ਡੌਨਲਡ ਟਰੰਪ ਦੀ ਜਿੱਤ ’ਤੇ ਮੋਹਰ ਅੱਜ ਲੱਗੇਗੀ

ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਦੀ ਜਿੱਤ ’ਤੇ ਮੋਹਰ ਲਾਉਣ ਦੀ ਪ੍ਰਕਿਰਿਆ ਅੱਜ ਮੁਕੰਮਲ ਕੀਤੀ ਜਾਵੇਗੀ।;

Update: 2025-01-06 13:30 GMT

ਵਾਸ਼ਿੰਗਟਨ : ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਦੀ ਜਿੱਤ ’ਤੇ ਮੋਹਰ ਲਾਉਣ ਦੀ ਪ੍ਰਕਿਰਿਆ ਅੱਜ ਮੁਕੰਮਲ ਕੀਤੀ ਜਾਵੇਗੀ। ਸੰਸਦ ਦੇ ਸਾਂਝੇ ਇਜਲਾਸ ਦੌਰਾਨ ਇਲੈਕਟੋਰਲ ਵੋਟ ਗਿਣੇ ਜਾਣਗੇ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਪ੍ਰਧਾਨਗੀ ਹੇਠ ਸਾਰੀ ਕਾਰਵਾਈ ਕੀਤੀ ਜਾਣੀ ਹੈ। ਡੌਨਲਡ ਟਰੰਪ ਭਾਵੇਂ 6 ਨਵੰਬਰ ਨੂੰ ਹੀ ਜਿੱਤ ਗਏ ਸਨ ਪਰ ਅਧਿਾਰਕਤ ਐਲਾਨ 6 ਜਨਵਰੀ ਨੂੰ ਕੀਤਾ ਜਾਂਦਾ ਹੈ। ਦਸੰਬਰ ਮਹੀਨੇ ਦੌਰਾਲ ਇਲੈਕਟੋਰਲ ਕਾਲਜ ਦੀ ਮੀਟਿੰਗ ਹੋਈ ਜਿਸ ਵਿਚ ਇਲੈਕਟਰਜ਼ ਇਕੱਤਰ ਹੋਏ ਅਤੇ ਰਾਸ਼ਟਰਪਤੀ ਵਾਸਤੇ ਰਸਮੀ ਤੌਰ ’ਤੇ ਵੋਟਿੰਗ ਕੀਤੀ। ਇਲੈਕਟੋਰਲ ਵੋਟਾਂ ਨੂੰ ਸੂਬੇ ਦੇ ਚੋਣ ਅਫ਼ਸਰਾਂ ਵੱਲੋਂ ਤਸਦੀਕ ਕਰਨ ਮਗਰੋਂ ਅਮਰੀਕੀ ਸੰਸਦ ਵਿਚ ਭੇਜ ਦਿਤਾ ਗਿਆ। ਹੁਣ ਸੈਨੇਟ ਅਤੇ ਹਾਊਸ ਆਫ਼ ਰਿਪ੍ਰਜ਼ੈਂਟੇਟਿਵਜ਼ ਦੇ ਮੈਂਬਰ ਸਾਂਝੇ ਇਜਲਾਸ ਵਿਚ ਸ਼ਾਮਲ ਹੋਣਗੇ।

6 ਜਨਵਰੀ 2021 ਨੂੰ ਹੀ ਅਮਰੀਕਾ ਦੀ ਸੰਸਦ ’ਤੇ ਹੋਇਆ ਸੀ ਹਮਲਾ

ਸੈਨੇਟ ਦਾ ਮੁਖੀ ਉਪ ਰਾਸ਼ਟਰਪਤੀ ਹੁੰਦਾ ਹੈ ਅਤੇ ਇਸ ਵੇਲੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਹਨ ਜਿਨ੍ਹਾਂ ਨੂੰ ਟਰੰਪ ਹੱਥੋਂ ਰਾਸ਼ਟਰਪਤੀ ਚੋਣ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ। ਕਮਲਾ ਹੈਰਿਸ ਵੱਲੋਂ ਹੀ ਇਲੈਕਟੋਰਲ ਕਾਲਜ ਵੋਟਾਂ ਦੀ ਗਿਣਤੀ ਸ਼ੁਰੂ ਕੀਤੀ ਜਾਵੇਗੀ ਅਤੇ ਹਰ ਸੂਬੇ ਦੇ ਚੋਣ ਨਤੀਜਿਆਂ ਵਾਲੇ ਦਸਤਾਵੇਜ਼ ਪੇਸ਼ ਕੀਤੇ ਜਾਣਗੇ। ਉਪ ਰਾਸ਼ਟਰਪਤੀ ਵੱਲੋਂ ਜਦੋਂ ਇਲੈਕਟੋਰਲ ਕਾਲਜ ਵੋਟਾਂ ਦਾ ਜ਼ਿਕਰ ਕੀਤਾ ਜਾਂਦਾ ਹੈ ਤਾਂ ਕੋਈ ਮੈਂਬਰ ਇਤਰਾਜ਼ ਵੀ ਜ਼ਾਹਰ ਕਰ ਸਕਦਾ ਹੈ। ਚੇਤੇ ਰਹੇ ਕਿ ਟਰੰਪ ਦੀ ਜਿੱਤ ’ਤੇ ਮੋਹਰ ਉਸੇ ਦਿਨ ਲੱਗ ਰਹੀ ਹੈ ਜਦੋਂ ਚਾਰ ਸਾਲ ਪਹਿਲਾਂ ਅਮਰੀਕਾ ਦੀ ਸੰਸਦ ’ਤੇ ਹਮਲਾ ਹੋਇਆ ਅਤੇ 5 ਜਣਿਆਂ ਦੀ ਜਾਨ ਗਈ।

ਕਮਲਾ ਹੈਰਿਸ ਦੀ ਪ੍ਰਧਾਨਗੀ ਹੇਠ ਹੋਵੇਗੀ ਸਾਰੀ ਕਾਰਵਾਈ

ਹਿੰਸਾ ਪਿੱਛੇ ਡੌਨਲਡ ਟਰੰਪ ਦੇ ਉਸ ਬਿਆਨ ਨੂੰ ਜ਼ਿੰਮੇਵਾਰ ਮੰਨਿਆ ਗਿਆ ਜਿਸ ਵਿਚ ਉਨ੍ਹਾਂ ਵੱਲੋਂ ਆਪਣੇ ਹਮਾਇਤੀਆਂ ਨੂੰ ਕੈਪੀਟਲ ਹਿਲ ਵੱਲ ਕੂਚ ਕਰਨ ਲਈ ਆਖਿਆ ਗਿਆ ਸੀ। ਟਰੰਪ ਐਲਾਨ ਕਰ ਚੁੱਕੇ ਹਨ ਕਿ ਰਾਸ਼ਟਰਪਤੀ ਵਜੋਂ ਸਹੁੰ ਚੁੱਕਦਿਆਂ ਹੀ ਕੈਪੀਟਲ ਹਿੰਸਾ ਦੇ 1,250 ਤੋਂ ਵੱਧ ਮੁਲਜ਼ਮਾਂ ਨੂੰ ਮੁਆਫ਼ ਕਰ ਦੇਣਗੇ।

Tags:    

Similar News