ਆਖ਼ਰ ਕਿਉਂ ਨਹੀਂ ਫਟਦੇ ਜਹਾਜ਼ ਦੇ ਟਾਇਰ, ਜਾਣੋ ਕੀ ਹੁੰਦੀ ਇਨ੍ਹਾਂ ਦੀ ਖ਼ਾਸੀਅਤ?

ਤੁਸੀਂ ਅਕਸਰ ਹੀ ਜਹਾਜ਼ਾਂ ਨੂੰ ਹਵਾਈ ਅੱਡੇ ਤੋਂ ਚੜ੍ਹਦੇ ਜਾਂ ਉਤਰਦੇ ਦੇਖਿਆ ਹੋਵੇਗਾ ਜਾਂ ਫਿਰ ਵੀਡੀਓ ਵਗੈਰਾ ਵਿਚ ਜਹਾਜ਼ ਦੀ ਲੈਂਡਿੰਗ ਜਾਂ ਉਡਾਨ ਜ਼ਰੂਰ ਦੇਖੀ ਹੋਵੇਗੀ। ਜਹਾਜ਼ ਜਦੋਂ ਲੈਂਡ ਕਰਦਾ ਹੈ ਤਾਂ ਉਸ ਦੇ ਟਾਇਰ ਬਹੁਤ ਜ਼ੋਰ ਦੇ ਨਾਲ ਰਨਵੇਅ ’ਤੇ ਟਕਰਾਉਂਦੇ ਹਨ। ਬਹੁਤ ਸਾਰੇ ਲੋਕਾਂ ਲਈ ਇਹ ਦ੍ਰਿਸ਼ ਕਾਫ਼ੀ ਰੋਮਾਂਚਕ ਹੁੰਦਾ ਹੈ,

Update: 2024-08-17 08:22 GMT

ਨਿਊਯਾਰਕ : ਤੁਸੀਂ ਅਕਸਰ ਹੀ ਜਹਾਜ਼ਾਂ ਨੂੰ ਹਵਾਈ ਅੱਡੇ ਤੋਂ ਚੜ੍ਹਦੇ ਜਾਂ ਉਤਰਦੇ ਦੇਖਿਆ ਹੋਵੇਗਾ ਜਾਂ ਫਿਰ ਵੀਡੀਓ ਵਗੈਰਾ ਵਿਚ ਜਹਾਜ਼ ਦੀ ਲੈਂਡਿੰਗ ਜਾਂ ਉਡਾਨ ਜ਼ਰੂਰ ਦੇਖੀ ਹੋਵੇਗੀ। ਜਹਾਜ਼ ਜਦੋਂ ਲੈਂਡ ਕਰਦਾ ਹੈ ਤਾਂ ਉਸ ਦੇ ਟਾਇਰ ਬਹੁਤ ਜ਼ੋਰ ਦੇ ਨਾਲ ਰਨਵੇਅ ’ਤੇ ਟਕਰਾਉਂਦੇ ਹਨ। ਬਹੁਤ ਸਾਰੇ ਲੋਕਾਂ ਲਈ ਇਹ ਦ੍ਰਿਸ਼ ਕਾਫ਼ੀ ਰੋਮਾਂਚਕ ਹੁੰਦਾ ਹੈ, ਜਦੋਂ ਕਿ ਕੁਝ ਲੋਕਾਂ ਦੇ ਇਸ ਸਮੇਂ ਸਾਹ ਸੁੱਕ ਜਾਂਦੇ ਹਨ।

ਜਦੋਂ ਕੋਈ ਵੱਡਾ ਅਤੇ ਭਾਰੀ ਹਵਾਈ ਜਹਾਜ਼ ਕੰਕਰੀਟ ਦੇ ਸਖ਼ਤ ਰਨਵੇਅ ’ਤੇ ਸਿੱਧਾ ਅਸਮਾਨ ਤੋਂ ਹੇਠਾਂ ਲੈਂਡ ਕਰਦਾ ਹੈ ਤਾਂ ਇਸਦੇ ਟਾਇਰਾਂ ਨੂੰ ਭਾਰੀ ਦਬਾਅ ਝੱਲਣਾ ਪੈਂਦਾ ਹੈ। ਇਸ ਦੌਰਾਨ ਯਾਤਰੀਆਂ ਨੂੰ ਲੱਗੇ ਝਟਕੇ ਤੋਂ ਅੰਦਾਜ਼ਾ ਹੁੰਦਾ ਹੈ ਕਿ ਇਸ ਦੇ ਟਾਇਰਾਂ ਨੂੰ ਕੀ ਹੋਇਆ ਹੋਵੇਗਾ ਪਰ ਇਹ ਟਾਇਰਾਂ ਦਾ ਕ੍ਰਿਸ਼ਮਾ ਹੁੰਦਾ ਹੈ ਜੋ ਯਾਤਰੀਆਂ ਨੂੰ ਝਟਕਾ ਨਹੀਂ ਲੱਗਣ ਦਿੰਦੇ। ਇੰਨਾ ਦਬਾਅ ਝੱਲਣ ਦੇ ਬਾਵਜੂਦ ਵੀ ਉਹ ਆਪਣਾ ਕੰਮ ਸਫਲਤਾਪੂਰਵਕ ਕਰਦੇ ਰਹਿੰਦੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਟਾਇਰਾਂ ਨੂੰ ਦਿਨ ਵਿਚ ਕਈ ਵਾਰ ਇਹ ਦਬਾਅ ਝੱਲਣਾ ਪੈਂਦਾ ਹੈ। ਇਸ ਨੂੰ ਦੇਖਦਿਆਂ ਹਰ ਕਿਸੇ ਦੇ ਮਨ ਵਿਚ ਹਿਹ ਸਵਾਲ ਪੈਦਾ ਹੁੰਦਾ ਹੈ ਕਿ ਆਖ਼ਰਕਾਰ ਇਹ ਟਾਇਰ ਕਿਸ ਚੀਜ਼ ਦੇ ਬਣੇ ਹੁੰਦੇ ਹਨ?

ਦਰਅਸਲ ਇਕ ਜਾਣਕਾਰੀ ਦੇ ਅਨੁਸਾਰ ਜਹਾਜ਼ ਵਿਚ ਵਰਤੇ ਜਾਣ ਵਾਲੇ ਟਾਇਰ ਖ਼ਾਸ ਕਿਸਮ ਦੀ ਸਿੰਥੈਟਿਕ ਰਬੜ੍ਹ ਤੋਂ ਬਣੇ ਹੁੰਦੇ ਹਨ, ਜਿਸ ਨੂੰ ਬਣਾਉਣ ਵਿਚ ਐਲੂਮੀਨੀਅਮ, ਸਟੀਲ ਅਤੇ ਨਾਈਲੋਨ ਦੀ ਵੀ ਵਰਤੋਂ ਕੀਤੀ ਜਾਂਦੀ ਹੈ। ਇਹ ਸਾਰੀਆਂ ਚੀਜ਼ਾਂ ਟਾਇਰਾਂ ਨੂੰ ਮਜ਼ਬੂਤ ਕਰਨ ਦਾ ਕੰਮ ਕਰਦੀਆਂ ਹਨ। ਇਸ ਕਾਰਨ ਹਵਾਈ ਜਹਾਜ਼ ਦੇ ਟਾਇਰ ਕਈ ਹਜ਼ਾਰ ਟਨ ਭਾਰ ਅਤੇ ਇਸ ਤੋਂ ਪੈਦਾ ਹੋਣ ਵਾਲੇ ਦਬਾਅ ਨੂੰ ਆਸਾਨੀ ਨਾਲ ਸੰਭਾਲ ਸਕਦੇ ਹਨ। ਇਸੇ ਕਰਕੇ ਇਹ ਟਾਇਰ ਇੰਨੇ ਭਾਰੀ ਜਹਾਜ਼ ਦੇ ਲੈਂਡ ਕਰਦੇ ਸਮੇਂ ਵੀ ਨਹੀਂ ਫਟਦੇ।

ਜਾਣਕਾਰੀ ਅਨੁਸਾਰ ਇਨ੍ਹਾਂ ਟਾਇਰਾਂ ਵਿੱਚ ਨਾਈਟਰੋਜਨ ਗੈਸ ਭਰੀ ਹੁੰਦੀ ਹੈ, ਇਹ ਇਕ ਅਕਿਰਿਆਸ਼ੀਲ ਗੈਸ ਹੈ ਅਤੇ ਇਹ ਗੈਰ-ਜਲਣਸ਼ੀਲ ਹੁੰਦੀ ਹੈ। ਇਸ ਲਈ, ਉਚ ਤਾਪਮਾਨ ਅਤੇ ਦਬਾਅ ਵਿਚ ਤਬਦੀਲੀਆਂ, ਆਮ ਹਵਾ ਦੇ ਮੁਕਾਬਲੇ ਇਸ ’ਤੇ ਘੱਟ ਪ੍ਰਭਾਵ ਪਾਉਂਦੀਆਂ ਹਨ। ਨਾਈਟਰੋਜਨ ਗੈਸ ਦੀ ਮੌਜੂਦਗੀ ਕਾਰਨ ਟਾਇਰਾਂ ਵਿਚ ਰਗੜ ਕਾਰਨ ਅੱਗ ਲੱਗਣ ਦੀ ਸੰਭਾਵਨਾ ਨਹੀਂ ਹੁੰਦੀ। ਇਹੀ ਵਜ੍ਹਾ ਹੈ ਕਿ ਤੇਜ਼ ਰਫ਼ਤਾਰ ਨਾਲ ਰਨਵੇਅ ਲੈਂਡ ਕਰਨ ਸਮੇਂ ਵੀ ਜਹਾਜ਼ ਦੇ ਟਾਇਰ ਗਰਮ ਨਹੀਂ ਹੁੰਦੇ ਅਤੇ ਨ ਹੀ ਇੰਨੀ ਰਗੜ ਦੇ ਬਾਵਜੂਦ ਫਟਦੇ ਹਨ।

ਜਾਣਕਾਰਾਂ ਦੇ ਅਨੁਸਾਰ ਜਿੰਨੀ ਟਾਇਰਾਂ ਦੀ ਦਬਾਅ ਸਹਿਣ ਦੀ ਸਮਰੱਥਾ ਜ਼ਿਆਦਾ ਹੋਵੇਗੀ, ਓਨੇ ਜ਼ਿਆਦਾ ਟਾਇਰ ਮਜ਼ਬੂਤ ਹੋਣਗੇ। ਇਸੇ ਕਰਕੇ ਹਵਾਈ ਜਹਾਜ਼ ਦੇ ਟਾਇਰ ਟਰੱਕ ਦੇ ਟਾਇਰਾਂ ਨਾਲੋਂ ਦੁੱਗਣੇ ਅਤੇ ਕਾਰ ਦੇ ਟਾਇਰਾਂ ਨਾਲੋਂ ਛੇ ਗੁਣਾ ਵੱਧ ਫੁੱਲੇ ਹੋਏ ਹੁੰਦੇ ਹਨ। ਇਸ ਨਾਲ ਟਾਇਰ ਨੂੰ ਜਹਾਜ਼ ਨੂੰ ਸੰਭਾਲਣ ਦੀ ਜ਼ਿਆਦਾ ਸ਼ਕਤੀ ਮਿਲਦੀ ਹੈ। ਟਾਇਰਾਂ ਦਾ ਆਕਾਰ ਜਹਾਜ਼ ਦੇ ਆਕਾਰ ’ਤੇ ਨਿਰਭਰ ਕਰਦਾ ਹੈ, ਜੇਕਰ ਜਹਾਜ਼ ਵੱਡਾ ਹੈ ਤਾਂ ਜ਼ਾਹਿਰ ਹੈ ਕਿ ਟਾਇਰ ਵੀ ਵੱਡੇ ਅਤੇ ਸ਼ਕਤੀਸ਼ਾਲੀ ਹੋਣਗੇ ਪਰ ਜੇਕਰ ਜਹਾਜ਼ ਛੋਟੇ ਆਕਾਰ ਦਾ ਹੈ ਤਾਂ ਉਸ ਦੇ ਟਾਇਰ ਵੀ ਛੋਟੇ ਹੀ ਹੁੰਦੇ ਹਨ। ਟਾਇਰਾਂ ਦਾ ਨਿਰਮਾਣ ਕਰਦੇ ਸਮੇਂ, ਉਹਨਾਂ ਨੂੰ 38 ਟਨ ਦੀ ਭਾਰ ਸਮਰੱਥਾ ਦਾ ਸਾਹਮਣਾ ਕਰਨ ਲਈ ਟੈਸਟ ਕੀਤਾ ਜਾਂਦਾ ਹੈ। ਦੱਸ ਦਈਏ ਕਿ ਜਹਾਜ਼ ਦੇ ਇਕ ਟਾਇਰ ਦਾ ਵਜ਼ਨ 110 ਕਿਲੋਗ੍ਰਾਮ ਤੱਕ ਹੁੰਦਾ ਹੈ।

ਤੁਸੀਂ ਅਕਸਰ ਹੀ ਦੇਖਿਆ ਹੋਵੇਗਾ ਕਿ ਜਦੋਂ ਜਹਾਜ਼ ਦੇ ਟਾਇਰ ਰਨਵੇਅ ਨੂੰ ਟੱਚ ਕਰਦੇ ਹਨ ਤਾਂ ਉਨ੍ਹਾਂ ਵਿੱਚੋਂ ਧੂੰਆਂ ਨਿਕਲਦਾ ਹੈ। ਇਹ ਕਰਕੇ ਹੁੰਦਾ ਹੈ ਕਿ ਕਿਉਂਕਿ ਜਦੋਂ ਜਹਾਜ਼ ਰਨਵੇਅ ਨੂੰ ਛੂਹਦਾ ਹੈ ਤਾਂ ਇਸਦੇ ਟਾਇਰ ਸ਼ੁਰੂ ਵਿਚ ਚੱਲਣ ਦੀ ਬਜਾਏ ਸਲਾਈਡ ਹੋ ਜਾਂਦੇ ਹਨ। ਇਹ ਪ੍ਰਕਿਰਿਆ ਉਦੋਂ ਤੱਕ ਜਾਰੀ ਰਹਿੰਦੀ ਹੈ ਜਦੋਂ ਤੱਕ ਇਸ ਦਾ ਰੋਟੇਸ਼ਨਲ ਵੇਗ ਹਵਾਈ ਜਹਾਜ਼ ਦੀ ਗਤੀ ਦੇ ਬਰਾਬਰ ਨਹੀਂ ਹੋ ਜਾਂਦਾ। ਫਿਰ ਟਾਇਰ ਫਿਸਲਣਾ ਬੰਦ ਕਰ ਦਿੰਦੇ ਹਨ ਅਤੇ ਘੁੰਮਣਾ ਸ਼ੁਰੂ ਕਰ ਦਿੰਦੇ ਹਨ।

ਇਕ ਹੋਰ ਜਾਣਕਾਰੀ ਦੇ ਮੁਤਾਬਕ ਇਕ ਵਾਰ ਵਿਚ ਲਗਭਗ 500 ਵਾਰ ਏਅਰਪਲੇਨ ਟਾਇਰ ਵਰਤੇ ਜਾ ਸਕਦੇ ਹਨ। ਇਸ ਤੋਂ ਬਾਅਦ ਟਾਇਰ ਨੂੰ ਰੀ-ਟਰੇਡਿੰਗ ਲਈ ਭੇਜ ਦਿੱਤਾ ਜਾਂਦਾ ਹੈ। ਇਨ੍ਹਾਂ ਟਾਇਰਾਂ ’ਤੇ ਫਿਰ ਤੋਂ ਨਵੀਂ ਰਬੜ੍ਹ ਲਗਾਈ ਜਾਂਦੀ ਹੈ, ਜਿਸ ਤੋਂ ਬਾਅਦ ਇਹ ਟਾਇਰ ਫਿਰ ਤੋਂ 500 ਵਾਰ ਦੁਬਾਰਾ ਚੱਲਣ ਲਈ ਤਿਆਰ ਹੋ ਜਾਂਦੇ ਹਨ। ਉਂਝ ਟਾਇਰ ’ਤੇ ਗਰਿੱਪ ਲਗਾ ਕੇ ਇਸ ਨੂੰ ਸੱਤ ਵਾਰ ਵਰਤਿਆ ਜਾ ਸਕਦਾ ਹੈ। ਇਸ ਤਰ੍ਹਾਂ ਇੱਕ ਟਾਇਰ ਨੂੰ ਲਗਭਗ 3500 ਵਾਰ ਵਰਤਿਆ ਜਾ ਸਕਦਾ ਹੈ। ਉਸ ਤੋਂ ਬਾਅਦ ਟਾਇਰ ਨੂੰ ਵਰਤੋਂ ਵਿਚ ਨਹੀਂ ਲਿਆ ਜਾ ਸਕਦਾ ਕਿਉਂਕਿ ਫਿਰ ਟਾਇਰ ਕੰਡਮ ਹੋ ਜਾਂਦਾ ਹੈ, ਜਿਸ ਨਾਲ ਹਾਦਸਾ ਵਾਪਰਨ ਦਾ ਡਰ ਹੋ ਸਕਦਾ ਹੈ।

Tags:    

Similar News