4 ਸਾਲ ਦੇ ਬੱਚੇ ਨੇ ਮਾਂ ਨੂੰ ਸਬਕ ਸਿਖਾਉਣ ਲਈ ਸੱਦੀ ਪੁਲਿਸ
ਵਿਸਕਾਨਸਨ ਵਿਚ ਇਕ 4 ਸਾਲ ਦੇ ਬੱਚੇ ਨੇ ਪੁਲਿਸ ਨੂੰ ਫੋਨ ਕਰਕੇ ਕਿਹਾ ਕਿ ਉਸ ਦੀ ਮਾਂ ਚੰਗੀ ਨਹੀਂ ਹੈ, ਉਸ ਨੇ ਮੇਰੀ ਆਈਸ ਕਰੀਮ ਖਾ ਲਈ ਹੈ, ਉਸ ਨੂੰ ਜੇਲ੍ਹ ਵਿਚ ਬੰਦ ਕਰ ਦਿੱਤਾ ਜਾਵੇ। ਬੱਚੇ ਨੇ ਕਿਹਾ ਕਿ ਉਹ ਆਪਣੀ ਮਾਂ ਨੂੰ ਸਬਕ ਸਿਖਾਉਣਾ ਚਾਹੁੰਦਾ ਹੈ। ਸਥਾਨਕ ਪੁਲਿਸ ਅਨੁਸਾਰ ਜਦੋਂ ਪੁਲਿਸ ਅਫਸਰ ਵਿਸਕਾਨਸਨ ਦੇ ਮਾਊਂਟੀ ਪਲੀਜੈਂਟ ਸਥਿਤ ਘਰ ਵਿਚ ਪੁੱਜੇ ਤਾਂ ਮਾਂ ਨੇ ਬੱਚੇ ਦੀ ਆਈਸ ਕਰੀਮ ਖਾਣ ਦੀ ਗੱਲ ਮੰਨੀ, ਜਿਸ ਕਰਕੇ ਬੱਚਾ ਉਸ ਤੋਂ ਨਾਰਾਜ਼ ਹੈ।;
ਸੈਕਰਾਮੈਂਟੋ (ਹੁਸਨ ਲੜੋਆ ਬੰਗਾ) : ਵਿਸਕਾਨਸਨ ਵਿਚ ਇਕ 4 ਸਾਲ ਦੇ ਬੱਚੇ ਨੇ ਪੁਲਿਸ ਨੂੰ ਫੋਨ ਕਰਕੇ ਕਿਹਾ ਕਿ ਉਸ ਦੀ ਮਾਂ ਚੰਗੀ ਨਹੀਂ ਹੈ, ਉਸ ਨੇ ਮੇਰੀ ਆਈਸ ਕਰੀਮ ਖਾ ਲਈ ਹੈ, ਉਸ ਨੂੰ ਜੇਲ੍ਹ ਵਿਚ ਬੰਦ ਕਰ ਦਿੱਤਾ ਜਾਵੇ। ਬੱਚੇ ਨੇ ਕਿਹਾ ਕਿ ਉਹ ਆਪਣੀ ਮਾਂ ਨੂੰ ਸਬਕ ਸਿਖਾਉਣਾ ਚਾਹੁੰਦਾ ਹੈ। ਸਥਾਨਕ ਪੁਲਿਸ ਅਨੁਸਾਰ ਜਦੋਂ ਪੁਲਿਸ ਅਫਸਰ ਵਿਸਕਾਨਸਨ ਦੇ ਮਾਊਂਟੀ ਪਲੀਜੈਂਟ ਸਥਿਤ ਘਰ ਵਿਚ ਪੁੱਜੇ ਤਾਂ ਮਾਂ ਨੇ ਬੱਚੇ ਦੀ ਆਈਸ ਕਰੀਮ ਖਾਣ ਦੀ ਗੱਲ ਮੰਨੀ, ਜਿਸ ਕਰਕੇ ਬੱਚਾ ਉਸ ਤੋਂ ਨਾਰਾਜ਼ ਹੈ।
ਪੁਲਿਸ ਅਫਸਰਾਂ ਨੇ ਬੱਚੇ ਨੂੰ ਸਮਝਾਇਆ ਕਿ ਆਈਸ ਕਰੀਮ ਖਾਣਾ ਕੋਈ ਗੰਭੀਰ ਅਪਰਾਧ ਨਹੀਂ ਹੈ ਪ੍ਰੰਤੂ ਬੱਚਾ ਫਿਰ ਵੀ ਮਾਂ ਨੂੰ ਜੇਲ੍ਹ ਵਿਚ ਬੰਦ ਕਰਵਾਉਣ ’ਤੇ ਜ਼ੋਰ ਦਿੰਦਾ ਰਿਹਾ। ਪੁਲਿਸ ਅਨੁਸਾਰ ਆਖਰਕਾਰ ਬੱਚੇ ਨੂੰ ਮਾਮਲਾ ਰਫਾ ਦਫਾ ਕਰਨ ਲਈ ਮਨਾ ਲਿਆ ਗਿਆ। ਬੱਚੇ ਨੇ ਕਿਹਾ ਕਿ ਉਹ ਮਾਂ ਨੂੰ ਸਲਾਖਾਂ ਪਿੱਛੇ ਬੰਦ ਨਹੀਂ ਕਰਨਾ ਚਹੁੰਦਾ ਤੇ ਉਹ ਚਾਹੁੰਦਾ ਹੈ ਕਿ ਉਸ ਨੂੰ ਆਈਸਕ੍ਰੀਮ ਦਿੱਤੀ ਜਾਵੇ। 2 ਦਿਨਾਂ ਬਾਅਦ ਪੁਲਿਸ ਅਫਸਰ ਨੰਨ੍ਹੇ ‘‘ਵਿਸਲਬਲੋਅਰ’’ ਨੂੰ ਆਈਸ ਕਰੀਮ ਦੇ ਕੇ ਆਏ।