China ਵਿਚ 2025 ਦੌਰਾਨ 79 ਲੱਖ ਜੰਮੇ, 1.13 ਕਰੋੜ ਮੌਤਾਂ

ਚੀਨ ਵਿਚ ਜਨਮ ਅਤੇ ਮੌਤ ਦਰ ਨੇ 76 ਸਾਲ ਦਾ ਰਿਕਾਰਡ ਤੋੜ ਦਿਤਾ ਹੈ ਜਿਥੇ ਬੀਤੇ ਵਰ੍ਹੇ ਦੌਰਾਲ 79 ਲੱਖ 20 ਹਜ਼ਾਰ ਬੱਚਿਆਂ ਦਾ ਜਨਮ ਹੋਇਆ

Update: 2026-01-19 16:30 GMT

ਬੀਜਿੰਗ : ਚੀਨ ਵਿਚ ਜਨਮ ਅਤੇ ਮੌਤ ਦਰ ਨੇ 76 ਸਾਲ ਦਾ ਰਿਕਾਰਡ ਤੋੜ ਦਿਤਾ ਹੈ ਜਿਥੇ ਬੀਤੇ ਵਰ੍ਹੇ ਦੌਰਾਲ 79 ਲੱਖ 20 ਹਜ਼ਾਰ ਬੱਚਿਆਂ ਦਾ ਜਨਮ ਹੋਇਆ ਪਰ 1 ਕਰੋੜ 13 ਲੱਖ ਦੁਨੀਆਂ ਨੂੰ ਅਲਵਿਦਾ ਆਖ ਗਏ। 2025 ਦੌਰਾਨ ਚੀਨ ਵਿਚ ਵਿਆਹਾਂ ਦੀ ਗਿਣਤੀ ਵਿਚ 20 ਫ਼ੀ ਸਦੀ ਘਟ ਗਈ ਅਤੇ ਹੁਣ ਸਰਕਾਰ ਜੋੜਿਆਂ ਨੂੰ ਵਿਆਹ ਕਰਵਾਉਣ ਲਈ ਤੋਹਫ਼ੇ ਦੇ ਰਹੀ ਹੈ।

ਜਨਮ ਦਰ ਬਾਰੇ 76 ਸਾਲ ਦਾ ਰਿਕਾਰਡ ਟੁੱਟਿਆ

ਮਾਹਰਾਂ ਦਾ ਕਹਿਣਾ ਹੈ ਕਿ ਵਿਆਹ ਘੱਟ ਹੋਣ ਕਰ ਕੇ ਹੀ ਜਨਮ ਦਰ ਬੇਹੱਦ ਹੇਠਾਂ ਜਾ ਚੁੱਕੀ ਹੈ ਕਿਉਂਕਿ ਵੱਡੀ ਗਿਣਤੀ ਵਿਚ ਨੌਜਵਾਨ ਪਰਵਾਰ ਸ਼ੁਰੂ ਕਰਨ ਤੋਂ ਪਾਸਾ ਵੱਟ ਰਹੇ ਹਨ। ਚੀਨ ਦੀ ਕਮਿਊਨਿਸਟ ਸਰਕਾਰ ਨੇ ਕਿਸੇ ਵੇਲੇ ਇਕ ਤੋਂ ਵੱਧ ਬੱਚੇ ਪੈਦਾ ਕਰਨ ’ਤੇ ਰੋਕ ਲਾ ਦਿਤੀ ਅਤੇ ਹੁਣ ਜਨਮ ਦਰ ਵਧਾਉਣ ਲਈ ਵੱਖ ਵੱਖ ਉਪਾਅ ਕੀਤੇ ਜਾ ਰਹੇ ਹਨ। ਬੱਚਿਆਂ ਨੂੰ ਦੇਸ਼ ਭਗਤੀ ਨਾਲ ਜੋੜਿਆ ਜਾ ਰਿਹਾ ਹੈ ਅਤੇ ਵਿਆਹ ਕਰਵਾਉਣ ਦੇ ਫ਼ਾਇਦੇ ਗਿਣਾਏ ਜਾ ਰਹੇ ਹਨ। ਸਰਕਾਰ ਵੱਲੋਂ ਐਨਾ ਕੁਝ ਕੀਤੇ ਜਾਣ ਦੇ ਬਾਵਜੂਦ ਜਨਮ ਅਤੇ ਮੌਤ ਦਰ ਦੇ ਮਾਮਲੇ ਵਿਚ ਹਾਲਾਤ ਹੋਰ ਬਦਤਰ ਹੋਣ ਦੀ ਪੇਸ਼ੀਨਗੋਈ ਕੀਤੀ ਗਈ ਹੈ।

Tags:    

Similar News