ਚਲਦੇ ਮੈਚ ਦੌਰਾਨ ਆਪਸ 'ਚ ਭਿੜੇ ਵਿਰਾਟ ਕੋਹਲੀ ਅਤੇ ਅਸਥਾ ਫਰਨਾਂਡੋ, ਜਾਣੋ ਖਬਰ

ਅਸਿਥਾ ਫਰਨਾਂਡੋ ਨੇ ਕੋਹਲੀ ਨੂੰ ਆਪਣੇ ਓਵਰ ਦੀ ਬਾਲ ਨੂੰ ਪਾ ਕੇ ਕੁਝ ਕਹਿੰਦੇ ਨਜ਼ਰ ਆਏ ਜਿਸ ਤੋਂ ਬਾਅਦ ਚ ਵਿਰਾਟ ਕੋਹਲੀ ਨੇ ਵੀ ਫਰਨਾਂਡੋ ਨੂੰ ਠੋਕਵਾਂ ਜਵਾਬ ਦਿੱਤਾ ਮੈਚ ਦੋਰਾਨ ਇਹ ਟਾਕਰੇ ਨੂੰ ਦੇਖ ਫੈਨਸ ਵੀ ਹੈਰਾਨ ਰਿਹ ਗਏ

Update: 2024-08-08 09:35 GMT

ਸ੍ਰੀਲੰਕਾ : ਵਿਰਾਟ ਕੋਹਲੀ ਲਈ ਸ਼੍ਰੀਲੰਕਾ ਦਾ ਇਹ ਦੌਰਾ ਲਈ ਕਿਸੇ ਡਰਾਉਣੇ ਸੁਪਨੇ ਤੋਂ ਘੱਟ ਨਹੀਂ ਰਿਹਾ । ਇਸ ਸਿਰੀਜ਼ ਚ ਉਹ ਤੀਜੇ ਵਨਡੇ 'ਚ ਉਹ ਸਿਰਫ 20 ਦੇ ਨਿੱਜੀ ਸਕੋਰ 'ਤੇ ਆਊਟ ਹੋ ਗਏ । ਜਦਕਿ ਪਿਛਲੇ ਦੋ ਵਨਡੇ ਮੈਚਾਂ 'ਚ ਉਸ ਨੇ ਸਿਰਫ 24 ਅਤੇ 14 ਦੌੜਾਂ ਹੀ ਬਣਾਈਆਂ ਸਨ । ਹੈਰਾਨੀ ਦੀ ਗੱਲ ਇਹ ਹੈ ਕਿ ਇਸ ਪੂਰੀ ਸੀਰੀਜ਼ 'ਚ ਵਿਰਾਟ ਨੂੰ ਸਪਿਨਰਾਂ ਨੇ ਐੱਲ.ਬੀ.ਡਬਲਿਊ. ਆਊਟ ਕੀਤਾ, ਅਜਿਹਾ ਉਨ੍ਹਾਂ ਦੇ ਕਰੀਅਰ 'ਚ ਪਹਿਲੀ ਵਾਰ ਹੋਇਆ ਹੈ । ਭਾਰਤ ਨੂੰ ਸ਼੍ਰੀਲੰਕਾ ਦੇ ਖਿਲਾਫ ਇਹ ਤਿੰਨ ਮੈਚਾਂ ਦੀ ਵਨਡੇ ਸੀਰੀਜ਼ 2-0 ਨਾਲ ਹਾਰਨੀ ਪਈ ਸੀ । ਸ਼੍ਰੀਲੰਕਾ ਦੀ ਟੀਮ 1997 ਤੋਂ ਬਾਅਦ ਪਹਿਲੀ ਵਾਰ ਭਾਰਤ ਖਿਲਾਫ ਸੀਰੀਜ਼ ਜਿੱਤਣ 'ਚ ਕਾਮਯਾਬ ਰਹੀ। ਸੀਰੀਜ਼ ਦਾ ਪਹਿਲਾ ਮੈਚ ਟਾਈ ਰਿਹਾ, ਜਦਕਿ ਮੇਜ਼ਬਾਨ ਟੀਮ ਨੇ ਆਪਣੇ ਮਜ਼ਬੂਤ ​​ਸਪਿਨਰਾਂ ਦੇ ਦਮ 'ਤੇ ਅਗਲੇ ਦੋ ਵਨਡੇ ਮੈਚ ਜਿੱਤੇ।

ਅਸਿਥਾ ਫਰਨਾਂਡੋ ਅਤੇ ਵਿਰਾਟ ਕੋਹਲੀ ਚ ਮੈਚ ਦੌਰਾਨ ਹੋਇ ਬਹਿਸ

ਵਿਰਾਟ ਕੋਹਲੀ ਮੈਦਾਨ 'ਤੇ ਆਪਣੀ ਹਮਲਾਵਰਤਾ ਲਈ ਜਾਣੇ ਜਾਂਦੇ ਹਨ, ਜਦੋਂ ਵੀ ਵਿਰੋਧੀ ਟੀਮ ਦਾ ਕੋਈ ਵੀ ਖਿਡਾਰੀ ਉਸ ਨਾਲ ਛੇੜਛਾੜ ਕਰਦਾ ਹੈ ਜਾਂ ਜ਼ੁਬਾਨੀ ਜੰਗ ਦੀ ਕੋਸ਼ਿਸ਼ ਕਰਦਾ ਹੈ ਤਾਂ ਕਿੰਗ ਕੋਹਲੀ ਉਸ ਨੂੰ ਮੂੰਹ ਨਾਲ ਹੀ ਨਹੀਂ ਸਗੋਂ ਬੱਲੇ ਨਾਲ ਜ਼ਬਰਦਸਤ ਜਵਾਬ ਦਿੰਦੇ ਹਨ । ਬੁੱਧਵਾਰ 7 ਅਗਸਤ ਦੀ ਸ਼ਾਮ ਨੂੰ ਵੀ ਸ਼੍ਰੀਲੰਕਾ ਦੀ ਅਸਿਥਾ ਫਰਨਾਂਡੋ ਨੇ ਉਨ੍ਹਾਂ ਨੂੰ ਆਪਣੇ ਓਵਰ ਦੀ ਬਾਲ ਨੂੰ ਪਾ ਕੇ ਕੁਝ ਕਹਿੰਦੇ ਨਜ਼ਰ ਆਏ ਜਿਸ ਤੋਂ ਬਾਅਦ ਚ ਵਿਰਾਟ ਕੋਹਲੀ ਨੇ ਵੀ ਫਰਨਾਂਡੋ ਨੂੰ ਠੋਕਵਾਂ ਜਵਾਬ ਦਿੱਤਾ ਮੈਚ ਦੋਰਾਨ ਇਹ ਟਾਕਰੇ ਨੂੰ ਦੇਖ ਫੈਨਸ ਵੀ ਹੈਰਾਨ ਰਿਹ ਗਏ ਅਤੇ ਉਨ੍ਹਾਂ ਵੱਲੋਂ ਇਸ ਵੀਡੀਓ ਦੀ ਕਲਿਪ ਵੀ ਤੇਜ਼ੀ ਨਾਲ ਸ਼ੇਅਰ ਕੀਤੀ ਗਈ । 

Tags:    

Similar News