ਅਮਰੀਕਾ ਵਿਚ ਡੁੱਬਣ ਕਾਰਨ 2 ਭਾਰਤੀਆਂ ਦੀ ਮੌਤ

ਅਮਰੀਕਾ-ਕੈਨੇਡਾ ਵਿਚ ਭਾਰਤੀ ਨੌਜਵਾਨਾਂ ਦੇ ਡੁੱਬਣ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਤਾਜ਼ਾ ਮਾਮਲਾ ਮੌਨਟੈਨਾ ਸੂਬੇ ਦੇ ਗਲੇਸ਼ੀਅਰ ਨੈਸ਼ਨਲ ਪਾਰਕ ਤੋਂ ਸਾਹਮਣੇ ਆਇਆ ਹੈ ਜਿਥੇ 26 ਸਾਲ ਦੇ ਸਿਧਾਂਤ ਵਿੱਠਲ ਪਾਟਿਲ

Update: 2024-07-12 11:21 GMT

ਵੈਸਟ ਗਲੇਸ਼ੀਅਰ : ਅਮਰੀਕਾ-ਕੈਨੇਡਾ ਵਿਚ ਭਾਰਤੀ ਨੌਜਵਾਨਾਂ ਦੇ ਡੁੱਬਣ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਤਾਜ਼ਾ ਮਾਮਲਾ ਮੌਨਟੈਨਾ ਸੂਬੇ ਦੇ ਗਲੇਸ਼ੀਅਰ ਨੈਸ਼ਨਲ ਪਾਰਕ ਤੋਂ ਸਾਹਮਣੇ ਆਇਆ ਹੈ ਜਿਥੇ 26 ਸਾਲ ਦੇ ਸਿਧਾਂਤ ਵਿੱਠਲ ਪਾਟਿਲ ਅਤੇ 28 ਸਾਲ ਦੇ ਰਾਜੂ ਝਾਅ ਦੀ ਡੁੱਬਣ ਕਾਰਨ ਮੌਤ ਹੋ ਗਈ। ਗਲੇਸ਼ੀਅਰ ਨੈਸ਼ਨਲ ਪਾਰਕ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਦੋਵੇਂ ਘਟਨਾਵਾਂ ਪਾਰਕ ਦੇ ਵੱਖ ਵੱਖ ਹਿੱਸਿਆਂ ਵਿਚ ਵਾਪਰੀਆਂ ਅਤੇ ਇਨ੍ਹਾਂ ਵਿਚੋਂ ਇਕ ਜਣਾ ਹਾਈਕਿੰਗ ਕਰ ਰਿਹਾ ਸੀ ਜਦੋਂ ਪੈਰ ਤਿਲਕਣ ਕਾਰਨ ਨਦੀ ਵਿਚ ਜਾ ਡਿੱਗਿਆ ਅਤੇ ਤੈਰਾਕੀ ਨਾ ਆਉਂਦੀ ਹੋਣ ਕਾਰਨ ਮੁੜ ਬਾਹਰ ਨਾ ਆ ਸਕਿਆ। ਸਿਧਾਂਤ ਪਾਟਿਲ ਬਾਰੇ ਦੱਸਿਆ ਜਾ ਰਿਹਾ ਹੈ ਕਿ ਉਹ ਪਹਾੜੀ ਦੇ ਤਿਲਕਣ ਵਾਲੇ ਇਲਾਕੇ ਵਿਚੋਂ ਲੰਘ ਰਿਹਾ ਸੀ ਜਦੋਂ ਤਵਾਜ਼ਨ ਗੁਆ ਬੈਠਾ।

ਮੌਨਟੈਨਾ ਸੂਬੇ ਦੇ ਗਲੇਸ਼ੀਅਰ ਨੈਸ਼ਨਲ ਪਾਰਕ ਵਿਚ ਵਾਪਰੀਆਂ ਘਟਨਾਵਾਂ

ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਸਿਧਾਂਤ ਪਾਣੀ ਵਿਚੋਂ ਕੁਝ ਸਮੇਂ ਲਈ ਬਾਹਰ ਆਇਆ ਪਰ ਫਿਰ ਤੇਜ਼ ਵਹਾਅ ਵਿਚ ਰੁੜ੍ਹ ਗਿਆ। ਸਿਧਾਂਤ ਦੀ ਲਾਸ਼ ਹੁਣ ਤੱਕ ਨਹੀਂ ਮਿਲ ਸਕੀ ਪਰ ਉਸ ਦੀਆਂ ਕੁਝ ਚੀਜ਼ਾਂ ਜ਼ਰੂਰ ਬਰਾਮਦ ਹੋ ਗਈਆਂ। ਉਹ ਕੈਲੇਫੋਰਨੀਆ ਵਿਚ ਰਹਿ ਰਿਹਾ ਸੀ ਅਤੇ ਦੋਸਤਾਂ ਨਾਲ ਸੈਰ-ਸਪਾਟਾ ਕਰਨ ਮੌਨਟੈਨਾ ਆਇਆ। ਗਲੇਸ਼ੀਅਰ ਨੈਸ਼ਨਲ ਪਾਰਕ ਦੇ ਰੇਂਜਰਾਂ ਦਾ ਮੰਨਣਾ ਹੈ ਕਿ ਸਿਧਾਂਤ ਦੀ ਲਾਸ਼ ਪਾਣੀ ਹੇਠਾਂ ਦਰੱਖਤ ਦੇ ਕਿਸੇ ਪੁਰਾਣੇ ਮੁੱਢ ਜਾਂ ਪੱਥਰਾਂ ਵਿਚ ਫਸ ਗਈ ਹੋਵੇਗੀ। ਦੂਜੇ ਪਾਸੇ ਰਾਜੂ ਝਾਅ ਲੇਕ ਮੈਕਡੌਨਲਡ ਵਿਚ ਤੈਰਾਕੀ ਕਰ ਰਿਹਾ ਸੀ ਪਰ ਤਜਰਬੇਕਾਰ ਨਾ ਹੋਣ ਦੇ ਬਾਵਜੂਦ ਕਿਨਾਰੇ ਤੋਂ ਦੂਰ ਚਲਾ ਗਿਆ ਅਤੇ ਵਾਪਸੀ ਨਾ ਕਰ ਸਕਿਆ। ਫਲੈਟਹੈਡ ਕਾਊਂਟੀ ਦੇ ਸ਼ੈਰਿਫ ਦਫ਼ਤਰ ਨੇ ਦੱਸਿਆ ਕਿ ਕੁਝ ਘੰਟੇ ਦੀ ਭਾਲ ਮਗਰੋਂ ਰਾਜੂ ਝਾਅ ਦੀ ਲਾਸ਼ ਮਿਲ ਗਈ। ਰਾਜੂ ਝਾਅ ਅਮਰੀਕਾ ਦੇ ਓਰੇਗਾਨ ਸੂਬੇ ਵਿਚ ਰਹਿੰਦਾ ਸੀ ਅਤੇ ਦੋਸਤਾਂ ਨਾਲ ਸੈਰ-ਸਪਾਟਾ ਕਰਨ ਗਲੇਸ਼ੀਅਰ ਨੈਸ਼ਨਲ ਪਾਰਕ ਆਇਆ ਸੀ। ਇਥੇ ਦਸਣਾ ਬਣਦਾ ਹੈ ਕਿ ਪਿਛਲੇ ਦੋ ਹਫਤਿਆਂ ਦੌਰਾਨ ਗਲੇਸ਼ੀਅਰ ਨੈਸ਼ਨਲ ਪਾਰਕ ਵਿਚ ਕਈ ਸੈਲਾਨੀ ਡੁੱਬ ਚੁੱਕੇ ਹਨ। ਪਾਰਕ ਵਿਚ ਹੋਣ ਵਾਲੀਆਂ ਮੌਤਾਂ ਵਿਚੋਂ ਤੀਜਾ ਸਭ ਤੋਂ ਵੱਡਾ ਕਾਰਨ ਡੁੱਬਣਾ ਦੱਸਿਆ ਜਾ ਰਿਹਾ ਹੈ। 2017 ਤੋਂ ਹੁਣ ਤੱਕ ਗਲੇਸ਼ੀਅਰ ਨੈਸ਼ਨਲ ਪਾਰਕ ਵਿਚ 56 ਜਣੇ ਡੁੱਬ ਚੁੱਕੇ ਹਨ।

Tags:    

Similar News