ਕਮਲਾ ਹੈਰਿਸ ਨੂੰ ‘ਮੰਦਬੁੱਧੀ’ ਕਹਿਣ ਲੱਗੇ ਡੌਨਲਡ ਟਰੰਪ

ਅਮਰੀਕਾ ਚੋਣਾਂ ਵਿਚ ਨਿਜੀ ਅਤੇ ਹੋਛੇ ਹਮਲਿਆਂ ਦਾ ਦੌਰਾ ਸ਼ੁਰੂ ਹੋ ਚੁੱਕਾ ਹੈ। ਜੀ ਹਾਂ, ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੌਨਲਡ ਟਰੰਪ ਨੇ ਆਪਣੀ ਵਿਰੋਧੀ ਕਮਲਾ ਹੈਰਿਸ ਨੂੰ ਮਾਨਸਿਕ ਤੌਰ ’ਤੇ ਬਿਮਾਰ ਕਰਾਰ ਦਿਤਾ

Update: 2024-09-30 12:28 GMT

ਪੈਨਸਿਲਵੇਨੀਆ : ਅਮਰੀਕਾ ਚੋਣਾਂ ਵਿਚ ਨਿਜੀ ਅਤੇ ਹੋਛੇ ਹਮਲਿਆਂ ਦਾ ਦੌਰਾ ਸ਼ੁਰੂ ਹੋ ਚੁੱਕਾ ਹੈ। ਜੀ ਹਾਂ, ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੌਨਲਡ ਟਰੰਪ ਨੇ ਆਪਣੀ ਵਿਰੋਧੀ ਕਮਲਾ ਹੈਰਿਸ ਨੂੰ ਮਾਨਸਿਕ ਤੌਰ ’ਤੇ ਬਿਮਾਰ ਕਰਾਰ ਦਿਤਾ ਅਤੇ ਕਿਹਾ ਕਿ ਉਪ ਰਾਸ਼ਟਰਪਤੀ ਵਿਰੁੱਧ ਮਹਾਂਦੋਸ਼ ਲਾਉਂਦਿਆਂ ਮੁਕੱਦਮਾ ਚਲਾਇਆ ਜਾਣਾ ਚਾਹੀਦਾ ਹੈ। ਉਧਰ ਕਮਲਾ ਹੈਰਿਸ ਦੀ ਪ੍ਰਚਾਰ ਟੀਮ ਵੱਲੋਂ ਫਿਲਹਾਲ ਇਸ ਬਾਰੇ ਕੋਈ ਜਵਾਬ ਨਹੀਂ ਦਿਤਾ ਗਿਆ। ਹੈਰਾਨੀ ਇਸ ਗੱਲ ਦੀ ਹੈ ਕਿ ਐਤਵਾਰ ਨੂੰ ਟਰੰਪ ਨੇ ਮੁੜ ਕਬੂਲ ਕੀਤਾ ਕਿ ਉਹ ਚੋਣ ਹਾਰ ਸਕਦੇ ਹਨ। ਟਰੰਪ, ਇਸ ਤੋਂ ਪਹਿਲਾਂ ਹਿਲੇਰੀ ਕÇਲੰਟਨ ਅਤੇ ਜੋਅ ਬਾਇਡਨ ਵਿਰੁੱਧ ਵੀ ਕਾਨੂੰਨੀ ਕਾਰਵਾਈ ਦੀ ਧਮਕੀ ਦੇ ਚੁੱਕੇ ਹਨ ਪਰ ਆਪਣੀਆਂ ਕਾਨੂੰਨੀ ਮੁਸ਼ਕਲਾਂ ਬਾਰੇ ਜ਼ਿਕਰ ਕਰਨਾ ਭੁੱਲ ਗਏ। ਕੁਝ ਦਿਨ ਪਹਿਲਾਂ ਟਰੰਪ ਵੱਲੋਂ ਗੂਗਲ ਵਿਰੁੱਧ ਵੀ ਕਾਨੂੰਨੀ ਕਾਰਵਾਈ ਕਰਨ ਦੀ ਧਮਕੀ ਦਿਤੀ ਗਈ ਹੈ।

ਮਹਾਂਦੋਸ਼ ਲਾਉਂਦਿਆਂ ਮੁਕੱਦਮਾ ਚਲਾਉਣ ਦੀ ਵਕਾਲਤ ਕੀਤੀ

ਟਰੰਪ ਨੇ ਦੋਸ਼ ਲਾਇਆ ਕਿ ਗੂਗਲ ਵਾਲੇ ਸਿਰਫ ਕਮਲਾ ਹੈਰਿਸ ਦਾ ਚੰਗਾ ਪੱਖ ਪੇਸ਼ ਕਰ ਰਹੇ ਹਨ। ਟਰੰਪ ਵੱਲੋਂ ਕੀਤੀਆਂ ਇਨ੍ਹਾਂ ਟਿੱਪਣੀਆਂ ਨਾਲ ਰਿਪਬਲਿਕਨ ਪਾਰਟੀ ਦੇ ਆਗੂ ਹੀ ਸਹਿਮਤ ਨਜ਼ਰ ਨਹੀਂ ਆਉਂਦੇ। ਮਿਨੇਸੋਟਾ ਤੋਂ ਰਿਪਬਲਿਕਨ ਪਾਰਟੀ ਦੇ ਸੰਸਦ ਮੈਂਬਰ ਟੌਮ ਐਮਰ ਨੂੰ ਜਦੋਂ ਟਰੰਪ ਦੀਆਂ ਟਿੱਪਣੀਆਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਪੈਰ ਖਿੱਚਣ ਦਾ ਯਤਨ ਕੀਤਾ ਪਰ ਨਾਲ ਹੀ ਕਮਲਾ ਹੈਰਿਸ ਦੀ ਸਿਆਸੀ ਨੁਕਤਾਚੀਨੀ ਕਰਦਿਆਂ ਕਿਹਾ ਕਿ ਪਿਛਲੇ ਚਾਰ ਸਾਲ ਦਾ ਕਾਰਜਕਾਲ ਅਮਰੀਕਾ ਦੇ ਇਤਿਹਾਸ ਵਿਚ ਸਭ ਤੋਂ ਮਾੜਾ ਸਾਬਤ ਹੋਇਆ ਹੈ। ਜਦੋਂ ਐਮਰ ਨੂੰ ਦੁਬਾਰਾ ਨਿੱਜੀ ਟਿੱਪਣੀ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਮੁੱਦਿਆਂ ’ਤੇ ਆਧਾਰਤ ਗੱਲ ਹੋਣੀ ਚਾਹੀਦਾ ਹੈ। ਮੈਰੀਲੈਂਡ ਦੇ ਸਾਬਕਾ ਗਵਰਨਰ ਲੈਰੀ ਹੋਗਨ ਜੋ ਇਸ ਵਾਰ ਸੈਨੇਟ ਦੀ ਚੋਣ ਲੜ ਰਹੇ ਹਨ, ਨੇ ਕਿਹਾ ਕਿ ਟਰੰਪ ਨੂੰ ਕਮਲਾ ਹੈਰਿਸ ਦੀ ਨਸਲ ਜਾਂ ਪਿਛੋਕੜ ’ਤੇ ਟਿੱਪਣੀਆਂ ਕਰਨ ਦਾ ਕੋਈ ਹੱਕ ਨਹੀਂ।

ਇਕ ਵਾਰ ਫਿਰ ਚੋਣਾਂ ਵਿਚ ਹਾਰ ਦਾ ਖਦਸ਼ਾ ਕਬੂਲ ਕੀਤਾ

ਅਮਰੀਕਾ ਵਿਚ ਨਸਲੀ ਪਛਾਣ ਨੂੰ ਅੱਗੇ ਰੱਖਣਾ ਅਜੋਕੋ ਆਧੁਨਿਕ ਯੁਗ ਵਿਚ ਲਾਜ਼ਮੀ ਨਹੀਂ ਰਹਿ ਗਿਆ। ਦੂਜਾ ਇਹ ਕਿ ਕਮਲਾ ਹੈਰਿਸ ਨੂੰ ਮੰਦਬੁੱਧੀ ਕਹਿੰਦਿਆਂ ਡੌਨਲਡ ਟਰੰਪ ਉਨ੍ਹਾਂ ਨੂੰ ਬੇਇੱਜ਼ਤ ਕਰ ਰਹੇ ਹਨ ਜੋ ਅਸਲ ਵਿਚ ਇਨ੍ਹਾਂ ਸਮੱਸਿਆਵਾਂ ਦਾ ਸ਼ਿਕਾਰ ਹਨ। ਦੱਸ ਦੇਈਏ ਕਿ ਬੀਤੇ ਦਿਨੀਂ ਕਮਲਾ ਹੈਰਿਸ ਨੇ ਐਰੀਜ਼ੋਨਾ ਸੂਬੇ ਵਿਚ ਮੈਕਸੀਕੋ ਨਾਲ ਲਗਦੀ ਸਰਹੱਦ ਦਾ ਦੌਰਾ ਕੀਤਾ ਜਿਸ ਮਗਰੋਂ ਟਰੰਪ ਨੇ ਕਿਹਾ ਕਿ ਲੱਖਾਂ ਦੀ ਗਿਣਤੀ ਵਿਚ ਗੈਰਕਾਨੂੰਨੀ ਪ੍ਰਵਾਸੀਆਂ ਦੀ ਆਮਦ ਲਈ ਜੋਅ ਬਾਇਡਨ ਅਤੇ ਕਮਲਾ ਹੈਰਿਸ ਹੀ ਜ਼ਿੰਮੇਵਾਰ ਹਨ।

Tags:    

Similar News