ਆਸਟ੍ਰੇਲੀਆ ’ਚ ਹਮਲੇ ਮਗਰੋਂ ਲਵਪ੍ਰੀਤ ਦੀਆਂ ਮੁਸ਼ਕਲਾਂ ਵਧੀਆਂ
ਆਸਟ੍ਰੇਲੀਆ ਵਿਚ ਰਹਿ ਰਹੇ ਪੰਜਾਬੀ ਇੰਟਰਨੈਸ਼ਨਲ ਸਟੂਡੈਂਟ ਲਵਪ੍ਰੀਤ ਸਿੰਘ ’ਤੇ ਹੋਏ ਹਮਲੇ ਮਗਰੋਂ ਖ਼ੌਫ਼ਜ਼ਦਾ ਹੋਏ ਲਵਪ੍ਰੀਤ ਨੂੰ ਹੁਣ ਘਰ ਛੱਡਣ ਲਈ ਮਜਬੂਰ ਹੋਣਾ ਪੈ ਰਿਹਾ ਏ ਕਿਉਂਕਿ ਉਸ ਨੂੰ ਡਰ ਐ ਕਿ ਕਿਤੇ ਹਮਲਾਵਰ ਉਸ ਨੂੰ ਲੱਭ ਕੇ ਉਸ ’ਤੇ ਫਿਰ ਹਮਲਾ ਨਾ ਕਰ ਦੇਵੇ।;
ਮੈਲਬੌਰਨ (Shah) : ਆਸਟ੍ਰੇਲੀਆ ਵਿਚ ਰਹਿ ਰਹੇ ਪੰਜਾਬੀ ਇੰਟਰਨੈਸ਼ਨਲ ਸਟੂਡੈਂਟ ਲਵਪ੍ਰੀਤ ਸਿੰਘ ’ਤੇ ਹੋਏ ਹਮਲੇ ਮਗਰੋਂ ਖ਼ੌਫ਼ਜ਼ਦਾ ਹੋਏ ਲਵਪ੍ਰੀਤ ਨੂੰ ਹੁਣ ਘਰ ਛੱਡਣ ਲਈ ਮਜਬੂਰ ਹੋਣਾ ਪੈ ਰਿਹਾ ਏ ਕਿਉਂਕਿ ਉਸ ਨੂੰ ਡਰ ਐ ਕਿ ਕਿਤੇ ਹਮਲਾਵਰ ਉਸ ਨੂੰ ਲੱਭ ਕੇ ਉਸ ’ਤੇ ਫਿਰ ਹਮਲਾ ਨਾ ਕਰ ਦੇਵੇ। ਬੀਤੇ ਦਿਨੀਂ ਉਬਰ ਡਰਾਇਵਰ ਪੰਜਾਬੀ ਮੁੰਡੇ ’ਤੇ ਜਾਨਲੇਵਾ ਹਮਲਾ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉਹ ਕਾਫ਼ੀ ਡਰਿਆ ਹੋਇਆ ਏ।
ਆਸਟ੍ਰੇਲੀਆ ਵਿਚ ਰਹਿ ਰਹੇ ਪੰਜਾਬੀ ਇੰਟਰਨੈਸ਼ਨਲ ਸਟੂਡੈਂਟ ਲਵਪ੍ਰੀਤ ਸਿੰਘ ’ਤੇ ਹੋਏ ਹਮਲੇ ਮਗਰੋਂ ਖ਼ੌਫ਼ਜ਼ਦਾ ਹੋਏ ਲਵਪ੍ਰੀਤ ਨੂੰ ਹੁਣ ਘਰ ਛੱਡਣ ਲਈ ਮਜਬੂਰ ਹੋਣਾ ਪੈ ਰਿਹਾ ਏ ਕਿਉਂਕਿ ਉਸ ਨੂੰ ਡਰ ਐ ਕਿ ਕਿਤੇ ਹਮਲਾਵਰ ਉਸ ਨੂੰ ਲੱਭ ਕੇ ਉਸ ’ਤੇ ਫਿਰ ਹਮਲਾ ਨਾ ਕਰ ਦੇਵੇ। ਬੀਤੇ ਦਿਨੀਂ ਉਬਰ ਡਰਾਇਵਰ ਪੰਜਾਬੀ ਮੁੰਡੇ ’ਤੇ ਜਾਨਲੇਵਾ ਹਮਲਾ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉਹ ਕਾਫ਼ੀ ਡਰਿਆ ਹੋਇਆ ਏ।ਆਸਟ੍ਰੇਲੀਆ ਵਿਚ ਰਹਿ ਰਹੇ ਪੰਜਾਬੀ ਇੰਟਰਨੈਸ਼ਨਲ ਸਟੂਡੈਂਟ ਲਵਪ੍ਰੀਤ ਸਿੰਘ ’ਤੇ ਹੋਏ ਹਮਲੇ ਮਗਰੋਂ ਖ਼ੌਫ਼ਜ਼ਦਾ ਹੋਏ ਲਵਪ੍ਰੀਤ ਨੂੰ ਹੁਣ ਘਰ ਛੱਡਣ ਲਈ ਮਜਬੂਰ ਹੋਣਾ ਪੈ ਰਿਹਾ ਏ ਕਿਉਂਕਿ ਉਸ ਨੂੰ ਡਰ ਐ ਕਿ ਕਿਤੇ ਹਮਲਾਵਰ ਉਸ ਨੂੰ ਲੱਭ ਕੇ ਉਸ ’ਤੇ ਫਿਰ ਹਮਲਾ ਨਾ ਕਰ ਦੇਵੇ।
ਬੀਤੇ ਦਿਨੀਂ ਉਬਰ ਡਰਾਇਵਰ ਪੰਜਾਬੀ ਮੁੰਡੇ ’ਤੇ ਜਾਨਲੇਵਾ ਹਮਲਾ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉਹ ਕਾਫ਼ੀ ਡਰਿਆ ਹੋਇਆ ਏ।ਆਸਟ੍ਰੇਲੀਆ ’ਚ ਮੈਲਬੌਰਨ ਦੇ ਕਲਾਈਡ ਵਿਚ ਰਹਿਣ ਵਾਲੇ ਲਵਪ੍ਰੀਤ ਸਿੰਘ ਨੂੰ ਆਪਣੇ ’ਤੇ ਹੋਏ ਹਮਲੇ ਮਗਰੋਂ ਆਪਣਾ ਘਰ ਛੱਡਣ ਲਈ ਮਜਬੂਰ ਹੋਣਾ ਪੈ ਰਿਹਾ ਏ। ਦਰਅਸਲ 21 ਮਈ ਨੂੰ ਰੋਜ਼ੀ ਰੋਟੀ ਲਈ ਉਬਰ ਚਲਾਉਣ ਵਾਲੇ ਲਵਪ੍ਰੀਤ ਸਿੰਘ ’ਤੇ ਉਸ ਸਮੇਂ ਇਕ ਵਿਅਕਤੀ ਨੇ ਹਮਲਾ ਕਰ ਦਿੱਤਾ ਸੀ ਜਦੋਂ ਉਹ ਸਵਾਰੀ ਦੇ ਤੌਰ ’ਤੇ ਉਸ ਨੂੰ ਲੈਣ ਲਈ ਗਿਆ ਸੀ। ਲਵਪ੍ਰੀਤ ਲਈ ਉਹ ਜ਼ਿੰਦਗੀ ਦਾ ਸਭ ਤੋਂ ਭਿਆਨਕ ਦਿਨ ਸੀ। ਲਵਪ੍ਰੀਤ ਨੇ ਦੁਪਿਹਰ ਵੇਲੇ ਇਕ ਸਵਾਰੀ ਚੁੱਕਣੀ ਸੀ, ਜਿਸ ਨੇ ਰਾਈਡ ਬੁੱਕ ਕੀਤੀ ਸੀ। ਲਵਪ੍ਰੀਤ ਮੁਤਾਬਕ ਉਹ ਵਿਅਕਤੀ ਅਫਰੀਕੀ ਮੂਲ ਦਾ ਲੱਗਦਾ ਸੀ।
ਲਵਪ੍ਰੀਤ ਨੇ ਦੱਸਿਆ ਕਿ ਉਸ ਵਿਅਕਤੀ ਨੇ ਬੇਨਤੀ ਕੀਤੀ ਕਿ ਉਸ ਦੀ ਪਿੱਠ ’ਚ ਦਰਦ ਹੋ ਰਿਹਾ ਏ, ਉਸ ਦੇ ਘਰੋਂ ਤਿੰਨ ਅਟੈਚੀ ਚੁੱਕਣ ਵਿਚ ਮਦਦ ਕਰ ਦਿਓ। ਭਲਾਈ ਕਰਨ ਖਾਤਰ ਲਵਪ੍ਰੀਤ ਜਿਵੇਂ ਹੀ ਅੰਦਰ ਵੜਿਆ, ਪਿੱਛੋਂ ਆਉਂਦੇ ਉਸ ਵਿਅਕਤੀ ਨੇ ਤੇਜ਼ਧਾਰ ਚਾਕੂ ਨਾਲ ਲਵਪ੍ਰੀਤ ’ਤੇ ਹਮਲਾ ਬੋਲ ਦਿੱਤਾ। ਪਹਿਲਾ ਵਾਰ ਗਰਦਨ ਦੇ ਪਿੱਛੇ ਕੀਤਾ ਤਾਂ ਉਹ ਹੇਠਾਂ ਡਿੱਗ ਪਿਆ ਸੀ। ਦੂਜਾ ਵਾਰ ਲਵਪ੍ਰੀਤ ਨੇ ਬੜੀ ਹਿੰਮਤ ਨਾਲ ਰੋਕਿਆ, ਜਿਸ ਕਕਰੇ ਉਸ ਦਾ ਹੱਥ ਵੀ ਲਹੂ ਲੁਹਾਣ ਹੋ ਗਿਆ ਸੀ। ਲਵਪ੍ਰੀਤ ਭੱਜ ਕੇ ਬਾਹਰ ਆ ਗਿਆ। ਗਲੀ ’ਚੋਂ ਬਾਹਰ ਨਿਕਲਿਆ ਤਾਂ ਆਪਣੇ ਭਰਾ ਨੂੰ ਮਦਦ ਲਈ ਫੋਨ ਕੀਤਾ। ਕਈ ਦਿਨ ਹਸਪਤਾਲ ’ਚ ਭਰਤੀ ਰਹਿਣ ਮਗਰੋਂ ਹੁਣ ਉਹ ਖ਼ਤਰੇ ਤੋਂ ਬਾਹਰ ਐ।
ਲਵਪ੍ਰੀਤ ਹਾਲੇ ਕੁਝ ਸਾਲ ਪਹਿਲਾਂ ਹੀ ਆਸਟਰੇਲੀਆ ਆਇਆ ਸੀ। ਉਹ ਆਪਣੀ ਪਤਨੀ ਅਤੇ 4 ਸਾਲ ਦੇ ਬੇਟੇ ਨਾਲ ਸਟੂਡੈਂਟ ਵੀਜ਼ਾ ’ਤੇ ਰਹਿ ਰਿਹਾ ਏ ਪਰ ਹੁਣ ਕੰਮ ਦੇਣ ਵਾਲੀ ਕੰਪਨੀ ਉਬਰ ਵੀ ਪਿੱਛੇ ਹਟ ਰਹੀ ਐ ਕਿਉਂਕਿ ਵਰਕ ਕੰਪਨਸੇਸ਼ਨ ਦੇ ਲਈ ਲਵਪ੍ਰੀਤ ਦੇ ਕੇਸ ਨੂੰ ਕਮਜ਼ੋਰ ਦੱਸਿਆ ਜਾ ਰਿਹਾ ਏ। ਇਸ ਹਮਲੇ ਮਗਰੋਂ ਲਵਪ੍ਰੀਤ ਕਾਫ਼ੀ ਡਰਿਆ ਹੋਇਆ ਏ ਅਤੇ ਇਸ ਵੇਲੇ ਪਹਿਲਾਂ ਵਾਲਾ ਮਕਾਨ ਛੱਡ ਕੇ ਕਿਤੇ ਹੋਰ ਜਗ੍ਹਾ ਕਿਰਾਏ ਦੇ ਘਰ ਵਿਚ ਰਹਿ ਰਿਹਾ ਏ। ਉਸਨੂੰ ਲੱਗਦਾ ਹੈ ਕਿ ਰਾਈਡ ਬੁੱਕ ਕਰਨ ਵਾਲੇ ਸ਼ਖਸ ਕੋਲ ਉਸਦੀ ਸਾਰੀ ਜਾਣਕਾਰੀ ਹੋ ਸਕਦੀ ਐ, ਬਿਨਾਂ ਕਿਸੇ ਦੁਸ਼ਮਣੀ ਦੇ ਬਾਵਜੂਦ ਉਹ ਕਿਤੇ ਫੇਰ ਤੋਂ ਹਮਲਾ ਨਾ ਕਰ ਦੇਵੇ। ਉਸ ਦੇ ਮੁਤਾਬਕ ਪੁਲਿਸ ਵੱਲੋਂ ਵੀ ਕਾਰਵਾਈ ਨੂੰ ਸਖਤੀ ਨਾਲ ਅੱਗੇ ਨਹੀਂ ਤੋਰਿਆ ਜਾ ਰਿਹਾ।