ਸਰੀ 'ਚ ਟਰੈਵਲ ਦਫਤਰ 'ਤੇ ਗੋਲੀਬਾਰੀ ਦੀ ਘਟਨਾ ਮਗਰੋਂ ਸਹਿਮ ਦਾ ਮਾਹੌਲ
ਆਏ ਦਿਨ ਕੈਨੇਡਾ ਵਿੱਚ ਅਗਿਆਤ ਵਿਅਕਤੀਆਂ ਵੱਲੋਂ ਫਿਰੌਤੀਆਂ ਲਈ ਧਮਕੀਆਂ ਦੇਣ ਅਤੇ ਗੋਲੀਬਾਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਸਹਿਰ ਸਰੀ ਵਿੱਚ ਇਸੇ ਹਫਤੇ ਇਸ ਤਰ੍ਹਾਂ ਦੀਆਂ ਦੋ ਘਟਨਾਵਾਂ ਵਾਪਰੇ ਜਾਣ ਦੀਆਂ ਸੂਚਨਾਵਾਂ ਮਿਲੀਆਂ ਹਨ।
ਵੈਨਕੂਵਰ (ਮਲਕੀਤ ਸਿੰਘ)- ਆਏ ਦਿਨ ਕੈਨੇਡਾ ਵਿੱਚ ਅਗਿਆਤ ਵਿਅਕਤੀਆਂ ਵੱਲੋਂ ਫਿਰੌਤੀਆਂ ਲਈ ਧਮਕੀਆਂ ਦੇਣ ਅਤੇ ਗੋਲੀਬਾਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਸਹਿਰ ਸਰੀ ਵਿੱਚ ਇਸੇ ਹਫਤੇ ਇਸ ਤਰ੍ਹਾਂ ਦੀਆਂ ਦੋ ਘਟਨਾਵਾਂ ਵਾਪਰੇ ਜਾਣ ਦੀਆਂ ਸੂਚਨਾਵਾਂ ਮਿਲੀਆਂ ਹਨ।
ਬੀਤੇ ਦਿਨੀ 128 ਸਟਰੀਟ ਅਤੇ 84 ਐਵਨਿਊ ਤੇ ਸਥਿਤ ਇੱਕ ਕਾਰ ਵਾਸ਼ ਉੱਪਰ ਗੋਲੀਬਾਰੀ ਦੀ ਘਟਨਾ ਮਗਰੋਂ ਅੱਜ ਸਵੇਰੇ ਇੱਥੋਂ ਦੇ ਯੋਰਕ ਸੈਂਟਰ ਚ ਸਥਿਤ ਇੱਕ ਟਰੈਵਲ ਏਜੰਟ ਦੇ ਦਫਤਰ ਉੱਪਰ ਗੋਲੀਬਾਰੀ ਦੀ ਘਟਨਾ ਵਾਪਰੇ ਜਾਣ ਦੀ ਸੂਚਨਾ ਪ੍ਰਾਪਤ ਹੋਈ ਹੈ।
ਪ੍ਰਾਪਤ ਵੇਰਵਿਆਂ ਮੁਤਾਬਿਕ ਸਿੱਧੂ ਟਰੈਵਲ ਏਜੈਂਟਸ ਅਤੇ ਬੈਸਟ ਵੇਅ ਫੌਰਨ ਐਕਸਚੇਂਜ ਦੇ ਦਫਤਰ ਦੇ ਬਾਹਰਵਾਰ ਮੁੱਖ ਦਰਵਾਜ਼ੇ ਤੇ ਤਕਰੀਬਨ ਸੱਤ ਗੋਲੀਆਂ ਚਲਾਈਆਂ ਗਈਆਂ। ਜਿਸ ਮਗਰੋਂ ਹਰਕਤ ਵਿੱਚ ਆਈ ਸਥਾਨਕ ਪੁਲਿਸ ਵੱਲੋਂ ਇਸ ਘਟਨਾ ਸਬੰਧੀ ਵੱਖ-ਵੱਖ ਐਗਲਾਂ ਤੋਂ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਅਜਿਹੀਆਂ ਘਟਨਾਵਾਂ ਵਾਪਰਨ ਕਾਰਨ ਆਮ ਨਾਗਰਿਕਾਂ ਵਿੱਚ ਸਹਿਮ ਦਾ ਮਾਹੌਲ ਵੇਖਿਆ ਜਾ ਰਿਹਾ ਹੈ।