ਅਮਰੀਕਾ ਨੂੰ ਪ੍ਰਵਾਸੀਆਂ ਦੀ ਸਖਤ ਜ਼ਰੂਰਤ : ਟਰੰਪ

ਅਮਰੀਕਾ ਨੂੰ ਪ੍ਰਵਾਸੀਆਂ ਦੀ ਜ਼ਰੂਰਤ ਹੈ ਪਰ ਕਾਨੂੰਨੀ ਤਰੀਕੇ ਨਾਲ ਪੁੱਜਣ ਵਾਲਿਆਂ ਦਾ ਹੀ ਖੁੱਲ੍ਹੀਆਂ ਬਾਹਵਾਂ ਨਾਲ ਸਵਾਗਤ ਕੀਤਾ ਜਾਵੇਗਾ।;

Update: 2025-01-21 13:03 GMT

ਵਾਸ਼ਿੰਗਟਨ : ਅਮਰੀਕਾ ਨੂੰ ਪ੍ਰਵਾਸੀਆਂ ਦੀ ਜ਼ਰੂਰਤ ਹੈ ਪਰ ਕਾਨੂੰਨੀ ਤਰੀਕੇ ਨਾਲ ਪੁੱਜਣ ਵਾਲਿਆਂ ਦਾ ਹੀ ਖੁੱਲ੍ਹੀਆਂ ਬਾਹਵਾਂ ਨਾਲ ਸਵਾਗਤ ਕੀਤਾ ਜਾਵੇਗਾ। ਡੌਨਲਡ ਟਰੰਪ ਨੇ ਇਹ ਟਿੱਪਣੀ ਓਵਲ ਦਫ਼ਤਰ ਵਿਚ ਪਹਿਲੀ ਪ੍ਰੈਸ ਕਾਨਫ਼ਰੰਸ ਦੌਰਾਨ ਕੀਤੀ ਅਤੇ 6 ਜਨਵਰੀ ਨੂੰ ਅਮਰੀਕਾ ਦੀ ਸੰਸਦ ’ਤੇ ਹਮਲਾ ਕਰਨ ਵਾਲਿਆਂ ਨੂੰ ਮੁਆਫ਼ੀ ਦਾ ਐਲਾਨ ਕਰ ਦਿਤਾ। ਟਰੰਪ ਦੇ ਸਹੁੰ ਚੁੱਕਣ ਮਗਰੋਂ ਜਸ਼ਨਾਂ ਦਾ ਸਿਲਸਿਲਾ ਜਾਰੀ ਰਿਹਾ ਅਤੇ ਫੌਜ ਵੱਲੋਂ ਕਰਵਾਏ ਸਵਾਗਤੀ ਸਮਾਗਮ ਦੌਰਾਨ ਟਰੰਪ ਖੁਸ਼ੀ ਵਿਚ ਨੱਚਦੇ ਨਜ਼ਰ ਆਏ। ਨਵੇਂ ਕਮਾਂਡਰ ਇਨ ਚੀਫ਼ ਦਾ ਸਵਾਗਤ ਕਰਦਿਆਂ ਫੌਜ ਵੱਲੋਂ ਲਿਬਰਟੀ ਬੌਲ, ਕਮਾਂਡਰ ਇਨ ਚੀਫ਼ ਬੌਲ ਅਤੇ ਸਟਾਰਲਾਈਟ ਬੌਲ ਪ੍ਰੋਗਰਾਮ ਕਰਵਾਏ ਗਏ ਜਿਨ੍ਹਾਂ ਦੌਰਾਨ ਟਰੰਪ ਵੱਲੋਂ ਸਮੁੱਚੀ ਫੌਜ ਦਾ ਸ਼ੁਕਰੀਆ ਅਦਾ ਕੀਤਾ ਗਿਆ।

ਸੰਸਦ ’ਤੇ ਹਮਲਾ ਕਰਨ ਵਾਲਿਆਂ ਨੂੰ ਕਰ ਦਿਤਾ ਮੁਆਫ਼

ਆਪਣੇ ਭਾਸ਼ਣ ਦੌਰਾਨ ਟਰੰਪ ਨੇ ਕਿਹਾ ਕਿ ਅੱਜ ਅਸੀਂ ਆਪਣੇ ਮਾਣਮਤੇ ਗਣਰਾਜ ਦੀ ਤਾਕਤ ਦੇ ਜਸ਼ਨ ਮਨਾ ਰਹੇ ਹਨ ਜਿਸ ਦੇ ਮੱਦੇਨਜ਼ਰ ਬੇਹੱਦ ਲਾਜ਼ਮੀ ਹੋ ਜਾਂਦਾ ਹੈ ਕਿ ਅਸੀਂ ਉਨ੍ਹਾਂ ਫੌਜੀਆਂ ਦਾ ਸਤਿਕਾਰ ਕਰੀਏ ਜੋ ਸਾਨੂੰ ਸੁਰੱਖਿਅਤ ਰਖਦੇ ਹਨ। ਟਰੰਪ ਨੇ ਅੱਗੇ ਕਿਹਾ, ‘‘ਤੁਹਾਡੀ ਬਹਾਦਰੀ ਸਾਨੂੰ ਪ੍ਰੇਰਿਤ ਕਰਦੀ ਹੈ, ਤੁਹਾਡੀ ਸੇਵਾ ਸਾਨੂੰ ਇਕਜੁਟ ਕਰਦੀ ਹੈ ਅਤੇ ਤੁਹਾਡੀ ਕੁਰਬਾਨੀ ਦੀ ਭਾਵਨਾ ਸਭਨਾਂ ਦੀ ਹਿਫ਼ਾਜ਼ਤ ਕਰਦੀ ਹੈ।’’ ਦੂਜੇ ਪਾਸੇ ਟਰੰਪ ਵੱਲੋਂ ਆਪਣੇ ਡੇਢ ਹਜ਼ਾਰ ਹਮਾਇਤੀਆਂ ਮੁਆਫ਼ ਕਰ ਦਿਤਾ ਗਿਆ ਜਿਨ੍ਹਾਂ ਨੇ ਚਾਰ ਸਾਲ ਪਹਿਲਾਂ ਅਮਰੀਕਾ ਦੀ ਸੰਸਦ ’ਤੇ ਹਮਲਾ ਕੀਤਾ। ਟਰੰਪ ਵੱਲੋਂ ਦੰਗਾਈਆਂ ਨੂੰ ਮੁਆਫ਼ੀ ਦਾ ਪੁਲਿਸ ਮਹਿਕਮਿਆਂ ਵੱਲ ਮਾੜਾ ਸੁਨੇਹਾ ਗਿਆ ਹੈ ਅਤੇ ਇਸ ਦੇ ਨਾਲ ਹੀ ਉਹ ਸੰਸਦ ਮੈਂਬਰ ਵੀ ਦੁਖੀ ਹਨ ਜਿਨ੍ਹਾਂ ਦੀ ਜਾਨ ਹਮਲੇ ਦੌਰਾਨ ਮੁਸ਼ਕਲਾਂ ਵਿਚ ਘਿਰ ਗਈ। ਪੁਲਿਸ ਵੱਲੋਂ ਸਖਤੀ ਨਾ ਵਰਤੀ ਜਾਂਦੀ ਤਾਂ ਕਈ ਸਿਆਸਤਦਾਨਾਂ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪੈਂਦਾ। ਹਮਲੇ ਦੌਰਾਨ ਤਕਰੀਬਨ 140 ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋਏ ਜਿਨ੍ਹਾਂ ਉਤੇ ਕੈਮੀਕਲ ਸਪ੍ਰੇਅ ਕੀਤਾ ਗਿਆ ਅਤੇ ਵੱਖ ਵੱਖ ਹਥਿਆਰਾਂ ਨਾਲ ਡੂੰਘੀਆਂ ਸੱਟਾਂ ਵੀ ਮਾਰੀਆਂ ਗਈਆਂ। ਅਮਰੀਕਾ ਦੇ ਇਤਿਹਾਸ ਵਿਚ ਕਾਲਾ ਦਿਨ ਕਰਾਰ ਦਿਤੇ 6 ਜਨਵਰੀ 2021 ਨੂੰ ਚਾਰ ਜਣਿਆਂ ਦੀ ਮੌਤ ਹੋਈ ਜਿਨ੍ਹਾਂ ਵਿਚੋਂ ਇਕ ਟਰੰਪ ਹਮਾਇਤ ਪੁਲਿਸ ਗੋਲੀ ਨਾਲ ਮਰਿਆ। ਇਥੇ ਦਸਣਾ ਬਣਦਾ ਹੈ ਕਿ ਮੈਕਸੀਕੋ ਦੇ ਬਾਰਡਰ ’ਤੇ ਐਮਰਜੰਸੀ ਦਾ ਐਲਾਨ ਕੀਤਾ ਜਾ ਚੁੱਕਾ ਹੈ ਅਤੇ ਗੈਰਕਾਨੂੰਨੀ ਪ੍ਰਵਾਸੀਆਂ ਦਾ ਦਾਖਲਾ ਰੋਕਣ ਲਈ ਫੌਜ ਤੈਨਾਤ ਕੀਤੀ ਜਾ ਰਹੀ ਹੈ।

ਫੌਜ ਵੱਲੋਂ ਨਵੇਂ ਕਮਾਂਡਰ ਇਨ ਚੀਫ਼ ਦਾ ਜ਼ੋਰਦਾਰ ਸਵਾਗਤ

ਪਿਊ ਰਿਸਰਚ ਸੈਂਟਰ ਦੀ ਰਿਪੋਰਟ ਮੁਤਾਬਕ ਅਮਰੀਕਾ ਵਿਚ ਕੁਲ ਵਸੋਂ ਦੇ ਹਿਸਾਬ ਨਾਲ ਪ੍ਰਵਾਸੀਆਂ ਦੀ ਗਿਣਤੀ ਦੁਨੀਆਂ ਵਿਚ ਸਭ ਤੋਂ ਵੱਧ ਹੈ। 2022 ਦੌਰਾਨ ਅਮਰੀਕਾ ਵਿਚ ਕੰਮ ਕਰ ਰਹੇ ਕਿਰਤੀਆਂ ਵਿਚੋਂ 83 ਲੱਖ ਗੈਰਕਾਨੂੰਨੀ ਪ੍ਰਵਾਸੀ ਸਨ ਅਤੇ ਇਸ ਵੇਲੇ ਇਨ੍ਹਾਂ ਦੀ ਗਿਣਤੀ ਦੁੱਗਣੀ ਹੋ ਚੁੱਕੀ ਹੈ। 2022 ਵਿਚ ਅਮਰੀਕਾ ਦੀ ਕੁਲ ਆਬਾਦੀ ਦਾ 14 ਫੀ ਸਦੀ ਪ੍ਰਵਾਸੀ ਸਨ ਜਿਨ੍ਹਾਂ ਦੀ ਕੁਲ ਆਬਾਦੀ 3 ਕਰੋੜ 69 ਲੱਖ ਦਰਜ ਕੀਤੀ ਗਈ ਪਰ ਇਸ ਵੇਲੇ 4 ਕਰੋੜ 78 ਲੱਖ ਪ੍ਰਵਾਸੀ ਅਮਰੀਕਾ ਵਿਚ ਮੌਜੂਦ ਦੱਸੀ ਜਾ ਰਹੇ ਹਨ। ਟਰੰਪ ਦਾ ਕਹਿਣਾ ਹੈ ਕਿ ਨਾਜਾਇਜ਼ ਤਰੀਕੇ ਨਾਲ ਅਮਰੀਕਾ ਵਿਚ ਦਾਖਲ ਹੋਏ ਪ੍ਰਵਾਸੀ ਕਤਲ ਵਰਗੇ ਗੰਭੀਰ ਅਪਰਾਧਾਂ ਨੂੰ ਅੰਜਾਮ ਦੇ ਰਹੇ ਹਨ। ਦੂਜੇ ਪਾਸੇ ਟਰੰਪ ਵੱਲੋਂ ਮੈਕਸੀਕਨ ਨਸ਼ਾ ਤਸਕਰਾਂ ਨੂੰ ਦਹਿਸ਼ਗਰਦ ਕਰਾਰ ਦਿਤਾ ਗਿਆ ਹੈ ਜਿਨ੍ਹਾਂ ਵਿਰੁੱਧ ਸਖਤ ਕਾਰਵਾਈ ਕਰਨ ਦੇ ਹੁਕਮ ਦਿਤੇ ਗਏ ਹਨ।

Tags:    

Similar News