ਐਬਸਫੋਰਡ ਪੁਲਿਸ ਨੇ ‘ਬੋਲਾ ਰੈਪ’ ਯੰਤਰ ਨੂੰ ਆਪਣੇ ਹਥਿਆਰਾਂ 'ਚ ਕੀਤਾ ਸ਼ਾਮਲ

ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਚ ਪੈਦੇ ਪੰਜਾਬੀਆਂ ਦੀ ਸੰਘਣੀ ਵੱਸੋਂ ਵਾਲੇ ਐਬਸਫੋਰਡ ਸ਼ਹਿਰ ਦੀ ਪੁਲਿਸ ਵੱਲੋਂ ‘ਬੋਲਾ ਰੈਪ ‘ ਯੰਤਰ ਨੂੰ ਆਪਣੇ ਹਥਿਆਰਾਂ ਵਿੱਚ ਸ਼ਾਮਿਲ ਕਰਨ ਉਪਰੰਤ ਪ੍ਰੈਕਟੀਕਲ ਤੌਰ ਤੇ ਇਸ ਤਕਨੀਕ ਦੀ ਵਰਤੋਂ ਕੀਤੀ ਗਈ|

Update: 2025-08-08 12:07 GMT

ਵੈਨਕੂਵਰ (ਮਲਕੀਤ ਸਿੰਘ)- ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਚ ਪੈਦੇ ਪੰਜਾਬੀਆਂ ਦੀ ਸੰਘਣੀ ਵੱਸੋਂ ਵਾਲੇ ਐਬਸਫੋਰਡ ਸ਼ਹਿਰ ਦੀ ਪੁਲਿਸ ਵੱਲੋਂ ‘ਬੋਲਾ ਰੈਪ ‘ ਯੰਤਰ ਨੂੰ ਆਪਣੇ ਹਥਿਆਰਾਂ ਵਿੱਚ ਸ਼ਾਮਿਲ ਕਰਨ ਉਪਰੰਤ ਪ੍ਰੈਕਟੀਕਲ ਤੌਰ ਤੇ ਇਸ ਤਕਨੀਕ ਦੀ ਵਰਤੋਂ ਕੀਤੀ ਗਈ|

ਜ਼ਿਕਰਯੋਗ ਹੈ ਕਿ’ ਬੋਲਾ ਰੈਪ’ ਇੱਕ ਅਜਿਹਾ ਛੋਟਾ ਮਕੈਨੀਕਲ ਡਿਵਾਈਸ ਹੈ ਜਿਸ ਦੀ ਲੋੜ ਪੈਣ ਤੇ ਬਟਨ ਦਬਾਉਣ ਮਗਰੋਂ ਨਿਕਲਦੀਆਂ ਬੈਲਟਾ ਲੁੜੀਂਦੇ ਸੰਬੰਧਿਤ ਵਿਅਕਤੀ ਦੀਆਂ ਲੱਤਾਂ ਅਤੇ ਬਾਹਾਂ ਨੂੰ ਤੁਰੰਤ ਲਪੇਟ ਕੇ ਬਿਨਾਂ ਨੁਕਸਾਨ ਉਸ ਨੂੰ ਨਿਰੰਤਰ ਕਰਨ ਚ ਮਦਦ ਕਰਦੀਆ ਹਨ ਇਸੇ ਤਕਨੀਕ ਦੀ ਵਰਤੋਂ ਕਰਦਿਆਂ ਅੱਜ ਪਹਿਲੀ ਵਾਰ ਐਫਸਫੋਰਡ ਪੁਲਿਸ ਵੱਲੋਂ ਰੋਡ ਤੇ ਆ ਕੇ ਰੁਕਾਵਟ ਪੈਦਾ ਕਰਨ ਵਾਲੇ ਵਿਅਕਤੀ ਨੂੰ ਬਿਨਾਂ ਕੋਈ ਨੁਕਸਾਨ ਪਹੁੰਚਾਏ ਕਾਬੂ ਕਰ ਲਿਆ ਗਿਆ|


ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਮਰੀਕਾ ਦੇ ਕਈ ਸ਼ਹਿਰਾਂ ਵਿੱਚ ਵੀ ‘ਬੋਲਾ ਰੈਪ’ ਦੀ ਤਕਨੀਕ ਅਪਣਾਈ ਜਾਂਦੀ ਹੈ|

Tags:    

Similar News