ਆਸਟ੍ਰੇਲੀਆ 'ਚ ਪੰਜਾਬੀਆਂ ਦੀ ਦਲੇਰੀ, ਲੁਟੇਰਿਆਂ ਨੂੰ ਪਾਈਆਂ ਭਾਜੜਾਂ
ਨਸਲੀ ਟਿੱਪਣੀਆਂ ਦਾ ਬਹਾਦਰੀ ਨਾਲ ਜਵਾਬ
ਖ਼ਬਰ ਆਸਟ੍ਰੇਲੀਆ ਦੇ ਮੈਲਬੌਰਨ ਤੋਂ ਸਾਹਮਣੇ ਆ ਰਹੀ ਏ ਜਿੱਥੇ ਦੋ ਭਾਰਤੀ ਮੂਲ ਦੇ ਡਰਾਈਵਰਾਂ ਨੇ ਉਹ ਕਰ ਵਿਖਾਇਆ, ਜਿਸ ਦੀ ਚਰਚਾ ਹੁਣ ਚਾਰੇ ਪਾਸੇ ਹੋ ਰਹੀ ਹੈ। ਦੋ ਪੰਜਾਬੀ ਗੱਭਰੂ ਜਿਹਨਾਂ ਨੇ ਨਿਹੱਥੇ ਹਥਿਆਰਬੰਦ ਲੁਟੇਰਿਆਂ ਦਾ ਸਾਹਮਣਾ ਵੀ ਕੀਤਾ ਆਪਣੀ ਜਾਨ ਮਾਲ ਦੀ ਰੱਖਿਆ ਕਰਨ ਦੇ ਨਾਲ ਨਾਲ ਲੁਟੇਰਿਆਂ ਨੂੰ ਭਜਾਇਆ ਵੀ ਘਟਨਾ ਮੈਲਬੌਰਨ ਦੇ ਪੂਰਬੀ ਇਲਾਕੇ ਸਕੋਰਸਬੀ ਦੇ ਇੱਕ ਸਰਵਿਸ ਸਟੇਸ਼ਨ 'ਤੇ ਵਾਪਰੀ। ਜਦੋਂ ਇੱਕ ਡਰਾਈਵਰ ਆਪਣੀ ਲੰਚ ਬਰੇਕ 'ਤੇ ਸੀ, ਤਾਂ ਲੁਟੇਰਿਆਂ ਨੇ ਉਸ ਕੋਲ ਆ ਨਸਲੀ ਟਿੱਪਣੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਨਸਲੀ ਵਿਤਕਰੇ ਅਤੇ ਧਮਕਾਉਣ ਦੇ ਬਾਵਜੂਦ ਵੀ ਸ਼ੁਰੂ ਵਿੱਚ ਡਰਾਈਵਰ ਨੇ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰਨ ਦੀ ਕੋਸ਼ਿਸ਼ ਕੀਤੀ, ਪਰ ਜਦੋਂ ਉਹ ਹਿੰਸਕ ਹੋ ਗਏ ਅਤੇ ਚਾਬੀਆਂ ਦੀ ਮੰਗ ਕਰਨ ਲੱਗੇ ਤਾਂ ਉਸ ਨੂੰ ਆਪਣਾ ਬਚਾਅ ਕਰਨਾ ਪਿਆ।
ਸ਼ੁਰੂਆਤ ਵਿਚ ਪੰਜਾਬ ਮੂਲ ਦੇ ਡਰਾਈਵਰ ਨੇ ਇਕੱਲਿਆਂ ਹੀ ਮੁਕਾਬਲਾ ਸ਼ੁਰੂ ਕੀਤਾ ਅਤੇ ਜਲਦੀ ਹੀ ਉਸ ਦਾ ਸਾਥੀ ਵੀ ਮਦਦ ਲਈ ਪਹੁੰਚ ਗਿਆ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਡਰਾਈਵਰਾਂ ਨੇ 'ਸਪਿਰਿਟ ਲੈਵਲ' ਨਾਲ ਆਪਣਾ ਬਚਾਅ ਕੀਤਾ ਅਤੇ ਹਮਲਾਵਰਾਂ ਨੇ ਪਿੱਛੇ ਹਟ ਕੇ ਆਪਣੀ ਗੱਡੀ ਵੱਲ ਭੱਜਣ ਦੀ ਕੋਸ਼ਿਸ਼ ਕੀਤੀ।
ਪਰ ਪੰਜਾਬੀ ਤਾਂ ਫਿਰ ਪੰਜਾਬੀ ਹੁੰਦੇ ਨੇ ਅੱਵਲ ਤਾਂ ਕੁੱਝ ਕਹਿੰਦੇ ਨਹੀਂ ਤੇ ਜੇ ਬੰਦਾ ਹਟੇ ਨਾ ਫਿਰ ਛੱਡ ਦੇ ਨਹੀਂ ਜਿਵੇਂ ਹੀ ਹਮਲਾਵਰਾਂ ਨੇ ਪਿੱਛੇ ਹਟ ਕੇ ਆਪਣੀ ਗੱਡੀ ਵੱਲ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਦੋਵੇਂ ਨੌਜਵਾਨਾਂ ਨੇ ਗੱਡੀ ਵਿੱਚੋਂ ਕੱਢ ਕੇ ਵੀ ਉਹਨਾਂ ਦਾ ਕੁਟਾਪਾ ਚਾੜ੍ਹਿਆ ਵੀਡੀਓ ਸੋਸ਼ਲ ਮੀਡੀਆ ਤੇ ਕਾਫ਼ੀ ਵਾਇਰਲ ਹੋ ਰਹੀ ਏ ਤੇ ਹਰ ਕੋਈ ਨੌਜਵਾਨਾਂ ਦੀ ਵਡਿਆਈ ਵੀ ਕਰਦਾ ਨਜ਼ਰ ਆ ਰਿਹਾ ਏ
ਤੇ ਉੱਧਰ ਦੂਜੇ ਪਾਸੇ ਮਾਮਲੇ ਚ ਕਾਰਵਾਈ ਕਰ ਰਹੀ ਵਿਕਟੋਰੀਆ ਪੁਲਿਸ ਨੇ ਦੱਸਿਆ ਕਿ ਇਸ ਘਟਨਾ ਵਿੱਚ ਕਿਸੇ ਨੂੰ ਕੋਈ ਗੰਭੀਰ ਸੱਟ ਨਹੀਂ ਲੱਗੀ ਹੈ। ਦੋਵੇਂ ਕਥਿਤ ਦੋਸ਼ੀ ਇੱਕ ਲਾਲ ਰੰਗ ਦੀ ਕਾਰ ਵਿੱਚ ਸਵਾਰ ਹੋ ਕੇ ਈਸਟ ਲਿੰਕ ਦੇ ਦੱਖਣ ਵੱਲ ਫ਼ਰਾਰ ਹੋ ਗਏ ਨੇ । ਪੁਲਿਸ ਫ਼ਿਲਹਾਲ ਮਾਮਲੇ ਚ ਗੰਭੀਰਤਾ ਨਾਲ ਫੁਟੇਜ ਦੀ ਜਾਂਚ ਕਰ ਰਹੀ ਹੈ ਅਤੇ ਲੋਕਾਂ ਨੂੰ ਵੀ ਪੂਰੇ ਮਾਮਲੇ ਚ ਜਾਣਕਾਰੀ ਦੇਣ ਦੀ ਅਪੀਲ ਕੀਤੀ ਹੈ। ਪਰ ਇੱਥੇ ਇਹ ਵੀ ਜ਼ਿਕਰਯੋਗ ਹੈ ਕੇ ਫ਼ਿਲਹਾਲ ਮੁਲਜ਼ਮ ਅਜੇ ਵੀ ਵਿਕਟੋਰੀਆ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹਨ।
ਇਨ੍ਹਾਂ ਬਹਾਦਰ ਡਰਾਈਵਰਾਂ ਦੀ ਦਲੇਰੀ ਬਾਰੇ ਤੁਹਾਡਾ ਕੀ ਕਹਿਣਾ ਹੈ? ਆਖ਼ਿਰ ਕਦੋਂ ਤਕ ਵਿਦੇਸ਼ਾਂ ਵਿਚ ਰਹਿੰਦੇ ਪ੍ਰਵਾਸੀ ਅਜਿਹੇ ਨਸਲੀ ਅਤੇ ਜਾਨ ਮਾਲ ਦੇ ਨੁਕਸਾਨ ਵਾਲੇ ਹਮਲਿਆਂ ਦਾ ਸ਼ਿਕਾਰ ਹੁੰਦੇ ਰਹਿਣਗੇ ਆਖ਼ਰ ਕਦੋਂ ਪ੍ਰਦੇਸ਼ਾਂ ਦੀਆ ਸਰਕਾਰਾਂ ਪ੍ਰਵਾਸੀਆਂ ਦੇ ਹੱਕ ਚ ਕਾਨੂੰਨ ਬਣਾਉਣ ਗਈਆਂ ਕਦੋਂ ਪ੍ਰਵਾਸੀਆਂ ਨੂੰ ਵਿਦੇਸ਼ੀ ਧਰਤੀ ਤੇ ਨਸਲੀ ਵਿਤਕਰੇ ਤੋਂ ਹਟਕੇ ਖੁੱਲ ਕੇ ਆਜ਼ਾਦੀ ਨਾਲ ਜੀਉਣ ਦਾ ਹੱਕ ਮਿਲੇਗਾ ਸਵਾਲ ਬਹੁਤ ਨੇ ਤੁਸੀਂ ਇਹਨਾਂ ਬਾਬਤ ਆਪਣੀ ਰਾਏ ਜ਼ਰੂਰ ਸਾਂਝੀ ਕਰੋ ਕਮੈਂਟਸ ਵਿੱਚ ਜ਼ਰੂਰ ਦੱਸੋ ਅਤੇ ਹੋਰ ਅੱਪਡੇਟ ਲਈ ਜੁੜੇ ਰਹੋ ਹਮਦਰਦ ਟੀਵੀ ਦੇ ਨਾਲ