ਅਮਰੀਕਾ ਵੱਲੋਂ ਕੈਨੇਡਾ ਸਣੇ ਦੁਨੀਆਂ ਦੀਆਂ 40 ਏਅਰਲਾਈਨਜ਼ ਨੂੰ ਚਿਤਾਵਨੀ

ਅਮਰੀਕਾ ਵੱਲੋਂ ਕੈਨੇਡਾ ਸਣੇ ਦੁਨੀਆਂ ਦੇ ਵੱਖ ਵੱਖ ਮੁਲਕਾਂ ਨਾਲ ਸਬੰਧਤ 40 ਏਅਰਲਾਈਨਜ਼ ਨੂੰ ਚਿਤਾਵਨੀ ਦਿਤੀ ਗਈ ਹੈ ਕਿ ਬੋਇੰਗ 737 ਜਹਾਜ਼ਾਂ ਦੀ ਵਰਤੋਂ ਸੋਚ ਸਮਝ ਕੇ ਕੀਤੀ ਜਾਵੇ।;

Update: 2024-10-01 12:22 GMT

ਵਾਸ਼ਿੰਗਟਨ : ਅਮਰੀਕਾ ਵੱਲੋਂ ਕੈਨੇਡਾ ਸਣੇ ਦੁਨੀਆਂ ਦੇ ਵੱਖ ਵੱਖ ਮੁਲਕਾਂ ਨਾਲ ਸਬੰਧਤ 40 ਏਅਰਲਾਈਨਜ਼ ਨੂੰ ਚਿਤਾਵਨੀ ਦਿਤੀ ਗਈ ਹੈ ਕਿ ਬੋਇੰਗ 737 ਜਹਾਜ਼ਾਂ ਦੀ ਵਰਤੋਂ ਸੋਚ ਸਮਝ ਕੇ ਕੀਤੀ ਜਾਵੇ। ਅਮਰੀਕਾ ਦੇ ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ ਨੇ ਕਿਹਾ ਹੈ ਕਿ ਬੋਇੰਗ 737 ਦੇ ਰਡਰ ਕੰਪੋਨੈਂਟਸ ਹੁਣ ਵੀ ਵੱਡਾ ਸੁਰੱਖਿਆ ਖਤਰਾ ਪੈਦਾ ਕਰ ਸਕਦੇ ਹਨ। ਫੈਡਰਲ ਐਵੀਏਸ਼ਨ ਐਡਮਨਿਸਟ੍ਰੇਸ਼ਨ ਦੇ ਮੁਖੀ ਮਾਈਕ ਵਿਟੇਕਰ ਨੂੰ ਲਿਖੇ ਪੱਤਰ ਵਿਚ ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ ਦੀ ਮੁਖੀ ਜੈਨੀਫਰ ਹੌਮੈਂਡੀ ਨੇ ਕਿਹਾ ਕਿ ਏਅਰਲਾਈਨਜ਼ ਨੂੰ ਆਪਣੇ ਬੋਇੰਗ 737 ਜਹਾਜ਼ਾਂ ਅੰਦਰਲੀਆਂ ਕਈ ਚੀਜ਼ਾਂ ਬਾਰੇ ਪਤਾ ਹੀ ਨਹੀਂ ਜਿਸ ਤੋਂ ਅਸੀਂ ਬੇਹੱਦ ਚਿੰਤਤ ਹਾਂ।

ਸੋਚ ਸਮਝ ਕੇ ਉਡਾਏ ਜਾਣ ਬੋਇੰਗ 737

ਸੇਫਟੀ ਬੋਰਡ ਹਾਲੇ ਵੀ ਰਡਰ ਪੈਡਲਜ਼ ਦੀ ਪੜਤਾਲ ਕਰ ਰਿਹਾ ਹੈ ਜੋ ਯੂਨਾਈਟਡ ਏਅਰਲਾਈਨਜ਼ ਦੇ ਬੋਇੰਗ 737 ਮੈਕਸ ਜਹਾਜ਼ ਦੀ ਨਿਊ ਅਰਕ ਹਵਾਈ ਅੱਡੇ ’ਤੇ ਲੈਂਡਿੰਗ ਦੌਰਾਲ ਨਿਊਟ੍ਰਲ ਪੋਜ਼ੀਸ਼ਨ ਵਿਚ ਫਸ ਗਏ ਸਨ। ਜਹਾਜ਼ ਵਿਚ 161 ਮੁਸਾਫਰ ਸਵਾਰ ਸਨ ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਸੇਫਟੀ ਬੋਰਡ ਦਾ ਮੰਨਣਾ ਹੈ ਕਿ ਵਿਦੇਸ਼ੀ ਏਅਰਲਾਈਨਜ਼ ਕੋਲ ਮੌਜੂਦ ਜਹਾਜ਼ਾਂ ਵਿਚ ਵੀ ਬਿਲਕੁਲ ਇਹੋ ਖਰਾਬੀ ਹੋ ਸਕਦੀ ਹੈ। ਉਧਰ ਸੀ.ਬੀ.ਸੀ. ਵੱਲੋਂ ਏਅਰ ਕੈਨੇਡਾ, ਵੈਸਟਜੈਟ, ਫਲੇਅਰ ਏਅਰਲਾਈਨਜ਼ ਅਤੇ ਸਨਵਿੰਗ ਏਅਰਲਾਈਨਜ਼ ਨਾਲ ਸੰਪਰਕ ਕੀਤਾ ਗਿਆ ਤਾਂ ਵੈਸਟ ਜੈਟ ਨੇ ਜਵਾਬ ਵਿਚ ਕਿਹਾ ਕਿ ਉਨ੍ਹਾਂ ਦੇ ਜਹਾਜ਼ ਵਿਚ ਕੋਈ ਚਿੰਤਾਵਾਂ ਪੈਦਾ ਕਰਨ ਵਾਲਾ ਕੰਪੋਨੈਂਟ ਮੌਜੂਦ ਨਹੀਂ। ਹੌਮੈਂਡੀ ਦਾ ਕਹਿਣਾ ਸੀ ਕਿ ਅਮਰੀਕਾ ਦੇ ਫੈਡਰਲ ਐਵੀਏਸ਼ਨ ਐਡਮਨਿਸਟ੍ਰੇਸ਼ਨ ਵੱਲੋਂ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ ਅਤੇ ਇਸ ਦੇ ਸਿੱਟੇ ਭੁਗਤਣੇ ਪੈ ਸਕਦੇ ਹਨ।

Tags:    

Similar News