ਬਰਤਾਨੀਆ ਦਾ ਸਭ ਤੋਂ ਪੁਰਾਣਾ ਭਾਰਤੀ ਰੈਸਟੋਰੈਂਟ ਹੋਵੇਗਾ ਬੰਦ
ਬਰਤਾਨੀਆ ਵਿਚ ਸਭ ਤੋਂ ਪੁਰਾਣਾ ਰੈਸਟੋਰੈਂਟ ਜਲਦ ਹੀ ਬੰਦ ਹੋ ਸਕਦਾ ਹੈ। 1926 ਵਿਚ ਖੁੱਲ੍ਹੇ ਰੈਸਟੋਰੈਂਟ ਦੀ ਇਮਾਰਤ ਨਾਲ ਸਬੰਧਤ ਲੀਜ਼ ਅੜਿੱਕੇ ਪੈਦਾ ਕਰ ਰਹੀ ਹੈ;

ਲੰਡਨ : ਬਰਤਾਨੀਆ ਵਿਚ ਸਭ ਤੋਂ ਪੁਰਾਣਾ ਰੈਸਟੋਰੈਂਟ ਜਲਦ ਹੀ ਬੰਦ ਹੋ ਸਕਦਾ ਹੈ। 1926 ਵਿਚ ਖੁੱਲ੍ਹੇ ਰੈਸਟੋਰੈਂਟ ਦੀ ਇਮਾਰਤ ਨਾਲ ਸਬੰਧਤ ਲੀਜ਼ ਅੜਿੱਕੇ ਪੈਦਾ ਕਰ ਰਹੀ ਹੈ ਜਿਸ ਦੀ ਮਿਆਦ ਜੂਨ ਵਿਚ ਖਤਮ ਹੋਣੀ ਹੈ ਅਤੇ ਕ੍ਰਾਊਨ ਐਸਟੇਟ ਵੱਲੋਂ ਰੈਸਟੋਰੈਂਟ ਦੇ ਮਾਲਕਾਂ ਨੂੰ ਦੱਸਿਆ ਗਿਆ ਹੈ ਕਿ ਲੀਜ਼ ਦੀ ਮਿਆਦ ਵਿਚ ਵਾਧਾ ਨਹੀਂ ਕੀਤਾ ਜਾ ਸਕਦਾ। ਵੀਰਾਸਵਾਮੀ ਰੈਸਟੋਰੈਂਟ ਦੇ ਮਾਲਕ 81 ਸਾਲ ਦੇ ਰਣਜੀਤ ਮਥਰਾਨੀ ਇਸ ਰਵੱਈਏ ਤੋਂ ਬੇਹੱਦ ਨਾਖੁਸ਼ ਹਨ। ਉਨ੍ਹਾਂ ਦੋਸ਼ ਲਾਇਆ ਕਿ ਅਸਲ ਵਿਚ ਇਹ ਜਗ੍ਹਾ ਆਲੀਸ਼ਾਨ ਦਫ਼ਤਰਾਂ ਨੂੰ ਦਿਤੀ ਜਾ ਰਹੀ ਹੈ ਅਤੇ ਇਮਾਰਤ ਦੇ ਢਾਂਚੇ ਵਿਚ ਸੋਧ ਦਾ ਬਹਾਨਾ ਘੜਿਆ ਗਿਆ ਹੈ।
100 ਤੋਂ ਚਲਦੇ ਰੈਸਟੋਰੈਂਟ ਦੀ ਲੀਜ਼ ਬਣੀ ਵੱਡਾ ਅੜਿੱਕਾ
ਜੌਰਡਨ ਦੇ ਕਿੰਗ ਅਬਦੁੱਲਾ ਵਰਗੇ ਮਹਿਮਾਨਾਂ ਦੀ ਮੇਜ਼ਬਾਨੀ ਕਰ ਚੁੱਕੇ ਵੀਰਾਸਵਾਮੀ ਰੈਸਟੋਰੈਂਟ ਦਾ ਇੰਗਲੈਂਡ ਵਿਚ ਬੇਹੱਦ ਉਚਾ ਰੁਤਬਾ ਹੈ। ਜੇ ਕਾਨੂੰਨੀ ਲੜਾਈ ਛਿੜਦੀ ਹੈ ਤਾਂ ਵੀਰਾਸਵਾਮੀ ਰੈਸਟੋਰੈਂਟ ਨੂੰ ਵੱਧ ਤੋਂ ਵੱਧ ਇਕ ਸਾਲ ਹੋਰ ਚਲਾਇਆ ਜਾ ਸਕਦਾ ਹੈ। ਹਾਲਾਤ ਨੂੰ ਵੇਖਦਿਆਂ ਰੈਸਟੋਰੈਂਟ ਦੇ ਮਾਲਕ ਨਵੀਂ ਜਗ੍ਹਾ ਦੀ ਤਲਾਸ਼ ਕਰ ਰਹੇ ਹਨ ਪਰ ਇਹ ਕੰਮ ਐਨਾ ਸੌਖਾ ਨਹੀਂ। ਉਧਰ ਕ੍ਰਾਊਨ ਐਸਟੇਟ ਦਾ ਕਹਿਣਾ ਹੈ ਕਿ ਵਿਕਟਰੀ ਹਾਊਸ ਵਿਚ ਉਪਰ ਤੋਂ ਹੇਠਾਂ ਤੱਕ ਤਬਦੀਲੀਆਂ ਕੀਤੇ ਜਾਣ ਦੀ ਜ਼ਰੂਰਤ ਹੈ ਅਤੇ ਅਜਿਹੇ ਵਿਚ ਰੈਸਟੋਰੈਂਟ ਚਲਾਉਣ ਦੀ ਇਜਾਜ਼ਤ ਨਹੀਂ ਦਿਤੀ ਜਾ ਸਕਦੀ।