ਪੇਰੂ 'ਚ ਲੱਗੇ ਭੂਚਾਲ ਦੇ ਝਟਕੇ, 7.2 ਤੀਬਰਤਾ ਕੀਤੀ ਦਰਜ, ਸੁਨਾਮੀ ਦਾ ਅਲਰਟ ਜਾਰੀ

ਪੇਰੂ 'ਚ 7.2 ਤੀਬਰਤਾ ਦਾ ਭੂਚਾਲ ਆਇਆ ਹੈ, ਜਿਸ ਤੋਂ ਬਾਅਦ ਸੁਨਾਮੀ ਦਾ ਖਤਰਾ ਹੈ। ਅਟਿਕਿਪਾ ਜ਼ਿਲ੍ਹੇ ਤੋਂ 8.8 ਕਿਲੋਮੀਟਰ (5.5 ਮੀਲ) ਦੀ ਦੂਰੀ 'ਤੇ ਭੂਚਾਲ ਆਉਣ ਤੋਂ ਤੁਰੰਤ ਬਾਅਦ USGS ਨੇ ਤੀਬਰਤਾ ਦੀ ਰੇਟਿੰਗ ਵਧਾ ਦਿੱਤੀ।

Update: 2024-06-28 08:36 GMT

ਭੂਚਾਲ: ਪੇਰੂ ਵਿੱਚ 7.2 ਤੀਬਰਤਾ ਦਾ ਭੂਚਾਲ ਆਇਆ ਹੈ, ਜਿਸ ਤੋਂ ਬਾਅਦ ਸੁਨਾਮੀ ਦਾ ਖ਼ਤਰਾ ਹੈ। ਅਟਿਕਿਪਾ ਜ਼ਿਲ੍ਹੇ ਤੋਂ 8.8 ਕਿਲੋਮੀਟਰ (5.5 ਮੀਲ) ਦੀ ਦੂਰੀ 'ਤੇ ਭੂਚਾਲ ਆਉਣ ਤੋਂ ਤੁਰੰਤ ਬਾਅਦ USGS ਨੇ ਤੀਬਰਤਾ ਦੀ ਰੇਟਿੰਗ ਵਧਾ ਦਿੱਤੀ। ਅਮਰੀਕੀ ਭੂ-ਵਿਗਿਆਨ ਸਰਵੇਖਣ ਨੇ ਕਿਹਾ ਕਿ ਮੱਧ ਪੇਰੂ ਦੇ ਤੱਟ 'ਤੇ ਸ਼ੁੱਕਰਵਾਰ ਨੂੰ 7.2 ਤੀਬਰਤਾ ਦਾ ਭੂਚਾਲ ਆਇਆ, ਜਿਸ ਕਾਰਨ ਕੁਝ ਤੱਟਵਰਤੀ ਖੇਤਰਾਂ 'ਚ ਸੁਨਾਮੀ ਦੀਆਂ ਲਹਿਰਾਂ ਆਉਣ ਦੀ ਸੰਭਾਵਨਾ ਹੈ। ਪ੍ਰਸ਼ਾਂਤ ਸੁਨਾਮੀ ਚੇਤਾਵਨੀ ਕੇਂਦਰ ਨੇ ਪਹਿਲਾਂ ਕਿਹਾ ਸੀ ਕਿ ਕੋਈ ਖ਼ਤਰਾ ਨਹੀਂ ਹੈ। ਭੂਚਾਲ ਤੋਂ ਬਾਅਦ ਚੇਤਾਵਨੀ ਦਿੱਤੀ ਗਈ ਹੈ ਕਿ ਕੁਝ ਬੀਚਾਂ 'ਤੇ ਤਿੰਨ ਮੀਟਰ ਉੱਚੀਆਂ ਲਹਿਰਾਂ ਉੱਠ ਸਕਦੀਆਂ ਹਨ।

ਭੂਚਾਲ ਨਾਲ ਹਿੱਲ ਗਿਆ ਪੇਰੂ

ਸੰਯੁਕਤ ਰਾਜ ਭੂ-ਵਿਗਿਆਨ ਸਰਵੇਖਣ ਦੀ ਰਿਪੋਰਟ ਦੇ ਅਨੁਸਾਰ, ਇਹ ਭੂਚਾਲ ਸ਼ੁੱਕਰਵਾਰ ਸਵੇਰੇ 11:06 ਵਜੇ ਆਇਆ। ਇਸ ਤੋਂ ਪਹਿਲਾਂ ਪੇਰੂ ਵਿੱਚ 16 ਜੂਨ ਨੂੰ 5.9 ਤੀਬਰਤਾ ਦਾ ਭੂਚਾਲ ਆਇਆ ਸੀ। ਦਰਅਸਲ ਦੱਖਣੀ ਅਮਰੀਕੀ ਦੇਸ਼ ਪੇਰੂ ਸ਼ੁੱਕਰਵਾਰ ਨੂੰ ਇਕ ਵਾਰ ਫਿਰ ਭੂਚਾਲ ਦੇ ਝਟਕਿਆਂ ਨਾਲ ਹਿੱਲ ਗਿਆ। ਰਿਕਟਰ ਪੈਮਾਨੇ 'ਤੇ ਇਸ ਦੀ ਤੀਬਰਤਾ 7.2 ਮਾਪੀ ਗਈ। ਭੂਚਾਲ ਦਾ ਕੇਂਦਰ ਪੇਰੂ ਦੇ ਅਟੀਕਿਪਾ ਜ਼ਿਲ੍ਹੇ ਤੋਂ 8 ਕਿਲੋਮੀਟਰ ਦੂਰ ਦੱਸਿਆ ਜਾ ਰਿਹਾ ਹੈ। ਫਿਲਹਾਲ ਇਸ ਖ਼ਤਰਨਾਕ ਭੂਚਾਲ ਤੋਂ ਬਾਅਦ ਪੇਰੂ ਵਿੱਚ ਕਿੰਨੇ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਹੈ, ਇਸ ਬਾਰੇ ਸਰਕਾਰ ਵੱਲੋਂ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਗਈ ਹੈ। ਪਰ ਸੁਨਾਮੀ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ।

Tags:    

Similar News