ਭਾਰਤੀ ਹਾਕੀ ਟੀਮ ਨੂੰ ਸੈਮੀਫਾਈਨਲ ਤੋਂ ਪਹਿਲਾਂ ਲੱਗਿਆ ਵੱਡਾ ਝਟਕਾ, ਜਾਣੋ ਖਬਰ

ਭਾਰਤੀ ਖਿਡਾਰੀ ਅਮਿਤ ਰੋਹੀਦਾਸ ਨੂੰ ਗ੍ਰੇਟ ਬ੍ਰਿਟੇਨ ਦੇ ਖਿਲਾਫ ਕੁਆਰਟਰ ਫਾਈਨਲ ਮੈਚ 'ਚ ਲਾਲ ਕਾਰਡ ਦਿਖਾਇਆ ਗਿਆ, ਜਿਸ ਤੋਂ ਬਾਅਦ ਭਾਰਤੀ ਟੀਮ ਨੂੰ ਬਾਕੀ ਬਚੇ ਮੈਚ 'ਚ 10 ਖਿਡਾਰੀਆਂ ਨਾਲ ਖੇਡਣਾ ਪਿਆ ।;

Update: 2024-08-05 07:01 GMT

ਚੰਡੀਗੜ੍ਹ : ਭਾਰਤੀ ਖਿਡਾਰੀ ਅਮਿਤ ਰੋਹੀਦਾਸ ਨੂੰ ਗ੍ਰੇਟ ਬ੍ਰਿਟੇਨ ਦੇ ਖਿਲਾਫ ਕੁਆਰਟਰ ਫਾਈਨਲ ਮੈਚ 'ਚ ਲਾਲ ਕਾਰਡ ਦਿਖਾਇਆ ਗਿਆ, ਜਿਸ ਤੋਂ ਬਾਅਦ ਭਾਰਤੀ ਟੀਮ ਨੂੰ ਬਾਕੀ ਬਚੇ ਮੈਚ 'ਚ 10 ਖਿਡਾਰੀਆਂ ਨਾਲ ਖੇਡਣਾ ਪਿਆ । ਅਮਿਤ ਰੋਹੀਦਾਸ ਬ੍ਰਿਟੇਨ ਦੇ ਖਿਲਾਫ ਗੇਂਦ ਨਾਲ ਅੱਗੇ ਵਧ ਰਿਹੇ ਸੀ, ਫਿਰ ਉਸਦੀ ਹਾਕਿ ਸਟਿਕ ਅਚਾਨਕ ਵਿਲ ਕੈਲਾਨਨ ਦੇ ਚਿਹਰੇ 'ਤੇ ਲੱਗੀ । ਜਿਸ 'ਤੇ ਰੈਫਰੀ ਨੇ ਉਨ੍ਹਾਂ ਨੂੰ ਲਾਲ ਕਾਰਡ ਦਿਖਾਇਆ । ਅਮਿਤ ਰੋਹੀਦਾਸ ਨੂੰ ਲਾਲ ਕਾਰਡ ਮਿਲਣ ਤੋਂ ਬਾਅਦ ਭਾਰਤੀ ਹਾਕੀ ਟੀਮ ਨੇ ਗ੍ਰੇਟ ਬ੍ਰਿਟੇਨ ਦੇ ਖਿਲਾਫ 10 ਖਿਡਾਰੀਆਂ ਨਾਲ ਮੈਚ ਖੇਡਿਆ ਅਤੇ ਜ਼ਬਰਦਸਤ ਪ੍ਰਦਰਸ਼ਨ ਕੀਤਾ । ਕਪਤਾਨ ਹਰਮਨਪ੍ਰੀਤ ਸਿੰਘ ਨੇ ਭਾਰਤੀ ਟੀਮ ਲਈ ਖੇਡ ਦੀ ਸ਼ਾਨਦਾਰ ਮਿਸਾਲ ਵੀ ਪੇਸ਼ ਕੀਤੀ । ਉਨ੍ਹਾਂ ਵੱਲੋਂ 22ਵੇਂ ਮਿੰਟ ਵਿੱਚ ਹੀ ਗੋਲ ਕਰ ਭਾਰਤੀ ਟੀਮ ਨੂੰ ਜਿੱਤ ਦੇ ਵੱਲ ਲੈ ਜਾਇਆ ਗਿਆ । ਪਰ ਇਸ ਤੋਂ ਬਾਅਦ ਗ੍ਰੇਟ ਬ੍ਰਿਟੇਨ ਦੇ ਲੀ ਮੋਰਟਨ ਨੇ ਗੋਲ ਕਰਕੇ ਸਕੋਰ 1-1 ਨਾਲ ਬਰਾਬਰ ਕਰ ਦਿੱਤਾ । ਬਾਅਦ ਵਿੱਚ ਪੈਨਲਟੀ ਸ਼ੂਟਆਊਟ ਵਿੱਚ ਭਾਰਤੀ ਗੋਲਕੀਪਰ ਪੀਆਰ ਸ੍ਰੀਜੇਸ਼ ਸਭ ਤੋਂ ਵੱਡੇ ਹੀਰੋ ਸਾਬਤ ਹੋਏ । ਜਿਨ੍ਹਾਂ ਨੇ ਪੈਰਿਸ ਓਲੰਪਿਕ 2024 ਵਿੱਚ ਭਾਰਤੀ ਹਾਕੀ ਟੀਮ ਲਈ ਸ਼ਾਨਦਾਰ ਪ੍ਰਦਰਸ਼ਨ ਕਰਕੇ ਟੀਮ ਨੂੰ ਪੈਨਲਟੀ ਸ਼ੂਟਆਊਟ 'ਚ ਗ੍ਰੇਟ ਬ੍ਰਿਟੇਨ ਨੂੰ 4-2 ਨਾਲ ਹਰਾ ਕੇ ਸੈਮੀਫਾਈਨਲ 'ਚ ਜਗ੍ਹਾ ਪੱਕੀ ਕੀਤੀ ।

ਸੈਮੀਫਾਈਨਲ 'ਚ ਹਿੱਸਾ ਨਹੀਂ ਲੈਣਗੇ ਅਮਿਤ ਰੋਹੀਦਾਸ

ਜਾਣਕਾਰੀ ਅਨੁਸਾਰ ਇੰਟਰਨੈਸ਼ਨਲ ਹਾਕੀ ਫੈਡਰੇਸ਼ਨ ਨੇ ਆਪਣੀ ਪ੍ਰੈਸ ਰਿਲੀਜ਼ ਵਿੱਚ ਕਿਹਾ ਕਿ ਅਮਿਤ ਰੋਹੀਦਾਸ ਨੂੰ ਗ੍ਰੇਟ ਬ੍ਰਿਟੇਨ ਮੈਚ ਦੌਰਾਨ ਐਫਆਈਐਚ ਕੋਡ ਆਫ ਕੰਡਕਟ ਦੀ ਉਲੰਘਣਾ ਕਰਨ ਲਈ ਇੱਕ ਮੈਚ ਲਈ ਮੁਅੱਤਲ ਕਰ ਦਿੱਤਾ ਗਿਆ ਸੀ । ਜਿਸ ਕਾਰਨ ਉਹ ਜਰਮਨੀ ਦੇ ਖਿਲਾਫ ਸੈਮੀਫਾਈਨਲ ਮੈਚ 'ਚ ਹਿੱਸਾ ਨਹੀਂ ਲੇ ਸਕਣਗੇ । ਪਰ ਹਾਕੀ ਇੰਡੀਆ ਨੇ ਇਸ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਹੈ ।

Tags:    

Similar News