ਅਮਰੀਕਾ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ

ਅਮਰੀਕਾ ਦੇ ਨਿਊ ਯਾਰਕ ਸੂਬੇ ਵਿਚ 37 ਸਾਲ ਦੀ ਪ੍ਰਭਲੀਨ ਕੌਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ।

Update: 2024-10-07 12:48 GMT

ਨਿਊ ਯਾਰਕ : ਅਮਰੀਕਾ ਦੇ ਨਿਊ ਯਾਰਕ ਸੂਬੇ ਵਿਚ 37 ਸਾਲ ਦੀ ਪ੍ਰਭਲੀਨ ਕੌਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਗਾਰਡਨ ਸਿਟੀ ਦੇ ਇਕ ਘਰ ਵਿਚ ਪੁਲਿਸ ਵੱਲੋਂ ਸਿੱਖ ਸੰਗਤ ਦੀ ਮਦਦ ਨਾਲ ਪ੍ਰਭਲੀਨ ਕੌਰ ਦੇ ਘਰ ’ਤੇ ਛਾਪਾ ਮਾਰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸੰਗਤ ਦੇ ਸਪੁਰਦ ਕਰ ਦਿਤੇ ਗਏ। ਪੁਲਿਸ ਨੇ ਦੱਸਿਆ ਕਿ ਪ੍ਰਭਲੀਨ ਕੌਰ ਨੂੰ ਗ੍ਰਿਫ਼ਤਾਰੀ ਮਗਰੋਂ ਡਾਕਟਰੀ ਮੁਆਇਨੇ ਵਾਸਤੇ ਨੇੜਲੇ ਹਸਪਤਾਲ ਲਿਜਾਇਆ ਗਿਆ।

ਨਿਊ ਯਾਰਕ ਸੂਬੇ ਦੇ ਗਾਰਡਨ ਸਿਟੀ ਦੀ ਪ੍ਰਭਲੀਨ ਕੌਰ ਗ੍ਰਿਫ਼ਤਾਰ

ਪ੍ਰਭਲੀਨ ਕੌਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਕਿਥੋਂ ਲੈ ਕੇ ਆਈ, ਇਸ ਬਾਰੇ ਪਤਾ ਨਹੀਂ ਲੱਗ ਸਕਿਆ ਪਰ ਉਸ ਕੋਲ ਸਰੂਪ ਦੀ ਮੌਜੂਦਗੀ ਬਾਰੇ ਪਤਾ ਲੱਗਣ ’ਤੇ ਸੰਗਤ ਵੱਲੋਂ ਇਸ ਦੀ ਸ਼ਿਕਾਇਤ ਪੁਲਿਸ ਕੋਲ ਕੀਤੀ ਗਈ। ਵੱਡੀ ਗਿਣਤੀ ਵਿਚ ਸੰਗਤ ਅਤੇ ਪੁਲਿਸ ਅਫਸਰ ਪ੍ਰਭਲੀਨ ਕੌਰ ਦੇ ਘਰ ਪੁੱਜੇ ਤਾਂ ਉਸ ਨੇ ਦਰਵਾਜ਼ਾ ਖੋਲ੍ਹਣ ਤੋਂ ਨਾਂਹ ਕਰ ਦਿਤੀ। ਇਸ ਮਗਰੋਂ ਐਮਰਜੰਸੀ ਸਰਵਿਸ ਯੂਨਿਟਾ ਦੇ ਅਫਸਰ ਘਰ ਅੰਦਰ ਦਾਖਲ ਹੋਏ ਅਤੇ ਪ੍ਰਭਲੀਨ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ। ਦੂਜੇ ਪਾਸੇ ਨਿਊ ਯਾਰਕ ਸਿੱਖ ਕੌਂਸਲ ਦੇ ਪ੍ਰਧਾਨ ਜਪਨੀਤ ਸਿੰਘ ਨੇ ਦੱਸਿਆ ਕਿ ਪ੍ਰਭਲੀਨ ਕੌਰ ਨੇ ਆਪਣੇ ਘਰ ਵਿਚ ਪਾਠ ਕਰਵਾਉਣ ਦੇ ਬਹਾਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਹਾਸਲ ਕੀਤੇ ਪਰ ਬਾਅਦ ਗੁਰਦਵਾਰਾ ਸਾਹਿਬ ਨੂੰ ਵਾਪਸ ਕਰਨ ਤੋਂ ਨਾਂਹ ਕਰ ਦਿਤੀ।

ਪਾਠ ਦੇ ਬਹਾਨੇ ਘਰ ਲੈ ਗਈ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ

ਜਪਨੀਤ ਸਿੰਘ ਨੇ ਦੱਸਿਆ ਕਿ ਸੋਸ਼ਲ ਮੀਡੀਆ ਰਾਹੀਂ ਸੰਗਤ ਨੂੰ ਪ੍ਰਭਲੀਨ ਕੌਰ ਦੇ ਘਰ ਬਾਹਰ ਇਕੱਤਰ ਹੋਣ ਦਾ ਸੱਦਾ ਦਿਤਾ ਗਿਆ ਅਤੇ ਨਾਲ ਹੀ ਪੁਲਿਸ ਨੂੰ ਵੀ ਸੱਦਿਆ ਗਿਆ ਜਿਸ ਮਗਰੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਗੁਰਦਵਾਰਾ ਸਾਹਿਬ ਲਿਜਾਏ ਜਾ ਸਕੇ।

Tags:    

Similar News