ਬੈਡਮਿੰਟਨ ਪੁਰਸ਼ ਸਿੰਗਲਜ਼ ਦੇ ਸੈਮੀਫਾਈਨਲ 'ਚ ਪਹੁੰਚੇ ਲਕਸ਼ਯ ਸੇਨ, ਉਨ੍ਹਾਂ ਦੀ ਜਿੱਤ ਨੇ ਰਚਿਆ ਇਤਿਹਾਸ

ਲਕਸ਼ਯ ਸੇਨ ਨੇ ਸ਼ੁੱਕਰਵਾਰ ਨੂੰ ਇਤਿਹਾਸ ਰਚ ਦਿੱਤਾ ਜਦੋਂ ਉਹ ਓਲੰਪਿਕ ਵਿੱਚ ਪੁਰਸ਼ ਸਿੰਗਲ ਦੇ ਸੈਮੀਫਾਈਨਲ ਵਿੱਚ ਪਹੁੰਚਣ ਵਾਲੇ ਪਹਿਲੇ ਭਾਰਤੀ ਬਣ ਗਿਆ । 75 ਮਿੰਟਾਂ ਤੱਕ ਖੇਡੇ ਗਏ ਕੁਆਰਟਰ ਫਾਈਨਲ ਵਿੱਚ, ਲਕਸ਼ੈ ਨੇ ਚੀਨ ਦੇ ਚੋਉ ਚੇਨ ਨੂੰ ਹਰਾਇਆ ।;

Update: 2024-08-03 05:52 GMT

ਪੈਰਿਸ : ਲਕਸ਼ਯ ਸੇਨ ਨੇ ਸ਼ੁੱਕਰਵਾਰ ਨੂੰ ਇਤਿਹਾਸ ਰਚ ਦਿੱਤਾ ਜਦੋਂ ਉਹ ਓਲੰਪਿਕ ਵਿੱਚ ਪੁਰਸ਼ ਸਿੰਗਲ ਦੇ ਸੈਮੀਫਾਈਨਲ ਵਿੱਚ ਪਹੁੰਚਣ ਵਾਲੇ ਪਹਿਲੇ ਭਾਰਤੀ ਬਣ ਗਿਆ । 75 ਮਿੰਟਾਂ ਤੱਕ ਖੇਡੇ ਗਏ ਕੁਆਰਟਰ ਫਾਈਨਲ ਵਿੱਚ, ਲਕਸ਼ੈ ਨੇ ਚੀਨ ਦੇ ਚੋਉ ਚੇਨ ਨੂੰ ਹਰਾਇਆ ; ਜਿਸ 'ਚ ਫਾਈਨਲ ਸਕੋਰ ਇਹ ਰਿਹਾ 19-21, 21-15, 21-12 ਸੀ । ਜਾਣਕਾਰੀ ਅਨੁਸਾਰ ਉਹ ਸਾਇਨਾ ਨੇਹਵਾਲ ਅਤੇ ਪੀਵੀ ਸਿੰਧੂ ਤੋਂ ਬਾਅਦ ਇਹ ਉਪਲਬਧੀ ਹਾਸਲ ਕਰਨ ਵਾਲੇ ਤੀਜੇ ਭਾਰਤੀ ਬਣ ਗਏ ਨੇ । 2 ਅਗਸਤ ਨੂੰ ਕੁਆਰਟਰ ਫਾਈਨਲ ਮੈਚ ਵਿੱਚ ਚੀਨੀ ਤਾਈਪੇ ਦੇ ਚੋਊ ਤਿਆਨ ਚੇਨ ਖ਼ਿਲਾਫ਼ ਪਹਿਲਾ ਸੈੱਟ ਗੁਆਉਣ ਤੋਂ ਬਾਅਦ ਲਕਸ਼ੈ ਨੇ ਅਗਲੇ ਦੋ ਸੈੱਟਾਂ ਵਿੱਚ ਸ਼ਾਨਦਾਰ ਵਾਪਸੀ ਕੀਤੀ ਅਤੇ ਮੈਚ ਜਿੱਤ ਲਿਆ।

4 ਅਗਸਤ ਨੂੰ ਹੋਵੇਗਾ ਸੈਮੀਫਾਈਨਲ ਮੈਚ 

ਲਕਸ਼ਯ ਸੇਨ ਪੈਰਿਸ ਓਲੰਪਿਕ 2024 ਵਿੱਚ ਪੁਰਸ਼ਾਂ ਦੇ ਬੈਡਮਿੰਟਨ ਸਿੰਗਲਜ਼ ਵਿੱਚ 4 ਅਗਸਤ ਨੂੰ ਭਾਰਤੀ ਸਮੇਂ ਅਨੁਸਾਰ ਦੁਪਹਿਰ 12 ਵਜੇ ਆਪਣਾ ਸੈਮੀਫਾਈਨਲ ਮੈਚ ਖੇਡੇਣਗੇ । ਜਾਣਕਾਰੀ ਅਨੁਸਾਰ ਉਨ੍ਹਾਂ ਦਾ ਮੁਕਾਬਲਾ ਬੈਡਮਿੰਟਨ ਦੀ ਦੁਨੀਆ ਦੇ ਮਹਾਨ ਖਿਡਾਰੀਆਂ 'ਚੋਂ ਇਕ ਵਿਕਟਰ ਐਕਸਲਸਨ ਨਾਲ ਹੋਵੇਗਾ, ਜਿਸ ਨੇ ਇਸ ਓਲੰਪਿਕ 'ਚ ਖੇਡੇ ਗਏ ਸਾਰੇ ਮੈਚ ਕੁਆਰਟਰ ਫਾਈਨਲ ਤੱਕ ਸਿਰਫ 2 ਸੈੱਟਾਂ 'ਚ ਹੀ ਖਤਮ ਕਰ ਦਿੱਤੇ ਹਨ । ਦੱਸਦਈਏ ਕਿ ਵਿਕਟਰ ਐਕਸਲਸਨ ਨੇ ਟੋਕੀਓ ਵਿੱਚ ਖੇਡੇ ਗਏ ਆਖਰੀ ਓਲੰਪਿਕ ਵਿੱਚ ਵੀ ਸੋਨ ਤਗਮਾ ਜਿੱਤਿਆ ਸੀ । ਵਿਕਟਰ ਐਕਸਲਸਨ ਡੇਨਮਾਰਕ ਦੇ ਨੇ ਜੋ ਅਗਲੇ ਮੈਚ ਵਿੱਚ ਭਾਰਤ ਦੇ ਲਕਸ਼ਯ ਸੇਨ ਨਾਲ ਮੁਕਾਬਲਾ ਕਰਨਗੇ । 

Tags:    

Similar News