ਹੁਣ ਨਹੀਂ ਮੁੱਕਦਾ ਤੇਲ ਤੇ ਗੈੱਸ, ਭਾਰਤੀਆਂ ਲਈ ਈਰਾਨ ਨੇ ਕਰਤਾ ਵੱਡਾ ਐਲਾਨ
US ਨਹੀਂ ਈਰਾਨ ਬਣਿਆ ਭਾਰਤ ਦਾ ਸੱਚਾ ਦੋਸਤ, ਭਾਰਤ ਲਈ ਖੋਲ੍ਹਿਆ ਹੋਰਮੁਜ਼ ਦਾ ਰਸਤਾ
ਮਿਡਲ ਈਸਟ ਵਿੱਚ ਚੱਲ ਰਹੀ ਭਿਆਨਕ ਜੰਗ ਦੇ ਵਿਚਕਾਰ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਅਮਰੀਕਾ-ਇਜ਼ਰਾਈਲ ਅਤੇ ਈਰਾਨ ਵਿਚਾਲੇ ਜਾਰੀ ਜੰਗ ਦੇ 27ਵੇਂ ਦਿਨ ਈਰਾਨ ਨੇ ਵੱਡਾ ਫ਼ੈਸਲਾ ਲੈਂਦਿਆਂ ਐਲਾਨ ਕੀਤਾ ਏ ਜਿਸ ਨਾਲ ਕਰੋੜਾ ਭਾਰਤੀਆਂ ਨੂੰ ਸੁਖ ਦਾ ਸਾਹ ਆਇਆ ਏ ਦੱਸ ਦੇਈਏ ਕੇ ਅਮਰੀਕਾ ਈਰਾਨ ਦਰਮਿਆਨ ਛਿੜੀ ਜੰਗ ਨੇ ਦੁਨੀਆ ਭਰ ਤੇ ਅਸਰ ਪਾਇਆ ਜਿਸ ਦਾ ਅਸਰ ਭਾਰਤ ਵਿਚ ਵੀ ਦੇਖਣ ਨੂੰ ਮਿਲਿਆ ਸਭ ਤੋਂ ਵੱਡੀ ਮਾਰ ਦੇਸ਼ ਦੀ ਰਸੋਈ ਤੇ ਪੈਂਦੀ ਹੋਈ ਨਜ਼ਰ ਆਈ ਦੇਸ਼ ਵਿਚ ਗੈੱਸ ਦੇ ਸਟਾਕ ਦੀ ਘਾਟ ਨੇ ਲੋਕਾਂ ਦੀ ਰਾਤ ਦੀ ਨੀਂਦ ਉਡਾ ਦਿੱਤੀ ਸੀ ਪਰ ਜੰਗ ਦੇ ੨੭ਵੇ ਦਿਨ ਈਰਾਨ ਵੱਲੋਂ ਕੀਤੇ ਲੈਣ ਨੇ ਭਾਰਤੀਆਂ ਨੂੰ ਖ਼ੁਸ਼ ਕਰ ਦਿੱਤਾ ਏ ਈਰਾਨ ਨੇ ਭਾਰਤ ਲਈ ਇੱਕ ਵੱਡੀ ਰਾਹਤ ਦਾ ਐਲਾਨ ਕਰਦਿਆਂ ਕਿਹਾ ਕੇ ਈਰਾਨ ਨੇ ਦੁਨੀਆ ਦੇ ਸਭ ਤੋਂ ਮਹੱਤਵਪੂਰਨ ਤੇਲ ਸਪਲਾਈ ਰੂਟ, 'ਹੋਰਮੁਜ਼ ਸਟ੍ਰੇਟ' ਨੂੰ ਭਾਰਤ ਸਮੇਤ ਆਪਣੇ ਮਿੱਤਰ ਦੇਸ਼ਾਂ ਲਈ ਖੋਲ੍ਹਣ ਦਾ ਫ਼ੈਸਲਾ ਕੀਤਾ ਹੈ। ਜਿਸ ਦਾ ਮਤਲਬ ਹੈ ਕੇ ਜੰਗ ਦੇ ਦੌਰਾਨ ਵੀ 'ਹੋਰਮੁਜ਼ ਸਟ੍ਰੇਟ' ਵਿਚ ਨਿਰੰਤਰ ਅਤੇ ਸੁਖਾਲੇ ਤਰੀਕੇ ਨਾਲ ਤੇਲ ਅਤੇ ਗੈੱਸ ਦੀ ਸਪਲਾਈ ਭਾਰਤ ਲਈ ਹੁੰਦੀ ਰਹੇਗੀ ਜਿਸ ਨਾਲ ਨਾ ਤਾਂ ਆਉਣ ਵਾਲੇ ਦਿਨਾਂ ਚ ਦੇਸ਼ ਚ ਤੇਲ ਗੈੱਸ ਦੀਆ ਕੀਮਤਾਂ ਚ ਵਾਧਾ ਹੋਵੇਗਾ ਅਤੇ ਨਾ ਹੀ ਕਿਸੇ ਤਰਾਂ ਦੀ ਘਾਟ ਦਾ ਖ਼ਦਸ਼ਾ ਜ਼ਾਹਿਰ ਹੋਵੇਗਾ
ਮੁੰਬਈ ਸਥਿਤ ਈਰਾਨੀ ਕੌਂਸਲੇਟ ਨੇ ਦੱਸਿਆ ਕਿ ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਗਚੀ ਨੇ ਸਪਸ਼ਟ ਕੀਤਾ ਹੈ ਕਿ ਭਾਰਤ, ਚੀਨ, ਰੂਸ, ਇਰਾਕ ਅਤੇ ਪਾਕਿਸਤਾਨ ਵਰਗੇ ਦੇਸ਼ਾਂ ਦੇ ਜਹਾਜ਼ ਹੁਣ ਇਸ ਰਸਤੇ ਤੋਂ ਬਿਨਾਂ ਕਿਸੇ ਰੋਕ-ਟੋਕ ਦੇ ਗੁਜ਼ਰ ਸਕਣਗੇ। ਹਾਲਾਂਕਿ, ਇਸ ਦੇ ਲਈ ਇੱਕ ਸ਼ਰਤ ਰੱਖੀ ਗਈ ਹੈ ਕਿ ਜਹਾਜ਼ਾਂ ਨੂੰ ਪਹਿਲਾਂ ਈਰਾਨੀ ਅਧਿਕਾਰੀਆਂ ਨਾਲ ਤਾਲਮੇਲ ਕਰਨਾ ਹੋਵੇਗਾ। ਉੱਥੇ ਹੀ 'ਹੋਰਮੁਜ਼ ਸਟ੍ਰੇਟ' ਤੇ ਪਾਬੰਦੀਆਂ ਨੂੰ ਲੈ ਕੇ ਇੱਕ ਵਾਰ ਫਿਰ ਈਰਾਨ ਨੇ ਸਥਿਤੀ ਨੂੰ ਕਲੇਰ ਕਰਦਿਆਂ ਸਾਫ਼ ਕਿਹਾ ਕੇ ਹੋਰਮੁਜ਼ ਦਾ ਰਸਤਾ ਸਿਰਫ਼ ਉਨ੍ਹਾਂ ਦੇਸ਼ਾਂ ਲਈ ਬੰਦ ਹੈ ਜੋ ਈਰਾਨ ਦੇ ਖ਼ਿਲਾਫ਼ ਹਨ। ਜੋ ਅਮਰੀਕਾ ਇਸਰਾਈਲ ਦਾ ਸਾਥ ਦੇ ਰਹੇ ਨੇ ਜੰਗ ਦੌਰਾਨ
ਹੁਣ ਜੇਕਰ ਗੱਲ ਕੀਤੀ ਜਾਵੇ ਤਾਂ ਈਰਾਨ ਦੇ ਇਸ ਫ਼ੈਸਲੇ ਨਾਲ ਭਾਰਤ ਨੂੰ ਮਿਲਣ ਵਾਲੀ ਰਾਹਤ ਦੀ ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਗਚੀ ਵੱਲੋਂ ਕੀਤੇ ਗਏ ਇਸ ਐਲਾਨ ਦੇ ਨਾਲ ਭਾਰਤ ਨੂੰ ਫ਼ਿਲਹਾਲ ਪੰਜ ਵੱਡੀਆਂ ਰਾਹਤਾਂ ਮਿਲਣਗੀਆਂ: ਜਿਵੇਂ ਕੇ
1.ਭਾਰਤ ਆਪਣੀ ਲੋੜ ਦਾ 60% ਤੇਲ ਖਾੜੀ ਦੇਸ਼ਾਂ ਤੋਂ ਮੰਗਵਾਉਂਦਾ ਹੈ, ਜੋ ਹੁਣ ਬਿਨਾਂ ਰੁਕਾਵਟ ਜਾਰੀ ਰਹੇਗੀ।
2. ਜੰਗ ਕਾਰਨ ਤੇਲ 100 ਡਾਲਰ ਪ੍ਰਤੀ ਬੈਰਲ ਤੋਂ ਪਾਰ ਹੋ ਗਿਆ ਸੀ, ਰਸਤਾ ਖੁੱਲ੍ਹਣ ਨਾਲ ਹੁਣ ਕੀਮਤਾਂ ਸਥਿਰ ਹੋਣਗੀਆਂ।
3. ਤਣਾਅ ਕਾਰਨ ਜਹਾਜ਼ਾਂ ਦਾ ਬੀਮਾ (Insurance) 3 ਗੁਣਾ ਵਧ ਗਿਆ ਸੀ, ਜੋ ਹੁਣ ਘੱਟ ਜਾਵੇਗਾ।
4. ਇਸ ਰਸਤੇ ਰਾਹੀਂ ਤੇਲ ਦੇ ਜਹਾਜ਼ ਹੁਣ ਸਿਰਫ਼ 5 ਤੋਂ 10 ਦਿਨਾਂ ਵਿੱਚ ਭਾਰਤ ਪਹੁੰਚ ਸਕਣਗੇ।
5. ਭਾਰਤ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਕਿੱਲਤ ਹੋਣ ਦਾ ਖ਼ਤਰਾ ਹੁਣ ਟਲ ਗਿਆ ਹੈ।
ਈਰਾਨ ਦਾ ਇਹ ਕਦਮ ਭਾਰਤ ਦੀ ਊਰਜਾ ਸੁਰੱਖਿਆ ਲਈ ਕਿਸੇ ਸੰਜੀਵਨੀ ਤੋਂ ਘੱਟ ਨਹੀਂ ਹੈ। ਹਾਲਾਂਕਿ ਜੰਗ ਦਾ ਤਣਾਅ ਅਜੇ ਵੀ ਬਣਿਆ ਹੋਇਆ ਹੈ, ਪਰ ਭਾਰਤ ਵਰਗੇ 'ਮਿੱਤਰ ਦੇਸ਼ਾਂ' ਨੂੰ ਦਿੱਤੀ ਗਈ ਇਹ ਛੋਟ ਗਲੋਬਲ ਆਰਥਿਕਤਾ ਲਈ ਇੱਕ ਵੱਡੀ ਰਾਹਤ ਹੈ।
ਇੱਥੇ ਇਹ ਵੀ ਜ਼ਿਕਰ ਬੰਦਾ ਹੈ ਕੇ 'ਸਟ੍ਰੇਟ ਆਫ਼ ਹੋਰਮੁਜ਼' ਰਹੀ ਈਰਾਨ ਕਮਾਈ ਵੀ ਕਰਦਾ ਨਜ਼ਰ ਆ ਰਿਹਾ ਜਿੱਥੇ ਈਰਾਨ ਵੱਲੋਂ ਇਸ ਰਸਤੇ ਤੇ ਆਪਣਾ ਪੂਰਨ ਤੇ ਕਬਜ਼ਾ ਕਰਕੇ ਇੱਥੇ ਟੋਲ ਟੈਕਸ ਲਗਾਇਆ ਜਾ ਰਿਹਾ ਜਿਸ ਤਹਿਤ ਇੱਥੋਂ ਲੱਗਣ ਵਾਲੇ ਹਰ ਜਹਾਜ਼ ਤੋਂ ਈਰਾਨ ਵੱਲੋਂ ਪਹਿਲਾ ਟੋਲ ਟੈਕਸ ਦੇ ਰੂਪ ਵਿਚ ਜਾ ਕਹਿ ਲਈਏ ਕੇ ਜਹਾਜ਼ਾਂ ਦੀ ਸੁਰੱਖਿਆ ਦੇ ਇਵਜ਼ ਵਿਚ ਮੋਤੀ ਰਕਮ ਵਸੂਲੀ ਜਾ ਰਹੀ ਏ ਜਿਸ ਤਹਿਤ ਰੋਜ਼ਾਨਾ ਈਰਾਨ ਨੂੰ ਜੰਗ ਦੇ ਦਰਮਿਆਨ ਵੀ ਕਰੋੜਾ ਅਰਬਾਂ ਦਾ ਫ਼ਾਇਦਾ ਹੋ ਰਿਹਾ ਏ
ਖ਼ੈਰ ਈਰਾਨ ਵੱਲੋਂ ਮਿਲੀ ਵੱਡੀ ਰਾਹਤ ਨੇ ਜਿੱਥੇ ਇਹ ਸਾਬਤ ਕਰ ਦਿੱਤਾ ਏ ਕੇ ਈਰਾਨ ਭਾਰਤ ਦਾ ਪਿਆਰ ਹਾਲੇ ਵੀ ਮਜ਼ਬੂਤ ਏ ਦੋਸਤੀ ਹਾਲੇ ਵੀ ਗੂੜ੍ਹੀ ਏ ਭਾਵੇਂ ਅੰਤਰਰਾਸ਼ਟਰੀ ਲੈਵਲ ਤੇ ਮਾਮਲੇ ਹੋਰ ਹੋਣ ਪਰ ਇਸ ਫ਼ੈਸਲੇ ਨੇ ਕਰੋੜਾ ਭਾਰਤੀਆਂ ਨੂੰ ਇੱਕ ਵੱਡੀ ਰਾਹਤ ਦਿੱਤੀ ਏ ਜਿਸ ਨਾਲ ਹੁਣ ਆਉਣ ਵਾਲੇ ਦਿਨਾਂ ਚ ਭਾਰਤ ਚ ਸੁਖਾਵੇਂ ਮਾਹੌਲ ਵਾਲੀ ਸਥਿਤੀ ਦੇਖਣ ਨੂੰ ਮਿਲ ਸਕਦੀ ਏ ਕਿਉਂਕਿ ਇੱਕ ਵਾਰ ਤਾਂ ਜੰਗ ਦਰਮਿਆਨ ਬੰਦ ਹੋਏ ਸਟ੍ਰੇਟ ਐੱਫ ਹੋਰਮੋਜ਼ ਕਾਰਨ ਦੇਸ਼ ਭਰ ਚ ਤੇਲ ਗੈੱਸ ਦੇ ਸੰਕਟ ਨੂੰ ਲੈ ਕੇ ਚਾਲ ਰਹੀਆਂ ਚਰਚਾਵਾਂ ਨੇ ਹਰ ਕਿਸੇ ਨੂੰ ਚਿੰਤਾ ਵਿਚ ਪਾ ਦਿੱਤਾ ਸੀ ਕੇ ਆਉਣ ਵਾਲੇ ਸਮੇਂ ਚ ਕਿ ਹੋਵੇਗਾ ਪਰ ਫ਼ਿਲਹਾਲ ਇੱਕ ਸੁਖ ਦਾ ਸਾਹ ਜ਼ਰੂਰ ਆਇਆ ਦੇਸ਼ ਵਸਿਆ ਨੂੰ
ਤੁਹਾਡੀ ਇਸ ਬਾਬਤ ਕੀ ਰਾਏ ਏ ਕੀ ਇਸ ਫ਼ੈਸਲੇ ਮਗਰੋਂ ਹੁਣ ਭਾਰਤ ਸਰਕਾਰ ਨੂੰ ਈਰਾਨ ਦੇ ਹੱਕ ਚ ਖੁੱਲ ਕੇ ਆਉਣਾ ਚਾਹੀਦਾ ਏ ਜਾ ਫਿਰ ਸਾਂਝਾ ਮਿੱਤਰ ਬਣ ਕੇ ਦੋਵਾਂ ਦੇਸ਼ ਦਰਮਿਆਨ ਭਾਈਵਾਲਤਾ ਕਰਵਾਉਣੀ ਚਾਹੀਦਾ ਏ ਆਪਣੀ ਰਾਏ ਜ਼ਰੂਰ ਸਾਂਝੀ ਕਰੋ ਕਮੈਂਟ ਦੇ ਰਾਹੀਂ ਜੁੜੇ ਰਹੋ ਹਮਦਰਦ ਟੀਵੀ ਦੇ ਨਾਲ ਸਹੀ ਤੇ ਸਟੀਕ ਖ਼ਬਰਾਂ ਦੇ ਲਈ