ਖੇਡਾਂ ਵਤਨ ਪੰਜਾਬ ਦੀਆਂ -2024 (ਸੀਜਨ-3) ਤਹਿਤ ਤੀਸਰੇ ਦਿਨ ਹੋਇਆ ਸ਼ਾਨਦਾਰ ਆਗਾਜ਼

Update: 2024-09-07 10:48 GMT


ਫਾਜਿਲਕਾ : ਖੇਡਾਂ ਵਤਨ ਪੰਜਾਬ ਦੀਆਂ -2024 (ਸੀਜ਼ਨ-3) ਤਹਿਤ ਬਲਾਕ ਪੱਧਰੀ ਖੇਡਾਂ ਦੇ ਸਬੰਧ ਵਿੱਚ ਸ਼੍ਰੀ ਰੁਪਿੰਦਰ ਸਿੰਘ ਬਰਾੜ, ਜਿਲ੍ਹਾ ਖੇਡ ਅਫਸਰ, ਫਾਜਿਲਕਾ ਵੱਲੋਂ ਜਾਣਕਾਰੀ ਦਿਂਦੇ ਹੋਏ ਦੱਸਿਆ ਗਿਆ ਕਿ ਜਿਲ੍ਹੇ ਦੇ ਤਿੰਨ ਬਲਾਕ ਫਾਜਿਲਕਾ, ਜਲਾਲਾਬਾਦ, ਅਤੇ ਬਲਾਕ ਖੂਈਆਂ ਸਰਵਰ ਵਿੱਚ ਬਲਾਕ ਪੱਧਰ ਟੂਰਨਾਮੈਂਟ ਵਿੱਚ ਐਥਲੈਟਿਕਸ, ਫੁੱਟਬਾਲ, ਖੋ-ਖੋ, ਕਬੱਡੀ (ਨਸ), ਕਬੱਡੀ (ਸਸ), ਵਾਲੀਬਾਲ (ਸੂਟਿੰਗ) ਅਤੇ ਵਾਲੀਬਾਲ (ਸਮੈਸ਼ਿੰਗ) ਗੇਮ ਦੇ ਉਮਰ ਵਰਗ ਅੰਡਰ- 14 ਅਤੇ ਅੰਡਰ-17 ਸਾਲ ਲੜਕੀਆਂ ਦੇ ਖੇਡ ਮੁਕਾਬਲੇ ਕਰਵਾਏ ਗਏ।

ਬਲਾਕ ਫਾਜਿਲਕਾ ਦੇ ਕਬੱਡੀ ਨੈਸ਼ਨਲ ਅੰ-14 ਲੜਕੀਆਂ ਦੇ ਮੁਕਾਬਲੇ ਵਿੱਚ ਸ.ਸ.ਸ.ਸਕੂਲ ਮੁਹਾਰ ਸੋਨਾ ਦੀ ਟੀਮ ਨੇ ਪਹਿਲਾ ਸਥਾਨ ਅਤੇ ਸ.ਸ ਸਕੂਲ ਲਾਧੂਕਾ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ ਅੰ-17 ਲੜਕੀਆਂ ਦੇ ਮੁਕਾਬਲੇ ਵਿੱਚ ਸ.ਸ.ਸ.ਸਕੂਲ ਮੁਹਾਰ ਸੋਨਾ ਦੀ ਟੀਮ ਨੇ ਪਹਿਲਾ ਸਥਾਨ ਅਤੇ ਸ.ਸ.ਸ.ਸਕੂਲ ਕਾਵਾਂ ਵਾਲੀ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ।

ਇਸ ਤੋਂ ਇਲਾਵਾ ਵਾਲੀਬਾਲ ਸਮੈਸ਼ਿੰਗ ਖੇਡ ਮੁਕਾਬਲੇ ਵਿੱਚ ਹੋਲੀ ਹਾਰਟ ਪਬਲਿਕ ਸਕੂਲ ਦੀ ਟੀਮ ਪਹਿਲੇ ਸਥਾਨ ਤੇ ਰਹੀ ਅਤੇ ਸਰਵਹਿੱਤ ਕਾਰੀ ਸਕੂਲ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਐਥਲੈਟਿਕਸ ਦੇ ਸਾੱਟ ਪੁੱਟ ਈਵੈਂਟ ਵਿੱਚ ਅੰਡਰ-14 ਉਮਰ ਵਰਗ ਵਿੱਚ ਮੰਨਤ (ਹੈਰੀਟੇਜ਼ ਸਕੂਲ) ਨੇ ਪਹਿਲਾ ਸਥਾਨ ਅਤੇ ਜੀਨਤ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ-17 ਉਮਰ ਵਰਗ ਵਿੱਚ ਸੀਰਜ ਕੰਬੋਜ਼ ਨੇ ਪਹਿਲਾ ਸਥਾਨ ਅਤੇ ਅਮਾਨਤ ਕੰਬੋਜ਼ ਨੇ ਦੂਜਾ ਸਥਾਨ ਹਾਸਲ ਕੀਤਾ।

ਜਿਲ੍ਹਾ ਖੇਡ ਅਫਸਰ, ਫਾਜਿਲਕਾ, ਵਿਭਾਗ ਤੇ ਕੋਚਿਜ਼, ਅਤੇ ਸਿੱਖਿਆ ਵਿਭਾਗ ਦੇ ਪੀ.ਟੀ.ਆਈ/ਡੀ.ਪੀ.ਈ ਵੱਲੋਂ ਖਿਡਾਰੀਆਂ ਨੂੰ ਨਿਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਨਾਲ ਵੱਧ ਤੋਂ ਵੱਧ ਜੁੜਨ ਲਈ ਪ੍ਰੇਰਿਤ ਵੀ ਕੀਤਾ ਗਿਆ ।               

Tags:    

Similar News