ਨੇਪਾਲ ’ਚ ਹੜ੍ਹ ਅਤੇ ਢਿੱਗਾਂ ਡਿੱਗਣ ਨਾਲ 200 ਲੋਕਾਂ ਦੀ ਮੌਤ

ਨੇਪਾਲ ਵਿਚ ਭਾਰੀ ਮੀਂਹ ਨੇ ਪਿਛਲੇ ਕਈ ਦਿਨਾਂ ਤੋਂ ਤਬਾਹੀ ਮਚਾਈ ਹੋਈ ਐ, ਜਿਸ ਕਾਰਨ ਹੜ੍ਹ ਅਤੇ ਢਿੱਗਾਂ ਡਿੱਗਣ ਨਾਲ ਮਰਨ ਵਾਲਿਆਂ ਦੀ ਗਿਣਤੀ ਸੋਮਵਾਰ ਨੂੰ ਵਧ ਕੇ 200 ਹੋ ਗਈ ਜਦਕਿ 30 ਲੋਕ ਅਜੇ ਵੀ ਲਾਪਤਾ ਦੱਸੇ ਜਾ ਰਹੇ ਨੇ। ਇਹ ਜਾਣਕਾਰੀ ਪੁਲਿਸ ਵੱਲੋਂ ਦਿੱਤੀ ਗਈ। ਦਰਅਸਲ ਪਿਛਲੇ ਸ਼ੁੱਕਰਵਾਰ ਤੋਂ ਹੀ ਨੇਪਾਲ ਵਿਚ ਭਾਰੀ ਮੀਂਹ ਪੈ ਰਿਹਾ ਏ,

Update: 2024-09-30 14:28 GMT

ਕਾਠਮੰਡੂ : ਨੇਪਾਲ ਵਿਚ ਭਾਰੀ ਮੀਂਹ ਨੇ ਪਿਛਲੇ ਕਈ ਦਿਨਾਂ ਤੋਂ ਤਬਾਹੀ ਮਚਾਈ ਹੋਈ ਐ, ਜਿਸ ਕਾਰਨ ਹੜ੍ਹ ਅਤੇ ਢਿੱਗਾਂ ਡਿੱਗਣ ਨਾਲ ਮਰਨ ਵਾਲਿਆਂ ਦੀ ਗਿਣਤੀ ਸੋਮਵਾਰ ਨੂੰ ਵਧ ਕੇ 200 ਹੋ ਗਈ ਜਦਕਿ 30 ਲੋਕ ਅਜੇ ਵੀ ਲਾਪਤਾ ਦੱਸੇ ਜਾ ਰਹੇ ਨੇ। ਇਹ ਜਾਣਕਾਰੀ ਪੁਲਿਸ ਵੱਲੋਂ ਦਿੱਤੀ ਗਈ। ਦਰਅਸਲ ਪਿਛਲੇ ਸ਼ੁੱਕਰਵਾਰ ਤੋਂ ਹੀ ਨੇਪਾਲ ਵਿਚ ਭਾਰੀ ਮੀਂਹ ਪੈ ਰਿਹਾ ਏ, ਜਿਸ ਕਾਰਨ ਜਿੱਥੇ ਮੈਦਾਨੀ ਖੇਤਰਾਂ ਵਿਚ ਹੜ੍ਹ ਆਏ ਹੋਏ ਨੇ, ਉਥੇ ਹੀ ਪਹਾੜੀ ਖੇਤਰਾਂ ਵਿਚ ਢਿੱਗਾਂ ਡਿੱਗਣ ਨਾਲ ਤਬਾਹੀ ਮੱਚੀ ਹੋਈ ਐ।

ਨੇਪਾਲ ਵਿਚ ਭਾਰੀ ਬਾਰਿਸ਼ ਕਾਰਨ ਜਨ ਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਏ ਕਿਉਂਕਿ ਬਾਰਿਸ਼ ਕਾਰਨ ਮੈਦਾਨੀ ਖੇਤਰਾਂ ਵਿਚ ਹੜ੍ਹ ਆਏ ਹੋਏ ਨੇ ਅਤੇ ਪਹਾੜੀ ਖੇਤਰਾਂ ਵਿਚ ਜਗ੍ਹਾ ਜਗ੍ਹਾ ’ਤੇ ਢਿੱਗਾਂ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ। ਨੇਪਾਲ ਪੁਲਿਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਹੜ੍ਹ ਅਤੇ ਢਿੱਗਾਂ ਡਿੱਗਣ ਕਾਰਨ ਹੁਣ ਤੱਕ 200 ਲੋਕਾਂ ਦੀ ਮੌਤ ਹੋ ਚੁੱਕੀ ਐ ਜਦਕਿ 30 ਲੋਕ ਲਾਪਤਾ ਦੱਸੇ ਜਾ ਰਹੇ ਨੇ। ਇਸ ਤੋਂ ਇਲਾਵਾ 194 ਲੋਕ ਜ਼ਖ਼ਮੀ ਹੋ ਚੁੱਕੇ ਨੇ, ਜਿਨ੍ਹਾਂ ਨੂੰ ਵੱਖ ਵੱਖ ਹਸਪਤਾਲਾਂ ਵਿਚ ਦਾਖ਼ਲ ਕਰਵਾਇਆ ਗਿਆ ਏ।

ਸਿੰਘ ਦਰਬਾਰ ਸਥਿਤ ਪ੍ਰਧਾਨ ਮੰਤਰੀ ਦਫ਼ਤਰ ਵਿਖੇ ਕਾਰਜਕਾਰੀ ਪ੍ਰਧਾਨ ਮੰਤਰੀ ਪ੍ਰਕਾਸ਼ ਸਿੰਘ ਮਾਨ ਵੱਲੋਂ ਬੁਲਾਈ ਗਈ ਸਰਵਪਾਰਟੀ ਮੀਟਿੰਗ ਵਿਚ ਭਾਰੀ ਮੀਂਹ ਦੇ ਕਾਰਨ ਆਈ ਆਫ਼ਤ ਦੇ ਬਚਾਅ, ਰਾਹਤ ਅਤੇ ਪੁਨਰਵਾਸ ਯਤਨਾਂ ਨੂੰ ਤੇਜ਼ ਕਰਨ ਦਾ ਫ਼ੈਸਲਾ ਲਿਆ ਗਿਆ। ਗ੍ਰਹਿ ਮੰਤਰਾਨੇ ਨੇ ਆਖਿਆ ਕਿ ਹੜ੍ਹ ਅਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਿਚ ਰਾਹਤ ਕਾਰਜਾਂਲਈ ਸਾਰੀਆਂ ਸੁਰੱਖਿਆ ਏਜੰਸੀਆਂ ਨੂੰ ਤਾਇਨਾਤ ਕੀਤਾ ਗਿਆ ਏ, ਜਿਸ ਦੇ ਚਲਦਿਆਂ ਨੇਪਾਲੀ ਫ਼ੌਜ, ਨੇਪਾਲੀ ਪੁਲਿਸ ਅਤੇ ਹਥਿਆਰਬੰਦ ਪੁਲਿਸ ਬਲ ਵੱਲੋਂ ਹੁਣ ਤੱਕ 4500 ਤੋਂ ਜ਼ਿਆਦਾ ਲੋਕਾਂ ਨੂੰ ਬਚਾਇਆ ਜਾ ਚੁੱਕਿਆ ਏ। ਇਨ੍ਹਾਂ ਘਟਨਾਵਾਂ ਦੌਰਾਨ ਜ਼ਖ਼ਮੀ ਹੋਏ ਲੋਕਾਂ ਦਾ ਮੁਫ਼ਤ ਇਲਾਜ ਕਰਵਾਇਆ ਜਾ ਰਿਹਾ ਏ ਅਤੇ ਲੋੜਵੰਦ ਲੋਕਾਂ ਨੂੰ ਭੋਜਨ ਅਤੇ ਹੋਰ ਸਮੱਗਰੀ ਉਪਲਬਧ ਕਰਵਾਈ ਜਾ ਰਹੀ ਐ।

ਚਸ਼ਮਦੀਦਾਂ ਦੇ ਅਨੁਸਾਰ ਕੁਦਰਤੀ ਆਫ਼ਤਾਂ ਤੋਂ ਬਾਅਦ ਕਾਠਮੰਡੂ ਵਿਚ ਸੈਂਕੜੇ ਲੋਕ ਖਾਣਾ, ਸਾਫ਼ ਪੀਣ ਵਾਲਾ ਪਾਣੀ ਨਹੀਂ ਮਿਲ ਪਾ ਰਿਹਾ ਅਤੇ ਲੋਕ ਗੰਦਗੀ ਵਰਗੀਆਂ ਸਮੱਸਿਆਵਾਂ ਨਾਲ ਜੂਝ ਰਹੇ ਨੇ। ਢਿੱਗਾਂ ਡਿੱਗਣ ਦੇ ਕਾਰਨ ਬਹੁਤ ਸਾਰੇ ਰਸਤੇ ਬੰਦ ਹੋ ਚੁੱਕੇ ਨੇ, ਜਿਸ ਕਾਰਨ ਸਬਜ਼ੀਆਂ ਅਤੇ ਹੋਰ ਜ਼ਰੂਰੀ ਸਮਾਨ ਦੀ ਸਪਲਾਈ ਵਿਚ ਰੁਕਾਵਟ ਪੈਦਾ ਹੋ ਗਈ ਐ। ਇਸ ਤੋਂ ਇਲਾਵਾ ਬਹੁਤ ਸਾਰੇ ਯਾਤਰੀ ਰਸਤਿਆਂ ਵਿਚ ਫਸੇ ਹੋਏ ਨੇ। ਉਧਰ ਗ੍ਰਹਿ ਮੰਤਰਾਲੇ ਦੇ ਬੁਲਾਰੇ ਰਿਸ਼ੀਰਾਮ ਤਿਵਾੜੀ ਨੇ ਆਖਿਆ ਕਿ ਆਵਾਜਾਈ ਬਹਾਲ ਕਰਨ ਦੇ ਲਈ ਬੰਦ ਪਈਆਂ ਸੜਕਾਂ ਨੂੰ ਖੋਲ੍ਹਣ ਦੇ ਯਤਨ ਕੀਤੇ ਜਾ ਰਹੇ ਨੇ।

Tags:    

Similar News