ਅਮਰੀਕਾ ਵਿਚ 2 ਭਾਰਤੀਆਂ ਨੇ ਲੁੱਟਿਆ ਕਾਰੋਬਾਰੀ

ਅਮਰੀਕਾ ਵਿਚ 2 ਭਾਰਤੀਆਂ ਸਣੇ ਪੰਜ ਜਣਿਆਂ ਨੂੰ ਪਸਤੌਲ ਦੀ ਨੋਕ ’ਤੇ ਇਕ ਕਾਰੋਬਾਰੀ ਨੂੰ ਲੁੱਟਣ ਦੇ ਦੋਸ਼ ਲੱਗੇ ਹਨ ਜਦਕਿ ਟੈਕਸ ਚੋਰੀ ਦੇ ਮਾਮਲੇ ਵਿਚ ਇਕ ਹੋਰ ਭਾਰਤੀ ਨੂੰ ਢਾਈ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ।;

Update: 2025-01-24 13:07 GMT

ਨਿਊ ਯਾਰਕ : ਅਮਰੀਕਾ ਵਿਚ 2 ਭਾਰਤੀਆਂ ਸਣੇ ਪੰਜ ਜਣਿਆਂ ਨੂੰ ਪਸਤੌਲ ਦੀ ਨੋਕ ’ਤੇ ਇਕ ਕਾਰੋਬਾਰੀ ਨੂੰ ਲੁੱਟਣ ਦੇ ਦੋਸ਼ ਲੱਗੇ ਹਨ ਜਦਕਿ ਟੈਕਸ ਚੋਰੀ ਦੇ ਮਾਮਲੇ ਵਿਚ ਇਕ ਹੋਰ ਭਾਰਤੀ ਨੂੰ ਢਾਈ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਲੁੱਟ ਦੀ ਵਾਰਦਾਤ ਵਾਲੇ ਸ਼ੱਕੀਆਂ ਦੀ ਸ਼ਨਾਖਤ 26 ਸਾਲ ਦੇ ਭੁਪਿੰਦਰਜੀਤ ਸਿੰਘ, 26 ਸਾਲ ਦੀ ਦਿਵਯਾ ਕੁਮਾਰੀ, 24 ਸਾਲ ਦੇ ਐਰਿਕ ਸੁਆਰੇਜ਼, 22 ਸਾਲ ਦੇ ਐਲਾਈਜਾਹ ਰੋਮਨ ਅਤੇ 45 ਸਾਲ ਦੇ ਕੋਰੀ ਹਾਲ ਵਜੋਂ ਕੀਤੀ ਗਈ ਹੈ। ਨਿਊ ਯਾਰਕ ਦੇ ਦੱਖਣੀ ਜ਼ਿਲ੍ਹੇ ਦੇ ਅਟਾਰਨੀ ਦਫ਼ਤਰ ਨੇ ਦੱਸਿਆ ਕਿ ਸ਼ੱਕੀਆਂ ਨੂੰ ਗ੍ਰਿਫ਼ਤਾਰ ਕਰ ਕੇ ਵਾਈਟ ਪਲੇਨਜ਼ ਦੀ ਫੈਡਰਲ ਅਦਾਲਤ ਵਿਚ ਪੇਸ਼ ਕੀਤਾ ਗਿਆ।

ਪੁਲਿਸ ਨੇ 5 ਜਣਿਆਂ ਵਿਰੁੱਧ ਦੋਸ਼ ਆਇਦ ਕੀਤੇ

ਅਦਾਲਤੀ ਦਸਤਾਵੇਜ਼ਾਂ ਮੁਤਾਬਕ ਭੁਪਿੰਦਰਜੀਤ ਸਿੰਘ ਅਤੇ ਉਸ ਦੇ ਸਾਥੀਆਂ ਨੇ ਕਥਿਤ ਤੌਰ ’ਤੇ ਹਥਿਆਰਬੰਦ ਲੁੱਟ ਦੀ ਸਾਜ਼ਿਸ਼ ਘੜੀ ਅਤੇ ਕਾਰੋਬਾਰੀ ਦੇ ਘਰ ਵਿਚ ਦਾਖਲ ਹੋ ਗਏ। ਸ਼ੱਕੀਆਂ ਨੇ ਚਾਰ ਬੱਚਿਆਂ ਦੇ ਸਾਹਮਣੇ ਕਾਰੋਬਾਰੀ ਨੂੰ ਪਸਤੌਲ ਦੀ ਨੋਕ ’ਤੇ ਬੰਦੀ ਬਣਾ ਲਿਆ ਅਤੇ ਘਰ ਵਿਚੋਂ ਮਹਿੰਗੀਆਂ ਚੀਜ਼ਾਂ ਇਕੱਠੀਆਂ ਕਰਨ ਲੱਗੇ। ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ ਦੇ ਸਹਾਇਕ ਡਾਇਰੈਕਟਰ ਇੰਚਾਰਜ ਜੇਮਜ਼ ਡੈਨੇਹੀ ਨੇ ਦੱਸਿਆ ਕਿ ਪਰਵਾਰ ਦੇ ਕੀਮਤੀ ਗਹਿਣੇ ਅਤੇ ਹਜ਼ਾਰਾਂ ਡਾਲਰ ਨਕਦ ਲੁਟੇਰੇ ਲੈ ਗਏ। ਲੁਟੇਰਿਆਂ ਦੇ ਘਰ ਵਿਚ ਦਾਖਲ ਹੋਣ ਦੀਆਂ ਤਸਵੀਰਾਂ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹੋ ਗਈਆਂ ਜਿਨ੍ਹਾਂ ਦੇ ਆਧਾਰ ’ਤੇ ਸ਼ੱਕੀਆਂ ਦੀ ਸ਼ਨਾਖਤ ਕਰਨ ਵਿਚ ਮਦਦ ਮਿਲੀ। ਲੁੱਟ ਦੀ ਇਹ ਵਾਰਦਾਤ ਨਿਊ ਯਾਰਕ ਸੂਬੁੇ ਦੇ ਵਾਲਕਿਲ ਕਸਬੇ ਵਿਚ ਦਸੰਬਰ ਦੇ ਪਹਿਲੇ ਹਫ਼ਤੇ ਵਾਪਰੀ। ਲੁਟੇਰਿਆਂ ਨੇ ਘਰ ਵਿਚ ਦਾਖਲ ਹੋਣ ਮਗਰੋਂ ਸਭ ਤੋਂ ਪਹਿਲਾਂ ਮਕਾਨ ਮਾਲਕ ਦੀ ਪੁੜਪੜੀ ’ਤੇ ਪਸਤੌਲ ਰੱਖ ਦਿਤੀ ਅਤੇ ਇਸ ਦੌਰਾਨ ਮਕਾਨ ਮਾਲਕ ਦੀ 10 ਸਾਲ ਦੀ ਬੇਟੀ ਨੇੜੇ ਮੌਜੂਦ ਸੀ।

ਟੈਕਸ ਚੋਰੀ ਦੇ ਮਾਮਲੇ ਵਿਚ ਭਾਰਤੀ ਨੂੰ 30 ਮਹੀਨੇ ਦੀ ਕੈਦ

ਇਸ ਮਗਰੋਂ ਸ਼ੱਕੀਆਂ ਨੇ ਬੱਚੀ ਨੂੰ ਤਿਜੋਰੀ ਖੋਲ੍ਹਣ ਵਾਸਤੇ ਆਖਿਆ ਪਰ ਉਹ ਸਫ਼ਲ ਨਾ ਹੋ ਸਕੀ ਜਿਸ ਦੇ ਬੱਚੀ ਦੀ ਮਾਂ ਨੂੰ ਲਿਆਂਦਾ ਗਿਆ। ਤਿਜੋਰੀ ਵਿਚ ਪਏ ਗਹਿਣੇ ਅਤੇ 10 ਹਜ਼ਾਰ ਡਾਲਰ ਨਕਦ ਲੁਟੇਰੇ ਲੈ ਗਏ। ਲੁੱਟ ਦੀ ਵਾਰਦਾਤ ਦੌਰਾਨ ਦਿਵਯਾ ਕੁਮਾਰੀ ਘਰ ਦੇ ਬਾਹਰ ਖੜ੍ਹੀ ਹੋ ਕੇ ਹਾਲਾਤ ’ਤੇ ਨਜ਼ਰ ਰੱਖ ਰਹੀ ਸੀ ਅਤੇ ਜਿਉਂ ਹੀ ਸਾਰੇ ਬਾਹਰ ਆਏ ਤਾਂ ਦਿਵਯਾ ਕੁਮਾਰੀ ਵੀ ਉਨ੍ਹਾਂ ਨਾਲ ਫ਼ਰਾਰ ਹੋ ਗਈ। ਦੂਜੇ ਪਾਸੇ ਨਿਊ ਯਾਰਕ ਵਿਚ ਗਹਿਣਿਆਂ ਦੀਆਂ ਦੁਕਾਨਾਂਚਲਾ ਰਹੇ 40 ਸਾਲ ਦੇ ਮਨੀਸ਼ ਕੁਮਾਰ ਕਿਰਨ ਕੁਮਾਰ ਦੋਸ਼ੀ ਸ਼ਾਹ ਨੂੰ 30 ਮਹੀਨੇ ਵਾਸਤੇ ਜੇਲ ਭੇਜ ਦਿਤਾ ਗਿਆ ਜਿਸ ਵੱਲੋਂ ਬਗੈਰ ਕਸਟਮਜ਼ ਡਿਊਟੀ ਅਦਾ ਕੀਤਿਆਂ 1 ਕਰੋੜ 35 ਲੱਖ ਡਾਲਰ ਮੁੱਲ ਦੇ ਗਹਿਣੇ ਇੰਪੋਰਟ ਕੀਤੇ ਗਏ ਅਤੇ ਬਗੈਰ ਲਾਇਸੰਸ ਤੋਂ ਰਕਮ ਟ੍ਰਾਂਸਫਰ ਕਰਨ ਦਾ ਕਾਰੋਬਾਰ ਕਰਦਿਆਂ ਇਕ ਕਰੋੜ ਡਾਲਰ ਤੋਂ ਵੱਧ ਰਕਮ ਨਾਜਾਇਜ਼ ਤਰੀਕੇ ਨਾਲ ਆਪਣੇ ਕੋਲ ਰੱਖੀ। ਢਾਈ ਸਾਲ ਕੈਦ ਤੋਂ ਇਲਾਵਾ ਭਾਰਤੀ ਮੂਲ ਦੇ ਦੋਸ਼ੀ ਨੂੰ 7 ਲੱਖ 42 ਹਜ਼ਾਰ ਡਾਲਰ ਦੀ ਰਕਮ ਵਾਪਸ ਕਰਨ ਅਤੇ ਇਕ ਕਰੋੜ 11 ਲੱਖ ਡਾਲਰ ਦੀ ਰਕਮ ਜ਼ਬਤ ਕਰਨ ਦੇ ਹੁਕਮ ਦਿਤੇ ਗਏ ਹਨ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਸ਼ਾਹ ਨੇ ਦਸੰਬਰ 2019 ਤੋਂ ਅਪ੍ਰੈਲ 2022 ਦਰਮਿਆਨ ਤੁਰਕੀ ਅਤੇ ਭਾਰਤ ਤੋਂ ਗਹਿਣੇ ਮੰਗਵਾਏ ਪਰ ਕਸਟਮਜ਼ ਡਿਊਟੀ ਅਦਾ ਨਾ ਕੀਤੀ। ਕਸਟਮਜ਼ ਵਾਲਿਆਂ ਦੀਆਂ ਅੱਖਾਂ ਵਿਚ ਘੱਟਾ ਪਾਉਣ ਲਈ ਗਹਿਣਿਆਂ ਵਾਲੇ ਡੱਬਿਆਂ ’ਤੇ ਦੱਖਣੀ ਕੋਰੀਆ ਆਇਆ ਸਮਾਨ ਲਿਖ ਦਿਤਾ ਜਾਂਦਾ ਸੀ ਅਤੇ ਕੋਰੀਆਂ ਕੰਪਨੀਆਂ ਦੀ ਜਾਅਲੀ ਇਨਵੌਇਸ ਵੀ ਚਿਪਕਾ ਦਿਤੀ ਜਾਂਦੀ।

Tags:    

Similar News