ਫਾਈਨਲ 'ਚ ਪਹੁੰਚੀ ਵਿਨੇਸ਼ ਫੋਗਾਟ, ਸੋਨ ਤਗਮੇ ਤੋਂ ਸਿਰਫ ਇਕ ਕਦਮ ਦੀ ਦੂਰੀ ਤੇ ਭਾਰਤ ਦੀ ਧੀ
ਸ਼ੁਰੂਆਤੀ ਦੌਰ 'ਚ ਬੜ੍ਹਤ ਹਾਸਲ ਕਰਨ ਤੋਂ ਬਾਅਦ ਵਿਨੇਸ਼ ਨੇ ਦੂਜੇ ਪੀਰੀਅਡ ਦੀ ਸ਼ੁਰੂਆਤ ਹਮਲਾਵਰ ਢੰਗ ਨਾਲ ਕੀਤੀ ਅਤੇ ਵਿਰੋਧੀ ਪਹਿਲਵਾਨ ਦੀ ਸੱਜੀ ਲੱਤ 'ਤੇ ਮਜ਼ਬੂਤ ਪਕੜ ਬਣਾ ਕੇ 5-0 ਦੀ ਬੜ੍ਹਤ ਬਣਾ ਲਈ ।
ਨਵੀਂ ਦਿੱਲੀ : ਪੈਰਿਸ ਵਿੱਚ ਚੱਲ ਰਹੇ ਓਲੰਪਿਕ ਵਿੱਚ ਭਾਰਤੀ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਨੇ ਇਤਿਹਾਸ ਰਚ ਦਿੱਤਾ ਹੈ । ਵਿਨੇਸ਼ ਨੇ ਆਪਣਾ ਸੈਮੀਫਾਈਨਲ ਮੈਚ ਜਿੱਤ ਲਿਆ ਹੈ। ਫਾਈਨਲ 'ਚ ਪਹੁੰਚ ਕੇ ਵਿਨੇਸ਼ ਫੋਗਾਟ ਨੇ ਚਾਂਦੀ ਦਾ ਤਗਮਾ ਪੱਕਾ ਕਰ ਲਿਆ ਹੈ। ਵਿਨੇਸ਼ ਫੋਗਾਟ ਹੁਣ ਓਲੰਪਿਕ 'ਚ ਸੋਨ ਤਮਗਾ ਜਿੱਤਣ ਤੋਂ ਸਿਰਫ ਇਕ ਕਦਮ ਦੂਰ ਨੇ । 50 ਕਿਲੋਗ੍ਰਾਮ ਫ੍ਰੀਸਟਾਈਲ ਭਾਰ ਵਰਗ ਵਿੱਚ ਵਿਨੇਸ਼ ਨੇ ਕਿਊਬਾ ਦੀ ਯੂਸਨੀਲਿਸ ਗੁਜ਼ਮੈਨ ਲੋਪੇਜ਼ ਨੂੰ ਹਰਾਇਆ ਹੈ। ਵਿਨੇਸ਼ ਨੇ ਗੁਜ਼ਮੈਨ ਨੂੰ 5-0 ਨਾਲ ਹਰਾ ਕੇ ਮੈਚ ਨੂੰ ਇਕਤਰਫਾ ਬਣਾ ਦਿੱਤਾ । ਸ਼ੁਰੂਆਤੀ ਦੌਰ 'ਚ ਬੜ੍ਹਤ ਹਾਸਲ ਕਰਨ ਤੋਂ ਬਾਅਦ ਵਿਨੇਸ਼ ਨੇ ਦੂਜੇ ਪੀਰੀਅਡ ਦੀ ਸ਼ੁਰੂਆਤ ਹਮਲਾਵਰ ਢੰਗ ਨਾਲ ਕੀਤੀ ਅਤੇ ਵਿਰੋਧੀ ਪਹਿਲਵਾਨ ਦੀ ਸੱਜੀ ਲੱਤ 'ਤੇ ਮਜ਼ਬੂਤ ਪਕੜ ਬਣਾ ਕੇ 5-0 ਦੀ ਬੜ੍ਹਤ ਬਣਾ ਲਈ । ਕਿਊਬਨ ਪਹਿਲਵਾਨ ਨੇ ਫਿਰ ਵਿਨੇਸ਼ ਨੂੰ ਫੜਨ ਦੀ ਕੋਸ਼ਿਸ਼ ਕੀਤੀ, ਪਰ ਵਿਨੇਸ਼ ਦੇ ਸ਼ਾਨਦਾਰ ਬਚਾਅ ਕਾਰਨ ਉਸਦੀ ਕੋਸ਼ਿਸ਼ ਅਸਫਲ ਰਹੀ । ਹੁਣ ਵਿਨੇਸ਼ ਦਾ ਫਾਈਨਲ ਬੁੱਧਵਾਰ ਨੂੰ ਰਾਤ ਕਰੀਬ 10 ਵਜੇ ਅਮਰੀਕਾ ਦੀ ਸਾਰਾ ਐਨ ਨਾਲ ਹੋਵੇਗਾ ।
ਆਪਣਾ ਤੀਜਾ ਓਲੰਪਿਕ ਖੇਡ ਰਹੀ ਵਿਨੇਸ਼ ਨੇ ਆਪਣੇ ਤਜ਼ਰਬੇ ਦਾ ਪੂਰਾ ਇਸਤੇਮਾਲ ਕੀਤਾ ਅਤੇ ਆਖਰੀ ਪੰਜ ਸਕਿੰਟਾਂ ਵਿੱਚ ਜਾਪਾਨ ਦੀ ਚੈਂਪੀਅਨ ਪਹਿਲਵਾਨ ਨੂੰ ਪਛਾੜ ਕੇ ਦੋ ਅੰਕ ਹਾਸਲ ਕਰਨ ਵਿੱਚ ਸਫ਼ਲ ਰਹੀ। ਜਾਪਾਨ ਦੀ ਟੀਮ ਨੇ ਵੀ ਇਸ ਦੇ ਖਿਲਾਫ ਅਪੀਲ ਕੀਤੀ ਪਰ ਰੈਫਰੀ ਨੇ ਵੀਡੀਓ ਰੀਪਲੇਅ ਦੇਖਣ ਤੋਂ ਬਾਅਦ ਇਸ ਨੂੰ ਖਾਰਜ ਕਰ ਦਿੱਤਾ, ਜਿਸ ਕਾਰਨ ਵਿਨੇਸ਼ ਨੂੰ ਇਕ ਹੋਰ ਅੰਕ ਮਿਲਿਆ ਅਤੇ 3-2 ਨਾਲ ਜਿੱਤ ਦਰਜ ਕੀਤੀ। ਇਸ ਤੋਂ ਬਾਅਦ ਕੁਆਰਟਰ ਫਾਈਨਲ ਵਿੱਚ ਵਿਨੇਸ਼ ਦਾ ਸਾਹਮਣਾ ਯੂਕਰੇਨ ਦੀ ਓਕਸਾਨਾ ਲਿਵਾਚ ਨਾਲ ਹੋਇਆ, ਉਸ ਮੈਚ ਦੇ ਵੇਰਵੇ ਪੜ੍ਹੋ । ਆਪਣਾ ਤੀਜਾ ਓਲੰਪਿਕ ਖੇਡ ਰਹੀ ਵਿਨੇਸ਼ ਨੇ ਆਪਣੇ ਤਜ਼ਰਬੇ ਦਾ ਪੂਰਾ ਇਸਤੇਮਾਲ ਕੀਤਾ ਅਤੇ ਆਖਰੀ ਪੰਜ ਸਕਿੰਟਾਂ ਵਿੱਚ ਜਾਪਾਨ ਦੀ ਚੈਂਪੀਅਨ ਪਹਿਲਵਾਨ ਨੂੰ ਪਛਾੜ ਕੇ ਦੋ ਅੰਕ ਹਾਸਲ ਕਰਨ ਵਿੱਚ ਸਫ਼ਲ ਰਹੀ । ਜਾਪਾਨ ਦੀ ਟੀਮ ਨੇ ਵੀ ਇਸ ਦੇ ਖਿਲਾਫ ਅਪੀਲ ਕੀਤੀ ਪਰ ਰੈਫਰੀ ਨੇ ਵੀਡੀਓ ਰੀਪਲੇਅ ਦੇਖਣ ਤੋਂ ਬਾਅਦ ਇਸ ਨੂੰ ਖਾਰਜ ਕਰ ਦਿੱਤਾ, ਜਿਸ ਕਾਰਨ ਵਿਨੇਸ਼ ਨੂੰ ਇਕ ਹੋਰ ਅੰਕ ਮਿਲਿਆ ਅਤੇ 3-2 ਨਾਲ ਜਿੱਤ ਦਰਜ ਕੀਤੀ। ਇਸ ਤੋਂ ਬਾਅਦ ਕੁਆਰਟਰ ਫਾਈਨਲ ਵਿੱਚ ਵਿਨੇਸ਼ ਦਾ ਸਾਹਮਣਾ ਯੂਕਰੇਨ ਦੀ ਓਕਸਾਨਾ ਲਿਵਾਚ ਨਾਲ ਹੋਇਆ, ਉਸ ਮੈਚ ਦੇ ਵੇਰਵੇ ਪੜ੍ਹੋ।