Sports ground ਚ ਭਾਰਤੀ ਪਕਵਾਨ ਮੁਹਈਆ ਕਰਵਾਉਣ ਦੀ ਨਿਵੇਕਲੀ ਪਿਰਤ ਪਾ ਰਹੀ ਏ Kamaljit Kaur
ਵੈਨਕੂਵਰ, 21 ਮਾਰਚ (ਮਲਕੀਤ ਸਿੰਘ) – ਕੈਨੇਡਾ ਦੇ ਸਸਕਾਟਚਵਨ ਸੂਬੇ ਦੇ ਉੱਤਰੀ ਸ਼ਹਿਰ ਲਾ ਰੋਂਜ ਦੀਆਂ ਹਾਕੀ ਗਰਾਊਂਡਾ ਵਿੱਚ ਚੱਲ ਰਹੀ ਭਾਰਤੀ ਰਸੋਈ ਲੋਕਾਂ ਲਈ ਖ਼ਾਸ ਆਕਰਸ਼ਣ ਦਾ ਕੇਂਦਰ ਬਣ ਗਈ ਹੈ। ਇੱਥੇ ਚੱਲ ਰਹੀ 'ਕੇਜ਼ ਕਿਚਨ' ਨਾਂ ਦੀ ਖਾਣ-ਪੀਣ ਦੀ ਸੇਵਾ ਰਿੰਕ ਦੇ ਰਵਾਇਤੀ ਖਾਣਿਆਂ ਦੇ ਨਾਲ-ਨਾਲ ਖੁਸ਼ਬੂਦਾਰ ਅਤੇ ਸਵਾਦਲੇ ਭਾਰਤੀ ਵਿਅੰਜਨ ਵੀ ਪੇਸ਼ ਕਰ ਰਹੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਹਾਕੀ ਮੈਚਾਂ ਦੌਰਾਨ ਖੇਡ ਗਰਾਊਂਡਾਂ ਵਿੱਚ ਆਮ ਤੌਰ ’ਤੇ ਬਰਗਰ, ਫ੍ਰੈਂਚ ਫ੍ਰਾਈਜ਼ ਅਤੇ ਹੋਰ ਫਾਸਟ ਫੂਡ ਹੀ ਮਿਲਦੇ ਹਨ, ਪਰ ਲਾ ਰੋਂਜ ਦੇਆ ਖੇਡ ਗਰਾਉਂਡਾ ਵਿੱਚ ਦਰਸ਼ਕਾਂ ਨੂੰ ਬਟਰ ਚਿਕਨ ਸਮੇਤ ਕਈ ਭਾਰਤੀ ਵਿਅੰਜਨਾਂ ਦਾ ਸੁਆਦ ਵੀ ਮਿਲ ਰਿਹਾ ਹੈ। ਇਹ ਵਿਲੱਖਣ ਉਪਰਾਲਾ ਸਥਾਨਕ ਲੋਕਾਂ ਅਤੇ ਖੇਡ ਪ੍ਰੇਮੀਆਂ ਵਿੱਚ ਕਾਫ਼ੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਪੰਜਾਬ ਦੇ ਕਪੂਰਥਲੇ ਸ਼ਹਿਰ ਨਾਲ ਸੰਬੰਧਿਤ ਰਸੋਈ ਦੀ ਸੰਚਾਲਕਾ ਕਮਲਜੀਤ ਕੌਰ ਨੇ ਦੱਸਿਆ ਕਿ
'ਕੇਜ਼ ਕਿਚਨ' ਦਾ ਮੀਨੂ ਇਸ ਤਰ੍ਹਾਂ ਤਿਆਰ ਕੀਤਾ ਗਿਆ ਹੈ ਕਿ ਲੋਕਾਂ ਨੂੰ ਇੱਕ ਹੀ ਥਾਂ ’ਤੇ ਰਿੰਕ ਦੇ ਪਰੰਪਰਾਗਤ ਖਾਣਿਆਂ ਨਾਲ ਨਾਲ ਭਾਰਤੀ ਖਾਣੇ ਦਾ ਸੁਆਦ ਵੀ ਮਿਲ ਸਕੇ। ਸਥਾਨਕ ਵਸਨੀਕਾਂ ਦਾ ਕਹਿਣਾ ਹੈ ਕਿ ਇਹ ਨਵਾਂ ਤਜਰਬਾ ਖਾਸ ਤੌਰ ’ਤੇ ਖੇਡਾਂ ਦੇ ਦਰਸ਼ਕਾਂ ਨੂੰ ਕਾਫ਼ੀ ਪਸੰਦ ਆ ਰਿਹਾ ਹੈ ਅਤੇ ਕਈ ਲੋਕ ਸਿਰਫ਼ ਇਸ ਖਾਣੇ ਦਾ ਸੁਆਦ ਲੈਣ ਲਈ ਵੀ ਖੇਡ ਗਰਾਉਂਡਾਂ ਵਿੱਚ ਪਹੁੰਚ ਰਹੇ ਹਨ।
ਕੈਪਸ਼ਨ: ਸਸਕਾਟਚਵਨ ਦੇ ਲਾ ਰੋਂਜ ਸ਼ਹਿਰ ਦੇ ਹਾਕੀ ਗਰਾਊਂਡ ਵਿੱਚ ਚੱਲ ਰਹੀ 'ਕੇਜ਼ ਕਿਚਨ' ਦੇ ਬੋਰਡ ਕੋਲ ਖੜੀ ਪੰਜਾਬਣ ਕਮਲਜੀਤ ਕੌਰ