ਏਅਰ ਪਿਸਟਲ ਮੁਕਾਬਲੇ ਦੇ ਫਾਈਨਲ 'ਚ ਪਹੁੰਚੀ ਮਨੂ ਭਾਕਰ ਨੇ ਜਗਾਈ ਭਾਰਤੀਆਂ ਲਈ ਤਗਮੇ ਦੀ ਉਮੀਦ
ਭਾਰਤ ਦੀ ਮਨੂ ਭਾਕਰ ਨੇ ਮਹਿਲਾਵਾਂ ਦੇ 10 ਮੀਟਰ ਏਅਰ ਪਿਸਟਲ ਮੁਕਾਬਲੇ ਦੇ ਕੁਆਲੀਫਿਕੇਸ਼ਨ ਵਿੱਚ ਤੀਜੇ ਸਥਾਨ ’ਤੇ ਰਹਿ ਕੇ ਫਾਈਨਲ ਵਿੱਚ ਥਾਂ ਬਣਾਈ ।;
ਪੈਰਿਸ : ਭਾਰਤ ਦੀ ਮਨੂ ਭਾਕਰ ਨੇ ਮਹਿਲਾਵਾਂ ਦੇ 10 ਮੀਟਰ ਏਅਰ ਪਿਸਟਲ ਮੁਕਾਬਲੇ ਦੇ ਕੁਆਲੀਫਿਕੇਸ਼ਨ ਵਿੱਚ ਤੀਜੇ ਸਥਾਨ ’ਤੇ ਰਹਿ ਕੇ ਫਾਈਨਲ ਵਿੱਚ ਥਾਂ ਬਣਾਈ । ਇਸ ਦੇ ਨਾਲ ਹੀ ਭਾਰਤ ਦੇ ਰਿਦਮ ਸਾਂਗਵਾਨ ਫਾਈਨਲ ਵਿੱਚ ਥਾਂ ਬਣਾਉਣ ਵਿੱਚ ਨਾਕਾਮ ਰਹੇ । ਆਤਮ-ਵਿਸ਼ਵਾਸ ਨਾਲ ਭਰੀ ਮਨੂ ਨੇ ਆਪਣਾ ਸਰਵੋਤਮ ਪ੍ਰਦਰਸ਼ਨ ਕਰਦਿਆਂ ਓਲੰਪਿਕ ਖੇਡਾਂ ਵਿੱਚ ਹੋਰ ਭਾਰਤੀ ਨਿਸ਼ਾਨੇਬਾਜ਼ਾਂ ਦੀ ਖ਼ਰਾਬ ਸ਼ੁਰੂਆਤ ਨੂੰ ਪਿੱਛੇ ਛੱਡ ਕੇ ਦੇਸ਼ ਵਾਸੀਆਂ ਦੇ ਮਨਾਂ ਵਿੱਚ ਤਗ਼ਮੇ ਦੀ ਆਸ ਜਗਾਈ ਹੈ। ਇਸ ਦਾ ਫਾਈਨਲ ਐਤਵਾਰ ਨੂੰ ਦੁਪਹਿਰ 3:30 ਵਜੇ ਖੇਡਿਆ ਜਾਵੇਗਾ । ਮਨੂ ਕੁਆਲੀਫਿਕੇਸ਼ਨ ਰਾਊਂਡ 'ਚ ਤੀਜੇ ਸਥਾਨ 'ਤੇ ਰਹੀ, ਜਿਸ 'ਚ ਕੁੱਲ 45 ਐਥਲੀਟਾਂ ਨੇ 580 ਅੰਕ ਹਾਸਲ ਕੀਤੇ, ਜਦਕਿ ਇਸੇ ਈਵੈਂਟ 'ਚ ਹਿੱਸਾ ਲੈ ਰਹੀ ਇਕ ਹੋਰ ਭਾਰਤੀ ਨਿਸ਼ਾਨੇਬਾਜ਼ ਰਿਦਮ ਸਾਂਗਵਾਨ 15ਵੇਂ ਸਥਾਨ 'ਤੇ ਰਹੀ ਅਤੇ ਕੁਆਲੀਫਾਈ ਕਰਨ 'ਚ ਸਫਲ ਨਹੀਂ ਹੋ ਸਕੀ। ਮਨੂ ਭਾਕਰ 20 ਸਾਲਾਂ ਵਿੱਚ ਓਲੰਪਿਕ ਵਿੱਚ ਕਿਸੇ ਵਿਅਕਤੀਗਤ ਮੁਕਾਬਲੇ ਦੇ ਫਾਈਨਲ ਵਿੱਚ ਪਹੁੰਚਣ ਵਾਲੀ ਪਹਿਲੀ ਭਾਰਤੀ ਮਹਿਲਾ ਨਿਸ਼ਾਨੇਬਾਜ਼ ਬਣ ਗਈ ਹੈ। ਇਸ ਤੋਂ ਪਹਿਲਾਂ ਸੁਮਾ ਸ਼ਿਰੂਰ ਨੇ ਏਥਨਜ਼ ਓਲੰਪਿਕ 2004 ਵਿੱਚ 10 ਮੀਟਰ ਏਅਰ ਰਾਈਫਲ ਮੁਕਾਬਲੇ ਦੇ ਫਾਈਨਲ ਵਿੱਚ ਥਾਂ ਬਣਾਈ ਸੀ । ਪਰ ਉਸ ਨੇ ਸਰਬਜੋਤ ਦੇ 16 ਦੇ ਮੁਕਾਬਲੇ 17 ਸਹੀ ਸ਼ਾਟ ਲਗਾਏ ਸਨ। ਸਰਬਜੋਤ ਚੌਥੀ ਸੀਰੀਜ਼ ਵਿਚ ਸੰਪੂਰਨ 100 ਦਾ ਸਕੋਰ ਬਣਾ ਕੇ ਸਿਖਰਲੇ ਤਿੰਨਾਂ ਵਿਚ ਪਹੁੰਚ ਗਿਆ ਸੀ, ਪਰ 22 ਸਾਲਾ ਨਿਸ਼ਾਨੇਬਾਜ਼ ਇਸ ਗਤੀ ਨੂੰ ਬਰਕਰਾਰ ਰੱਖਣ ਵਿਚ ਨਾਕਾਮਯਾਬ ਰਿਹਾ ਅਤੇ ਥੋੜ੍ਹੇ ਫਰਕ ਨਾਲ ਫਾਈਨਲ ਵਿਚ ਜਗ੍ਹਾ ਬਣਾਉਣ ਤੋਂ ਖੁੰਝ ਗਿਆ।