43 ਸਾਲ ਝੂਠੇ ਕੇਸ 'ਚ ਜੇਲ੍ਹ ਕੱਟਣ ਵਾਲੀ ਔਰਤ ਹੋਈ ਰਿਹਾਅ, ਜਾਣੋ ਪੂਰਾ ਮਾਮਲਾ

43 ਸਾਲ ਮਗਰੋਂ ਅਦਾਲਤ ਨੇ ਹੱਤਿਆ ਦੇ ਕੇਸ ਵਿਚ ਬਰੀ ਕਰ ਦਿੱਤਾ, ਜਿਸ ਨੂੰ 1980 ਵਿਚ ਇਕ ਕਤਲ ਕੇਸ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ।

Update: 2024-07-21 08:05 GMT

ਅਮਰੀਕਾ : ਅਮਰੀਕਾ ਦੀ ਇਕ ਮਹਿਲਾ ਸੈਂਡਰਾ ਹੇਮੇ ਨੂੰ 43 ਸਾਲ ਮਗਰੋਂ ਅਦਾਲਤ ਨੇ ਹੱਤਿਆ ਦੇ ਕੇਸ ਵਿਚ ਬਰੀ ਕਰ ਦਿੱਤਾ, ਜਿਸ ਨੂੰ 1980 ਵਿਚ ਇਕ ਕਤਲ ਕੇਸ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਹੇਮੇ ਦੇ ਵਕੀਲ ਨੇ ਦੱਸਿਆ ਕਿ ਪੁਲਿਸ ਨੇ ਉਸ ਦੇ ਮੁਵੱਕਿਲ ਨੂੰ ਕਤਲ ਦੇ ਝੂਠੇ ਕੇਸ ਵਿਚ ਫਸਾਇਆ ਸੀ। ਉਸ ਸਮੇਂ ਉਹ ਮਨੋਰੋਗੀ ਸੀ। ਪੁਲਿਸ ਨੇ ਉਸ ’ਤੇ ਦਬਾਅ ਪਾ ਕੇ ਹੱਤਿਆ ਦਾ ਦੋਸ਼ ਸਵੀਕਾਰ ਕਰਵਾ ਲਿਆ, ਜਿਸ ਦੇ ਚਲਦਿਆਂ ਬਿਨਾ ਕੋਈ ਅਪਰਾਧ ਕੀਤੇ ਉਸ ਨੂੰ 43 ਸਾਲ ਤੱਕ ਜੇਲ੍ਹ ਵਿਚ ਰਹਿਣਾ ਪਿਆ। ਮਿਸੌਰੀ ਦੇ ਰਿਪਬਲਿਕਨ ਅਟਾਰਨੀ ਜਨਰਲ ਐਂਡ੍ਰਿਊ ਨੇ ਆਖਿਆ ਕਿ ਉਹ ਸੈਂਡਰਾ ਹੇਮੇ ਦੀ ਰਿਹਾਈ ਦੇ ਖ਼ਿਲਾਫ਼ ਸੀ ਅਤੇ ਉਹ ਉਸ ਦੀ ਰਿਹਾਈ ਵਿਚ ਅੜਿੱਕਾ ਡਾਹ ਰਹੇ ਸੀ, ਜਿਸ ਤੋਂ ਨਾਰਾਜ਼ ਹੋ ਕੇ ਜੱਜ ਨੇ ਐਂਡ੍ਰਿਊ ਬੇਲੀ ਨੂੰ ਆਖਿਆ ਕਿ ਜੇਕਰ ਤੁਸੀਂ ਹੇਮੇ ਦੇ ਖ਼ਿਲਾਫ਼ ਲੜਾਈ ਜਾਰੀ ਰੱਖੀ ਤਾਂ ਇਹ ਅਦਾਲਤ ਦੀ ਉਲੰਘਣਾ ਹੋਵੇਗੀ।  ਇਸ ਤੋਂ ਇਲਾਵਾ ਉਸ ਨੇ ਆਪਣੇ ਵਕੀਲ ਦੇ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਸ ਨੂੰ ਧਮਕੀ ਦਿੱਤੀ ਗਈ ਸੀ ਕਿ ਜੇਕਰ ਉਸ ਨੇ ਦੋਸ਼ ਸਵੀਕਾਰ ਨਾ ਕੀਤਾ ਗਿਆ ਤਾਂ ਉਸ ਨੂੰ ਉਮਰ ਕੈਦ ਹੋ ਜਾਵੇਗੀ। ਦੋਸ਼ ਸਵੀਕਾਰ ਕਰਨ ਤੋਂ ਬਾਅਦ ਸੈਂਡਰਾ ਨੂੰ ਨਿਰਦੋਸ਼ ਕਰਾਰ ਦੇਣ ਲਈ ਕਈ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਪਰ ਜ਼ਿਆਦਾਤਰ ਨੂੰ ਖਾਰਜ ਕਰ ਦਿੱਤਾ ਗਿਆ। ਬਾਅਦ ਵਿਚ ਮਾਮਲੇ ਦੀ ਜਾਂਚ ਵਿਚ ਪਤਾ ਚੱਲਿਆ ਕਿ ਜਿਸ ਸਮੇਂ ਜੇਸਕੇ ਦੀ ਮੌਤ ਹੋਈ ਸੀ, ਉਸ ਸਮੇਂ ਪੁਲਿਸ ਡਿਪਾਰਟਮੈਂਟ ਦੇ ਇਕ ਅਫ਼ਸਰ ਮਾਈਕਲ ਹੋਲਮੈਨ ਦੀ ਗੱਡੀ ਉਸ ਦੇ ਘਰ ਕੋਲ ਖੜ੍ਹੀ ਸੀ। ਬਾਅਦ ਵਿਚ ਹੋਲਮੈਨ ਦੇ ਖ਼ਿਲਾਫ਼ ਹੱਤਿਆ ਦੇ ਸਬੂਤ ਮਿਲਣ ਲੱਗੇ ਪਰ ਹੋਲਮੈਨ ਦੀ ਸਾਲ 2015 ਵਿਚ ਮੌਤ ਹੋ ਗਈ, ਜਿਸ ਕਰਕੇ ਹੱਤਿਆ ਦੀ ਪੂਰੀ ਜਾਂਚ ਨਹੀਂ ਹੋ ਸਕੀ ਅਤੇ ਸੈਂਡਰਾ ਨੂੰ ਨਿਰਦੋਸ਼ ਐਲਾਨ ਕਰ ਦਿੱਤਾ ਗਿਆ। ਸੈਂਡਰਾ ਹੇਮੇ ਅਮਰੀਕਾ ਵਿਚ ਹੁਣ ਤੱਕ ਦੀ ਸਭ ਤੋਂ ਲੰਬੇ ਸਮੇਂ ਤੱਕ ਗ਼ਲਤ ਤਰੀਕੇ ਨਾਲ ਕੈਦ ਵਿਚ ਰਹਿਣ ਵਾਲੀ ਮਹਿਲਾ ਬਣ ਗਈ ਐ। ਹੇਮੇ ਦੇ ਮਾਮਲੇ ਵਿਚ 14 ਜੂਨ ਨੂੰ ਫ਼ੈਸਲਾ ਆਇਆ ਸੀ ਪਰ ਪੇਪਰ ਵਰਕ ਵਿਚ ਦੇਰੀ ਕਾਰਨ ਉਸ ਨੂੰ ਕੈਦ ਤੋਂ ਹੁਣ ਰਿਹਾਅ ਕੀਤਾ ਗਿਆ ਏ। ਸੈਂਡਰਾ ਦੇ ਵਕੀਲ ਨੇ ਦੱਸਿਆ ਕਿ ਹੇਮੇ ਤੋਂ ਪੁੱਛਗਿੱਛ ਦੌਰਾਨ ਉਸ ਨੂੰ ਕਾਫ਼ੀ ਸਾਰੀਆਂ ਦਵਾਈਆਂ ਖਿਲਾਈਆਂ ਜਾਂਦੀਆਂ ਸੀ। ਉਸ ਨੂੰ ਬਹੁਤ ਟਾਰਚਰ ਕੀਤਾ ਜਾਂਦਾ ਸੀ, ਜਿਸ ਤੋਂ ਥੱਕ ਕੇ ਸੈਂਡਰਾ ਹੇਮੇ ਨੇ ਹੱਤਿਆ ਦੇ ਦੋਸ਼ ਨੂੰ ਸਵੀਕਾਰ ਕਰ ਲਿਆ ਸੀ। ਹਾਲਾਂਕਿ ਜਦੋਂ ਉਸ ਨੂੰ ਹੱਤਿਆ ਦਾ ਕਾਰਨ ਪੁੱਛਿਆ ਗਿਆ ਤਾਂ ਉਹ ਕੋਈ ਜਵਾਬ ਨਹੀਂ ਦੇ ਸਕੀ ਸੀ। ਬਾਅਦ ਵਿਚ ਸੈਂਡਰਾ ਨੇ ਆਪਣੀ ਮਾਂ ਨੂੰ ਲਿਖੀ ਚਿੱਠੀ ਵਿਚ ਦੱਸਿਆ ਸੀ ਕਿ ਉਸ ਨੇ ਕਿਸੇ ਦਾ ਕਤਲ ਨਹੀਂ ਕੀਤਾ। 

Tags:    

Similar News