ਇਟਲੀ ’ਚ ਪੰਜਾਬੀ ਮਜ਼ਦੂਰ ਦੇ ਹੱਕ ’ਚ ਨਿੱਤਰੇ ਗੋਰੇ, ਇਨਸਾਫ਼ ਲਈ ਲੱਗਿਆ ਮੋਰਚਾ
ਇਟਲੀ ਵਿਚ ਬੀਤੇ ਦਿਨੀਂ ਪੰਜਾਬੀ ਨੌਜਵਾਨ ਸਤਨਾਮ ਸਿੰਘ ਦੀ ਮੌਤ ਮਗਰੋਂ ਉਸ ਨੂੰ ਇਨਸਾਫ਼ ਦਿਵਾਉਣ ਲਈ ਸਥਾਨਕ ਸੰਸਥਾ ਸੀਜੀਆਈਐਲ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ, ਜਿਸ ਵਿਚ ਤਿੰਨ ਪਾਰਲੀਮੈਂਟ ਮੈਂਬਰਾਂ ਨੇ ਵੀ ਸ਼ਮੂਲੀਅਤ ਕੀਤੀ।;
By : Makhan shah
Update: 2024-06-23 12:26 GMT
ਰੋਮ : ਇਟਲੀ ਵਿਚ ਬੀਤੇ ਦਿਨੀਂ ਪੰਜਾਬੀ ਨੌਜਵਾਨ ਸਤਨਾਮ ਸਿੰਘ ਦੀ ਮੌਤ ਮਗਰੋਂ ਉਸ ਨੂੰ ਇਨਸਾਫ਼ ਦਿਵਾਉਣ ਲਈ ਸਥਾਨਕ ਸੰਸਥਾ ਸੀਜੀਆਈਐਲ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ, ਜਿਸ ਵਿਚ ਤਿੰਨ ਪਾਰਲੀਮੈਂਟ ਮੈਂਬਰਾਂ ਨੇ ਵੀ ਸ਼ਮੂਲੀਅਤ ਕੀਤੀ। ਦਰਅਸਲ ਸਤਨਾਮ ਸਿੰਘ ਦੀ ਮੌਤ ਕੰਮ ਦੌਰਾਨ ਮਸ਼ੀਨ ਵਿਚ ਆ ਕੇ ਬਾਂਹ ਕੱਟ ਜਾਣ ਕਾਰਨ ਹੋਈ ਸੀ, ਜਿਸ ਨੂੰ ਲੈ ਕੇ ਮਜ਼ਦੂਰ ਵਰਗ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਏ।
ਇਸ ਮੌਕੇ ਧਰਨਾ ਪ੍ਰਦਰਸ਼ਨ ਵਿਚ ਪਹੁੰਚੇ ਲੋਕਾਂ ਨੇ ਆਖਿਆ ਕਿ ਉਹ ਮਜ਼ਦੂਰਾਂ ਨਾਲ ਇਸ ਤਰ੍ਹਾਂ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਨਗੇ, ਉਹ ਸਤਨਾਮ ਸਿੰਘ ਨੂੰ ਇਨਸਾਫ਼ ਦਿਵਾ ਕੇ ਹੀ ਸਾਹ ਲੈਣਗੇ।