ਟੀਮ ਇੰਡੀਆ ਦੇ ਜੈ-ਵੀਰੂ ਵਿਚਾਲੇ ਆਈ ਪਤਨੀ, ਦੋਸਤ ਦੀ ਪਤਨੀ ਨਾਲ ਕਰਵਾ ਲਿਆ ਵਿਆਹ
ਭਾਰਤੀ ਕ੍ਰਿਕਟ ਟੀਮ ਦੇ ਕਈ ਖਿਡਾਰੀਆਂ ਦੀ ਜੋੜੀ ਬਹੁਤ ਮਸ਼ਹੂਰ ਰਹੀ ਹੈ। ਅਜਿਹੀ ਹੀ ਇੱਕ ਜੋੜੀ ਹੈ ਸਚਿਨ-ਸਹਿਵਾਗ, ਜੋ ਅੱਜ ਵੀ ਦੋਸਤ ਹਨ। ਇਸ ਦੇ ਨਾਲ ਹੀ ਰੋਹਿਤ-ਕੋਹਲੀ ਦੀ ਜੋੜੀ ਵੀ ਕਾਫੀ ਮਸ਼ਹੂਰ ਹੈ।
ਚੇਨੱਈ (ਕਵਿਤਾ) : ਭਾਰਤੀ ਕ੍ਰਿਕਟ ਟੀਮ ਦੇ ਕਈ ਖਿਡਾਰੀਆਂ ਦੀ ਜੋੜੀ ਬਹੁਤ ਮਸ਼ਹੂਰ ਰਹੀ ਹੈ। ਅਜਿਹੀ ਹੀ ਇੱਕ ਜੋੜੀ ਹੈ ਸਚਿਨ-ਸਹਿਵਾਗ, ਜੋ ਅੱਜ ਵੀ ਦੋਸਤ ਹਨ। ਇਸ ਦੇ ਨਾਲ ਹੀ ਰੋਹਿਤ-ਕੋਹਲੀ ਦੀ ਜੋੜੀ ਵੀ ਕਾਫੀ ਮਸ਼ਹੂਰ ਹੈ। ਪਰ ਅਜਿਹੀ ਵੀ ਇੱਕ ਜੋੜੀ ਹੈ ਜਿਨ੍ਹਾਂ ਦੀ ਦੋਸਤੀ ਮੈਦਾਨੀ ਜੰਗ ਨਹੀਂ ਸਗੋਂ ਕੁੜੀ ਕਰਕੇ ਇਨ੍ਹਾਂ ਵਿਚਾਲੇ ਜੰਗ ਹੋਈ ਤੇ ਆਪਣਾ ਸਾਰਾ ਕਰੀਅਰ ਕਪੜੀ ਪਿੱਛੇ ਖਰਾਬ ਕਰ ਲਿਆ। ਇੱਕ ਸਮੇਂ ਵਿੱਚ ਇਨ੍ਹਾਂ ਨੂੰ ਚੀਮ ਇੰਡੀਆ ਦੇ ਜੈ-ਵੀਰੂ ਵੀ ਕਿਹਾ ਜਾਂਦਾ ਸੀ ਤਾਂ ਆਓ ਜਾਣਦੇ ਹਾਂ ਕਿ ਆਖਰ ਕੌਣ ਹੈ ਟੀਮ ਇੰਡੀਆ ਦੀ ਇਹ ਜੋੜੀ।
ਭਾਰਤੀ ਕ੍ਰਿਕਟ ਟੀਮ 'ਚ ਮੁਰਲੀ ਵਿਜੇ ਅਤੇ ਦਿਨੇਸ਼ ਕਾਰਤਿਕ ਦੀ ਦੋਸਤੀ ਕਿਸੇ ਸਮੇਂ 'ਜੈ-ਵੀਰੂ' ਦੀ ਜੋੜੀ ਵਰਗੀ ਮੰਨੀ ਜਾਂਦੀ ਸੀ। ਦੋਵੇਂ ਖਿਡਾਰੀ ਤਾਮਿਲਨਾਡੂ ਤੋਂ ਆਏ ਅਤੇ ਘਰੇਲੂ ਕ੍ਰਿਕਟ 'ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਟੀਮ ਇੰਡੀਆ 'ਚ ਆਪਣੀ ਜਗ੍ਹਾ ਬਣਾਈ। ਮੈਦਾਨ 'ਤੇ ਜਦੋਂ ਵੀ ਇਨ੍ਹਾਂ ਨੂੰ ਦੇਖਦੇ ਸੀ ਤਾਂ ਇਹ ਇੱਕ ਮਿਸਾਲੀ ਦੋਸਤੀ ਵਜੋਂ ਨਜ਼ਰ ਆਉਂਦੇ ਸੀ ਦੋਵਾਂ ਵਿਚਾਲੇ ਡੂੰਘੀ ਦੋਸਤੀ ਸੀ ਅਤੇ ਉਹ ਇਕ ਦੂਜੇ ਦੇ ਮਜ਼ਬੂਤ ਸਹਿਯੋਗੀ ਮੰਨੇ ਜਾਂਦੇ ਸਨ। ਮੁਰਲੀ ਵਿਜੇ ਆਪਣੀ ਸ਼ੁਰੂਆਤੀ ਬੱਲੇਬਾਜ਼ੀ ਲਈ ਜਾਣੇ ਜਾਂਦੇ ਸਨ, ਜਦਕਿ ਦਿਨੇਸ਼ ਕਾਰਤਿਕ ਵਿਕਟਕੀਪਰ-ਬੱਲੇਬਾਜ਼ ਵਜੋਂ ਟੀਮ ਦਾ ਹਿੱਸਾ ਸਨ। ਦੋਵੇਂ ਇਕ-ਦੂਜੇ ਦੇ ਕਰੀਬੀ ਦੋਸਤ ਸਨ ਅਤੇ ਕਈ ਮੌਕਿਆਂ 'ਤੇ ਇਕ-ਦੂਜੇ ਦੇ ਘਰ ਆਉਂਦੇ-ਜਾਂਦੇ ਰਹਿੰਦੇ ਸਨ।
ਤੁਹਾਨੂੰ ਜਾਣਕਾਰੀ ਦੇ ਦਈਏ ਕਿ ਮੁਰਲੀ ਵਿਜੇ ਅਤੇ ਦਿਨੇਸ਼ ਕਾਰਤਿਕ ਦੀ ਦੋਸਤੀ ਉਦੋਂ ਬੁਰੀ ਤਰ੍ਹਾਂ ਟੁੱਟ ਗਈ ਜਦੋਂ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਦੀ ਇਕ ਘਟਨਾ ਨੇ ਉਨ੍ਹਾਂ ਦੇ ਰਿਸ਼ਤੇ ਨੂੰ ਬਦਲ ਦਿੱਤਾ। ਦਰਅਸਲ ਦਿਨੇਸ਼ ਕਾਰਤਿਕ ਦੀ ਪਹਿਲੀ ਪਤਨੀ ਨਿਕਿਤਾ ਵਣਜ਼ਾਰਾ, ਜੋ ਉਸ ਦੀ ਬਚਪਨ ਦੀ ਦੋਸਤ ਸੀ, ਮੁਰਲੀ ਵਿਜੇ ਨਾਲ ਰਿਸ਼ਤੇ ਵਿੱਚ ਚਲੀ ਗਈ। ਇਸ ਘਟਨਾ ਨਾਲ ਨਾ ਸਿਰਫ ਦਿਨੇਸ਼ ਕਾਰਤਿਕ ਅਤੇ ਮੁਰਲੀ ਵਿਜੇ ਦੀ ਦੋਸਤੀ ਖਤਮ ਹੋ ਗਈ, ਸਗੋਂ ਇਸ ਦਾ ਦੋਵਾਂ ਖਿਡਾਰੀਆਂ ਦੇ ਕਰੀਅਰ 'ਤੇ ਵੀ ਡੂੰਘਾ ਅਸਰ ਪਿਆ। ਜਿਸ ਤੋਂ ਬਾਅਦ ਦਿਨੇਸ਼ ਕਾਰਤਿਕ ਡਿਪ੍ਰੈਸ਼ਨ ਵਿੱਚ ਚਲਾ ਗਿਆ ਸੀ।
ਡਿਪ੍ਰੈਸ਼ਨ ਦੌਰਾਨ ਦੀਪਿਕਾ ਨੇ ਕਾਰਤਿਕ ਨੂੰ ਇਸ ਮੁਸ਼ਕਲ ਦੌਰ 'ਚ ਕਾਫ਼ੀ ਇਮੋਸ਼ਨਲ ਸਪੋਰਟ ਦਿੱਤਾ। ਡਿਪ੍ਰੈਸ਼ਨ ਵਿੱਚ ਜਾਣ ਤੋਂ ਬਾਅਦ ਦਿਨੇਸ਼ ਕਾਰਤਿਕ ਨੇ ਇਸ ਸਥਿਤੀ ਨੂੰ ਸੰਭਾਲਿਆ ਅਤੇ ਨਿਕਿਤਾ ਨੂੰ ਤਲਾਕ ਦੇ ਦਿੱਤਾ ਅਤੇ ਕੁਝ ਸਮੇਂ ਬਾਅਦ ਮੁਰਲੀ ਵਿਜੇ ਨੇ ਨਿਕਿਤਾ ਨਾਲ ਵਿਆਹ ਕਰਵਾ ਲਿਆ ਅਤੇ ਦੀਪੀਕਾ ਕਾਰਤਿਕ ਦੋਨੋਂ ਇੱਕ ਦੂਜੇ ਦੇ ਕਰੀਬ ਆਏ। ਦੋਨੋਂ ਨੇ ਛੇਤੀ ਹੀ ਕੁੜਮਾਈ ਕਰ ਲਈ। ਫਿਰ ਸਾਲ 2014 'ਚ ਇੱਕ ਇਵੇਂਟ 'ਚ ਦੱਸਿਆ ਦੀ 2015 ਤੱਕ ਅਸੀ ਵਿਆਹ ਕਰ ਸਕਦੇ ਹਾਂ। ਇਸ ਪੂਰੇ ਵਿਵਾਦ ਦਾ ਅਸਰ ਮੁਰਲੀ ਵਿਜੇ ਦੇ ਕਰੀਅਰ 'ਤੇ ਵੀ ਪਿਆ ਅਤੇ ਉਹ ਹੌਲੀ-ਹੌਲੀ ਟੀਮ ਇੰਡੀਆ ਤੋਂ ਬਾਹਰ ਹੋ ਗਿਆ।
ਹਾਲਾਂਕਿ, ਦਿਨੇਸ਼ ਕਾਰਤਿਕ ਨੇ ਆਪਣੀ ਨਿੱਜੀ ਜ਼ਿੰਦਗੀ ਵਿੱਚ ਇਸ ਝਟਕੇ ਤੋਂ ਉਭਰ ਕੇ ਕ੍ਰਿਕਟ 'ਤੇ ਧਿਆਨ ਦਿੱਤਾ ਅਤੇ ਟੀਮ ਵਿਚ ਵਾਪਸੀ ਕੀਤੀ। ਦੂਜੇ ਪਾਸੇ ਮੁਰਲੀ ਵਿਜੇ ਦਾ ਕਰੀਅਰ ਹੌਲੀ-ਹੌਲੀ ਹੇਠਾਂ ਵੱਲ ਚਲਾ ਗਿਆ ਅਤੇ ਉਹ ਭਾਰਤੀ ਕ੍ਰਿਕਟ ਤੋਂ ਗਾਇਬ ਹੋ ਗਿਆ। ਇਹ ਘਟਨਾ ਅੱਜ ਵੀ ਕ੍ਰਿਕਟ ਪ੍ਰੇਮੀਆਂ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ।