ਨਾਈਜੀਰੀਆ ਦੇ ਸਕੂਲ ਵਿੱਚ ਅੱਗ, 17 ਵਿਦਿਆਰਥੀਆਂ ਦੀ ਮੌਤ

ਨਾਈਜੀਰੀਆ ਤੋਂ ਬੇਹੱਦ ਹੀ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਸਕੂਲ ਵਿੱਚ ਭਿਆਨਕ ਅੱਗ ਲੱਗ ਗਈ ਤੇ 17 ਮਾਸੂਮ ਬੱਚਿਆਂ ਦੀ ਮੌਤ ਹੋ ਗਈ। ਦਰਅਸਲ ਨਾਈਜੀਰੀਆ ਦੇ ਉੱਤਰ-ਪੱਛਮੀ ਰਾਜ ਜ਼ਮਫਾਰਾ ਵਿੱਚ ਸਕੂਲ ਵਿੱਚ ਅੱਗ ਲੱਗਣ ਦੀ ਘਟਨਾ ਵਾਪਰੀ, ਜਿਸ ਬਾਬਤ ਸਥਾਨਕ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।;

Update: 2025-02-06 12:54 GMT

ਅਬੂਜਾ, ਕਵਿਤਾ : ਨਾਈਜੀਰੀਆ ਤੋਂ ਬੇਹੱਦ ਹੀ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਸਕੂਲ ਵਿੱਚ ਭਿਆਨਕ ਅੱਗ ਲੱਗ ਗਈ ਤੇ 17 ਮਾਸੂਮ ਬੱਚਿਆਂ ਦੀ ਮੌਤ ਹੋ ਗਈ। ਦਰਅਸਲ ਨਾਈਜੀਰੀਆ ਦੇ ਉੱਤਰ-ਪੱਛਮੀ ਰਾਜ ਜ਼ਮਫਾਰਾ ਵਿੱਚ ਸਕੂਲ ਵਿੱਚ ਅੱਗ ਲੱਗਣ ਦੀ ਘਟਨਾ ਵਾਪਰੀ, ਜਿਸ ਬਾਬਤ ਸਥਾਨਕ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਕੌਰਾ-ਨਮੋਦਾ ਇਲਾਕੇ ‘ਚ ਸਥਿਤ ਧਾਰਮਿਕ ਅਧਿਐਨ ਕੇਂਦਰ ਮਕਰੰਤ ਮੱਲਮ ਗਲੀ ‘ਚ ਅੱਗ ਲੱਗ ਗਈ।


ਦੂਜੇ ਪਾਸੇ ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਜ਼ਮਫਾਰਾ ਸੂਬੇ ਦੇ ਕੌਰਾਂ ਨਮੋਦਾ ਕਸਬੇ ਦੇ ਇੱਕ ਇਸਲਾਮੀ ਸਕੂਲ ਵਿਚ ਅੱਗ ਲੱਗ ਗਈ ਤੇ ਇਸ ਕਾਰਨ 17 ਵਿਦਿਆਰਥੀਆਂ ਦੀ ਮੌਤ ਹੋ ਗਈ, ਜਿਨ੍ਹਾਂ ਦੀ ਉਮਰ ਸੱਤ ਤੋਂ ਸਤਾਰਾਂ ਸਾਲ ਦਰਮਿਆਨ ਸੀ। ਇਸ ਅੱਗ ਕਾਰਨ 12 ਹੋਰ ਗੰਭੀਰ ਰੂਪ ਵਿੱਚ ਝੁਲਸ ਗਏ ਜਿਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ।


ਹੁਸੈਨੀ ਆਦਮੂ ਜਿਨ੍ਹਾਂ ਦੇ ਦੋ ਬੱਚੇ ਇਸ ਲੱਗੀ ਭਿਆਨਕ ਅੱਗ ਵਿੱਚ ਮਾਰੇ ਗਏ ਨੇ ਕਿਹਾ ਕਿ ਅੱਗ ਨੇੜਲੇ ਘਰ ਤੋਂ ਸ਼ੁਰੂ ਹੋਈ ਸੀ ਅਤੇ ਫਿਰ ਇੱਕੋਦਮ ਇਸਲਾਮੀ ਸਕੂਲ ਵਿੱਚ ਫੈਲ ਗਈ। । ਪੁਲਿਸ ਬੁਲਾਰੇ ਯਾਜਿਦ ਅਬੂਬਕਰ ਨੇ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗਿਆ ਤੇ ਇਸ ਦਾ ਪਤਾ ਲਾਉਣ ਲਈ ਜਾਂਚ ਜਾਰੀ ਹੈ।

Tags:    

Similar News