ਅਮਰੀਕਾ ’ਚ ਇਕ ਹੋਰ ਭਾਰਤੀ ਦਾ ਗੋਲੀਆਂ ਮਾਰ ਕੇ ਕਤਲ

ਅਮਰੀਕਾ ਦੇ ਕੈਲੇਫੋਰਨੀਆ ਸੂਬੇ ਵਿਚ ਇਕ ਹੋਰ ਭਾਰਤੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ ਅਤੇ ਬੀਤੇ ਕੁਝ ਘੰਟਿਆਂ ਦੌਰਾਨ ਇਹ ਦੂਜੀ ਵਾਰਦਾਤ ਸਾਹਮਣੇ ਆਈ ਹੈ।

Update: 2025-07-23 12:25 GMT

ਫਰਿਜ਼ਨੋ : ਅਮਰੀਕਾ ਦੇ ਕੈਲੇਫੋਰਨੀਆ ਸੂਬੇ ਵਿਚ ਇਕ ਹੋਰ ਭਾਰਤੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ ਅਤੇ ਬੀਤੇ ਕੁਝ ਘੰਟਿਆਂ ਦੌਰਾਨ ਇਹ ਦੂਜੀ ਵਾਰਦਾਤ ਸਾਹਮਣੇ ਆਈ ਹੈ। ਫਰਿਜ਼ਨੋ ਪੁਲਿਸ ਵੱਲੋਂ ਮਰਨ ਵਾਲੇ ਦੀ ਸ਼ਨਾਖਤ 33 ਸਾਲ ਦੇ ਕੁਵਰ ਕੁਮਾਰ ਵਜੋਂ ਕੀਤੀ ਗਈ ਹੈ ਜਿਸ ਨੂੰ ਸਟੇਟ ਐਵੇਨਿਊ ਅਤੇ ਅਕੇਸ਼ੀਆ ਐਵੇਨਿਊ ਇਲਾਕੇ ਵਿਚ ਗੋਲੀਆਂ ਨਾਲ ਵਿੰਨ ਦਿਤਾ ਗਿਆ। ਪੁਲਿਸ ਦਾ ਕਹਿਣਾ ਹੈ ਕਿ ਹਮਲਾਵਰਾਂ ਨੇ ਕੁਵਰ ਕੁਮਾਰ ਨੂੰ ਆਪਣੇ ਘਰ ਦਾਖਲ ਹੋਣ ਤੋਂ ਐਨ ਪਹਿਲਾਂ ਨਿਸ਼ਾਨਾ ਬਣਾਇਆ। ਘਰ ਦੇ ਅੰਦਰ ਉਸ ਦਾ ਭਰਾ ਅਤੇ ਇਕ ਹੋਰ ਪਰਵਾਰਕ ਮੈਂਬਰ ਮੌਜੂਦ ਸੀ।

ਫਰਿਜ਼ਨੋ ਸ਼ਹਿਰ ਵਿਚ ਵਾਰਦਾਤ, ਕੁਵਰ ਕੁਮਾਰ ਵਜੋਂ ਹੋਈ ਸ਼ਨਾਖਤ

ਮੌਕਾ ਏ ਵਾਰਦਾਤ ਤੋਂ 2 ਵੱਖ ਵੱਖ ਪਸਤੌਲਾਂ ਦੇ ਚੱਲੇ ਹੋਏ ਕਾਰਤੂਸ ਮਿਲੇ ਹਨ ਜਿਨ੍ਹਾਂ ਤੋਂ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਗੋਲੀਆਂ ਚਲਾਉਣ ਵਾਲਿਆਂ ਦੀ ਗਿਣਤੀ ਘੱਟੋ ਘੱਟ ਦੋ ਸੀ। ਫਿਲਹਾਲ ਪੁਲਿਸ ਵੱਲੋਂ ਸ਼ੱਕੀਆਂ ਬਾਰੇ ਕੋਈ ਜਾਣਕਾਰੀ ਮੁਹੱਈਆ ਨਹੀਂ ਕਰਵਾਈ ਗਈ। ਫਰਿਜ਼ਨੋ ਸ਼ਹਿਰ ਵਿਚ ਮੌਜੂਦਾ ਵਰ੍ਹਾ ਦਾ ਇਹ 12ਵਾਂ ਕਤਲ ਹੈ ਅਤੇ ਜਾਂਚਕਰਤਾਵਾਂ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਹੈ ਕਿ ਜੇ ਕਿਸੇ ਕੋਲ ਵਾਰਦਾਤ ਨਾਲ ਸਬੰਧਤ ਕੋਈ ਜਾਣਕਾਰੀ ਹੋਵੇ ਤਾਂ ਉਹ ਫਰਿਜ਼ਨੋ ਪੁਲਿਸ ਡਿਪਾਰਟਮੈਂਟ ਨਾਲ ਸੰਪਰਕ ਕਰੇ। ਗੁਪਤ ਤਰੀਕੇ ਨਾਲ ਜਾਣਕਾਰੀ ਦੇਣ ਲਈ ਕ੍ਰਾਈਮ ਸਟੌਪਰਜ਼ ਨਾਲ 559 498 ਸਟੌਪ 7867 ’ਤੇ ਕਾਲ ਕੀਤੀ ਜਾ ਸਕਦੀ ਹੈ।

2 ਸ਼ੱਕੀਆਂ ਦੀ ਭਾਲ ਕਰ ਰਹੀ ਫਰਿਜ਼ਨੋ ਪੁਲਿਸ

ਇਥੇ ਦਸਣਾ ਬਣਦਾ ਹੈ ਕਿ ਫਰਿਜ਼ਨੋ ਦੀ ਵਾਰਦਾਤ ਤੋਂ ਪਹਿਲਾਂ ਹਰਿਆਣਾ ਦੇ 32 ਸਾਲਾ ਸੰਜੀਵ ਨੂੰ ਕੈਲੇਫੋਰਨੀਆ ਵਿਚ ਗੋਲੀ ਮਾਰ ਦਿਤੀ ਗਈ। ਡੌਂਕੀ ਰੂਟ ਰਾਹੀਂ 2016 ਵਿਚ ਅਮਰੀਕਾ ਪੁੱਜਾ ਸੰਜੀਵ, ਗਰੀਨ ਕਾਰਡ ਹੋਲਡਰ ਬਣ ਚੁੱਕਾ ਸੀ ਅਤੇ 2 ਦਿਨ ਬਾਅਦ ਉਸ ਨੇ ਕਰਨਾਲ ਜ਼ਿਲ੍ਹੇ ਦੇ ਪਿੰਡ ਹਥਲਾਣਾ ਪੁੱਜਣ ਲਈ ਅਮਰੀਕਾ ਤੋਂ ਰਵਾਨਾ ਹੋਣਾ ਸੀ। ਪੁਲਿਸ ਵੱਲੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਇਸੇ ਦੌਰਾਨ ਆਇਰਲੈਂਡ ਦੇ ਡਬਲਿਨ ਵਿਖੇ ਭਾਰਤੀ ਨਾਗਰਿਕ ਉਤੇ ਨਸਲੀ ਹਮਲਾ ਹੋਣ ਦੀ ਰਿਪੋਰਟ ਸਾਹਮਣੇ ਆਈ ਹੈ।

Tags:    

Similar News