ਸਾਊਦੀ 'ਚ ਗਰਮੀ ਕਾਰਨ 922 ਹੱਜ ਯਾਤਰੀਆਂ ਦੀ ਗਈ ਜਾਨ

ਸਾਊਦੀ ਅਰਬ ਦੇ ਮੱਕਾ ਸ਼ਹਿਰ 'ਚ ਹੱਜ ਕਰਨ ਗਏ 922 ਲੋਕਾਂ ਦੀ ਗਰਮੀ ਕਾਰਨ ਮੌਤ ਹੋ ਗਈ ਹੈ। ਨਿਊਜ਼ ਏਜੰਸੀ ਏਐਫਪੀ ਨੇ ਵੱਖ-ਵੱਖ ਦੇਸ਼ਾਂ ਦੇ ਅੰਕੜਿਆਂ ਦੇ ਆਧਾਰ 'ਤੇ ਇਹ ਜਾਣਕਾਰੀ ਦਿੱਤੀ।;

Update: 2024-06-20 08:07 GMT

ਸਾਊਦੀ ਅਰਬ: ਸਾਊਦੀ ਅਰਬ ਦੇ ਮੱਕਾ ਸ਼ਹਿਰ 'ਚ ਹੱਜ ਕਰਨ ਗਏ 922 ਲੋਕਾਂ ਦੀ ਗਰਮੀ ਕਾਰਨ ਮੌਤ ਹੋ ਗਈ ਹੈ। ਨਿਊਜ਼ ਏਜੰਸੀ ਏਐਫਪੀ ਨੇ ਵੱਖ-ਵੱਖ ਦੇਸ਼ਾਂ ਦੇ ਅੰਕੜਿਆਂ ਦੇ ਆਧਾਰ 'ਤੇ ਇਹ ਜਾਣਕਾਰੀ ਦਿੱਤੀ। ਇਕ ਅਰਬੀ ਡਿਪਲੋਮੈਟ ਨੇ ਦੱਸਿਆ ਕਿ ਮਾਰੇ ਗਏ ਲੋਕਾਂ ਵਿਚ ਲਗਭਗ 600 ਸ਼ਰਧਾਲੂ ਇਕੱਲੇ ਮਿਸਰ ਦੇ ਸਨ। ਅਤੇ 1400 ਲੋਕ ਅਜੇ ਵੀ ਲਾਪਤਾ ਹਨ। ਹਾਲਾਂਕਿ, ਸਾਊਦੀ ਅਰਬ ਨੇ ਮੌਤਾਂ ਦੀ ਗਿਣਤੀ ਬਾਰੇ ਅਜੇ ਤੱਕ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ। ਮੱਧ ਪੂਰਬ ਵਿਚ ਭਿਆਨਕ ਗਰਮੀ ਦੇ ਵਿਚਕਾਰ ਮੱਕਾ ਵਿਚ 17 ਜੂਨ ਨੂੰ ਤਾਪਮਾਨ 51.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। ਜਦਕਿ 18 ਜੂਨ ਨੂੰ ਪਾਰਾ 47 ਡਿਗਰੀ 'ਤੇ ਰਿਹਾ ਜਿਸ ਨਾਲ ਕੁਝ ਰਾਹਤ ਮਿਲੀ।

ਰਿਪੋਰਟ ਮੁਤਾਬਕ 12 ਤੋਂ 19 ਜੂਨ ਤੱਕ ਚੱਲੇ ਹੱਜ ਦੌਰਾਨ 68 ਭਾਰਤੀ ਸ਼ਰਧਾਲੂਆਂ ਦੀ ਮੌਤ ਵੀ ਹੋਈ ਹੈ। ਭਾਰਤ ਦੀ ਹੱਜ ਕਮੇਟੀ ਦੇ ਅਨੁਸਾਰ, ਇਸ ਸਾਲ ਸਭ ਤੋਂ ਵੱਧ 1,75,000 ਭਾਰਤੀ ਹੱਜ ਯਾਤਰਾ ਲਈ ਮੱਕਾ ਪਹੁੰਚੇ ਹਨ। ਕੇਰਲ ਦੇ ਹੱਜ ਮੰਤਰੀ ਅਬਦੁਰਹਿਮਾਨ ਨੇ ਬੁੱਧਵਾਰ ਨੂੰ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਭਾਰਤੀਆਂ ਦੀ ਸੁਰੱਖਿਆ ਲਈ ਜ਼ਰੂਰੀ ਕਦਮ ਚੁੱਕੇ ਜਾਣ।

ਕੇਰਲ ਤੋਂ 18.2 ਹਜ਼ਾਰ ਲੋਕ ਹੱਜ ਕਰਨ ਗਏ

ਮੀਡੀਆ ਰਿਪੋਰਟਾਂ ਮੁਤਾਬਕ ਇਸ ਦੇ ਲਈ ਉਨ੍ਹਾਂ ਨੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਅਤੇ ਜੇਦਾਹ ਸਥਿਤ ਭਾਰਤੀ ਵਣਜ ਦੂਤਘਰ ਨੂੰ ਪੱਤਰ ਲਿਖਿਆ ਹੈ। ਕੇਰਲ ਤੋਂ ਕਰੀਬ 18 ਹਜ਼ਾਰ 200 ਹਾਜੀ ਸਾਊਦੀ ਅਰਬ ਗਏ ਸਨ। ਮੰਤਰੀ ਅਬਦੁਰਹਿਮਾਨ ਨੇ ਲਿਖਿਆ ਕਿ ਜੇਦਾਹ ਪਹੁੰਚਣ ਤੋਂ ਬਾਅਦ ਸ਼ਰਧਾਲੂਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਨੂੰ 30 ਕਿਲੋਮੀਟਰ ਦੂਰ ਅਸੀਸੀ ਜਾਣ ਲਈ ਘੰਟਿਆਂਬੱਧੀ ਇੰਤਜ਼ਾਰ ਕਰਨਾ ਪਿਆ। ਇਸ ਤੋਂ ਇਲਾਵਾ ਉੱਥੇ ਠਹਿਰਣ ਦਾ ਪ੍ਰਬੰਧ ਵੀ ਸਹੀ ਢੰਗ ਨਾਲ ਨਹੀਂ ਕੀਤਾ ਗਿਆ। ਏਐਫਪੀ ਮੁਤਾਬਕ ਮਰਨ ਵਾਲੇ ਸ਼ਰਧਾਲੂਆਂ ਵਿੱਚ ਇੰਡੋਨੇਸ਼ੀਆ, ਜਾਰਡਨ, ਈਰਾਨ ਅਤੇ ਟਿਊਨੀਸ਼ੀਆ ਦੇ ਨਾਗਰਿਕ ਹਨ। ਸਾਊਦੀ ਡਿਪਲੋਮੈਟਾਂ ਨੇ ਨਿਊਜ਼ ਏਜੰਸੀ ਏਐਫਪੀ ਨੂੰ ਦੱਸਿਆ ਕਿ ਮਰਨ ਵਾਲਿਆਂ ਵਿੱਚ ਮਿਸਰ ਦੇ ਸ਼ਰਧਾਲੂਆਂ ਦੀ ਗਿਣਤੀ ਜ਼ਿਆਦਾ ਹੈ ਕਿਉਂਕਿ ਉਨ੍ਹਾਂ ਵਿੱਚੋਂ ਬਹੁਤਿਆਂ ਨੇ ਹੱਜ ਲਈ ਰਜਿਸਟ੍ਰੇਸ਼ਨ ਨਹੀਂ ਕਰਵਾਈ ਸੀ।

ਸ਼ਰਧਾਲੂ ਬਿਨਾਂ ਵੀਜ਼ੇ ਦੇ ਹੱਜ ਲਈ ਪਹੁੰਚੇ ਸਾਊਦੀ ਅਰਬ

ਹਰ ਸਾਲ ਹਜ਼ਾਰਾਂ ਸ਼ਰਧਾਲੂ ਹੱਜ ਲਈ ਜਾਂਦੇ ਹਨ ਜਿਨ੍ਹਾਂ ਕੋਲ ਇਸ ਲਈ ਵੀਜ਼ਾ ਨਹੀਂ ਹੈ। ਪੈਸੇ ਦੀ ਕਮੀ ਕਾਰਨ ਅਜਿਹੇ ਯਾਤਰੀ ਗਲਤ ਤਰੀਕਿਆਂ ਨਾਲ ਮੱਕਾ ਪਹੁੰਚ ਜਾਂਦੇ ਹਨ। ਇਸ ਮਹੀਨੇ ਦੀ ਸ਼ੁਰੂਆਤ 'ਚ ਸਾਊਦੀ ਅਰਬ ਨੇ ਹਜ਼ਾਰਾਂ ਗੈਰ-ਰਜਿਸਟਰਡ ਹੱਜ ਯਾਤਰੀਆਂ ਨੂੰ ਮੱਕਾ ਤੋਂ ਹਟਾ ਦਿੱਤਾ ਸੀ।

ਸਾਊਦੀ ਅਰਬ ਦੇ ਅਧਿਕਾਰੀਆਂ ਮੁਤਾਬਕ ਜਲਵਾਯੂ ਪਰਿਵਰਤਨ ਦਾ ਮੱਕਾ 'ਤੇ ਡੂੰਘਾ ਅਸਰ ਪੈ ਰਿਹਾ ਹੈ। ਇੱਥੇ ਔਸਤ ਤਾਪਮਾਨ ਹਰ 10 ਸਾਲਾਂ ਵਿੱਚ 0.4 ਡਿਗਰੀ ਸੈਲਸੀਅਸ ਵਧ ਰਿਹਾ ਹੈ। ਪਿਛਲੇ ਸਾਲ ਹੱਜ 'ਤੇ 240 ਹਜ ਯਾਤਰੀਆਂ ਦੀ ਮੌਤ ਹੋਈ ਸੀ। ਇਨ੍ਹਾਂ ਵਿੱਚੋਂ ਜ਼ਿਆਦਾਤਰ ਇੰਡੋਨੇਸ਼ੀਆ ਦੇ ਸਨ। ਇਸ ਸਾਲ ਲਗਭਗ 18 ਲੱਖ ਹਜ ਯਾਤਰੀ ਹਜ ਲਈ ਪਹੁੰਚੇ ਹਨ। ਇਨ੍ਹਾਂ ਵਿੱਚੋਂ 16 ਲੱਖ ਲੋਕ ਦੂਜੇ ਦੇਸ਼ਾਂ ਦੇ ਹਨ।

Tags:    

Similar News