ਅਮਰੀਕਾ ਵਿਚ ਪੁਲਿਸ ਮੁਖੀ ਵੱਲੋਂ ਜੱਜ ਦੀ ਗੋਲੀਆਂ ਮਾਰ ਕੇ ਹੱਤਿਆ

ਅਮਰੀਕਾ ਦੇ ਕੈਂਟਕੀ ਸੂਬੇ ਵਿਚ ਲੈਕਟਰ ਕਾਊਂਟੀ ਦੇ ਪੁਲਿਸ ਮੁਖੀ ਨੇ ਕਥਿਤ ਤੌਰ ’ਤੇ ਇਕ ਜੱਜ ਦੀ ਅਦਾਲਤ ਵਿਚ ਹੀ ਗੋਲੀਆਂ ਮਾਰ ਕੇ ਹੱਤਿਆ ਕਰ ਦਿਤੀ।;

Update: 2024-09-20 12:33 GMT

ਫਰੈਂਕਫਰਟ : ਅਮਰੀਕਾ ਦੇ ਕੈਂਟਕੀ ਸੂਬੇ ਵਿਚ ਲੈਕਟਰ ਕਾਊਂਟੀ ਦੇ ਪੁਲਿਸ ਮੁਖੀ ਨੇ ਕਥਿਤ ਤੌਰ ’ਤੇ ਇਕ ਜੱਜ ਦੀ ਅਦਾਲਤ ਵਿਚ ਹੀ ਗੋਲੀਆਂ ਮਾਰ ਕੇ ਹੱਤਿਆ ਕਰ ਦਿਤੀ। ਵਾਰਦਾਤ ਮਗਰੋਂ ਸ਼ੈਰਿਫ ਮਿਕੀ ਸਟਾਈਨਜ਼ ਨੇ ਖੁਦ ਨੂੰ ਪੁਲਿਸ ਹਵਾਲੇ ਕਰ ਦਿਤਾ। ਜੱਜ ਦੇ ਕਤਲ ਦੀ ਖਬਰ ਕੈਂਟਕੀ ਸੂਬੇ ਵਿਚ ਫੈਲੀ ਤਾਂ ਲੋਕਾਂ ਦੀ ਹੈਰਾਨੀ ਦਾ ਕੋਈ ਟਿਕਾਣਾ ਨਾ ਰਿਹਾ। ਮੀਡੀਆ ਰਿਪੋਰਟਾਂ ਮੁਤਾਬਕ ਸ਼ੈਰਿਫ ਮਿਕੀ ਸਟਾਈਨਜ਼ ਲੈਕਟਰ ਕਾਊਂਟੀ ਦੇ ਅਦਾਲਤੀ ਕੰਪਲੈਦਸ ਵਿਚ ਦਾਖਲ ਹੋਣ ਮਗਰੋਂ ਜ਼ਿਲ੍ਹਾ ਜੱਜ ਕੈਵਿਨ ਮਲਿਨਜ਼ ਦੇ ਚੈਂਬਰ ਵੱਲ ਗਿਆ ਅਤੇ ਉਥੇ ਮੌਜੂਦ ਸਟਾਫ਼ ਨੂੰ ਕਿਹਾ ਕਿ ਉਸ ਨੇ ਜੱਜ ਸਾਹਬ ਨਾਲ ਕੋਈ ਜ਼ਰੂਰੀ ਗੱਲ ਕਰਨੀ ਹੈ। ਸਟਾਫ਼ ਬਾਹਰ ਗਿਆ ਤਾਂ ਸ਼ੈਰਿਫ ਨੇ ਦਰਵਾਜ਼ਾ ਅੰਦਰੋਂ ਬੰਦ ਕਰ ਲਿਆ। ਇਸ ਮਗਰੋਂ ਕਈ ਗੋਲੀਆਂ ਚੱਲਣ ਦੀ ਆਵਾਜ਼ ਆਈ।

ਕੈਂਟਕੀ ਸੂਬੇ ਦੀ ਲੈਕਟਰ ਕਾਊਂਟੀ ਵਿਚ ਵਾਪਰੀ ਵਾਰਦਾਤ

ਮਿਕੀ ਸਟਾਈਨਜ਼ ਆਪਣੇ ਹੱਥ ਖੜ੍ਹੇ ਕਰ ਕੇ ਬਾਹਰ ਆ ਗਿਆ ਅਤੇ ਮੌਕੇ ’ਤੇ ਪੁੱਜੇ ਅਫਸਰਾਂ ਅੱਗੇ ਆਤਮ ਸਮਰਪਣ ਕਰ ਦਿਤਾ। ਅਦਾਲਤ ਵਿਚ ਗੋਲੀਬਾਰੀ ਹੋਣ ਮਗਰੋਂ ਲੈਕਟਰ ਕਾਊਂਟੀ ਸੈਂਟਰਲ ਹਾਈ ਸਕੂਲ ਵਿਚ ਲੌਕਡਾਊਨ ਲਾ ਦਿਤਾ ਗਿਆ ਅਤੇ ਪੁਲਿਸ ਦਾ ਕਹਿਣਾ ਸੀ ਕਿ ਡਾਊਨ ਟਾਊਨ ਵਿਚ ਗੋਲੀਆਂ ਚੱਲੀਆਂ। ਸਕੂਲ ਵੱਲੋਂ ਮਾਪਿਆਂ ਨੂੰ ਭੇਜੇ ਸੁਨੇਹੇ ਵਿਚ ਕਿਹਾ ਗਿਆ ਕਿ ਤੁਹਾਡੇ ਬੱਚੇ ਪੂਰੀ ਤਰ੍ਹਾਂ ਸੁਰੱਖਿਅਤ ਹਨ ਅਤੇ ਲੌਕਡਾਊਨ ਖੁੱਲ੍ਹਣ ’ਤੇ ਇਨ੍ਹਾਂ ਨੂੰ ਮਾਪਿਆਂ ਦੇ ਸਪੁਰਦ ਕਰ ਦਿਤਾ ਗਿਆ। ਕੈਂਟਕੀ ਸੂਬੇ ਦੇ ਗਵਰਨਰ ਐਂਡੀ ਬੈਸਹੇਅਰ ਨੇ ਜੱਜ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਦੁਨੀਆਂ ਵਿਚ ਹਰ ਪਾਸੇ ਹਿੰਸਾ ਹੋ ਰਹੀ ਹੈ ਅਤੇ ਪ੍ਰਮਾਤਮਾ ਅੱਗੇ ਬਿਹਤਰ ਕਲ੍ਹ ਵਾਸਤੇ ਅਰਦਾਸ ਕਰਦੇ ਹਾਂ। ਦੱਸ ਦੇਈਏ ਕਿ ਮਲਿਨਜ਼ 2009 ਵਿਚ ਜੱਜ ਨਿਯੁਕਤ ਕੀਤਾ ਗਿਆ ਸੀ ਅਤੇ ਮੁਢਲੇ ਤੌਰ ’ਤੇ ਉਨ੍ਹਾਂ ਵੱਲੋਂ ਸਿਵਲ ਮੁਕੱਦਮਿਆਂ ਦੀ ਸੁਣਵਾਈ ਕੀਤੀ ਗਈ। ਨਸ਼ਿਆਂ ਦੇ ਆਦੀ ਲੋਕਾਂ ਨੂੰ ਜੇਲਾਂ ਵਿਚ ਡੱਕਣ ਦੀ ਬਜਾਏ ਉਨ੍ਹਾਂ ਨੂੰ ਦੇ ਇਲਾਜ ਲਈ ਕੀਤੇ ਜਾਣ ਵਾਲੇ ਯਤਨਾਂ ਸਦਕਾ ਮਲਿਨਜ਼ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਦੂਜੇ ਪਾਸੇ ਮਿਕੀ ਸਟਾਈਨਜ਼ 2018 ਵਿਚ ਸ਼ੈਰਿਫ ਬਣਿਆ ਅਤੇ 2022 ਵਿਚ ਮੁੜ ਅਹੁਦੇ ’ਤੇ ਚੁਣਿਆ ਗਿਆ। ਫਿਲਹਾਲ ਗੋਲੀਬਾਰੀ ਦੇ ਮਕਸਦ ਬਾਰੇ ਪਤਾ ਨਹੀਂ ਲੱਗ ਸਕਿਆ ਅਤੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ।

Tags:    

Similar News