ਸਾਊਦੀ ਅਰਬ ਤੋਂ ਭਾਰਤੀਆਂ ਲਈ ਵੱਡੀ ਖ਼ੁਸ਼ਖ਼ਬਰੀ

ਪਰਵਾਸੀ ਕਾਮਿਆਂ ਦੇ ਲਈ ਸਾਊਦੀ ਅਰਬ ਤੋਂ ਵੱਡੀ ਖ਼ੁਸ਼ੀ ਦੀ ਖ਼ਬਰ ਸਾਹਮਣੇ ਆ ਰਹੀ ਐ ਕਿਉਂਕਿ ਸਾਊਦੀ ਸਰਕਾਰ ਦੇ ਮਨੁੱਖੀ ਸਰੋਤ ਅਤੇ ਸਮਾਜਿਕ ਵਿਕਾਸ ਮੰਤਰਾਲੇ ਵੱਲੋਂ ਇਕ ਨਵੀਂ ਨੀਤੀ ਸ਼ੁਰੂ ਕੀਤੀ ਗਈ ਐ, ਜਿਸ ਦਾ ਮਕਸਦ ਜ਼ਬਰਨ ਮਜ਼ਦੂਰੀ ਨੂੰ ਖ਼ਤਮ ਕਰਨਾ ਹੋਵੇਗਾ। ਹੁਣ ਸਾਊਦੀ ਅਰਬ ਅਜਿਹਾ ਪਹਿਲਾ ਦੇਸ਼ ਬਣ ਗਿਆ ਏ,;

Update: 2025-01-25 11:13 GMT

ਰਿਆਦ : ਪਰਵਾਸੀ ਕਾਮਿਆਂ ਦੇ ਲਈ ਸਾਊਦੀ ਅਰਬ ਤੋਂ ਵੱਡੀ ਖ਼ੁਸ਼ੀ ਦੀ ਖ਼ਬਰ ਸਾਹਮਣੇ ਆ ਰਹੀ ਐ ਕਿਉਂਕਿ ਸਾਊਦੀ ਸਰਕਾਰ ਦੇ ਮਨੁੱਖੀ ਸਰੋਤ ਅਤੇ ਸਮਾਜਿਕ ਵਿਕਾਸ ਮੰਤਰਾਲੇ ਵੱਲੋਂ ਇਕ ਨਵੀਂ ਨੀਤੀ ਸ਼ੁਰੂ ਕੀਤੀ ਗਈ ਐ, ਜਿਸ ਦਾ ਮਕਸਦ ਜ਼ਬਰਨ ਮਜ਼ਦੂਰੀ ਨੂੰ ਖ਼ਤਮ ਕਰਨਾ ਹੋਵੇਗਾ। ਹੁਣ ਸਾਊਦੀ ਅਰਬ ਅਜਿਹਾ ਪਹਿਲਾ ਦੇਸ਼ ਬਣ ਗਿਆ ਏ, ਜਿਸ ਨੇ ਪਰਵਾਸੀ ਕਾਮਿਆਂ ਦੇ ਲਈ ਸੁਰੱਖਿਅਤ ਮਾਹੌਲ ਬਣਾਉਣ ਅਤੇ ਉਨ੍ਹਾਂ ਦੇ ਅਧਿਕਾਰਾਂ ਦੀ ਰਾਖੀ ਲਈ ਠੋਸ ਨੀਤੀ ਤਿਆਰ ਕੀਤੀ ਐ ਅਤੇ ਇਹ ਫ਼ੈਸਲਾ ਅਜਿਹਾ ਸਮੇਂ ਸਾਹਮਣੇ ਆਇਆ ਏ ਜਦੋਂ ਅਮਰੀਕਾ ਅਤੇ ਕੈਨੇਡਾ ਵੱਲੋਂ ਇਮੀਗ੍ਰੇਸ਼ਨ ਨੀਤੀਆਂ ਸਖ਼ਤ ਕੀਤੀਆਂ ਗਈਆਂ ਨੇ।


ਸਾਊਦੀ ਅਰਬ ਦੀ ਸਰਕਾਰ ਵੱਲੋਂ ਪਰਵਾਸੀ ਕਾਮਿਆਂ ਨੂੰ ਰਾਹਤ ਦੇਣ ਲਈ ਇਕ ਅਹਿਮ ਕਦਮ ਉਠਾਉਂਦਿਆਂ ਨਵੀਂ ਨੀਤੀ ਤਿਆਰ ਕੀਤੀ ਗਈ ਐ, ਜਿਸ ਨਾਲ ਦੇਸ਼ ਵਿਚ ਜ਼ਬਰਨ ਮਜ਼ਦੂਰੀ ਖ਼ਤਮ ਹੋ ਜਾਵੇਗੀ ਅਤੇ ਕੋਈ ਵੀ ਕਾਮਿਆਂ ਦੇ ਹੱਕਾਂ ’ਤੇ ਡਾਕਾ ਨਹੀਂ ਮਾਰ ਸਕੇਗਾ। ਸਾਊਦੀ ਅਰਬ ਦੀ ਇਸ ਨੀਤੀ ਨਾਲ ਭਾਰਤੀ ਕਾਮਿਆਂ ਨੂੰ ਵੱਡਾ ਫ਼ਾਇਦਾ ਹੋਵੇਗਾ ਕਿਉਂਕਿ ਸਾਊਦੀ ਅਰਬ ਵਿਚ ਮੌਜੂਦਾ ਸਮੇਂ 26 ਲੱਖ ਤੋਂ ਵੀ ਜ਼ਿਆਦਾ ਭਾਰਤੀ ਕੰਮ ਕਰਦੇ ਨੇ। ਸਾਊਦੀ ਸਰਕਾਰ ਵੱਲੋਂ ਇਹ ਨੀਤੀ ਅਜਿਹੇ ਸਮੇਂ ਤਿਆਰ ਕੀਤੀ ਗਈ ਐ ਜਦੋਂ ਕੈਨੇਡਾ ਅਤੇ ਅਮਰੀਕਾ ਵੱਲੋਂ ਪਰਵਾਸੀਆਂ ਵਿਰੁੱਧ ਸਖ਼ਤੀ ਵਰਤੀ ਜਾ ਰਹੀ ਐ ਅਤੇ ਉਨ੍ਹਾਂ ਦੀ ਇਸ ਸਖ਼ਤੀ ਦੇ ਨਾਲ ਭਾਰਤੀ ਸਿੱਧੇ ਤੌਰ ’ਤੇ ਪ੍ਰਭਾਵਿਤ ਹੋ ਰਹੇ ਨੇ।


ਇਕ ਰਿਪੋਰਟ ਦੇ ਮੁਤਾਬਕ ਸਾਊਦੀ ਅਰਬ ਨੇ ਜ਼ਬਰੀ ਕੰਮ ਕਰਵਾਉਣ ਨੂੰ ਬੰਦ ਕਰਵਾਉਣ ਲਈ ਆਪਣੀ ਰਾਸ਼ਟਰੀ ਨੀਤੀ ਦਾ ਐਲਾਨ ਕੀਤਾ ਏ। ਰਿਆਦ ਵਿਚ ਪ੍ਰੋਫੈਸਰ ਓਸਾਮਾ ਘਨਮ ਅਲੋਬੈਦੀ ਨੇ ਮੀਡੀਆ ਨੂੰ ਦੱਸਿਆ ਕਿ ਇਹ ਨੀਤੀ ਦੇਸ਼ ਵਿਚ ਰਹਿਣ ਵਾਲੇ ਜਾਂ ਕੰਮ ਕਰਨ ਵਾਲੇ ਵਿਅਕਤੀਆਂ ਦੀ ਸੁਰੱਖਿਆ ਨੂੰ ਯਕੀਨੀ ਕਰੇਗੀ ਅਤੇ ਇਕ ਸੁਰੱਖਿਅਤ ਵਾਤਾਵਰਣ ਬਣਾਏਗੀ। ਅਲੋਬੈਦੀ ਨੇ ਆਖਿਆ ਕਿ ਇਹ ਸਾਊਦੀ ਅਰਬ ਵਿਚ ਰਹਿਣ ਜਾਂ ਕੰਮ ਕਰਨ ਵਾਲੇ ਵਿਅਕਤੀਆਂ ਦੇ ਅਧਿਕਾਰਾਂ ਨੂੰ ਬਿਹਤਰ ਬਣਾਉਣ ਅਤੇ ਉਨ੍ਹਾਂ ਦੀ ਰੱਖਿਆ ਕਰਨ ਦੇ ਲਈ ਮੁਹੰਮਦ ਬਿਨ ਸਲਮਾਨ ਦੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਏ। ਇਸ ਨਵੀਂ ਨੀਤੀ ਨੇ ਸਾਬਤ ਕਰ ਦਿੱਤਾ ਏ ਕਿ ਸਾਊਦੀ ਅਰਬ ਦੀ ਸਰਕਾਰ ਹੁਣ ਪਰਵਾਸੀ ਕਾਮਿਆਂ ਦੀ ਸੁਰੱਖਿਆ ’ਤੇ ਖ਼ਾਸ ਧਿਆਨ ਦੇਣ ਰਹੀ ਐ।


ਸਾਊਦੀ ਅਰਬ ਦੀ ਨਵੀਂ ਨੀਤੀ ਜ਼ਬਰ ਕੰਮ ਕਰਵਾਏ ਜਾਣ ਦੇ ਪੀੜਤਾਂ ਲਈ ਕਾਨੂੰਨੀ, ਸਮਾਜਿਕ ਅਤੇ ਆਰਥਿਕ ਸਹਾਇਤਾ ਪ੍ਰਦਾਨ ਕਰਨ, ਉਨ੍ਹਾਂ ਦੀ ਵਸੂਲੀ ਵਿਚ ਸਹਾਇਤਾ ਕਰਨ ਅਤੇ ਫਿਰ ਤੋਂ ਪੀੜਤ ਹੋਣ ਤੋਂ ਬਚਾਉਣ ਦੇ ਯਤਨਾਂ ਦਾ ਸਮਰਥਨ ਕਰੇਗੀ। ਸਾਊਦੀ ਅਰਬ ਦਾ ਨਵਾਂ ਕਦਮ ਭਾਰਤੀ ਕਾਮਿਆਂ ਲਈ ਇਕ ਚੰਗੀ ਖ਼ਬਰ ਐ ਜਦਕਿ ਅਮਰੀਕਾ ਵਿਚ ਭਾਰਤੀ ਪਰਵਾਸੀਆਂ ਲਈ ਹਾਲਾਤ ਬਦਲ ਰਹੇ ਨੇ। ਉਥੋਂ ਭਾਰਤੀ ਪਰਵਾਸੀਆਂ ਨੂੰ ਵਾਪਸ ਖਦੇੜਿਆ ਜਾ ਰਿਹਾ ਏ, ਜਿਸ ਕਾਰਨ ਬਹੁਤ ਸਾਰੇ ਭਾਰਤੀ ਪਰਵਾਸੀਆਂ ਲਈ ਅਮਰੀਕਾ ਵਿਚ ਮੁਸ਼ਕਲ ਸਥਿਤੀ ਬਣੀ ਹੋਈ ਐ।


ਡੋਨਾਲਡ ਟਰੰਪ ਸਰਕਾਰ ਵੱਲੋਂ ਗ਼ੈਰਕਾਨੂੰਨੀ ਪਰਵਾਸੀਆਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਐ। ਉਨ੍ਹਾਂ ਨੇ ਕਰੀਬ 18 ਹਜ਼ਾਰ ਭਾਰਤੀ ਨਾਗਰਿਕਾਂ ਨੂੰ ਦੇਸ਼ ਨਿਕਾਲਾ ਦੇਣ ਦਾ ਆਦੇਸ਼ ਜਾਰੀ ਕਰ ਦਿੱਤਾ ਏ। ਮੰਨਿਆ ਜਾ ਰਿਹਾ ਏ ਕਿ 20 ਹਜ਼ਾਰ ਤੋਂ ਜ਼ਿਆਦਾ ਭਾਰਤੀਆਂ ’ਤੇ ਦੇਸ਼ ਨਿਕਾਲੇ ਦਾ ਖ਼ਤਰਾ ਮੰਡਰਾ ਰਿਹਾ ਏ। ਇਹ ਅਜਿਹੇ ਸਮੇਂ ਹੋ ਰਿਹਾ ਏ ਜਦੋਂ ਭਾਰਤੀ ਨੂੰ ਸਭ ਤੋਂ ਜ਼ਿਆਦਾ ਐਚ 1ਬੀ ਵੀਜ਼ਾ ਮਿਲਦੇ ਨੇ ਅਤੇ ਅਮਰੀਕਾ ਵਿਚ ਸਭ ਤੋਂ ਵੱਧ ਵਿਦੇਸ਼ੀ ਵਿਦਿਆਰਥੀ ਭਾਰਤੀ ਹੀ ਨੇ।

ਇਸੇ ਤਰ੍ਹਾਂ ਕੈਨੇਡਾ ਨੇ ਵੀ 2025 ਦੇ ਲਈ 505162 ਕੌਮਾਂਤਰੀ ਵਿਦਿਆਰਥੀਆਂ ਦੀ ਹੱਦ ਤੈਅ ਕਰ ਦਿੱਤੀ ਐ, ਜਿਸ ਦਾ ਭਾਰਤੀਆਂ ’ਤੇ ਵੱਡਾ ਅਸਰ ਪਵੇਗਾ ਜੋ ਬਿਹਤਰ ਸਿੱਖਿਆ, ਰੁਜ਼ਗਾਰ ਅਤੇ ਜੀਵਨ ਪੱਧਰ ਦੇ ਲਈ ਕੈਨੇਡਾ ਜਾਂਦੇ ਨੇ। ਖੈਰ,, ਸਾਊਦੀ ਅਰਬ ਇਸ ਮਾਮਲੇ ਵਿਚ ਕੈਨੇਡਾ ਅਤੇ ਅਮਰੀਕਾ ਤੋਂ ਅੱਗੇ ਨਿਕਲ ਗਿਆ ਏ, ਜਿਸ ਕਰਕੇ ਹੁਣ ਸਾਊਦੀ ਵੱਲ ਭਾਰਤੀ ਕਾਮਿਆਂ ਦਾ ਰੁਝਾਨ ਹੋਰ ਜ਼ਿਆਦਾ ਵਧੇਗਾ।

Tags:    

Similar News