ਟਰੰਪ ਬਾਰੇ ਭੱਦਾ ਮਖੌਲ ਕਰ ਗਏ ਬਰਾਕ ਓਬਾਮਾ
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਡੌਨਲਡ ਟਰੰਪ ਬਾਰੇ ਹੈਰਾਨਕੁੰਨ ਟਿੱਪਣੀ ਕਰਦਿਆਂ ਕਿਹਾ ਹੈ ਕਿ ਸੰਭਾਵਤ ਤੌਰ ’ਤੇ ਚੋਣ ਪ੍ਰਚਾਰ ਦੌਰਾਨ ਉਨ੍ਹਾਂ ਨੂੰ ਡਾਇਪਰ ਲਾ ਕੇ ਜਾਣਾ ਪੈਂਦਾ ਹੈ।;
ਪਿਟਜ਼ਬਰਗ : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਡੌਨਲਡ ਟਰੰਪ ਬਾਰੇ ਹੈਰਾਨਕੁੰਨ ਟਿੱਪਣੀ ਕਰਦਿਆਂ ਕਿਹਾ ਹੈ ਕਿ ਸੰਭਾਵਤ ਤੌਰ ’ਤੇ ਚੋਣ ਪ੍ਰਚਾਰ ਦੌਰਾਨ ਉਨ੍ਹਾਂ ਨੂੰ ਡਾਇਪਰ ਲਾ ਕੇ ਜਾਣਾ ਪੈਂਦਾ ਹੈ। 63 ਸਾਲ ਦੇ ਓਬਾਮਾ ਨੇ 78 ਸਾਲ ਦੇ ਟਰੰਪ ਬਾਰੇ ਟਿੱਪਣੀ ਦੌਰਾਨ ਇਹ ਵੀ ਕਿਹਾ ਕਿ ਪਿਤਾ ਬਣਨ ਤੋਂ ਪਹਿਲਾਂ ਉਨ੍ਹਾਂ ਨੂੰ ਨਹੀਂ ਸੀ ਪਤਾ ਕਿ ਡਾਇਪਰ ਕਿੰਨੇ ਮਹਿੰਗੇ ਹੁੰਦੇ ਹਨ? ਪਰ ਕੀ ਤੁਸੀਂ ਸਮਝਦੇ ਹੋ ਕਿ ਟਰੰਪ ਨੇ ਕਦੇ ਡਾਇਪਰ ਬਦਲਿਆ ਹੋਵੇਗਾ? ਓਬਾਮਾ ਦੀ ਟਿੱਪਣੀ ਮਗਰੋਂ ਸੋਸ਼ਲ ਮੀਡੀਆ ’ਤੇ ਟਰੰਪ ਹਮਾਇਤੀਆਂ ਅਤੇ ਵਿਰੋਧੀਆਂ ਦਰਮਿਆਨ ਸ਼ਬਦੀ ਜੰਗ ਛਿੜ ਗਈ।
ਕਿਹਾ, ਟਰੰਪ ਨੂੰ ਡਾਇਪਰ ਲਾ ਕੇ ਚੋਣ ਪ੍ਰਚਾਰ ’ਤੇ ਜਾਣਾ ਪੈਂਦਾ ਹੈ
ਇਕ ਸ਼ਖਸ ਨੇ ਲਿਖਿਆ ਕਿ ਓਬਾਮਾ + ਡਾਇਪਰ ਬਦਲਣ ਬਾਰੇ ਪਤਾ ਹੋਣਾ ਚਾਹੀਦਾ ਹੈ ਕਿਉਂਕਿ ਉਹ ਜੋਅ ਬਾਇਡਨ ਵਾਸਤੇ ਅਜਿਹਾ ਕਰਦੇ ਰਹੇ ਹਨ। ਇਥੇ ਦਸਣਾ ਬਣਦਾ ਹੈ ਕਿ 81 ਸਾਲ ਦੇ ਜੋਅ ਬਾਇਡਨ ਅਮਰੀਕੀ ਇਤਿਹਾਸ ਦੇ ਸਭ ਤੋਂ ਬਜ਼ੁਗਰ ਰਾਸ਼ਟਰਪਤੀ ਹਨ। ਇਕ ਹੋਰ ਸੋਸ਼ਲ ਮੀਡੀਆ ਵਰਤੋਂਕਾਰ ਨੇ ਲਿਖਿਆ ਕਿ ਓਬਾਮਾ ਦਾ ਹੁਣ ਲੋਕਾਂ ਨਾਲ ਵਾਹ ਵਾਸਤਾ ਨਹੀਂ ਰਿਹਾ। ਇਸ ਵੇਲੇ ਅਮਰੀਕਾ ਵਿਚ ਅਸਲ ਮੁੱਦਾ ਰਹਿਣ ਸਹਿਣ ਦਾ ਵਧ ਰਿਹਾ ਖਰਚਾ ਹੈ। ਇਕ ਸ਼ਖਸ ਨੇ ਲਿਖਿਆ ਕਿ ਵੱਡੀ ਗਿਣਤੀ ਵਿਚ ਬਜ਼ੁਰਗਾਂ ਨੂੰ ਡਾਇਪਰ ਲਾਉਣੇ ਪੈਂਦੇ ਹਨ ਅਤੇ ਬਰਾਕ ਓਬਾਮਾ ਉਨ੍ਹਾਂ ਦਾ ਵੀ ਮਖੌਲ ਉਡਾ ਰਹੇ ਹਨ। ਪੈਨਸਿਲਵੇਨੀਆ ਸੂਬੇ ਦੇ ਪਿਟਜ਼ਬਰਗ ਵਿਖੇ ਕਮਲਾ ਹੈਰਿਸ ਵਾਸਤੇ ਪ੍ਰਚਾਰ ਕਰਨ ਪੁੱਜੇ ਬਰਾਕ ਓਬਾਮਾ ਨੇ ਤਕਰੀਬਨ 45 ਮਿੰਟ ਦਾ ਭਾਸ਼ਣ ਦਿਤਾ ਪਰ ਡਾਇਪਰ ਵਾਲਾ ਮੁੱਦਾ ਨਾਂਹਪੱਖੀ ਅਸਰ ਪਾ ਗਿਆ।