ਅਨੋਖਾ ਤਰੀਕਾ : ਵਿਗਿਆਨੀਆਂ ਨੇ ਮੱਛਰ ਕੀਤੇ ‘ਕੰਨਾਂ ਤੋਂ ਬੋਲ਼ੇ’

ਮੱਛਰ ਸਾਰਿਆਂ ਨੂੰ ਪਰੇਸ਼ਾਨ ਕਰਦੇ ਨੇ ਅਤੇ ਇਨ੍ਹਾਂ ਤੋਂ ਡੇਂਗੂ, ਮਲੇਰੀਆ, ਪੀਲਾ ਬੁਖ਼ਾਰ ਅਤੇ ਜ਼ੀਕਾ ਵਰਗੀਆਂ ਬਿਮਾਰੀਆਂ ਫ਼ੈਲਦੀਆਂ ਨੇ। ਹਰ ਕੋਈ ਸੋਚਦਾ ਏ ਕਿ ਇਨ੍ਹਾਂ ਮੱਛਰਾਂ ਦਾ ਕੋਈ ਹੱਲ ਕਿਉਂ ਨਹੀਂ ਹੁੰਦਾ,, ਪਰ ਹੁਣ ਵਿਗਿਆਨੀਆਂ ਨੇ ਇਕ ਅਜਿਹਾ ਅਨੋਖਾ ਤਰੀਕਾ ਲੱਭ ਲਿਆ ਏ, ਜਿਸ ਦੇ ਜ਼ਰੀਏ ਮੱਛਰਾਂ ਨੂੰ ਬੋਲ਼ਾ ਕਰ ਦਿੱਤਾ ਜਾਂਦਾ ਏ ਅਤੇ ਮੱਛਰਾਂ ’ਚ ਸਬੰਧ ਬਣਾਉਣ ਦੀ ਸ਼ਕਤੀ ਖ਼ਤਮ ਹੋ ਜਾਂਦੀ ਐ।;

Update: 2024-11-07 14:11 GMT

ਕੈਲੀਫੋਰਨੀਆ : ਮੱਛਰ ਸਾਰਿਆਂ ਨੂੰ ਪਰੇਸ਼ਾਨ ਕਰਦੇ ਨੇ ਅਤੇ ਇਨ੍ਹਾਂ ਤੋਂ ਡੇਂਗੂ, ਮਲੇਰੀਆ, ਪੀਲਾ ਬੁਖ਼ਾਰ ਅਤੇ ਜ਼ੀਕਾ ਵਰਗੀਆਂ ਬਿਮਾਰੀਆਂ ਫ਼ੈਲਦੀਆਂ ਨੇ। ਹਰ ਕੋਈ ਸੋਚਦਾ ਏ ਕਿ ਇਨ੍ਹਾਂ ਮੱਛਰਾਂ ਦਾ ਕੋਈ ਹੱਲ ਕਿਉਂ ਨਹੀਂ ਹੁੰਦਾ,, ਪਰ ਹੁਣ ਵਿਗਿਆਨੀਆਂ ਨੇ ਇਕ ਅਜਿਹਾ ਅਨੋਖਾ ਤਰੀਕਾ ਲੱਭ ਲਿਆ ਏ, ਜਿਸ ਦੇ ਜ਼ਰੀਏ ਮੱਛਰਾਂ ਨੂੰ ਬੋਲ਼ਾ ਕਰ ਦਿੱਤਾ ਜਾਂਦਾ ਏ ਅਤੇ ਮੱਛਰਾਂ ’ਚ ਸਬੰਧ ਬਣਾਉਣ ਦੀ ਸ਼ਕਤੀ ਖ਼ਤਮ ਹੋ ਜਾਂਦੀ ਐ। ਇਸ ਨਾਲ ਮੱਛਰਾਂ ਦੀ ਵਧਦੀ ਆਬਾਦੀ ਨੂੰ ਕੰਟਰੋਲ ਕੀਤਾ ਜਾ ਸਕਦਾ ਏ। ਸੋ ਆਓ ਤੁਹਾਨੂੰ ਦੱਸਦੇ ਆਂ ਕਿ ਮੱਛਰਾਂ ’ਤੇ ਕਿਵੇਂ ਕੰਮ ਕਰਦੀ ਐ ਇਹ ਅਨੋਖੀ ਪ੍ਰਕਿਰਿਆ।

ਮੱਛਰਾਂ ਕਾਰਨ ਬਹੁਤ ਸਾਰੀਆਂ ਬਿਮਾਰੀਆਂ ਫ਼ੈਲਦੀਆਂ ਨੇ, ਜਿਨ੍ਹਾਂ ਦਾ ਹੱਲ ਲੱਭਣ ਲਈ ਵਿਗਿਆਨੀ ਲੰਬੇ ਸਮੇਂ ਤੋਂ ਕੰਮ ਕਰ ਰਹੇ ਨੇ ਪਰ ਹੁਣ ਵਿਗਿਆਨੀਆਂ ਨੇ ਇਨ੍ਹਾਂ ਭਿਆਨਕ ਬਿਮਾਰੀਆਂ ਨਾਲ ਨਿਪਟਣ ਦਾ ਇਕ ਅਨੋਖਾ ਤਰੀਕਾ ਲੱਭ ਲਿਆ ਏ, ਜਿਸ ਦੇ ਤਹਿਤ ਮੱਛਰਾਂ ਨੂੰ ਬੋਲ਼ਾ ਕਰ ਦਿੱਤਾ ਜਾਂਦਾ ਏ ਅਤੇ ਫਿਰ ਮੱਛਰ ਮਾਦਾ ਸਾਥੀ ਅਤੇ ਆਪਣੀ ਨਸਲ ਲੱਭਣ ਵਿਚ ਅਸਮਰੱਥ ਹੋ ਜਾਂਦੇ ਨੇ।

ਅਸਲ ਵਿਚ ਮੱਛਰ ਹਵਾ ਵਿਚ ਉਡਦੇ ਹੋਏ ਪ੍ਰਜਣਨ ਕਰਦੇ ਨੇ ਅਤੇ ਮਾਦਾ ਮੱਛਰ ਦਾ ਪਿੱਛਾ ਆਵਾਜ਼ ਸੁਣਨ ਦੇ ਆਧਾਰ ’ਤੇ ਕਰਦੇ ਨੇ। ਇਹ ਆਵਾਜ਼ ਮਾਦਾ ਮੱਛਰ ਦੇ ਆਕਰਸ਼ਕ ਖੰਭਾਂ ਦੀ ਹੁੰਦੀ ਐ ਜੋ ਨਰ ਮੱਛਰ ਨੂੰ ਆਪਣੇ ਵੱਲ ਖਿੱਚਦੀ ਐ,,, ਪਰ ਹੁਣ ਵਿਗਿਆਨੀਆਂ ਨੇ ਨਰ ਮੱਛਰਾਂ ਦੇ ਸੁਣਨ ਲਈ ਬਣੇ ਜੈਨੇਟਿਕਸ ਮਾਰਗ ਨੂੰ ਹੀ ਬਦਲ ਦਿੱਤਾ, ਜਿਸ ਦੇ ਨਤੀਜੇ ਵਜੋਂ ਤਿੰਨ ਦਿਨ ਤੱਕ ਇਕੋ ਪਿੰਜਰੇ ਵਿਚ ਰਹਿਣ ਤੋਂ ਬਾਅਦ ਵੀ ਨਰ ਮੱਛਰਾਂ ਲੇ ਮਾਦਾ ਮੱਛਰ ਨਲ ਕੋਈ ਸਰੀਰਕ ਸਬੰਧ ਨਹੀਂ ਬਣਾਏ। ਯਾਨੀ ਕਿ ਵਿਗਿਆਨੀਆਂ ਦਾ ਪ੍ਰਯੋਗ ਸਫ਼ਲ ਰਿਹਾ।

ਵਿਸਥਾਰ ਵਿਚ ਗੱਲ ਕੀਤੀ ਜਾਵੇ ਤਾਂ ਲੋਕਾਂ ਵਿਚ ਭਿਆਨਕ ਬਿਮਾਰੀਆਂ ਮਾਦਾ ਮੱਛਰ ਹੀ ਫੈਲਾਉਂਦੀਆਂ ਨੇ। ਇਸ ਲਈ ਮੱਛਰ ਪੈਦਾ ਕਰਨ ਤੋਂ ਰੋਕਣ ਨਾਲ ਮੱਛਰਾਂ ਦੀ ਆਬਾਦੀ ਘਟਾਉਣ ਵਿਚ ਮਦਦ ਮਿਲੇਗੀ। ਕੈਲੀਫੋਰਨੀਆ ਯੂਨੀਵਰਸਿਟੀ ਦੀ ਇਕ ਟੀਮ ਅਰਵਾਇਨ ਨੇ ਏਡੀਜ਼ ਇਜਿਪਟੀ ਮੱਛਰਾਂ ਦਾ ਅਧਿਐਨ ਕੀਤਾ ਜੋ ਡੇਂਗੂ ਅਤੇ ਹੋਰ ਬਿਮਾਰੀਆਂ ਫੈਲਾਉਂਦੇ ਨੇ। ਇਹ ਮੱਛਰ ਇੰਨੇ ਖ਼ਤਰਨਾਕ ਨੇ ਕਿ ਇਕ ਸਾਲ ਦੇ ਅੰਦਰ ਕਰੀਬ 40 ਕਰੋੜ ਲੋਕਾਂ ਵਿਚ ਵਾਇਰਸ ਫੈਲਾਅ ਦਿੰਦੇ ਨੇ। ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਮੱਛਰਾਂ ਦੇ ਹਵਾ ਵਿਚ ਹੁੰਦੇ ਮਿਲਾਪ ਦੀਆਂ ਆਦਤਾਂ ਦਾ ਅਧਿਐਨ ਕੀਤਾ ਜੋ ਕੁੱਝ ਸਕਿੰਟਾਂ ਤੋਂ ਲੈ ਕੇ ਇਕ ਮਿੰਟ ਦੇ ਅੰਦਰ ਤੱਕ ਹੁੰਦਾ ਏ।

ਇਸ ਮਗਰੋਂ ਵਿਗਿਆਨੀਆਂ ਨੇ ਟੀਆਰਪੀਵੀਏ ਨਾਂਅ ਦੇ ਇਕ ਪ੍ਰੋਟੀਨ ਵਿਚ ਬਦਲਾਅ ਕੀਤਾ ਜੋ ਮੱਛਰਾਂ ਲਈ ਸੁਣਨ ਵਾਸਤੇ ਜ਼ਰੂਰੀ ਹੁੰਦਾ ਏ। ਜਿਨ੍ਹਾਂ ਮੱਛਰਾਂ ਵਿਚ ਇਹ ਬਦਲਾਅ ਕੀਤਾ ਗਿਆ, ਉਨ੍ਹਾਂ ਨੇ ਮਾਦਾ ਸਾਥੀਆਂ ਦੀ ਆਵਾਜ਼ ’ਤੇ ਕੋਈ ਪ੍ਰਤੀਕਿਰਿਆ ਨਹੀਂ ਦਿਖਾਈ।

ਯਾਨੀ ਕਿ ਉਨ੍ਹਾਂ ਮੱਛਰਾਂ ਦੇ ਕੰਨ ਬੋਲ਼ੇ ਹੋ ਗਏ, ਜਦਕਿ ਜੰਗਲਾਂ ਵਿਚ ਰਹਿਣ ਵਾਲੇ ਮੱਛਰਾਂ ਵਿਚ ਮਾਦਾ ਨਾਲ ਵਾਰ ਵਾਰ ਸਬੰਧ ਬਣਾਉਣ ਦੀਆਂ ਆਦਤਾਂ ਓਵੇਂ ਜਿਵੇਂ ਬਰਕਰਾਰ ਦੇਖੀਆਂ ਗਈਆਂ। ਕੈਲੀਫੋਰਨੀਆ ਯੂਨੀਵਰਸਿਟੀ ਸੈਂਟਾ ਬਾਰਬਰਾ ਦੇ ਵਿਗਿਆਨੀਆਂ ਦਾ ਦਾਅਵਾ ਏ ਕਿ ਬੋਲ਼ੇ ਕੀਤੇ ਗਏ ਮੱਛਰਾਂ ਵਿਚ ਮਾਦਾ ਮੱਛਰਾਂ ਨਾਲ ਸਬੰਧ ਬਣਾਉਣ ਦੀ ਪ੍ਰਕਿਰਿਆ ਪੂਰੀ ਤਰ੍ਹਾਂ ਖ਼ਤਮ ਹੋ ਗਈ ਸੀ। ਵਿਗਿਆਨੀਆਂ ਦੀ ਇਸ ਖੋਜ ਨੂੰ ਪੀਐਨਏਐਸ ਜਨਰਲ ਵਿਚ ਪ੍ਰਕਾਸ਼ਤ ਕੀਤਾ ਗਿਆ ਏ।

ਜਰਮਨੀ ਦੀ ਓਲਡਨਬਰਗ ਯੂਨੀਵਰਸਿਟੀ ਦੇ ਡਾ. ਜੋਰਗ ਐਲਬਰਟ ਮੱਛਰਾਂ ਦੀ ਪ੍ਰਜਣਨ ਪ੍ਰਕਿਰਿਆ ਦੇ ਮਾਹਿਰ ਨੇ। ਉਨ੍ਹਾਂ ਦਾ ਕਹਿਣਾ ਏ ਕਿ ਆਵਾਜ਼ ਨੂੰ ਸੁਣਨ ਤੋਂ ਰੋਕਣਾ ਮੱਛਰਾਂ ਨੂੰ ਕੰਟਰੋਲ ਕਰਨ ਦਾ ਇਕ ਵਧੀਆ ਤਰੀਕਾ ਏ ਪਰ ਇਸ ਦਾ ਹੋਰ ਅਧਿਐਨ ਅਤੇ ਪ੍ਰਬੰਧ ਕਰਨ ਦੀ ਲੋੜ ਐ। ਉਨ੍ਹਾਂ ਦਾ ਕਹਿਣਾ ਏ ਕਿ ਇਕ ਹੋਰ ਵਿਧੀ ’ਤੇ ਖੋਜ ਕੀਤੀ ਜਾ ਰਹੀ ਐ, ਜਿਸ ਵਿਚ ਬਿਮਾਰੀ ਫੈਲਣ ਵਾਲੇ ਖੇਤਰਾਂ ਵਿਚ ਜੈਨੇਟਿਕ ਮੋਡੀਫਾਈਡ ਮੱਛਰਾਂ ਨੂੰ ਛੱਡਿਆ ਜਾਂਦਾ ਏ,

ਜੋ ਮਾਦਾ ਮੱਛਰਾਂ ਨਾਲ ਸਬੰਧ ਤਾਂ ਬਣਾਉਂਦੇ ਨੇ ਪਰ ਉਨ੍ਹਾਂ ਤੋਂ ਅੱਗੇ ਲਾਰਵਾ ਪੈਦਾ ਨਹੀਂ ਹੁੰਦਾ। ਉਨ੍ਹਾਂ ਇਹ ਵੀ ਆਖਿਆ ਕਿ ਬੇਸ਼ੱਕ ਮੱਛਰਾਂ ਤੋਂ ਕਈ ਬਿਮਾਰੀਆਂ ਫੈਲਦੀਆਂ ਨੇ ਪਰ ਮੱਛਰ ਭੋਜਨ ਲੜੀ ਦਾ ਵੀ ਇਕ ਮਹੱਤਵਪੂਰਨ ਹਿੱਸਾ ਨੇ ਕਿਉਂਕਿ ਇਹ ਚਮਗਿੱਦੜਾਂ, ਮੱਛੀਆਂ, ਪੰਛੀਆਂ ਅਤੇ ਡੱਡੂਆਂ ਲਈ ਪੋਸ਼ਣ ਪ੍ਰਦਾਨ ਕਰਦੇ ਨੇ। ਇਸ ਤੋਂ ਇਲਾਵਾ ਕੁੱਝ ਮੱਛਰ ਮਹੱਤਵਪੂਰਨ ਪਰਾਗਿਤ ਵੀ ਹੁੰਦੇ ਨੇ।

Tags:    

Similar News