ਟਿਮ ਵਾਲਜ਼ ਵੱਲੋਂ ਉਪ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਰਸਮੀ ਤੌਰ ’ਤੇ ਪ੍ਰਵਾਨ

ਡੈਮੋਕ੍ਰੈਟਿਕ ਪਾਰਟੀ ਦੀ ਕੌਮੀ ਕਨਵੈਨਸ਼ਨ ਦਾ ਤੀਜਾ ਦਿਨ ਵੈਦਿਕ ਮੰਤਰਾਂ ਨਾਲ ਸ਼ੁਰੂ ਹੋਇਆ ਅਤੇ ਮੈਰੀਲੈਂਡ ਦੇ ਸ੍ਰੀ ਵਿਸ਼ਨੂੰ ਮੰਦਰ ਦੇ ਪੁਜਾਰੀ ਰਾਕੇਸ਼ ਭੱਟ ਨੇ ਇਹ ਸੇਵਾ ਬਾਖੂਬੀ ਨਿਭਾਈ।

Update: 2024-08-22 12:24 GMT

ਸ਼ਿਕਾਗੋ : ਡੈਮੋਕ੍ਰੈਟਿਕ ਪਾਰਟੀ ਦੀ ਕੌਮੀ ਕਨਵੈਨਸ਼ਨ ਦਾ ਤੀਜਾ ਦਿਨ ਵੈਦਿਕ ਮੰਤਰਾਂ ਨਾਲ ਸ਼ੁਰੂ ਹੋਇਆ ਅਤੇ ਮੈਰੀਲੈਂਡ ਦੇ ਸ੍ਰੀ ਵਿਸ਼ਨੂੰ ਮੰਦਰ ਦੇ ਪੁਜਾਰੀ ਰਾਕੇਸ਼ ਭੱਟ ਨੇ ਇਹ ਸੇਵਾ ਬਾਖੂਬੀ ਨਿਭਾਈ। ਬੰਗਲੌਰ ਨਾਲ ਸਬੰਧਤ ਰਾਕੇਸ਼ ਭੱਟ ਰਿਗ ਵੇਦ ਅਤੇ ਹਿੰਦੂ ਧਰਮ ਨਾਲ ਸਬੰਧਤ ਕਈ ਗ੍ਰੰਥਾਂ ਦੇ ਵਿਦਵਾਨ ਹਨ ਜਿਨ੍ਹਾਂ ਨੂੰ ਅੰਗਰੇਜ਼ੀ, ਤਾਮਿਲ, ਤੇਲਗੂ, ਕੰਨੜ, ਹਿੰਦੀ ਅਤੇ ਸੰਸਕ੍ਰਿਤ ਭਾਸ਼ਾਵਾਂ ਵਿਚ ਵੀ ਮੁਹਾਰਤ ਹਾਸਲ ਹੈ। ਡੈਮੋਕ੍ਰੈਟਿਕ ਪਾਰਟੀ ਦੇ ਵਿੱਤੀ ਮਾਮਲਿਆਂ ਦੇ ਉਪ ਮੁਖੀ ਅਜੇ ਭੁਟੋਰੀਆ ਨੇ ਦੱਸਿਆ ਕਿ ਰਾਕੇਸ਼ ਭੱਟ ਵੱਲੋਂ ਹਿੰਦੂ ਧਰਮ ਨਾਲ ਸਬੰਧਤ ਸ਼ਲੋਕ ਪੜਨ ਦਾ ਮੌਕੇ ਬੇਹੱਦ ਅਹਿਮ ਸੀ ਜੋ ਅਮਰੀਕਾ ਵਿਚ ਸਭਿਆਚਾਰਕ ਵੰਨ ਸੁਵੰਨਤਾ ਪ੍ਰਤੀ ਡੈਮੋਕ੍ਰੈਟਿਕ ਪਾਰਟੀ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।

ਵੈਦਿਕ ਮੰਤਰਾਂ ਨਾਲ ਸ਼ੁਰੂ ਹੋਇਆ ਕੌਮੀ ਕਨਵੈਨਸ਼ਨ ਦਾ ਤੀਜਾ ਦਿਨ

ਇਸੇ ਦੌਰਾਨ ਟਿਮ ਵਾਲਜ਼ ਨੇ ਉਪ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਰਸਮੀ ਤੌਰ ’ਤੇ ਪ੍ਰਵਾਨ ਕਰ ਲਈ ਅਤੇ ਕਮਲਾ ਹੈਰਿਸ ਨੂੰ ਰਾਸ਼ਟਰਪਤੀ ਅਹੁਦੇ ਦਾ ਰਸਮੀ ਤੌਰ ’ਤੇ ਉਮੀਦਵਾਰ ਐਲਾਨ ਦਿਤਾ ਗਿਆ। ਵਾਲਜ਼ ਦੀ ਉਮੀਦਵਾਰੀ ਦਾ ਰਸਮੀ ਐਲਾਨ ਕਰਨ ਮੌਕੇ ਸਾਬਕਾ ਰਾਸ਼ਟਰਪਤੀ ਬਿਲ ਕÇਲੰਟਨ, ਹਾਊਸ ਆਫ ਰਿਪ੍ਰਜ਼ੈਂਟੇਟਿਵਜ਼ ਦੀ ਸਾਬਕਾ ਸਪੀਕਰ ਨੈਨਸੀ ਪੇਲੋਸੀ ਅਤੇ ਸਦਨ ਵਿਚ ਘੱਟ ਗਿਣਤੀ ਡੈਮੋਕ੍ਰੈਟਿਕ ਪਾਰਟੀ ਦੇ ਆਗੂ ਹਕੀਮ ਜੈਫਰੀਜ਼ ਵੀ ਪੁੱਜੇ ਹੋਏ ਸਨ। ਬਿਲ ਕÇਲੰਟਨ ਨੇ ਟਰੰਪ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਉਨ੍ਹਾਂ ਦੀ ਉਮਰ ਅੱਜ ਵੀ ਟਰੰਪ ਤੋਂ ਛੋਟੀ ਹੈ ਪਰ ਉਹ ਰਾਸ਼ਟਰਪਤੀ ਦੇ ਅਹੁਦੇ ਤੋਂ 24 ਸਾਲ ਪਹਿਲਾਂ ਸੇਵਾ ਮੁਕਤ ਹੋ ਗਏ। ਟਰੰਪ ਨੂੰ ਇਸ ਉਮਰ ਵਿਚ ਵੀ ਅਮਰੀਕਾ ਦਾ ਰਾਸ਼ਟਰਪਤੀ ਬਣਨ ਦੇ ਸੁਪਨੇ ਆ ਰਹੇ ਹਨ।

Tags:    

Similar News