਛਲੇ ਸਾਲ ਇਜ਼ਰਾਇਲ ਅਤੇ ਹੱਮਾਸ ਦੇ ਵਿਚਕਾਰ ਜੰਗ ਛਿੜਨ ਤੋਂ ਬਾਅਦ ਹੂਤੀ ਵਿਦਰੋਹੀਆਂ ਨੇ ਅਮਰੀਕੀ ਡ੍ਰੋਨਾਂ ’ਤੇ ਹਮਲੇ ਤੇਜ਼ ਕਰਨ ਦੇ ਨਾਲ ਹੀ ਲਾਲ ਸਾਗਰ ਗਲਿਆਰੇ ਵਿਚ ਜਹਾਜ਼ਾਂ ਨੂੰ ਵੀ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਏ। 7 ਅਕਤੂਬਰ 2023 ਦੇ ਬਾਅਦ ਤੋਂ ਉਹ ਇਸ ਖੇਤਰ ਵਿਚ ਘੱਟੋ ਘੱਟ 80 ਜਹਾਜ਼ਾਂ ’ਤੇ ਡ੍ਰੋਨ ਅਤੇ ਮਿਜ਼ਾਇਲਾਂ ਨਾਲ ਹਮਲੇ ਕਰ ਚੁੱਕੇ ਨੇ।
ਹੂਤੀ ਫ਼ੌਜ ਦੇ ਬੁਲਾਰੇ ਬ੍ਰਿਗੇਡੀਅਰ ਜਨਰਲ ਯਾਹਿਆ ਸਰੀ ਨੇ ਇਕ ਵੀਡੀਓ ਵਿਚ ਅਮਰੀਕੀ ਡ੍ਰੋਨ ਨੂੰ ਸੁੱਟਣ ਦਾ ਦਾਅਵਾ ਕੀਤਾ। ਉਨ੍ਹਾਂ ਆਖਿਆ ਕਿ ਹੂਤੀ ਲੜਾਕਿਆਂ ਨੇ ਯਮਨ ਦੇ ਮਾਰਿਬ ਸੂਬੇ ਵਿਚ ਉਡ ਰਹੇ ਡ੍ਰੋਨ ਨੂੰ ਹੇਠਾਂ ਸੁੱਟ ਦਿੱਤਾ। ਮਾਬਿਕ ਨੂੰ ਉਸ ਦੇ ਤੇਲ ਅਤੇ ਕੁਦਰਤੀ ਗੈਸ ਭੰਡਾਰ ਦੇ ਲਈ ਜਾਣਿਆ ਜਾਂਦਾ ਏ। ਇਸ ਸੂਬੇ ’ਤੇ ਸਾਊਦੀ ਅਰਬ ਦੀ ਅਗਵਾਈ ਵਾਲੀ ਗਠਜੋੜ ਫ਼ੌਜ ਦਾ ਕਬਜ਼ਾ ਏ ਜੋ 2015 ਤੋਂ ਵਿਦਰੋਹੀਆਂ ਨਾਲ ਲੜਾਈ ਲੜ ਰਹੇ ਨੇ। ਯਾਹਿਆ ਸਰੀ ਨੇ ਆਖਿਆ ਕਿ ਹੂਤੀ ਲੜਾਕੇ ਅੱਤਿਆਚਾਰ ਦੇ ਸ਼ਿਕਾਰ ਫਿਲਸਤੀਨੀਆਂ ਦੀ ਜਿੱਤ ਅਤੇ ਯਮਨ ਦੀ ਰੱਖਿਆ ਲਈ ਆਪਣੇ ਜਿਹਾਦੀ ਕਰਤੱਵਾਂ ਪਾਲਣ ਕਰਨ ਤੋਂ ਪਿੱਛੇ ਨਹੀਂ ਹਟਣਗੇ।
ਦੱਸ ਦਈਏ ਕਿ ਐਮਕਿਊ-9 ਡ੍ਰੋਨ ਦੀ ਕੀਮਤ ਲਗਭਗ ਤਿੰਨ ਕਰੋੜ ਡਾਲਰ ਯਾਨੀ 2.5 ਅਰਬ ਰੁਪਏ ਹੁੰਦੀ ਐ। ਇਹ ਡ੍ਰੋਨ 50 ਹਜ਼ਾਰ ਫੁੱਟ ਤੱਕ ਦੀ ਉਚਾਈ ’ਤੇ ਲਗਾਤਾਰ 24 ਘੰਟੇ ਤੱਕ ਉਡਾਨ ਭਰ ਸਕਦਾ ਏ। ਯਮਨ ਵਿਚ ਨਿਗਰਾਨੀ ਦੇ ਲਈ ਅਮਰੀਕਾ ਸਾਲਾਂ ਤੋਂ ਐਮਕਿਊ-9 ਦੀ ਵਰਤੋਂ ਕਰ ਰਿਹਾ ਏ।